Saturday, January 28, 2023
Saturday, January 28, 2023 ePaper Magazine
BREAKING NEWS
ਵਧਾਇਕ ਕੁਲਵੰਤ ਸਿੰਘ ਵੱਲੋਂ ਹਲਕੇ ਦਾ ਤੂਫਾਨੀ ਦੌਰਾ ਜਾਰੀਇੰਮਪਰੂਵਮੈਂਟ ਟਰੱਸਟ ਜਲੰਧਰ ਦੀ ਜਮੀਨ ਵਿਚ ਹੋਏ ਗਬਨ ਦੇ ਕੇਸ ਵਿਚ ਭਗੌੜੇ ਚਲ ਰਹੇ ਇਕ ਹੋਰ ਦੋਸ਼ੀ ਨੂੰ ਵਿਜੀਲੈਂਸ ਨੇ ਕੀਤਾ ਗ੍ਰਿਫਤਾਰਮੀਤ ਹੇਅਰ ਵੱਲੋਂ ਖਿਡਾਰੀਆਂ ਦੀ ਮੈਸ ਦੀ ਅਚਨਚੇਤੀ ਚੈਕਿੰਗਰਾਜ ਸਭਾ ਮੈਂਬਰ ਰਾਘਵ ਚੱਢਾ ਇੰਡੀਆ ਯੂਕੇ ਆਊਟਸਟੈਂਡਿੰਗ ਅਚੀਵਰਜ਼ ਅਵਾਰਡ ਨਾਲ ਹੋਏ ਸਨਮਾਨਿਤਨਗਰ ਕੌਂਸਲ ਨਾਭਾ-ਪ੍ਰਧਾਨ ਸੁਜਾਤਾ ਚਾਵਲਾ ਦੀ ਅਗਵਾਈ ਵਿੱਚ ਸ਼ਹਿਰ ਵਾਸੀਆਂ ਨੂੰ ਕੂੜੇ ਤੋਂ ਤਿਆਰ ਕੀਤੀ ਖਾਦ ਵੰਡੀ ਪੰਜਾਬ ਸਰਕਾਰ ਵਲੋਂ ਇੱਕਠੇ 500 ਆਮ ਆਦਮੀ ਕਲੀਨਿਕ ਖੋਲਣਾ ਸ਼ਲਾਘਾਯੋਗ ਕਦਮ : ਚੌਧਰੀ ਰਾਜਾ ਕਾਮਰੇਡ ਗੁਰਮੀਤ ਸਿੰਘ ਦਾ ਹੋਇਆ ਅੰਤਿਮ ਸੰਸਕਾਰਪੁਰਾਣੀਆਂ ਬਿਲਡਿੰਗਾਂ ਨੂੰ ਹਾਰ ਸ਼ਿੰਗਾਰ ਕਰ ਕੇ ਬਣਾਏ ਮੁਹੱਲਾ ਕਲੀਨਿਕ ਲੋਕਾਂ ਨਾਲ ਧੋਖਾ : ਕਾਂਗੜ, ਨਕੱਈ, ਸਿੰਗਲਾ ਬਾਬਾ ਬਲਰਾਜ ਮੰਦਰ ਵਿਖੇ ਮਨਾਇਆ ਗਿਆ ਧੂਮਧਾਮ ਨਾਲ ਬਸੰਤ ਪੰਚਮੀ ਦਾ ਤਿਉਹਾਰਸਾਈਕਲ ਪਾਰਟਾਂ ਦਾ ਭਰਿਆ ਟਰੱਕ ਖੋਹ ਕੇ ਭੱਜੇ ਵਿਅਕਤੀ ਪੁਲਿਸ ਨੇ ਟਰੱਕ ਸਮੇਤ ਕੀਤੇ ਕਾਬੂ

ਪੰਜਾਬ

ਮੂਸੇਵਾਲਾ ਕਤਲ ਕਾਂਡ : ਬੱਬੂ ਮਾਨ ਤੇ ਔਲਖ ਤੋਂ ਸਿਟ ਨੇ ਕੀਤੀ ਪੁੱਛ-ਗਿੱਛ

December 08, 2022 11:02 AM

ਅਨਿਲ ਵਰਮਾ
ਬਠਿੰਡਾ/7 ਦਸੰਬਰ : ਮਾਨਸਾ ਪੁਲਿਸ ਨੇ ਸਿੱਧੂ ਮੂਸੇਵਾਲਾ ਕਤਲਕਾਂਡ ਦੇ 7 ਮਹੀਨਿਆਂ ਬਾਅਦ ਮਸ਼ਹੂਰ ਪੰਜਾਬੀ ਗਾਇਕ ਤੇ ਫਿਲਮ ਨਿਰਮਾਤਾ ਬੱਬੂ ਮਾਨ ਤੇ ਮਨਕੀਰਤ ਔਲਖ ਤੋਂ ਪੁੱਛਗਿੱਛ ਕੀਤੀ । ਬੱਬੂ ਮਾਨ ਬੁੱਧਵਾਰ ਨੂੰ ਮਾਨਸਾ ਦੇ ਸੀਆਈਏ ਸਟਾਫ਼ ਦੇ ਦਫ਼ਤਰ ਪੁੱਜੇ ਅਤੇ ਐਸਆਈਟੀ ਸਾਹਮਣੇ ਪੇਸ਼ ਹੋ ਕੇ ਆਪਣੇ ਬਿਆਨ ਦਰਜ ਕਰਵਾਏ ।
ਦੋਵੇਂ ਦੁਪਿਹਰ ਕਰੀਬ 2 ਵਜੇ ਸੀਆਈਏ ਮਾਨਸਾ ਦਫਤਰ ਪਹੁੰਚੇ ਅਤੇ ਤਿੰਨ ਘੰਟੇ ਤੱਕ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਗਈ । ਇਹ ਦੋਵੇਂ ਕਰੀਬ 5 ਵਜੇ ਉਥੋਂ ਨਿਕਲੇ । ਸਿਟ ਟੀਮ ਨੇ ਬੱਬੂ ਮਾਨ ਅਤੇ ਸਿੱਧੂ ਮੂਸੇਵਾਲਾ ਤੋਂ ਉਨ੍ਹਾਂ ਦੀ ਤਕਰਾਰ ਨੂੰ ਲੈ ਕੇ ਪੁੱਛਗਿੱਛ ਕੀਤੀ। ਪੰਜਾਬ ਦੇ ਜਿਨ੍ਹਾਂ ਵੱਡੇ ਗਾਇਕਾਂ ਤੋਂ ਪੁੱਛਗਿੱਛ ਕੀਤੀ ਜਾਣੀ ਹੈ, ਉਨ੍ਹਾਂ ਵਿੱਚ ਬੱਬੂ ਮਾਨ ਦਾ ਨਾਂ ਸਭ ਤੋਂ ਉੱਪਰ ਹੈ । ਦਰਅਸਲ, ਸਿੱਧੂ ਮੂਸੇਵਾਲਾ ਕਤਲਕਾਂਡ ਤੋਂ ਕੁਝ ਸਮਾਂ ਪਹਿਲਾਂ ਦੋਵਾਂ ਗਾਇਕਾਂ ਵਿਚਾਲੇ ਝਗੜਾ ਹੋ ਗਿਆ ਸੀ । ਸਿੱਧੂ ਮੂਸੇਵਾਲਾ ਨੇ ਵੀ ਬੱਬੂ ਮਾਨ ਦਾ ਨਾਂ ਲਏ ਬਿਨਾਂ ਆਪਣੀ ਗੱਲ ਲਾਈਵ ਰੱਖੀ ਸੀ । ਇੱਥੋਂ ਤੱਕ ਕਿ ਇਸ ਮਾਮਲੇ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਦੋਵਾਂ ਧਿਰਾਂ ਦੇ ਪ੍ਰਸ਼ੰਸਕ ਆਹਮੋ-ਸਾਹਮਣੇ ਆ ਗਏ ਸਨ ।
ਇਸ ਦੌਰਾਨ ਦਿਲਪ੍ਰੀਤ ਬਾਬਾ ਗਰੁੱਪ ਦੇ ਗੈਂਗਸਟਰ ਯਾਦੀ ਰਾਣਾ (ਯਾਦੀ ਰੰਗੜ) ਦੀ ਵੀ ਐਂਟਰੀ ਹੋਈ । ਹੁਣ ਪੁਲਿਸ ਨੇ ਇਸ ਮਾਮਲੇ ਨੂੰ ਲੈ ਕੇ ਬੱਬੂ ਮਾਨ ਤੋਂ ਪੁੱਛਗਿੱਛ ਕੀਤੀ ਹੈ ।
ਇਸ ਦੇ ਨਾਲ ਹੀ ਮਨਕੀਰਤ ਔਲਖ ਤੋਂ ਉਸ ਦੇ ਯੂਥ ਅਕਾਲੀ ਆਗੂ ਵਿੱਕੀ ਮਿੱਡੂਖੇੜਾ ਨਾਲ ਨੇੜਤਾ ਨੂੰ ਲੈ ਕੇ ਸਵਾਲ ਪੁੱਛੇ ਗਏ । ਦੱਸਣਾ ਬਣਦਾ ਹੈ ਕਿ ਮੂਸੇਵਾਲਾ ਕਤਲਕਾਂਡ ਵਿੱਚ ਗੈਂਗਸਟਰਾਂ ਨੇ ਕਿਹਾ ਸੀ ਕਿ ਉਨ੍ਹਾਂ ਨੇ ਮਿੱਡੂਖੇੜਾ ਦੇ ਕਤਲ ਦਾ ਬਦਲਾ ਲੈਣ ਲਈ ਸਿੱਧੂ ਨੂੰ ਮੌਤ ਦੇ ਘਾਟ ਉਤਾਰਿਆ।
ਜ਼ਿਕਰਯੋਗ ਹੈ ਕਿ ਗਾਇਕ ਬੱਬੂ ਮਾਨ ਅਤੇ ਮਨਕੀਰਤ ਔਲਖ ਨੂੰ ਵੀ ਧਮਕੀਆਂ ਮਿਲ ਚੁੱਕੀਆਂ ਹਨ । ਮੋਹਾਲੀ ਜ਼ਿਲੇ ’ਚ ਬੱਬੂ ਮਾਨ ਦੇ ਘਰ ’ਤੇ ਪੰਜਾਬ ਪੁਲਿਸ ਵੱਲੋਂ ਸੁਰੱਖਿਆ ਵਧਾ ਦਿੱਤੀ ਗਈ ਹੈ । ਇਸ ਦੇ ਨਾਲ ਹੀ ਉਸ ਨੂੰ ਮਿਲਣ ਵਾਲਿਆਂ ’ਤੇ ਵੀ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ ।
ਐਸਐਸਪੀ ਨਾਨਕ ਸਿੰਘ ਦਾ ਕਹਿਣਾ ਹੈ ਕਿ ਇਹ ਪੁੱਛ-ਗਿੱਛ ਇੱਕ ਰੈਗੂਲਰ ਪ੍ਰਕਿਰਿਆ ਹੈ । ਗਾਇਕ ਬੱਬੂ ਮਾਨ ਤੇ ਮਨਕੀਰਤ ਔਲਖ ਤੋਂ ਸਵਾਲ ਪੁੱਛੇ ਗਏ ਹਨ ਕਿ ਉਨ੍ਹਾਂ ਨੂੰ ਸਿੱਧੂ ਮੂਸੇਵਾਲਾ ਦੇ ਕਤਲ ਬਾਰੇ ਕੁਝ ਜਾਣਕਾਰੀ ਹੈ ਜਾਂ ਨਹੀਂ ।
ਪੁਲਿਸ ਮੁਤਾਬਕ ਇਨ੍ਹਾਂ ਵਿਅਕਤੀਆਂ ਦੇ ਨਾਂ ਵੀ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਆਪਣੇ ਪੁੱਤਰ ਦੇ ਕਤਲ ਵਿੱਚ ਉਨ੍ਹਾਂ ਦੀ ਭੂਮਿਕਾ ਸਬੰਧੀ ਜਾਂਚ ਦੀ ਮੰਗ ਕਰਦਿਆਂ ਦਿੱਤੇ ਸਨ ।
ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਨੇ ਹੁਣ ਤੱਕ ਇਸ ਮਾਮਲੇ ਵਿੱਚ 36 ਲੋਕਾਂ ਨੂੰ ਮੁਲਜ਼ਮ ਵਜੋਂ ਦਰਜ ਕੀਤਾ ਹੈ ਤੇ 24 ਮੁਲਜ਼ਮਾਂ ਖ਼ਿਲਾਫ਼ 1850 ਪੰਨਿਆਂ ਦੀ ਚਾਰਜਸ਼ੀਟ ਦਾਖ਼ਲ ਕੀਤੀ ਹੈ । ਜ਼ਿਕਰਯੋਗ ਹੈ ਕਿ ਇਸ ਕੇਸ ਵਿਚ ਗਾਇਕ ਮਨਕੀਰਤ ਔਲਖ ਦਾ ਨਾਂ ਪਹਿਲਾਂ ਵੀ ਕਾਫ਼ੀ ਉੱਭਰਿਆ ਸੀ।

 
 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਪੰਜਾਬ ਖ਼ਬਰਾਂ

ਵਧਾਇਕ ਕੁਲਵੰਤ ਸਿੰਘ ਵੱਲੋਂ ਹਲਕੇ ਦਾ ਤੂਫਾਨੀ ਦੌਰਾ ਜਾਰੀ

ਨਗਰ ਕੌਂਸਲ ਨਾਭਾ-ਪ੍ਰਧਾਨ ਸੁਜਾਤਾ ਚਾਵਲਾ ਦੀ ਅਗਵਾਈ ਵਿੱਚ ਸ਼ਹਿਰ ਵਾਸੀਆਂ ਨੂੰ ਕੂੜੇ ਤੋਂ ਤਿਆਰ ਕੀਤੀ ਖਾਦ ਵੰਡੀ

ਪੰਜਾਬ ਸਰਕਾਰ ਵਲੋਂ ਇੱਕਠੇ 500 ਆਮ ਆਦਮੀ ਕਲੀਨਿਕ ਖੋਲਣਾ ਸ਼ਲਾਘਾਯੋਗ ਕਦਮ : ਚੌਧਰੀ ਰਾਜਾ

ਕਾਮਰੇਡ ਗੁਰਮੀਤ ਸਿੰਘ ਦਾ ਹੋਇਆ ਅੰਤਿਮ ਸੰਸਕਾਰ

ਪੁਰਾਣੀਆਂ ਬਿਲਡਿੰਗਾਂ ਨੂੰ ਹਾਰ ਸ਼ਿੰਗਾਰ ਕਰ ਕੇ ਬਣਾਏ ਮੁਹੱਲਾ ਕਲੀਨਿਕ ਲੋਕਾਂ ਨਾਲ ਧੋਖਾ : ਕਾਂਗੜ, ਨਕੱਈ, ਸਿੰਗਲਾ

ਬਾਬਾ ਬਲਰਾਜ ਮੰਦਰ ਵਿਖੇ ਮਨਾਇਆ ਗਿਆ ਧੂਮਧਾਮ ਨਾਲ ਬਸੰਤ ਪੰਚਮੀ ਦਾ ਤਿਉਹਾਰ

ਸਾਈਕਲ ਪਾਰਟਾਂ ਦਾ ਭਰਿਆ ਟਰੱਕ ਖੋਹ ਕੇ ਭੱਜੇ ਵਿਅਕਤੀ ਪੁਲਿਸ ਨੇ ਟਰੱਕ ਸਮੇਤ ਕੀਤੇ ਕਾਬੂ

12 ਫਰਵਰੀ ਨੂੰ ਸਰਹਿੰਦ ਵਿਖੇ ਲੱਗੇਗਾ ਮੁਫਤ ਬਵਾਸੀਰ, ਅੱਖਾਂ, ਨਕਲੀ ਅੰਗਾਂ ਅਤੇ ਨਿਉਰੋਥਰੈਪੀ ਦਾ ਚੈਕਅਪ ਅਤੇ ਅਪ੍ਰੇਸ਼ਨ ਕੈਂਪ

ਰਾਣਾ ਗਰੁੱਪ ਵੱਲੋਂ ਝੰਡਾ ਲਹਿਰਾ ਕੇ ਮਨਾਇਆ ਗਿਆ ਦੇਸ਼ ਦਾ 74ਵਾਂ ਗਣਤੰਤਰ ਦਿਵਸ

ਦੋ ਇਨੋਵਾ ਕਾਰ ਸਵਾਰ ਸਮੈਕ ਸਮੇਤ ਕਾਬੂ