Saturday, January 28, 2023
Saturday, January 28, 2023 ePaper Magazine
BREAKING NEWS
ਪੁਰਾਣੀਆਂ ਬਿਲਡਿੰਗਾਂ ਨੂੰ ਹਾਰ ਸ਼ਿੰਗਾਰ ਕਰ ਕੇ ਬਣਾਏ ਮੁਹੱਲਾ ਕਲੀਨਿਕ ਲੋਕਾਂ ਨਾਲ ਧੋਖਾ : ਕਾਂਗੜ, ਨਕੱਈ, ਸਿੰਗਲਾ ਬਾਬਾ ਬਲਰਾਜ ਮੰਦਰ ਵਿਖੇ ਮਨਾਇਆ ਗਿਆ ਧੂਮਧਾਮ ਨਾਲ ਬਸੰਤ ਪੰਚਮੀ ਦਾ ਤਿਉਹਾਰਸਾਈਕਲ ਪਾਰਟਾਂ ਦਾ ਭਰਿਆ ਟਰੱਕ ਖੋਹ ਕੇ ਭੱਜੇ ਵਿਅਕਤੀ ਪੁਲਿਸ ਨੇ ਟਰੱਕ ਸਮੇਤ ਕੀਤੇ ਕਾਬੂ12 ਫਰਵਰੀ ਨੂੰ ਸਰਹਿੰਦ ਵਿਖੇ ਲੱਗੇਗਾ ਮੁਫਤ ਬਵਾਸੀਰ, ਅੱਖਾਂ, ਨਕਲੀ ਅੰਗਾਂ ਅਤੇ ਨਿਉਰੋਥਰੈਪੀ ਦਾ ਚੈਕਅਪ ਅਤੇ ਅਪ੍ਰੇਸ਼ਨ ਕੈਂਪਰਾਣਾ ਗਰੁੱਪ ਵੱਲੋਂ ਝੰਡਾ ਲਹਿਰਾ ਕੇ ਮਨਾਇਆ ਗਿਆ ਦੇਸ਼ ਦਾ 74ਵਾਂ ਗਣਤੰਤਰ ਦਿਵਸ ਦੋ ਇਨੋਵਾ ਕਾਰ ਸਵਾਰ ਸਮੈਕ ਸਮੇਤ ਕਾਬੂਸੜਕ ਹਾਦਸੇ 'ਚ ਜ਼ਖਮੀ ਹੋਏ ਮੋਟਰਸਾਈਕਲ ਚਾਲਕ ਦੀ ਇਲਾਜ਼ ਦੌਰਾਨ ਹੋਈ ਮੌਤਨਵੀਂ ਬੋਤਲਾਂ ਵਿੱਚ ਪੁਰਾਣੀ ਸ਼ਰਾਬ ਵਾਂਗ ਹਨ, ਆਮ ਆਦਮੀ ਕਲੀਨਿਕ - ਵੜਿੰਗਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਵੱਲੋਂ ਪਿੰਡ ਮੁਲਾਂਪੁਰ ਗਰੀਬਦਾਸ, ਨਾਡਾ ਅਤੇ ਖਿਜਰਾਬਾਦ ਵਿਖੇ ਆਮ ਆਦਮੀ ਕਲੀਨਿਕਾਂ ਦਾ ਉਦਘਾਟਨਪੰਜਾਬ ਪੁਲਿਸ ਦੀ ਏਜੀਟੀਐਫ ਨੇ ਲਾਰੈਂਸ ਬਿਸ਼ਨੋਈ ਗੈਂਗ ਦੇ ਮੁੱਖ ਸੰਚਾਲਕ ਨੂੰ ਕੀਤਾ ਗ੍ਰਿਫਤਾਰ

ਸੰਪਾਦਕੀ

ਪਹਿਲਾਂ ਦੀਆਂ ਪਾਬੰਦੀਆਂ ਜਿਹਾ ਰਹੇਗਾ ਰੂਸੀ ਤੇਲ ਦੀ ਕੀਮਤ ਬੰਨਣਾ

December 08, 2022 11:36 AM

ਰੂਸ ਖ਼ਿਲਾਫ਼ ਤੇਲ (ਪੈਟਰੋਲ-ਡੀਜ਼ਲ) ਨੂੰ ਹਥਿਆਰ ਵਜੋਂ ਵਰਤਣ ਦੀ ਅਮਰੀਕਾ ਦੀ ਰਣਨੀਤੀ ਦੁਨੀਆ ਦੇ ਬਹੁਤ ਸਾਰੇ ਦੇਸ਼ਾਂ ਦੇ ਲੋਕਾਂ ਲਈ ਹੋਰ ਮੁਸੀਬਤਾਂ ਲਿਆਉਣ ਵਾਲੀ ਹੈ, ਹਾਲਾਂਕਿ ਹਾਲੇ ਤੱਕ ਇਹੋ ਨਜ਼ਰ ਆਉਂਦਾ ਹੈ ਕਿ ਇਸ ਨਾਲ ਰੂਸ ਖ਼ਿਲਾਫ਼ ਉਹ ਨਤੀਜੇ ਨਹੀਂ ਨਿਕਲਣੇ ਜਿਨ੍ਹਾਂ ਲਈ ਇਹ ਰਣਨੀਤੀ ਅਜ਼ਮਾਈ ਜਾ ਰਹੀ ਹੈ। ਪਿਛਲੇ ਸੋਮਵਾਰ, 5 ਦਸੰਬਰ, ਤੋਂ ਜੀ-7 ਦੇ ਮੁਲਕਾਂ, ਯੂਰਪੀ ਯੂਨੀਅਨ ਅਤੇ ਆਸਟਰੇਲੀਆ ਦਾ ਰੂਸੀ ਤੇਲ ਦੀ ਕੀਮਤ ਪ੍ਰਤੀ ਬੈਰਲ 60 ਡਾਲਰ ਬੰਨਣ ਦਾ ਫ਼ੈਸਲਾ ਲਾਗੂ ਹੋ ਗਿਆ ਹੈ। ਰੂਸ ਦੇ ਤੇਲ ਦੀ ਕੀਮਤ 60 ਡਾਲਰ ਪ੍ਰਤੀ ਬੈਰਲ ਕਰਨ ਦਾ ਫ਼ੈਸਲਾ ਇਨ੍ਹਾਂ ਮੁਲਕਾਂ ਨੇ ਪਿਛਲੇ ਮਈ ਮਹੀਨੇ ਵਿੱਚ ਲਿਆ ਸੀ ਪਰ ਇਸ ਨੂੰ ਅਮਲ ’ਚ ਲਿਆਉਣ ਲਈ 6 ਮਹੀਨੇ ਲੱਗ ਗਏ। 5 ਦਸੰਬਰ ਤੋਂ ਯੂਰਪੀ ਢੋਆ-ਢੁਆਈ ਵਾਲੇ ਸਮੁੰਦਰੀ ਟੈਂਕਰ ਜਹਾਜ਼ ਅਤੇ ਬੀਮਾ ਕੰਪਨੀਆਂ, ਜੋ ਕਿ ਜੀ-7 ਮੁਲਕਾਂ ਦੀਆਂ ਹੀ ਹਨ ਅਤੇ ਜਿਨ੍ਹਾਂ ਦਾ ਸਮੁੰਦਰੀ ਢੋਆ-ਢੁਆਈ ਦੇ ਵਪਾਰ ’ਤੇ ਕਬਜ਼ਾ ਹੈ, 60 ਡਾਲਰ ਪ੍ਰਤੀ ਬੈਰਲ ਤੋਂ ਵੱਧ ਮੁੱਲ ਦੇ ਰੂਸੀ ਤੇਲ ਨੂੰ ਨਹੀਂ ਚੁੱਕਣਗੀਆਂ। ਅਮਰੀਕਾ ਅਤੇ ਇਸ ਦੇ ਸਹਿਯੋਗੀ ਮੁਲਕਾਂ ਦਾ ਖ਼ਿਆਲ ਹੈ ਕਿ ਇਸ ਨਾਲ ਰੂਸ ਨੂੰ ਤੇਲ ਤੋਂ ਹੋਣ ਵਾਲੀ ਆਮਦਨ ਬਹੁਤ ਘੱਟ ਜਾਵੇਗੀ ਜਿਸ ਨਾਲ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਯੂਕਰੇਨ ਵਿਰੁੱਧ ਜੰਗ ਚਲਾਉਣ ਵਿੱਚ ਔਕੜ ਆਵੇਗੀ।
ਪੱਛਮੀ ਮੁਲਕ, ਖਾਸ ਕਰ ਅਮਰੀਕਾ, ਰੂਸ ਦੇ ਤੇਲ ਨੂੰ ਕੌਮਾਂਤਰੀ ਮੰਡੀ ਵਿੱਚ ਆਉਣ ਤੋਂ ਰੋਕਣਾ ਵੀ ਚਾਹੁੰਦੇ ਹਨ ਪਰ ਇਹ ਵੀ ਨਹੀਂ ਚਾਹੁੰਦੇ ਕਿ ਕੌਮਾਂਤਰੀ ਮੰਡੀ ਵਿੱਚ ਤੇਲ ਦੀ ਕੀਮਤ ਵਿੱਚ ਵਾਧਾ ਹੋਵੇ। ਅੱਜ ਰੂਸ ਵਿਰੁੱਧ ਜੰਗ, ਯੂਕਰੇਨ ਨੂੰ ਮੋਹਰਾ ਬਣਾ ਕੇ ਅਮਰੀਕਾ ਅਤੇ ਇਸ ਦੇ ਨਾਟੋ ਮੁਲਕ, ਮਿਲ ਕੇ ਲੜ ਰਹੇ ਹਨ। ਜੰਗ ਦੇ 9 ਮਹੀਨੇ ਲੰਘ ਗਏ ਹਨ ਪਰ ਇਹ ਮੁਲਕ ਰੂਸ ਨੂੰ ਓਨਾ ਨੁਕਸਾਨ ਨਹੀਂ ਪਹੁੰਚਾ ਸਕੇ ਜਿੰਨਾ ਇਹ ਚਾਹੁੰਦੇ ਸਨ। ਅਮਰੀਕਾ ਦੁਆਰਾ ਰੂਸ ਖ਼ਿਲਾਫ਼ ਜੰਗ ਲੱਗਣ ਬਾਅਦ ਲਾਈਆਂ ਆਰਥਿਕ ਪਾਬੰਦੀਆਂ ਵੀ ਮਨ ਚਾਹੇ ਨਤੀਜੇ ਨਹੀਂ ਕੱਢ ਸਕੀਆਂ ਹਨ। ਹੁਣ ਰੂਸੀ ਤੇਲ ਦੀ ਕੀਮਤ ਬੰਨਣ ਦੀ ਰਣਨੀਤੀ ਵੀ ਕੰਮ ਆਉਂਦੀ ਨਜ਼ਰ ਨਹੀਂ ਆਉਂਦੀ। ਮੰਗਲਵਾਰ ਨੂੰ ਹੀ ਤੇਲ ਦੀ ਕੌਮਾਂਤਰੀ ਮੰਡੀ ’ਚ ਕੀਮਤ ਚੜ੍ਹਣ ਲੱਗੀ ਸੀ। ਅਮਰੀਕੀ ਰਣਨੀਤੀ ਨੇ ਨਾਕਾਮ ਇਸ ਲਈ ਹੋਣਾ ਹੈ ਕਿਊਂਕਿ ਰੂਸ ਨੂੰ ਤੇਲ ਪੈਦਾ ਕਰਨ ’ਤੇ ਪ੍ਰਤੀ ਬੈਰਲ 20 ਤੋਂ 44 ਡਾਲਰ ਹੀ ਖ਼ਰਚ ਕਰਨੇ ਪੈਂਦੇ ਹਨ। ਦੂਸਰਾ ਇਹ ਕਿ, 2022 ਦੀ ਦੂਸਰੀ ਤਿਮਾਹੀ ’ਚ ਤੇਲ ਦੀਆਂ ਕੀਮਤਾਂ ਘੱਟਣ ਤੇ ਰੂਸ ਵੱਲੋਂ ਯੂਰਪ ਨੂੰ ਗੈਸ ਦੀ ਸਪਲਾਈ ਘਟਾਉਣ ਨਾਲ ਭਾਵੇਂ ਰੂਸ ਦੀ ਨਿਰਯਾਤ ਤੋਂ ਆਮਦਨ ਘਟੀ ਹੈ ਪਰ ਇਹ ਹਾਲੇ ਵੀ ਇਸ ਵਰ੍ਹੇ 250 ਅਰਬ ਡਾਲਰ ਰਹਿਣ ਦਾ ਅਨੁਮਾਨ ਹੈ ਜੋ ਕਿ ਚੀਨ ਤੋਂ ਬਾਅਦ ਸਭ ਤੋਂ ਵਧੇਰੇ ਹੋਵੇਗੀ। ਰੂਸ ਪਹਿਲਾਂ ਹੀ ਰਿਆਇਤੀ ਮੁੱਲ ’ਤੇ ਤੇਲ ਪ੍ਰਤੀ ਬੈਰਲ 68 ਡਾਲਰ ਦਾ ਦੇ ਰਿਹਾ ਹੈ। ਰੂਸ ਗ਼ੈਰ-ਯੂਰਪੀ ਕੰਪਨੀਆਂ ਰਾਹੀਂ ਚੀਨ, ਤੁਰਕੀ, ਇੰਡੋਨੇਸ਼ੀਆ ਤੇ ਭਾਰਤ ਨੂੰ ਤੇਲ ਸਪਲਾਈ ਕਰ ਸਕਦਾ ਹੈ। ਭਾਰਤ ਲਈ ਰੂਸ ਤੋਂ ਸਸਤਾ ਤੇਲ ਲੈਣਾ ਲਾਭਕਾਰੀ ਹੈ ਜਿਸ ਕਰਕੇ ਇਸ ਨੇ ਰੂਸ ਤੋਂ ਤੇਲ ਲੈਂਦੇ ਰਹਿਣ ਦੇ ਆਪਣੇ ਫ਼ੈਸਲੇ ਨੂੰ ਬਾਰ-ਬਾਰ ਸਹੀ ਠਹਿਰਾਇਆ ਹੈ। ਪਿਛਲੇ ਅੱਠ ਮਹੀਨਿਆਂ ’ਚ ਰੂਸ ਤੋਂ ਭਾਰਤ ਆਉਣ ਵਾਲੇ ਤੇਲ ’ਚ 20 ਗੁਣਾ ਵਾਧਾ ਹੋ ਚੁੱਕਿਆ ਹੈ।
ਜੰਗ ਪਹਿਲਾਂ ਹੀ ਗ਼ਰੀਬ ਮੁਲਕਾਂ ਲਈ ਖ਼ੁਰਾਕ ਦਾ ਸੰਕਟ ਖੜ੍ਹਾ ਕਰ ਚੁੱਕੀ ਹੈ। ਤੇਲ ਨੂੰ ਹਥਿਆਰ ਵਜੋਂ ਵਰਤਣ ਨੇ ਹੋਰ ਮਾੜੇ ਨਤੀਜੇ ਕੱਢਣੇ ਹਨ। ਇਸ ਸਭ ਲਈ ਅਮਰੀਕਾ ਤੇ ਨਾਟੋ ਮੁਲਕ ਜਿੰਮੇਵਾਰ ਹਨ, ਜੋ ਆਪਣੀ ਸੁਰੱਖਿਆ ਸੰਬੰਧੀ ਰੂਸ ਦੀਆਂ ਚਿੰਤਾਵਾਂ ਨੂੰ ਦੂਰ ਕਰਨ ਲਈ ਤਿਆਰ ਨਹੀਂ ਹਨ। ਯਾਦ ਰਹੇ ਲੜਾਈ ਦਾ ਮੁੱਢ ਯੂਕਰੇਨ ਨੂੰ ਨਾਟੋ ਦਾ ਮੈਂਬਰ ਬਣਾਉਣ ਦੀ ਅਮਰੀਕਾ ਦੀ ਤਿਆਰੀ ਤੋਂ ਸ਼ੁਰੂ ਹੋਇਆ ਸੀ।

 
 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ