Tuesday, March 21, 2023
Tuesday, March 21, 2023 ePaper Magazine
BREAKING NEWS
ਪੰਜਾਬ ਦੇ 4 ਜ਼ਿਲ੍ਹਿਆਂ ਵਿੱਚ ਬੰਦ ਰਹੇਗਾ ਇੰਟਰਨੈਟਬਜੁਰਗ ਦਾ ਬੇਰਹਿਮੀ ਨਾਲ ਕਤਲਮੋਬਾਈਲ ਇੰਟਰਨੈੱਟ ਸੇਵਾ ਬੰਦ ਹੋ ਜਾਣ ਕਾਰਨ ਕਾਰੋਬਾਰੀ ਅਤੇ ਵਿਦਿਆਰਥੀ ਹੋਣ ਲੱਗੇ ਪ੍ਰਭਾਵਿਤਪੰਜਾਬ ਦਾ ਭਾਈਚਾਰਾ ਤੇ ਸਾਂਝ ਸਾਡੀ ਪਹਿਲ, ਜੋ ਵੀ ਇਸ ਸਾਂਝ ਨੂੰ ਤੋੜਨ ਦੀ ਕੋਸ਼ਿਸ਼ ਕਰੇਗਾ, ਭਗਵੰਤ ਮਾਨ ਸਰਕਾਰ ਉਸ ਨਾਲ ਸਖ਼ਤੀ ਨਾਲ ਨਜਿੱਠੇਗੀ : ਕੁਲਦੀਪ ਧਾਲੀਵਾਲਗੜ੍ਹੇਮਾਰੀ ਕਾਰਨ ਕਣਕ ਅਤੇ ਸਰੋਂ ਦੀ ਫਸਲ ਦਾ ਨੁਕਸਾਨਰੇਲਵੇ ਨੇ ਪੰਜਾਬ ਅਤੇ ਪੰਜਾਬ ਨਾਲ ਜੁੜੇ ਕਈ ਰੇਲਮਾਰਗਾਂ 'ਤੇ ਰੇਲਗੱਡੀਆਂ ਦੀ ਸਪੀਡ 'ਚ ਕੀਤਾ ਵਾਧਾਅਮਨ ਅਰੋੜਾ ਵੱਲੋਂ ਬੈਂਗਲੁਰੂ ਸਥਿਤ "ਸਸਟੇਨਏਬਲ ਇੰਪੈਕਟਸ" ਪਲਾਂਟ ਦਾ ਦੌਰਾਖੇਤੀਬਾੜੀ ਨੀਤੀ ਲਈ ਆਮ ਲੋਕਾਂ ਤੋਂ 31 ਮਾਰਚ ਤੱਕ ਸੁਝਾਅ ਮੰਗੇਪੰਜਾਬ ਕੈਬਨਿਟ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ ਨੇ ਅੱਜ ਪੰਜਾਬ ਸਿਵਲ ਸਕੱਤਰੇਤ-1 ਵਿਖੇ ਸੂਚਨਾ ਅਤੇ ਲੋਕ ਸੰਪਰਕ ਮੰਤਰੀ ਵਜੋਂ ਆਪਣਾ ਅਹੁਦਾ ਸੰਭਾਲ ਲਿਆ। ਪੰਜਾਬ ‘ਚ ਬੱਚਿਆ, ਲੜਕੀਆਂ ਅਤੇ ਔਰਤਾਂ ਨੂੰ ਕੁਪੋਸ਼ਣ ਮੁਕਤ ਕਰਨ ਲਈ 5ਵਾਂ ਪੋਸ਼ਣ ਪੱਖਵਾੜਾ ਸ਼ੁਰੂ

ਲੇਖ

ਹੈਪੀ ਨਿਊ ਈਅਰ 2023

December 31, 2022 06:20 PM

 ਦਹਾਕਿਆਂ ਤੋਂ ਮਿਲਦੀ ਇਸ ਮਿੱਤਰ-ਮੰਡਲੀ ਦੀ ਅੱਜ ਵਾਲੀ ਮਹਿਫ਼ਿਲ ਕੋਈ ਸੱਤ ਵਜੇ ਸ਼ੁਰੂ ਹੋਈ ਸੀ। ਦਾਰੂ ਪੀਂਦਿਆਂ, ਗੱਪਾਂ ਮਾਰਦਿਆਂ, ਲਤੀਫ਼ੇ ਸੁਣਦੇ-ਸੁਣਾਉਂਦਿਆਂ ਅਤੇ ਬਹਿਸਾਂ ਕਰਦਿਆਂ ਪਤਾ ਹੀ ਨਾ ਲੱਗਿਆ ਕਿ ਕਦੋਂ ਬਾਰਾਂ ਵੱਜ ਗਏ। ਹਰ ਇੱਕ ਨੂੰ ਬਾਰਾਂ ਵੱਜਣ ਦੀ ਉਡੀਕ  ਸੀ, ਪਾਰਟੀ ਜੋ ਨਵੇਂ ਸਾਲ ਦੇ ਸਵਾਗਤ ਵਿੱਚ ਰੱਖੀ ਹੋਈ ਸੀ। ਬਾਰਾਂ ਵਜੇ ਤੋਂ ਕੋਈ ਪੰਦਰਾਂ ਮਿੰਟ ਪਹਿਲਾਂ ਸਾਰੇ ਜਣੇ ਆਪੋ-ਆਪਣੇ ਪਿਆਲੇ ਹੱਥਾਂ ਵਿੱਚ ਫੜ ਕੇ ਫ਼ੌਜੀਆਂ ਵਾਂਗ ਤਾਇਨਾਤ ਹੋ ਗਏ। ਸੋਫੀਆਂ ਨੇ ਆਪਣੇ ਆਪਣੇ ਸੌਫਟ ਡਰਿੰਕ ਹੱਥੀਂ ਲੈ ਲਏ। ਸਹੀ ਬਾਰਾਂ ਵਜੇ ਦਾ ਲਮਹਾ ਹਰ ਇੱਕ ਫੜਣ ਲਈ ਤਤਪਰ ਜਾਪਦਾ ਸੀ। ਜਿਥੇ ਪਾਰਟੀ ਸੀ ਉਹ ਰੰਗੀਲੇ ਤੇ ਖਾਣ-ਪੀਣ ਵਾਲੇ ਬੰਦੇ ਸਨ। ਉਨ੍ਹਾਂ ਨੇ ਮੇਜ਼ਬਾਨੀ ਵਿੱਚ ਕੋਈ ਕਸਰ ਨਹੀਂ ਸੀ ਛੱਡੀ। ਭਾਵੇਂ ਹਰ ਮਹਿਮਾਨ ਜਾਂ ਤਾਂ ਕੁਝ ਖ਼ਰੀਦ ਕੇ ਲਿਆਇਆ ਸੀ ਜਾਂ ਫਿਰ ਆਪ ਪਕਾ ਕੇ ਲਿਆਇਆ ਸੀ, ਪਰ ਹਰ ਕੋਈ ਮੇਜ਼ਬਾਨਾਂ ਦੇ ਪਕਵਾਨਾਂ ਦੀ ਤਾਰੀਫ਼ ਕਰ ਰਿਹਾ ਸੀ। ਟੀਵੀ ’ਤੇ ਨਵੇਂ ਸਾਲ ਦੇ ਕਈ ਵਿਸ਼ੇਸ਼ ਪ੍ਰੋਗਰਾਮ ਚੱਲ ਰਹੇ ਸਨ, ਪਰ ਇਨ੍ਹਾਂ ਵੱਲ ਕਿਸੇ ਕਿਸੇ ਦਾ ਹੀ ਧਿਆਨ ਸੀ। ਨਿੱਕੇ ਨਿੱਕੇ ਗਰੁੱਪਾਂ ਵਿੱਚ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ-ਬਾਤਾਂ ਹੋ ਰਹੀਆਂ ਸਨ।  ਰੋਜ਼ਮਰ੍ਹਾ ਦੇ ਗਿਲੇ-ਦੁੱਖੜੇ ਭੁੱਲ ਭੁਲਾ ਕੇ ਸਾਰੇ ਨਵੇਂ ਸਾਲ ਕੰਨੀ ਤੱਕ ਰਹੇ ਸਨ। ਲੱਗਦਾ ਸੀ ਕਿ ਕਿਸੇ ਨੂੰ ਵੀ ਇਸ ਘੜੀ ਕੋਈ ਫ਼ਿਕਰ ਜਾਂ ਕਾਹਲੀ ਨਹੀਂ ਸੀ। ਰੂਮ ਵਾਲਾ ਘੰਟਾ ਆਪਣੀ ਮਸਤ ਚਾਲ ਚੱਲ ਰਿਹਾ ਸੀ। ਉਹਨੂੰ ਬਾਰਾਂ ਵਜਾਉਣ ਦੀ ਕੋਈ ਕਾਹਲ ਨਹੀਂ ਸੀ ਲੱਗਦੀ। ਫਿਰ ਉਹ ਪਲ ਬਹੁਤ ਨੇੜੇ ਆ ਗਏ, ਜਿਨ੍ਹਾਂ ਨੇ ਸਭਨਾਂ ਨੂੰ ਉਤਸ਼ਾਹਿਤ ਤੇ ਉਤੇਜਿਤ ਕੀਤਾ ਹੋਇਆ ਸੀ। ਸਾਰੇ ਜਣੇ ਨਵੇਂ ਸਾਲ ਦੇ ਮੌਕੇ ’ਤੇ ਪ੍ਰਸਾਰਿਤ ਹੁੰਦੇ ਵਿਸ਼ੇਸ਼ ਪ੍ਰੋਗਰਾਮ ਵੇਖਣ ਲਈ  ਰੂਮ ਵਾਲੇ ਟੀਵੀ ਸਾਹਮਣੇ  ਡਟ ਕੇ ਖਲੋ ਗਏ। ਟੀਵੀ ’ਤੇ ਪੁੱਠੀ ਗਿਣਤੀ ਸ਼ੁਰੂ ਹੋਈ। ਦਸ... ਨੌਂ... ਤਿੰਨ... ਦੋ... ਤੇ ਫਿਰ ਬਿੱਗ ਬੈੱਨ ਦੀਆਂ ਘੰਟੀਆਂ ਖੜਕਣ ਲੱਗੀਆਂ। ਟੱਨ ਨ... ਟੱਨ ਨ... ਟੱਨ ਨ... ਨਾਲੋ ਨਾਲ ਪਟਾਕੇ। ਬਿੱਗ ਬੈੱਨ ਦੀਆਂ ਘੰਟੀਆਂ ਨੇ ਜਿਉਂ ਹੀ ਆਪਣਾ ਸੰਗੀਤ ਮੁਕਾਇਆ, ਪਟਾਕਿਆਂ ਅਤੇ ਆਤਿਸ਼ਬਾਜ਼ੀਆਂ ਨੇ ਆਕਾਸ਼ ਵਿੱਚ ਰੌਣਕ ਵਿਛਾਅ ਦਿੱਤੀ। ਆਕਾਸ਼ ਨੱਚਦਾ ਪਿਆ ਨਜ਼ਰ ਆਇਆ। ਮਹਿਫ਼ਿਲ ਨੇ ਟੀਵੀ ਵੱਲੋਂ ਧਿਆਨ ਹਟਾਇਆ। ਜਾਮ ਹਵਾ ’ਚ ਲਹਿਰਾਏ। ‘ਹੈਪੀ ਨਿਊ ਯੀਅਰ, ਹੈਪੀ ਨਿਊ ਯੀਅਰ’ ਦੇ ਬੋਲਾਂ ਨਾਲ ਵਾਤਾਵਰਨ ਨਸ਼ਿਆ ਗਿਆ। ਕਿਸੇ ਨੇ ਕਿਸੇ ਨੂੰ ਜੱਫੀ ਪਾਈ। ਕਿਸੇ ਨੇ ਕਿਸੇ ਨਾਲ ਹੱਥ ਮਿਲਾਇਆ ਤੇ ਕਿਸੇ ਨੇ ਕਿਸੇ ਨੂੰ ਚੁੰਮਿਆ। ਇੰਜ ਨਵੇਂ ਸਾਲ ਦੀ ਸ਼ੁਰੂਆਤ ਹੋਈ ਤੇ ਪਿਛਲੇ ਵਰ੍ਹੇ ਨੂੰ ਅਲਵਿਦਾ।  ‘‘ਭਲਾਂ ਤੇਰੇ ਨਾਲੋਂ ਵਧੀਆ ਸ਼ੁਰੂ ਹੋਰ ਕੌਣ ਕਰੂ?’’’ਫਾਤਿਮਾ ਦੀ ਵੱਡੀ ਕੁੜੀ ਫਰਜ਼ਾਨਾ ਝੱਟ ਦੇਣੇ ਬੋਲੀ। ‘‘ਇਸ ਸਾਲ ਮੈਂ ਮਾਂ ਬਣਨਾ ਚਾਹਾਂਗੀ,’’’ਰੁਖ਼ਸਾਨਾ ਨੇ ਆਪਣਾ ਮਤਾ ਐਲਾਨਿਆ।  ‘‘ਮੈਂ ਇਸ ਸਾਲ ਆਪਣਾ ਭਾਰ ਦਸ ਕਿਲੋ ਘਟਾਉਣਾ ਹੈ।’’’ਇਹ ਮੇਰਾ ਰੈਜ਼ੋਲਿਊਸ਼ਨ ਸੀ। ਪੈਂਦੀ ਸੱਟੇ ਮੇਰੀ ਸਹਿਕਰਮੀ ਆਖਣ ਲੱਗੀ, ‘‘ਸਿੰਗਲਾ ਜੀ, ਇਹ ਤਾਂ ਤੁਸੀਂ ਦੋ ਸਾਲ ਪਹਿਲਾਂ  ਘਰ ’ਚ ਹੋਈ ਪਾਰਟੀ ਵਿੱਚ ਵੀ ਕਿਹਾ ਸੀ। ਕੋਈ ਹੋਰ ਦਿਲਚਸਪ ਰੈਜ਼ੋਲਿਊਸ਼ਨ ਦੱਸੋ।’’ ਸੱਚੀ ਗੱਲ ਤਾਂ ਇਹ ਸੀ ਕਿ  ਗੱਲ ਸੁਣ ਕੇ ਬਾਕੀਆਂ ਨੇ ਤਾਂ ਹੱਸਣਾ ਹੀ ਸੀ, ਮੈਨੂੰ ਖ਼ੁਦ ਨੂੰ ਵੀ ਹੱਸਦਿਆਂ ਹੱਸਦਿਆਂ ਹਾਥੂ ਆ ਗਿਆ। ‘‘ਚਲੋ ਠੀਕ ਹੈ, ਮੈਂ ਇਸ ਸਾਲ ‘ਵਾਰ ਉਚ ਅਹੁਦਾ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਾਂਗਾ। ਅਤੇ ਆਪਣੇ ਵਿਚੋਂ ਕਈ ਵਿਕਾਰਾਂ ਨੂੰ ਖਤਮ ਕਰ ਦੇਵਾਗਾ ਨਾਲ ਕੁਝ ਭਾਰ ਵੀ ਘਟ ਕਰਾਂ ਗਾ...’’ ਅਤੇ, ‘‘ਮੇਰੇ ਸ਼ਹਿਰ ਦੇ ਸਰਕਾਰੀ ਸਕੂਲ ਦੀ ਇਮਾਰਤ ਬੜੀ ਖ਼ਸਤਾ ਹਾਲਤ ’ਚ ਹੈ। ਅਤੇ ਮੈਂ ਧਾਰਿਆ ਹੈ ਕਿ ਐਤਕੀਂ ਅਸੀਂ ਸਾਰੇ ਮਿਲਕੇ ਦਸ ਲੱਖ ਰੂਪਏ ਇਸ ਨੂੰ ਦਾਨ ਦੇਵਾਂ ਗੇ ’ਇਹਨਾ ਮਤਿਆਂ ਨੇ ਦੋ ਪਲਾਂ ਲਈ ਮਹਿਫ਼ਿਲ ਨੂੰ ਗੰਭੀਰ ਬਣਾ ਦਿੱਤਾ ਅਤੇ ਸਾਰਿਆਂ ਨੇ ਜ਼ੋਰਦਾਰ ਤਾੜੀਆਂ ਨਾਲ ਇਸ ਮਤੇ ਦਾ ਸਵਾਗਤ ਕੀਤਾ। , ਮੇਰੇ ਮਿੱਤਰ ਨੇ ਰਤਾ ਗੰਭੀਰ ਹੁੰਦਿਆਂ ਕਿਹਾ, ‘‘ਸੋਸ਼ਲ ਨੈੱਟਵਰਕਿੰਗ ’ਤੇ ਖ਼ਰਚ ਹੁੰਦਾ ਸਮਾਂ ਮੈਂ ਇਸ ਸਾਲ, ਘਟਾ ਕੇ ਅੱਧਾ ਕਰ ਦੇਣਾ ਹੈ। ਇਹ ਬੀਮਾਰੀ ਕੁਝ ਜ਼ਿਆਦਾ ਹੀ ਵਧ ਗਈ ਹੈ। ਫ਼ਜ਼ੂਲ ਦਾ ਕੰਮ ਹੈ ਇਹ ਸਾਰਾ।’’ ‘‘ਇਹ ਸਾਨੂੰ ਸਾਰਿਆਂ ਨੂੰ ਕਰਨਾ ਚਾਹੀਦਾ ਹੈ,’’ ਫਿਰ ਕਈਆਂ ਨੇ ਆਪਣੇ ਦੋਵੇਂ ਹੱਥ ਉੱਪਰ ਕਰਦਿਆਂ ਉੱਚੀ ਦੇਣੇ ਕਿਹਾ। ‘‘ਹਾਂ, ਹਾਂ... ਬਿਲਕੁਲ, ਬਿਲਕੁਲ,’’ ਕਈ ਜਣੇ ਇਕੱਠੇ ਬੋਲੇ। ਕੁਝ ਹੋਰ ਦਿਲਚਸਪ ਵਿਚਾਰ ਸਾਂਝੇ ਹੋਏ। ਕੁਝ ਕੁ ਜਣਿਆਂ ਦਾ ਵਿਚਾਰ ਇਹ ਵੀ ਸੀ ਕਿ  ਵਗੈਰਾ ਮਨੋਰੰਜਨ ਲਈ ਠੀਕ ਨੇ, ਇਨ੍ਹਾਂ ਦਾ ਫ਼ਾਇਦਾ ਸ਼ਾਇਦ ਕੋਈ ਨਹੀਂ। ਇਹ ਬਹਿਸ ਅਜੇ ਚੱਲ ਹੀ ਰਹੀ ਸੀ ਕਿ ਮਹਿਫ਼ਿਲ ਵਿਚਲੇ ਸਭ ਤੋਂ ਵਡੇਰੀ ਉਮਰ ਦੇ  ਬੰਦੇ  ਨੇ,  ਜੋ ਦੋ ਸਾਲ ਪਹਿਲਾਂ ਹੀ ਪੋਸਟ ਔਫਿਸ  ਵਿੱਚੋਂ ਸੇਵਾ ਮੁਕਤ ਹੋਇਆ ਸੀ, ਆਪਣੀ ਬੱਗੀ ਦਾੜ੍ਹੀ ਖੁਰਕਦਿਆਂ ਕਿਹਾ, ‘‘ਠੀਕ ਹੈ ਕਿ ਇਹ ਘੱਟ ਵੱਧ ਹੀ ਨਿਭਦੇ ਨੇ, ਪਰ ਇਨਸਾਨ ਦਾ ਇਰਾਦਾ ਤਾਂ ਭਲਾ ਹੋਣਾ ਚਾਹੀਦਾ ਹੈ ਨਾ। ਕੋਈ ਨਾ ਕੋਈ ਸੁਫ਼ਨੇ ਤਾਂ ਹੋਣੇ ਚਾਹੀਦੇ ਨੇ। ਇਹ ਵੀ ਕੀ ਕਿ ਤੁਸੀਂ ਅਰਮਾਨ ਗੁੰਦਣੇ ਹੀ ਛੱਡ ਦੇਵੋ।  ਸਿਲਸਿਲੇ ਦਾ ਅਸਲ ਮਤਲਬ ਹੈ ਕਿ ਆਪਣਾ ਜਾਇਜ਼ਾ ਲੈਂਦੇ ਰਹਿਣਾ। ਡੰਗਰਾਂ ਵਾਂਗ ਜਿਉਂਦੇ ਰਹਿਣ ਦਾ ਵੀ ਤਾਂ ਕੋਈ ਮਕਸਦ ਨਹੀਂ...’’ ਇੰਜ ਲੱਗਿਆ ਜਿਵੇਂ  ਇਹ ਗੱਲਾਂ ਸਭ ਨੇ ਗਹੁ ਨਾਲ ਸੁਣੀਆਂ ਸਨ। ਕਰਦੇ ਕਰਾਉਂਦਿਆਂ ਰਾਤ ਦਾ ਡੇਢ ਵੱਜ ਗਿਆ ਸੀ। ਨਵੇਂ ਸਾਲ ਦੀ ਇਹ ਪਾਰਟੀ ਹੁਣ ਬਰਖਾਸਤ ਹੋਣ ਵੱਲ ਤੁਰਨ ਲੱਗੀ ਸੀ। ਕੋਈ ਆਪਣਾ ਓਵਰ ਕੋਟ ਲੱਭਣ ਲੱਗਾ ਤੇ ਕੋਈ ਮੋਬਾਈਲ ਕਾਬੂ ਕਰਨ ਲੱਗਾ। ਘਰੋ ਘਰੀ ਚਲੇ ਜਾਣ ਦੀਆਂ ਘੜੀਆਂ ਆ ਚੱਲੀਆਂ ਸਨ। ਮੈਂ ਆਇਆ ਤਾਂ ਆਪਣੀ ਹੀ ਕਾਰ ਵਿੱਚ ਸੀ, ਪਰ ਹੁਣ ਕਾਰ ਚਲਾਉਣਾ ਠੀਕ ਨਹੀਂ ਸੀ। ਪਹਿਲਾ ਤਾਂ ਕਾਰ ਦਾਰੂ ਪੀ ਕੇ ਵੀ ਚਲਾ ਛੱਡਦਾ ਸੀ, ਹੁਣ ਇਸ ਗੱਲ ਤੋਂ ਬਚਦਾ ਹਾਂ। ਕ੍ਰਿਸਮਸ ਤੇ ਨਵੇਂ ਸਾਲ ਦੇ ਦਿਨਾਂ ਵਿੱਚ ਪੁਲੀਸ ਸਖ਼ਤੀ ਵੀ ਬਹੁਤ ਕਰਦੀ ਹੈ। ਰਾਤ ਦੀ ਬੱਸ ਸਰਵਿਸ ਬਹੁਤ ਸੀਮਿਤ ਹੁੰਦੀ ਹੈ। ਉਂਜ ਵੀ ਨਵੇਂ ਸਾਲ ਕਰਕੇ ਬੱਸਾਂ ਤੂੜੀਆਂ ਹੁੰਦੀਆਂ ਹਨ। ਬਹੁਤੀਆਂ ਸਵਾਰੀਆਂ ਦਾਰੂ-ਪਾਣੀ ਨਾਲ ਰੱਜੀਆਂ ਹੁੰਦੀਆਂ ਹਨ। ਇੱਕ ਪੰਗਾ ਇਹ ਵੀ ਸੀ ਕਿ ਮੇਰੇ ਘਰ ਨੂੰ ਸਿੱਧੀ ਸਰਵਿਸ ਵੀ ਕੋਈ ਨਹੀਂ ਸੀ। ਮੈਂ ਬੇਨਤੀ ਕੀਤੀ ਕਿ ਉਹ ਮੈਨੂੰ ਟੈਕਸੀ ਮੰਗਵਾ ਦੇਵੇ। ਟੈਕਸੀ ਵਾਲੇ ਅੱਜ ਦੁੱਗਣਾ ਕਿਰਾਇਆ ਮੰਗਦੇ ਸਨ ਤੇ ਇੱਕ ਘੰਟਾ ਇੰਤਜ਼ਾਰ ਕਰਨ ਲਈ ਆਖ ਰਹੇ ਸਨ। ਇੱਕ ਘੰਟਾ ਤਾਂ ਛੇਤੀ ਗੁਜ਼ਰ ਜਾਣਾ ਸੀ। ਮੈਂ ਇੰਤਜ਼ਾਰ ਕਰਨ ਦਾ ਮਨ ਬਣਾ ਲਿਆ। ਡੇਢ ਘੰਟੇ ਤਕ ਵੀ ਟੈਕਸੀ ਦਾ ਕੋਈ ਨਾਮੋ-ਨਿਸ਼ਾਨ ਨਜ਼ਰ ਨਾ ਪਿਆ। ਇੱਕ ਹੋਰ ਟੈਕਸੀ ਕੰਪਨੀ ਨੂੰ ਫੋਨ ਕੀਤਾ। ਉਹ ਤਿੰਨ ਗੁਣਾ ਕਿਰਾਇਆ ਮੰਗਣ ਤੇ ਘੰਟੇ ਦਾ ਹੋਰ ਇੰਤਜ਼ਾਰ। ਇਹ ਸੌਦਾ ਉੱਕਾ ਹੀ ਠੀਕ ਨਾ ਲੱਗਾ। ਪੈਦਲ ਜਾਣ ਦਾ ਫ਼ੈਸਲਾ ਕਰ ਕੇ ਮੈਂ ਆਪਣਾ ਕੋਟ ਤੇ ਓਵਰ ਕੋਟ ਪਾ ਲਿਆ। ਇੱਥੋਂ ਮੇਰਾ ਘਰ ਕੋਈ ਚਾਰ ਮੀਲ ਦੇ ਗੇੜ ਵਿੱਚ ਸੀ। ਬਾਹਰ ਨਿਕਲਿਆ ਤਾਂ ਮਹਿਸੂਸ ਕੀਤਾ ਕਿ ਡਾਹਢੀ ਤਕੜੀ ਠੰਢ ਸੀ। ਹੱਡ ਚੀਰਵੀਂ ਹਵਾ ਦਾ ਸ਼ੋਰ ਵੀ ਸੁਣਾਈ ਦੇ ਰਿਹਾ ਸੀ। ਨਵੇਂ ਸਾਲ ਦੇ ਜਸ਼ਨਾਂ ਤੋਂ ਮਗਰੋਂ ਮਾਹੌਲ ਹੁਣ ਜ਼ਿਆਦਾਤਰ ਸ਼ਾਂਤ ਹੀ ਸੀ, ਪਰ ਕਿਤੋਂ ਕਿਤੋਂ ਅਜੇ ਵੀ ਕੁਝ ਸ਼ੋਰ ਸੁਣਾਈ ਦੇ ਰਿਹਾ ਸੀ। ਟਾਵੀਂ ਟਾਵੀਂ ਕਾਰ ਵੀ ਸੜਕ ’ਤੇ ਫੈਲੀ ਚੁੱਪ ਨੂੰ ਤੋੜ ਰਹੀ ਸੀ। ਇੱਕ ਬੜੀ ਤੇਜ਼ ਰਫ਼ਤਾਰ ਕਾਰ ਸਾਹਮਣਿਓਂ ਆਉਂਦੀ ਦਿਸੀ। ਉਸ ਵਿੱਚੋਂ ਕੰਨ ਪਾੜਵੇਂ ਸੰਗੀਤ ਦੀ ਆਵਾਜ਼ ਆ ਰਹੀ ਸੀ। ਉਸ ਵਿੱਚ ਕੋਈ ਤਿੰਨ-ਚਾਰ ਨੌਜਵਾਨ ਮੁੰਡੇ ਕੁੜੀਆਂ ਸਨ। ਮੈਨੂੰ ਨਹੀਂ ਲੱਗਦਾ ਕਿ ਉਨ੍ਹਾਂ ਮੈਨੂੰ ਤੁਰੇ ਜਾਂਦੇ ਵੇਖਿਆ ਸੀ। ਤੁਰਦਿਆਂ ਤੁਰਦਿਆਂ ਅਚਾਨਕ ਪਤਾ ਨਹੀਂ ਕਿਉਂ, ਮੇਰੇ ਮਨ ਵਿੱਚ ਇੱਕ ਡਰ ਜਿਹਾ ਉੱਠ ਖੜ੍ਹਿਆ। ਸੋਚਣ ਲੱਗਾ ਕਿ ਨਵੇਂ ਸਾਲ ਦੀ ਇਸ ਰਾਤ ਨੂੰ ਇੰਨੀ ਰਾਤ ਗਏ ਤੁਰ ਕੇ ਘਰ ਜਾਣ ਦਾ ਇਹ ਪੰਗਾ ਕਾਹਤੋਂ ਲੈਣਾ ਸੀ। ਕੋਈ ਵੀ ਸਿਰ ਫਿਰਿਆ ਮੈਨੂੰ ਮਾਰ-ਕੁੱਟ ਸਕਦਾ ਸੀ। ਮੇਰਾ ਕਤਲ ਤਕ ਕਰ ਸਕਦਾ ਸੀ। ਆਮ ਦਿਨਾਂ ਵਿੱਚ ਵੀ ਰਾਤ ਬਰਾਤੇ ਸ਼ਰਾਰਤੀ ਅਨਸਰ ਖਰੂਦ ਕਰਦੇ ਹਨ। ਛੋਕਰ-ਵਾਧਾ ਲੜਨ ਨੂੰ ਤਿਆਰ ਰਹਿੰਦਾ ਹੈ। ਅੱਜ ਤਾਂ ਇਨ੍ਹਾਂ ਦੇ ਦਿਮਾਗ਼ ਹੋਰ ਵੀ ਵਿਗੜੇ ਹੋਏ ਹਨ। ਨਵੇਂ ਸਾਲ ਦਾ ਸਰੂਰ ਤੇ ਉੱਪਰੋਂ ਸ਼ਰਾਬ। ਪੈਦਲ ਘਰ ਜਾਣ ਦਾ ਮੇਰਾ ਇਹ ਫ਼ੈਸਲਾ ਬੜੀ ਵੱਡੀ ਗ਼ਲਤੀ ਸੀ, ਜਿਸ ’ਤੇ ਮੈਂ ਹੁਣ ਪਛਤਾਉਣ ਲੱਗਾ ਸਾਂ। ਮੈਂ ਆਪਣੇ ਆਪ ਨੂੰ ਸੋਚਾਂ ਤੇ ਚਿੰਤਾ ਦੇ ਇਸ ਸਿਲਸਿਲੇ ’ਚੋਂ ਬਾਹਰ ਕੱਢਣ ਦਾ ਯਤਨ ਕਰਨ ਲੱਗਾ, ਪਰ ਮੇਰੀ ਭੋਰਾ ਵਾਹ ਨਾ ਚੱਲੀ। ਮੇਰਾ ਡਰ ਸਗੋਂ ਹੋਰ ਤੀਬਰ ਤੇ ਤਿੱਖਾ ਹੋ ਗਿਆ। ਇਕ ਤੋਂ ਬਾਅਦ ਇੱਕ। ਅਨੇਕਾਂ ਦਿਲ ਹਿਲਾਊ ਘਟਨਾਵਾਂ। ਜੀਵਨ ਵਿੱਚ ਮੈਂ ਇੰਨਾ ਕਦੇ ਵੀ ਨਹੀਂ ਸਾਂ ਡਰਿਆ। ਮੈਨੂੰ ਲੱਗਾ ਕਿ ਮੈਂ ਵੀ  ਕਿਸੇ ਅਖ਼ਬਾਰ ਦੀ ਸੁਰਖ਼ੀ ਬਣ ਜਾਵਾਂਗਾ।  ਡਰ ਦੀ ਰੀਲ੍ਹ ਰੁਕਣ ਦਾ ਨਾਂ ਨਹੀਂ ਸੀ ਲੈ ਰਹੀ। ਮੈਨੂੰ ਪੰਜਾਬ ਵਿੱਚ ਪੈਦਾ ਹੋਏ ਹਾਲਾਤ ਦਾ ਖ਼ਿਆਲ ਆਉਣ ਲੱਗਾ, ਜਿੱਥੇ ਕੁਝ ਮੂਰਖਾਂ ਨੇ ਕੁਝ ਲੋਕਾਂ ਨੂੰ  ਅਤਿਵਾਦੀ ਸਮਝਦਿਆਂ ਕਤਲ ਕੀਤਾ। ਇਹ ਸਾਰਾ ਕੁਝ ਸੋਚਦਿਆਂ ਨਵੇਂ ਸਾਲ ਦੀ ਪਾਰਟੀ ਵਾਲਾ ਸਰੂਰ ਤੇ ਨਸ਼ਾ ਤਕਰੀਬਨ ਲਹਿ ਚੁੱਕਾ ਸੀ। ਮੈਂ ਵਾਰ ਵਾਰ ਆਪਣੇ ਫ਼ੈਸਲੇ ’ਤੇ ਪਛਤਾਅ ਰਿਹਾ ਸਾਂ।  ਮੌਕਾ ਸਾਂਭਣ ਵਾਸਤੇ ਮੈਂ ਸੜਕ ਪਾਰ ਕਰ ਕੇ ਦੂਜੇ ਪਾਸੇ ਚਲਾ ਗਿਆ। ਮੈਂ ਐਵੇਂ ਹੀ ‘ਸ਼ਹੀਦੀ’ ਪ੍ਰਾਪਤ ਨਹੀਂ ਸੀ ਕਰਨਾ ਚਾਹੁੰਦਾ। ਮੈਂ ਤੇਜ਼ ਤੇਜ਼ ਤੁਰਨ ਦਾ ਯਤਨ ਕਰ ਰਿਹਾ ਸਾਂ, ਪਰ ਮੇਰੀਆਂ ਲੱਤਾਂ ਮੇਰਾ ਸਾਥ ਨਹੀਂ ਸਨ ਦੇ ਰਹੀਆਂ। ਲੱਤਾਂ ਵਿਚਲੀ ਜਾਨ ਤਾਂ ਜਿਵੇਂ ਨਿਕਲ ਚੁੱਕੀ ਸੀ। ਦੁਕਾਨਾਂ ਬੰਦ ਸਨ। ਦੇਰ ਰਾਤ ਹੋਣ ਕਰਕੇ ਆਮ ਜਨਤਾ ਨਵੇਂ ਸਾਲ ਦੇ ਜਸ਼ਨ ਮਨਾ ਕੇ ਸੌਂ ਚੁੱਕੀ ਸੀ। ਘਰਾਂ ਦੇ ਬੂਹੇ ਸੁੰਨਸਾਨ।  ਆਖ਼ਰੀ ਗੇਟ ਵਾਲੇ ਮੋੜ ਬਾਹਰ ਇੱਕ ਕਾਰ ’ਤੇ ਚੜ੍ਹੀ ਇੱਕ ਕੁੜੀ ਟੱਪ ਰਹੀ ਸੀ। ਕਾਰ ਵਿੱਚੋਂ ਵੀ ਕੁਝ ਮੁੰਡੇ-ਕੁੜੀਆਂ ਦੇ ਹੱਸਣ ਦੀਆਂ ਆਵਾਜ਼ਾਂ ਆ ਰਹੀਆਂ ਸਨ। ਇਨ੍ਹਾਂ ਦੇ ਸਾਹਮਣੇ ਆਉਣ ਤੋਂ ਬਚਣ ਲਈ ਮੈਂ ਸੜਕ ਦੇ ਦੂਜੇ ਪਾਸੇ ਜਾਣਾ ਹੀ ਠੀਕ ਸਮਝਿਆ। ਮੈਂ ਅੱਖ ਬਚਾ ਕੇ ਵੇਖਿਆ। ਇਹ ਸਾਰੇ ਦੇ ਸਾਰੇ  ਮੁਲਕ ਮੁੰਡੇ ਕੁੜੀਆਂ ਸਨ। ਸਫ਼ਰ ਖ਼ਤਮ ਹੋਣ ਵਿੱਚ ਨਹੀਂ ਸੀ ਆਉਂਦਾ ਲੱਗਦਾ। ਸਗੋਂ ਇੰਝ ਲੱਗਦਾ ਸੀ ਅੱਜ ਇਹ ਖ਼ਤਮ ਹੋਣਾ ਹੀ ਨਹੀ  ਚੌਕ ਤਕ ਪੁੱਜਣ ਤਕ ਮੇਰੀ ਬਸ ਹੋ ਚੁੱਕੀ ਸੀ। ਟੰਗਾਂ ਵਿੱਚ ਅੰਤਾਂ ਦਾ ਦਰਦ ਹੋ ਰਿਹਾ ਸੀ। ਹੁਣ ਤਾਂ ਕਿਤੇ ਰੁਕ ਕੇ ਰਤਾ ਸਾਹ ਲੈਣ ਦੀ ਵੀ ਸੁਰਤ ਨਹੀਂ ਸੀ। ਹੁਣ ਤਾਂ ਸਿਰਫ਼ ਬਚ ਕੇ ਘਰ ਪੁੱਜਣ ਦੀ ਗੱਲ ਸੀ। ਪਰ ਜੋ ਹੋਣਾ ਸੀ, ਉਹ ਹੋਣਾ ਸੀ। ਮੇਰੇ ਹੱਥ ਕੁਝ ਵੀ ਨਹੀਂ ਸੀ ਰਹਿ ਗਿਆ। ਅਚਾਨਕ ਮੇਰੇ ਨਜ਼ਰੀਂ ਪਿਆ ਕਿ ਬਿਲਡਿੰਗ ਸੁਸਾਇਟੀ ਦਫ਼ਤਰ ਦੇ ਬਾਹਰ ਕਈ ਜਣੇ ਇੱਕ ਝੁਰਮਟ ਜਿਹਾ ਬਣਾਈ ਖੜ੍ਹੇ ਸਨ। ਕਿਸੇ ਕਿਸੇ ਦੇ ਹੱਥ ਵਿੱਚ ਬੀਅਰਾਂ ਦੇ ਕੈਨ ਵੀ ਫੜੇ ਹੋਏ ਸਨ। ਇੱਕ ਜਣਾ ਕੌਂਸਲ ਦੇ ਕੂੜਾਦਾਨ ਨੂੰ ਠੁੱਡੇ ਮਾਰ ਰਿਹਾ ਸੀ। ਇੱਕ ਹੋਰ ਮਨ ਆਈ ਕਰ ਰਿਹਾ ਸੀ। ਮੈਂ ਹੁਣ ਇਨ੍ਹਾਂ ਸਾਰਿਆਂ ਦੇ ਇੰਨਾ ਨੇੜੇ ਆ ਗਿਆ ਸਾਂ ਕਿ ਇਕਦਮ ਭੱਜਣਾ ਜਾਂ ਸੜਕ ਪਾਰ ਕਰਨਾ ਉਚਿਤ ਨਹੀਂ ਸੀ ਲੱਗਦਾ। ਉਂਜ ਲੱਗਦਾ ਇਹ ਵੀ ਸੀ ਕਿ ਮੈਥੋਂ ਇਹ ਹੋ ਵੀ ਨਹੀਂ ਸਕਣਾ। ਮੇਰਾ ਤਾਂ ਜਿਵੇਂ ਸਾਹ ਸੂਤਿਆ ਪਿਆ ਸੀ। ਮੈਂ ਆਪਣੇ ਆਪ ਨੂੰ ਕੋਸਣ ਲੱਗਾ ਕਿ ਕਿਉਂ ਮੈਂ ਇਸ ਢਾਣੀ ਨੂੰ ਪਹਿਲਾਂ ਨਾ ਵੇਖਿਆ। ਜੇ ਦੇਖ ਲਿਆ ਹੁੰਦਾ ਤਾ ਹੋਰ  ਰੋਡ ਵਾਲਾ ਰਸਤਾ ਫੜ ਲਿਆ ਹੁੰਦਾ, ਪਰ ਹੁਣ ਬਹੁਤ ਦੇਰ ਹੋ ਚੁੱਕੀ ਸੀ। ਮੈਂ ਵੇਖਿਆ ਕਿ ਇਸ ਢਾਣੀ ਵਿੱਚੋਂ ਕੋਈ ਇੱਕ ਜਣਾ ਮੇਰੇ ਵੱਲ ਭੱਜ ਕੇ ਆ ਰਿਹਾ ਸੀ। ਉਹਨੇ ਆਪਣਾ ਸਿਰ ਕਾਸੇ ਨਾਲ ਢਕਿਆ ਹੋਇਆ ਸੀ। ਉਹਦਾ ਚਿਹਰਾ ਮੈਨੂੰ ਉੱਕਾ ਹੀ ਨਜ਼ਰ ਨਾ ਆਇਆ। ਮੇਰੀਆਂ ਲੱਤਾਂ ਕੰਬ ਗਈਆਂ ਤੇ ਮੈਂ ਥਾਈਂ ਜੜ ਹੋ ਗਿਆ। ਇੱਕ  ਛਿਣ ਲਈ ਮਾਂ ਯਾਦ ਆਈ, ਪਰ ਇਸ ਤੋਂ ਅੱਗੇ ਸੋਚਣ ਦਾ ਸਮਾਂ ਨਹੀਂ ਸੀ। ਉਸ ਜਣੇ ਨੇ ਆਉਂਦਿਆਂ ਹੀ ਆਪਣੇ ਠੰਢੇ ਹੱਥ ਮੇਰੇ ਦੋਵੇਂ ਕੰਨਾਂ ਉਪਰ ਰੱਖ ਕੇ ਇੱਕ ਡੂੰਘਾ ਚੁੰਮਣ ਮੇਰੇ ਸੁੱਕੇ, ਸਰਦ ਤੇ ਬੇਜਾਨ ਬੁੱਲ੍ਹਾਂ ’ਤੇ ਫੈਲਾਅ ਦਿੱਤਾ ਤੇ ਆਖਿਆ, ‘‘ਹੈਪੀ ਨਿਊ ਯੀਅਰ ਮਿਸਟਰ ਸਿੰਗਲਾ ਜੀ। ਘੜੀ ਭਰ ਪਹਿਲਾਂ ਤਕ ਮੇਰੇ ਬੱਲ੍ਹਾਂ ’ਤੇ ਪਸਰੀ ਖੁਸ਼ਕੀ ਪਤਾ ਨਹੀਂ ਕਿੱਥੇ ਉੱਡ ਗਈ। ਪਤਾ ਨਹੀਂ ਕਿੱਥੋਂ ਮੇਰਾ ਨਸ਼ਾ ਪਰਤ ਆਇਆ ਅਤੇ ਪਤਾ ਨਹੀਂ ਕਿੱਧਰੋਂ ਮੇਰੀਆਂ ਲੱਤਾਂ ਵਿਚਲੀ ਤਾਕਤ ਮੁੜ ਆਈ। ਮੈਂ ਕਿਸੇ ਬੱਚੇ ਵਾਂਗ ਟਪੂਸੀਆਂ ਮਾਰਦਾ ਘਰ ਪੁੱਜ ਗਿਆ।

ਡਾ ਵਨੀਤ ਕੁਮਾਰ ਸਿੰਗਲਾ

 
 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ