ਨਵੇਂ ਸਾਲ ਰਾਤ ਦੇ ਜਸ਼ਨਾਂ ਚ ਡੁੱਬੇ ਵਹਿਸ਼ੀ ਲੋਕਾਂ ਨੇ ਜਿਸ ਤਰ੍ਹਾਂ ਇਕ ਬੇਕਸੂਰ ਲੜਕੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹਰ ਇਕ ਰੂਹ ਨੂੰ ਧੁਰ ਅੰਦਰ ਤਕ ਨਿਚੋੜ ਕੇ ਰੱਖ ਦਿੱਤਾ । ਨਸ਼ੇ ਚ ਕਾਨੂੰਨ ਦੇ ਭੈਅ ਤੋਂ ਬੇਖ਼ੌਫ਼ ਇਹ ਦਰਿੰਦੇ ਆਪਣੀ ਕਾਰ ਰਾਹੀ ਸਕੂਟਰੀ ਸਵਾਰ ਲੜਕੀ ਨੂੰ ਟੱਕਰ ਮਾਰਨ ਤੋਂ ਬਾਅਦ ਵੀ ਬਾਰਾਂ ਕਿਲੋਮੀਟਰ ਤੱਕ ਘੜੀਸਦੇ ਰਹੇ । ਲੜਕੀ ਦੇ ਸਰੀਰ ਦੇ ਅੰਗ ਵੱਖ ਵੱਖ ਹੋ ਕੇ ਖਿਲਰ ਗਏ । ਸਿਰਫ ਇਕ ਪਿੰਜਰ ਹੀ ਬਾਕੀ ਬੱਚਿਆ ਸੀ। ਇਹ ਸਾਰਾ ਕੁਝ ਵੇਖਣ ਵਾਲੇ ਇਕ ਇਨਸਾਨ ਨੇ ਦਿੱਲੀ ਪੁਲਿਸ ਨੂੰ ਵੀਹ ਵਾਰੀ ਫੋਨ ਕਾਲ ਲਗਾਈ ਕਾਫੀ ਸਮਾਂ ਮੁਜਰਿਮਾਂ ਦਾ ਪਿੱਛਾ ਕਰਦਾ ਹੋਇਆ ਡੇਢ ਘੰਟਾ ਪੁਲਿਸ ਦੇ ਸੰਪਰਕ ਚ ਵੀ ਰਿਹਾ।
ਪਰ ਅਫਸੋਸ ਪੁਲਿਸ ਕੋਈ ਵੀ ਕਾਰਵਾਈ ਨੀ ਕਰ ਸਕੀ । ਪਤਾ ਲੱਗਾ ਕਿ ਇਹਨਾਂ ’ਚ ਸ਼ਾਮਿਲ ਇਕ ਦਰਿੰਦੇ ਦਾ ਭਾਜਪਾ ਨਾਲ ਸਬੰਧ ਹੈ । ਆਪਣੀ ਸ਼ਕਾਇਤ ’ਚ ਲੜਕੀ ਦੀ ਮਾਂ ਨੇ ਲੜਕੀ ਨਾਲ ਦੁਸ਼ਕਰਮ ਹੋਣ ਦੀ ਗੱਲ ਕਹੀ । ਪਰ ਪੁਲਿਸ ਅਫਸਰ ਪ੍ਰੈਸ ਮੀਟਿੰਗ ’ਚ ਇਸ ਗੱਲ ਤੋਂ ਟਾਲਾ ਵੱਟ ਰਹੇ ਹਨ । ਸਗੋਂ ਇਹ ਦਲੀਲ ਦਿੰਦਿਆਂ ਮੁਜਰਮਾਂ ਤੇ ਹਲਕੀਆਂ ਧਰਾਵਾਂ ਲਗਾਈਆਂ ਕਿ ਮੁੰਡਿਆਂ ਨੂੰ ਗੱਡੀ ਚ ਉੱਚੀ ਆਵਾਜ਼ ਚ ਸੰਗੀਤ ਲਗਾਇਆ ਹੋਣ ਕਾਰਨ ਲੜਕੀ ਨਾਲ ਹੋਏ ਐਕਸੀਡੈਂਟ ਦਾ ਪਤਾ ਨੀ ਲੱਗਾ।
ਓਧਰ ਘਟਨਾ ਨੂੰ ਚੋਬੀ ਘੰਟੇ ਬੀਤਣ ਤੋਂ ਬਾਅਦ ਵੀ ਮੁਜਰਿਮਾਂ ਦਾ ਕੋਈ ਮੈਡੀਕਲ ਚੈੱਕ ਨਹੀਂ ਹੋਇਆ। ਜਿਸ ਨਾਲ ਜਾਂਚ ਪ੍ਰੀਕਿ੍ਰਆ ਤੇ ਲੋਕੀ ਸਵਾਲ ਉਠਾ ਰਹੇ ਹਨ। ਦੇਸ਼ ਦੇ ਗ੍ਰਹਿ ਮੰਤਰੀ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜਾ ਦਿਵਾਉਣ ਦੀ ਗੱਲ ਕਰ ਰਹੇ ਹਨ। ਪਰ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਸਰਕਾਰ ਦੋਸ਼ੀਆਂ ਨੂੰ ਕਿਹੜੀ ਸਖ਼ਤ ਸਜ਼ਾ ਦਿਵਾਉਂਦੀ ਹੈ।
-ਪਰਮ ਪਿਆਰ ਸਿੰਘ