Tuesday, March 21, 2023
Tuesday, March 21, 2023 ePaper Magazine
BREAKING NEWS
ਪੰਜਾਬ ਦੇ 4 ਜ਼ਿਲ੍ਹਿਆਂ ਵਿੱਚ ਬੰਦ ਰਹੇਗਾ ਇੰਟਰਨੈਟਬਜੁਰਗ ਦਾ ਬੇਰਹਿਮੀ ਨਾਲ ਕਤਲਮੋਬਾਈਲ ਇੰਟਰਨੈੱਟ ਸੇਵਾ ਬੰਦ ਹੋ ਜਾਣ ਕਾਰਨ ਕਾਰੋਬਾਰੀ ਅਤੇ ਵਿਦਿਆਰਥੀ ਹੋਣ ਲੱਗੇ ਪ੍ਰਭਾਵਿਤਪੰਜਾਬ ਦਾ ਭਾਈਚਾਰਾ ਤੇ ਸਾਂਝ ਸਾਡੀ ਪਹਿਲ, ਜੋ ਵੀ ਇਸ ਸਾਂਝ ਨੂੰ ਤੋੜਨ ਦੀ ਕੋਸ਼ਿਸ਼ ਕਰੇਗਾ, ਭਗਵੰਤ ਮਾਨ ਸਰਕਾਰ ਉਸ ਨਾਲ ਸਖ਼ਤੀ ਨਾਲ ਨਜਿੱਠੇਗੀ : ਕੁਲਦੀਪ ਧਾਲੀਵਾਲਗੜ੍ਹੇਮਾਰੀ ਕਾਰਨ ਕਣਕ ਅਤੇ ਸਰੋਂ ਦੀ ਫਸਲ ਦਾ ਨੁਕਸਾਨਰੇਲਵੇ ਨੇ ਪੰਜਾਬ ਅਤੇ ਪੰਜਾਬ ਨਾਲ ਜੁੜੇ ਕਈ ਰੇਲਮਾਰਗਾਂ 'ਤੇ ਰੇਲਗੱਡੀਆਂ ਦੀ ਸਪੀਡ 'ਚ ਕੀਤਾ ਵਾਧਾਅਮਨ ਅਰੋੜਾ ਵੱਲੋਂ ਬੈਂਗਲੁਰੂ ਸਥਿਤ "ਸਸਟੇਨਏਬਲ ਇੰਪੈਕਟਸ" ਪਲਾਂਟ ਦਾ ਦੌਰਾਖੇਤੀਬਾੜੀ ਨੀਤੀ ਲਈ ਆਮ ਲੋਕਾਂ ਤੋਂ 31 ਮਾਰਚ ਤੱਕ ਸੁਝਾਅ ਮੰਗੇਪੰਜਾਬ ਕੈਬਨਿਟ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ ਨੇ ਅੱਜ ਪੰਜਾਬ ਸਿਵਲ ਸਕੱਤਰੇਤ-1 ਵਿਖੇ ਸੂਚਨਾ ਅਤੇ ਲੋਕ ਸੰਪਰਕ ਮੰਤਰੀ ਵਜੋਂ ਆਪਣਾ ਅਹੁਦਾ ਸੰਭਾਲ ਲਿਆ। ਪੰਜਾਬ ‘ਚ ਬੱਚਿਆ, ਲੜਕੀਆਂ ਅਤੇ ਔਰਤਾਂ ਨੂੰ ਕੁਪੋਸ਼ਣ ਮੁਕਤ ਕਰਨ ਲਈ 5ਵਾਂ ਪੋਸ਼ਣ ਪੱਖਵਾੜਾ ਸ਼ੁਰੂ

ਲੇਖ

ਖੇੜਿਆਂ ਤੇ ਖੁਸ਼ੀਆਂ ਦਾ ਪ੍ਰਤੀਕ ਲੋਹੜੀ ਦਾ ਤਿਉਹਾਰ

January 13, 2023 01:37 PM

ਐਡਵੋਕੇਟ ਰਵਿੰਦਰ ਸਿੰਘ ਧਾਲੀਵਾਲ :-
ਪੱਛਮੀ ਸੱਭਿਅਤਾ ਦੇ ਪ੍ਰਛਾਵੇਂ ਸਾਡੀ ਰੋਜ਼ ਮਰਾ ਦੀ ਜ਼ਿੰਦਗੀ ਦੇ ਨਾਲੋਂ ਨਾਲ ਸਾਡੇ ਤਿਉਹਾਰਾਂ ਨੂੰ ਵੀ ਆਪਣੇ ਕਲਾਵੇ ਵਿਚ ਲੈ ਲਿਆ । ਜਿਸਦਾ ਝਲਕਾਰਾ ਖੁਸ਼ੀਆਂ-ਗਮੀਆਂ ਦੇ ਮੌਕਿਆਂ ਅਤੇ ਤਿਉਹਾਰਾਂ ਸਮੇਂ ਵੀ ਬਖੂਬੀ ਝਲਕਦਾ ਦਿੱਸਦਾ ਹੈ। ਲੋਹੜੀ ਸ਼ੁੱਧ ਘਰੇਲੂ ਤਿਉਹਾਰ ਹੈ। ਆਂਢ ਗੁਆਂਢ ਰਿਸ਼ਤੇਦਾਰਾਂ ਦੀ ਹਾਜ਼ਰੀ ਖੁਸ਼ੀ ਨੂੰ ਦੁੱਗਣਾ ਕਰ ਦਿੰਦੀ ਹੈ। ਪਰ ਸਮੇਂ ਦੀ ਤੋਟ, ਪੈਸੇ ਦੀ ਬਹੁਤਾਤ ਤੇ ਸੱਭਿਆਚਾਰਕ ਮਿਲਗੋਭੇ ਨੇ ਇਸ ਨੂੰ ਘਰਾਂ ਵਿੱਚੋਂ ਕੱਢ ਕੇ ਪੈਲੇਸਾਂ ਵੱਲ ਧਕੇਲਿਆ। ਅੱਗ ਸੇਕਦੇ ਹੱਸਦਿਆਂ-ਖੇਡਦਿਆਂ ਮਨਾਉਣ ਵਾਲੇ ਤਿਉਹਾਰ ਨੂੰ ਇੱਕ ਰਸਮ ਤੱਕ ਮਹਿਦੂਦ ਕਰ ਦਿੱਤਾ। ਭਾਂਵੇ ਅਪਣੱਤ ਦਾ ਖਾਕਾ ਖਾਲੀ ਰਹਿ ਜਾਂਦਾ ਉਂਜ ਲੋਹੜੀ ਨਾਈਟਸ ਤ ੇਕਿਸੇ ਚੀਜ਼ ਦੀ ਕਮੀ ਨਹੀ ਰਹਿੰਦੀ । ਡੀ.ਜੇ ਦੇ ਰੌਲੇ ਵਿੱਚ ਜ਼ਰੂਰ ਤਿਉਹਾਰੀ ਰੰਗ ਉਡਦੇ ਜਾਪਦੇ ਹਨ। ਪਰ ਆਉਣ ਵਾਲੀ ਪੀੜ੍ਹੀ ਆਪਣੇ ਅਮੀਰ ਸੱਭਿਆਚਰ ਤੋਂ ਅਣਜਾਣ ਰਹਿ ਜਾਵੇਗੀ।
ਜਦੋ ਕਿ ਲੋਹੜੀ ਉਮੰਗਾਂ ਆਸਾਂ ’ਤੇ ਖੁਸ਼ੀ ਖੇੜਿਆਂ ਦਾ ਤਿਉਹਾਰ ਹੈ । ਇਸ ਦਾ ਸੰਬੰਧ ਨਵ ਜਨਮੇ-ਬੱਚੇ ਤੋਂ ਇਲਾਵਾ ਖੇਤੀਬਾੜੀ, ਪਕਵਾਨਾ, ਮੌਸਮ ਤੇ ਸੱਜਰੇ ਮੁਕਲਾਵਿਆਂ ਨਾਲ ਵੀ ਜੁੜਿਆ ਹੋਇਆ ਹੈ । ਉੱਤਰੀ ਭਾਰਤ ਵਿੱਚ ਬੜੀ ਧੂਮ- ਧਾਮ ਨਾਲ ਮਨਾੳਂੁਦੇ ਹਨ । ਇਹ ਸਰਦੀਆਂ ਦੇ ਸ਼ੁਰੂ ਅਤੇ ਹਾੜ੍ਹੀ ਦੀਆਂ ਫਸਲਾਂ ਦੇ ਪ੍ਰਫੁੱਲਤ ਹੋਣ ਦਾ ਸੰਕੇਤ ਵੀ ਹੈ । ਜਿਸ ਘਰ ਮੁੰਡੇ ਨੇ ਜਨਮ ਲਿਆ ਹੋਵੇ ਲੋਹੜੀ ਨੂੰ ਵੱਡੇ ਜੋਸ਼ ਨਾਲ ਮਨਾਉਂਦੇ ਹਨ । ਪੁਰਾਤਨ ਸਮੇਂ ਵਿੱਚ ਲੋਕ ਆਪਣੇ ਸ਼ਰੀਕੇ ਤੇ ਨਗਰ ਵਿੱਚ ਗੁੜ ਤੇ ਮੂੰਗਫਲੀ ਵੰਡ ਖੁਸ਼ੀ ਸਾਂਝੀ ਕਰਦੇ ਸਨ। ਕਿਸੇ ਸਮੇਂ ਪੰਜਾਬ ਵਿੱਚ ਲੋਹੜੀ ਸੂਰਜ ਦੇਵ ਦੀ ਪੂਜਾ ਲਈ ਪ੍ਰਚੱਲਿਤ ਸੀ । ਸੂਰਜ ਜਨਵਰੀ ਵਿੱਚ ਧਰਤੀ ਤੋਂ ਕਾਫੀ ਦੂਰ ਹੁੰਦਾ ਤੇ ਕਿਰਨਾਂ ਧਰਤੀ ਉੱਤੇ ਪਹੁੰਚਦਿਆਂ ਬਹੁਤੀਆਂ ਗਰਮ ਨਹੀਂ ਰਹਿੰਦੀਆਂ। ਪੁਰਾਤਨ ਕਾਲ ਵਿੱਚ ਲੋਕ ਇਸ ਪ੍ਰਕਿਰਿਆ ਨੂੰ ਸੂਰਜ ਦੀ ਤਪਸ ਘਟ ਜਾਣ ਨਾਲ ਜੋੜਦੇ ਸਨ। ਸੂਰਜ ਦੇ ਚਾਨਣ ਤੇ ਤਪਸ ਨੂੰ ਮੁੜ ਸੁਰਜੀਤ ਕਰਨ ਲਈ ਲੋਹੜੀ ਦੀ ਅੱਗ ਬਾਲੀ ਜਾਂਦੀ ਸੀ। ਇਹ ਸੂਰਜ ਨੂੰ ਰੌਸ਼ਨੀ ਤੇ ਗਰਮੀ ਦੇਣ ਦਾ ਪੁਰਾਤਨ ਲੋਕਧਾਰਾਈ ਢੰਗ ਸੀ।
ਲੋਹੜੀ ਮੰਗਣ ਦੀ ਰੀਤ ਇਕ ਮਨੋਰੰਜਨ ਦਾ ਸਾਧਨ ਵੀ ਸੀ। ਜੋ ਲੋਕਾਂ ਨੂੰ ਆਪਸ ਵਿੱਚ ਜੋੜ ਕੇ ਰੱਖਦਾ ਸੀ । ਲੋਹੜੀ ਤੋਂ 5-7 ਦਿਨ ਪਹਿਲਾਂ ਹੀ ਮੁੰਡੇ ਕੁੜੀਆਂ ਟੋਲੀਆਂ ਬਣਾ ਕੇ ਘਰਾਂ ਵਿਚ ਜਾ ਕੇ ਲੋਹੜੀ ਮੰਗਦੇ ਜਿਸ ਵਿੱਚ ਬਾਲਣ ਤੇ ਖਾਣ ਦੇ ਸਮਾਨ ਦੀ ਮੰਗ ਹੁੰਦੀ ਤੇ ਲੋਹੜੀ ਨਾਲ ਸਬੰਧਿਤ ਗੀਤ ਗਾਉਂਦੇ ਹਨ ਦੇ ਮਾਈ ਪਾਥੀ,
ਤੇਰਾ ਪੁੱਤ ਚੜੂਗਾ ਹਾਥੀ
ਦੇ ਮਾਈ ਲੋਹੜੀ,
ਤੇਰਾ ਪੁੱਤ ਚੜੂਗਾ ਘੋੜੀ
ਜਦ ਕੋਈ ਘਰ ਵਾਲਾ ਲੋਹੜੀ ਦੇਣ ਵਿਚ ਦੇਰ ਕਰਦਾ ਹੈ ਤਾਂ ਕਾਹਲ ਨੂੰ ਦਰਸਾਉਂਦੀਆਂ ਹੋਈਆਂ ਇਹ ਸਤਰਾਂ ਗਾਈਆਂ ਜਾਂਦੀਆਂ ਹਨ। ਤਾਂ ਜੋ ਦੂਜੀ ਟੋਲੀ ਅੱਗੇ ਪਹੁੰਚ ਜ਼ਿਆਦਾ ਲੋਹੜੀ ਨਾ ਮੰਗ ਲਵੇ ।
ਸਾਡੇ ਪੈਰਾਂ ਹੇਠ ਰੋੜ,
ਸਾਨੂੰ ਛੇਤੀ ਛੇਤੀ ਤੋਰ।
ਸਾਡੇ ਪੈਰਾਂ ਹੇਠ ਸਲਾਈਆਂ,
ਅਸੀਂ ਕਿਹੜੇ ਵੇਲੇ ਦੀਆਂ ਆਈਆਂ।
ਜਦ ਕੋਈ ਘਰ ਵਾਲਾ ਫਿਰ ਵੀ ਲੋਹੜੀ ਨਾ ਦੇਵੇ ਤਾਂ ਇਹ ਟੋਲੀਆਂ ਇਹ ਸੈਨਤਾਂ ਰੂਪੀ ਸੋਹਲੇ ਗਾਉਂਦੀਆਂ ਹੋਈਆਂ ਅਗਲੇ ਘਰਾਂ ਲਈ ਰਵਾਨਾ ਹੋ ਜਾਂਦੀਆਂ ਹਨ।
ਹੁੱਕਾ ਬਈ ਹੁੱਕਾ, ਇਹ ਘਰ ਭੁੱਖਾ।
ਲੋਹੜੀ ਦਾ ਇਤਿਹਾਸ ਦੁੱਲਾ ਭੱਟੀ ਦੀ ਕਹਾਣੀ ਨਾਲ ਵੀ ਜੁੜਿਆ ਹੋਇਆ ਹੈ। ਦੁੱਲਾ ਭੱਟੀ ਅਕਬਰ ਦੇ ਸ਼ਾਸਨ ਕਾਲ ਦੌਰਾਨ ਇੱਕ ਬਾਗੀ ਸੀ ਜੋ ਕਿ ਅਮੀਰ ਲੋਕਾਂ ਦਾ ਮਾਲ ਲੁੱਟ ਕੇ ਗਰੀਬ ਲੋਕਾਂ ਵਿੱਚ ਵੰਡ ਦਿੰਦਾ ਸੀ। ਉਸ ਇਲਾਕੇ ਦੇ ਗਰੀਬ ਲੋਕ ਉਸ ਦੀ ਇਸ ਦਰਿਆ-ਦਿਲੀ ਦੇ ਕਾਇਲ ਅਤੇ ਉਸ ਦਾ ਆਦਰ- ਸਤਿਕਾਰ ਕਰਦੇ ਸਨ। ਇੱਕ ਵਾਰ ਉਸ ਨੇ ਇੱਕ ਲੜਕੀ ਤੋਂ ਅਗਵਾਕਾਰਾਂ ਤੋਂ ਛੁਡਾਇਆ ਤੇ ਉਸ ਨੂੰ ਆਪਣੀ ਧਰਮ ਦੀ ਧੀ ਬਣਾ ਲਿਆ। ਜਦ ਦੁੱਲਾ -ਭੱਟੀ ਨੇ ਉਸ ਲੜਕੀ ਦਾ ਵਿਆਹ ਕੀਤਾ ਤਾਂ ਉਸ ਨੇ ਉਸ ਦੇ ਵਿਆਹ ਵਿੱਚ ਤੋਹਫੇ ਦੇ ਤੌਰ ਤੇ ਸ਼ੱਕਰ ਪਾ ਦਿੱਤੀ ਸੀ। ਇੱਕ ਹੋਰ ਦੰਤ-ਕਥਾ ਅਨੁਸਾਰ ਸੁੰਦਰੀ -ਮੁੰਦਰੀ ਇੱਕ ਗਰੀਬ ਬ੍ਰਾਹਮਣ ਦੀਆਂ ਮੰਗੀਆਂ ਹੋਈਆਂ ਧੀਆਂ ਸਨ ਪਰ ਗਰੀਬੀ ਕਾਰਨ ਵਿਆਹ ਵਿੱਚ ਦੇਰ ਹੋ ਰਹੀ ਸੀ। ਹਾਕਮ ਨੂੰ ਕੁੜੀਆਂ ਦੇ ਸੁਹੱਪਣ ਦਾ ਪਤਾ ਲੱਗ ਗਿਆ ਤਾਂ ਉਸ ਨੇ ਜਬਰੀ ਚੁੱਕਣ ਦੀ ਧਾਰ ਲਈ । ਇਸ ਦੀ ਭਿਣਕ ਬ੍ਰਾਹਮਣ ਨੂੰ ਵੀ ਪੈ ਗਈ। ਉਸ ਨੇ ਕੁੜੀਆਂ ਦਾ ਜਲਦੀ ਵਿਆਹ ਕਰਨ ਲਈ ਜੰਗਲ ਵਿੱਚ ਦੁੱਲੇ ਨਾਲ ਸੰਪਰਕ ਕੀਤਾ ਅਤੇ ਦੁੱਲੇ ਨੇ ਵਿਆਹ ਦੀ ਜੁੰਮੇਵਾਰੀ ਓਟੀ “ਕੁੜੀਆਂ ਦੇ ਸਹੁਰਿਆਂ ਨੇ ਹਾਕਮ ਤੋਂ ਡਰਦਿਆਂ ਕਿਹਾ ਕਿ ਉਹ ਰਾਤ ਸਮੇਂ ਹੀ ਵਿਆਹੁਣ ਆਉਣਗੇ। ਪਿੰਡ ਤੋਂ ਬਾਹਰ ਜੰਗਲ ਵਿੱਚ ਵਿਆਹ ਰਚਾਉਣ ਦਾ ਪ੍ਰਬੰਧ ਕੀਤਾ ਗਿਆ। ਰੌਸ਼ਨੀ ਲਈ ਲੱਕੜੀਆਂ ਇਕੱਠੀਆਂ ਕਰ ਕੇ ਅੱਗ ਬਾਲੀ ਗਈ। ਦੁੱਲੇ ਨੇ ਆਲੇ-ਦੁਆਲੇ ਦੇ ਪਿੰਡਾਂ ਤੋਂ ਦਾਨ ਇਕੱਠਾ ਕੀਤਾ। ਪਿੰਡ ਵਿੱਚ ਜਿਹਨਾਂ ਦੇ ਘਰ ਨਵੇਂ ਵਿਆਹ ਹੋਏ ਸਨ ਜਾਂ ਜਿਹਨਾਂ ਦੇ ਬਾਲ ਜਨਮੇ ਸਨ ਉਨ੍ਹਾਂ ਨੇ ਵੀ ਸੁੰਦਰ-ਮੁੰਦਰੀ ਦੇ ਵਿਆਹ ’ਤੇ ਆਪਣੇ ਵੱਲੋਂ ਕੁਝ ਨਾ ਕੁਝ ਗੁੜ-ਸ਼ੱਕਰ ਤੇ ਦਾਣੇ ਆਦਿ ਦੇ ਰੂਪ ਵਿੱਚ ਦਾਨ ਦਿੱਤਾ। ਦੁੱਲੇ ਕੋਲ ਕੰਨਿਆ-ਦਾਨ ਦੇਣ ਲਈ ਇੱਕ ਲੱਪ ਸ਼ੱਕਰ ਦੀ ਹੀ ਸੀ। ਕੁੜੀਆਂ ਦਾ ਡੋਲਾ ਤੁਰ ਗਿਆ ਤੇ ਗਰੀਬ ਬ੍ਰਾਹਮਣ ਨੇ ਦੁੱਲੇ ਦਾ ਲੱਖ- ਲੱਖ ਸ਼ੁਕਰ ਕੀਤਾ। ਇਸ ਕਰ ਕੇ ਹੀ ਹਰ ਲੋਹੜੀ ਦੇ ਦਿਨ ਦੁੱਲੇ ਨੂੰ ਯਾਦ ਕੀਤਾ ਜਾਂਦਾ ਹੈ। ਬੱਚੇ ਜਦ ਲੋਹੜੀ ਮੰਗਣ ਦੂਜਿਆਂ ਦੇ ਘਰਾਂ ’ਚ ਜਾਂਦੇ ਹਨ ਤਾਂ ਉਹ ਇਹ ਗੀਤ ਗਾਉਂਦੇ ਹੋਏ ਨਜ਼ਰ ਆਉਂਦੇ ਹਨ।
ਸੁੰਦਰ ਮੁੰਦਰੀਏ ਹੋ
ਤੇਰਾ ਕੌਣ ਵਿੱਚਾਰ ਹੋ
ਦੁੱਲਾ ਭੱਟੀ ਵਾਲਾ ਹੋ
ਦੁੱਲੇ ਧੀ ਵਿਆਹੀ ਹੋ
ਸੇਰ ਸੱਕਰ ਪਾਈ ਹੋ
ਕੁੜੀ ਦਾ ਲਾਲ ਪਤਾਕਾ ਹੋ
ਕੁੜੀ ਦਾ ਸਾਲੂ ਪਾਟਾ ਹੋ
ਸਾਲੂ ਕੌਣ ਸਮੇਟੇ
ਚਾਚਾ ਗਾਲੀ ਦੇਸੇ
ਚਾਚੇ ਚੂਰੀ ਕੁੱਟੀ
ਜ਼ਿੰਮੀਦਾਰਾਂ ਲੁੱਟੀ
ਜ਼ਿੰਮੀਦਾਰ ਸੁਧਾਏ
ਬਮ ਬਮ ਭੋਲੇ ਆਏ
ਇੱਕ ਭੋਲਾ ਰਹਿ ਗਿਆ
ਸਿਪਾਹੀ ਫੜ ਕੇ ਲੈ ਗਿਆ
ਸਿਪਾਹੀ ਨੇ ਮਾਰੀ ਇੱਟ
ਭਾਵੇਂ ਰੋ ਉੱਤੇ ਭਾਵੇਂ ਪਿੱਟ
ਸਾਨੂੰ ਦੇ ਦੇ ਲੋਹੜੀ,
ਤੇਰੀ ਜੀਵੇ ਜੋੜੀ
ਨਵੀਆਂ ਵਿਆਹੀਆਂ ਕੁੜੀਆਂ ਨੂੰ ਲੋਹੜੀ ਜਾਂ ਭਾਜੀ ਦੇਣ ਦਾ ਰਿਵਾਜ਼ ਵੀ ਜੁੜਿਆ ਹੈ । ਪੇਕੇ ਪਰਿਵਾਰ ਵਾਲੇ ਲੋਹੜੀ ਲੈ ਕੇ ਕੁੜੀ ਦੇ ਸਹੁਰੇ ਘਰ ਜਾਂਦੇ ਅਤੇ ਕੁੜੀ ਨੂੰ ਕੁੱਝ ਦਿਨ ਲਈ ਪੇਕੇ ਘਰ ਲੈ ਆਉਂਦੇ ਹਨ। ਭਾਜੀ ਵਿੱਚ ਪੰਜੀਰੀ, ਬੂੰਦੀ ਦੇ ਲੱਡੂ, ਪਤਾਸੇ, ਚੌਲਾਂ ਦੀਆਂ ਪਿੰਨੀਆਂ, ਗੁੜ, ਰਿਊੜੀਆਂ, ਮੂੰਗਫਲੀ, ਸੂਟ , ਕੰਬਲ , ਪੱਗ ਦਿੰਦੇ ਹਨ। ਕਈ ਕੁੜੀ ਦੇ ਸਹੁਰੇ ਉਸ ਭਾਜੀ ਨੂੰ ਆਪਣੇ ਰਿਸ਼ਤੇਦਾਰਾਂ ਅਤੇ ਗੁਆਂਢੀਆਂ ਵਿੱਚ ਵੰਡਦੇ । ਅਜੋਕੇ ਸਮੇਂ ਵਿੱਚ ਵੀ ਮਾਪੇ ਲੋਹੜੀ ਸਮੇਂ ਮਹਿੰਗੇ ਤੋਹਫੇ ਤੇ ਘਰ ਦੀ ਵਰਤੋਂ ਦਾ ਸਮਾਨ ਦੇਣ ਲੱਗੇ ਹਨ ।
ਲੋਹੜੀ ਦੀ ਰਾਤ ਭੁੱਗਾ ਬਾਲਣ ਦੀ ਰੀਤ ਸਭ ਤੋ ਅਹਿਮ ਹੈ। ਮੂੰਗਫਲੀ, ਰਿਉੜੀਆਂ, ਤਿਲਾਂ ਦੀ ਗੱਚਕ, ਮੱਕੀ ਦੇ ਫੁੱਲੇ ਆਦਿ ਦੀਆਂ ਭਰੀਆਂ ਪਰਾਤਾਂ ਮਹਿਮਾਨਾਂ ਵਿੱਚ ਵੰਡਦੇ ਹਨ । ਘਰ ਦੇ ਖੁੱਲ੍ਹੇ ਵਿਹੜੇ ਵਿਚ ਲੱਕੜਾਂ ਜਾਂ ਗੋਹੇ ਦੀਆਂ ਪਾਥੀਆਂ ਦਾ ਢੇਰ ਲਗਾਕੇ ਅੱਗ ਲਗਾਈ ਜਾਂਦੀ ਹੈ ਜਿਸ ਨੂੰ ਭੁੱਗਾ ਕਿਹਾ ਜਾਂਦਾ ਹੈ। ਖੁਸ਼ੀਆਂ ’ਚ ਗੜੁੱਚ ਸਾਰੇ ਪਰਿਵਾਰਕ ਮੈਂਬਰ ਇਸਦੇ ਦੁਆਲੇ ਇਕੱਠੇ ਹੋ ਕੇ ਬੈਠ ਜਾਂਦੇ ਹਨ ਅਤੇ ਬਲਦੇ ਭੁੱਗੇ ਵਿੱਚ ਤਿਲ, ਰਿਉੜੀਆਂ, ਮੂੰਗਫਲੀ ਸਮਪਰਤ ਕਰਕੇ ਬੋਲਦੇ ਹਨ।
ਈਸਰ ਆ, ਦਲਿੱਦਰ ਜਾ
ਦਲਿੱਦਰ ਦੀ ਜੜ੍ਹ ਚੁੱਲ੍ਹੇ ਪਾ।
ਬਦਲੇ ਜਮਾਨੇ ਨੇ ਇਸ ਤਿਉਹਾਰ ਨੂੰ ਹੋਰ ਵਡੇਰਾ ਕਰ ਦਿੱਤਾ । ਜਿੱਥੇ ਪਹਿਲਾਂ ਪੁੱਤਰ ਹੋਣ ਤੇ ਹੀ ਲੋਹੜੀ ਮਨਾਈ ਜਾਂਦੀ ਸੀ ਅੱਜ ਲੋਕ ਧੀਆਂ ਨੂੰ ਬਰਾਬਰ ਰੁਤਬਾ ਦਿੰਦਿਆ ਲੋਹੜੀ ਮਨਾਉਦੇ ਹਨ। ਨਵੀਆਂ ਜੋੜੀਆਂ ਇਸ ਦਿਨ ਹੋਰ ਉਤਸ਼ਾਹਿਤ ਤੇ ਨਵੇ ਬਣੇ ਸੱਸ -ਸਹੁਰੇ ਦਾਦਾ-ਦਾਦੀ ਦੇ ਰੁਤਬੇ ਲਈ ਕਾਹਲੇ ਹੁੰਦੇ ਹਨ। ਆਪਣੇ ਕੁਲ ਦੇ ਵਾਧੇ ਤੇ ਨਵੇ ਜੀਅ ਦਾ ਸਵਾਗਤ ਪਹਿਲਾ ਹੀ ਸ਼ੁਰੂ ਹੋ ਜਾਂਦਾ ਹੈ । 90ਵਿਆਂ ਤੱਕ ਵੀ ਇਸ ਤਿਉਹਾਰ ਦੀ ਮਹਿਕ ਵੱਖਰੀ ਹੀ ਸੀ । ਆਪਣੇ ਘਰ ਕੁਨਬੇ ਤੇ ਆਢ- ਗੁਆਢ ਨੂੰ ਇਕੱਠਾ ਕਰ ਦੇਰ ਰਾਤ ਜਸਨ ਮਨਾਉਦੇ ਸਨ । ਬੱਚੇ ਇਕੱਠੇ ਹੋ ਮਸਤੀਆ ਕਰਦੇ ਘਰੋ-ਘਰੀ ਲੋਹੜੀ ਮੰਗਣ ਜਾਦੇ । ਪਿੰਡ ਵਿੱਚ ਮਸਤੀ ਦਾ ਵੱਖਰਾ ਹੀ ਸਰੂਰ ਹੁੰਦਾ ਸੀ । ਜੋ ਅੱਜ ਮਹਿਗੇ ਪੈਲਸਾਜਾਲੋਹੜੀ ਨਾਈਟਸ ਵਿਚ ਹੀ ਦੱਬ ਗਿਆ । ਜਿਸਦੀ ਮਹਿਕ ਲੱਖਾ ਖਰਚ ਕੇ ਨਹੀ ਮਿਲਦੀ । ਪੰਜਾਬ ਦੇ ਤਿਉਹਾਰ ਨਵੀ ਪੀੜੀ ਲਈ ਪ੍ਰੇਰਨਾਦਾਇਕ ਹਨ । ਜੋ ਇਹਨਾ ਨੂੰ ਮਿਲ ਕੇ ਰਿਹਣ ,ਖਾਣ ,ਵੰਡਣ ਤੇ ਮੇਹਨਤ ਕਰਨਾ ਸਿਖਾਉਦੇ ਹਨ । ਸੋ ਆਉ ਪੰਜਾਬੀ ਦੀ ਅਮੀਰ ਵਿਰਾਸਤ ਨੂੰ ਸਾਭਦਿਆ ਉਹਨਾ ਨੂੰ ਤਿਉਹਾਰ ਮਾਨਣ ਦੇ ਨਾਲ ਜਾਨਣ ਦੀ ਆਦਤ ਵੀ ਪਾਈਏ ।
-ਮੋਬਾ: 78373-90309

 
 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ