ਪੀਪੀ ਵਰਮਾ
ਪੰਚਕੂਲਾ/16 ਜਨਵਰੀ: ਇੰਡੀਅਨ ਐਸੋਸੀਏਸ਼ਨ ਆਫ਼ ਡਰਮੀਟੋਲੋਜਿਸਟ ਦੇ ਮੈਂਬਰ ਡਾ. ਵਿਕਾਸ ਸ਼ਰਮਾ ਨੇ ਕਿਹਾ ਹੈ ਕਿ ਸਰੀਰ ਦੀ ਚਮੜੀ ਉੱਤੇ ਗਰਮ ਪਾਣੀ ਦੀ ਵਰਤੋਂ ਕਰਨਾ ਅਤਿ ਹਾਨੀਕਾਰਕ ਹੈ ਅਤੇ ਜਿਸ ਨਾਲ ਚਮੜੀ ਦੇ ਰੋਗ ਹੁੰਦੇ ਹਨ। ਇਸ ਗੱਲ ਦਾ ਪ੍ਰਗਟਾਵਾ ਡਾ. ਵਿਕਾਸ ਸ਼ਰਮਾ ਨੇ ਐਮਡੀਸੀ ਸਥਿਤ ਨੈਸ਼ਨਲ ਸਕਿਨ ਹਸਪਤਾਲ ਪੱਤਰਕਾਰਾਂ ਨਾਲ ਗੱਲ ਦੌਰਾਨ ਕੀਤਾ। ਡਾ. ਵਿਕਾਸ ਸ਼ਰਮਾ ਨੇ ਕਿਹਾ ਕਿ ਥਾਈਰਾਈਡ ਅਤੇ ਐਗਜੀਮਾ ਵਾਲੇ ਮਰੀਜ਼ਾਂ ਨੂੰ ਕੋਸੇ ਪਾਣੀ ਦਾ ਪ੍ਰਯੋਗ ਕਦੇ ਕਦੇ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਜ਼ਿਆਦਾ ਗ਼ਰਮ ਪਾਣੀ ਡੈਡਰਿਫ, ਖੁਜਲੀ ਅਤੇ ਹੋਰ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਸੁਰੂ ਕਰ ਸਕਦਾ ਹੈ। ਕਿਉਂਕਿ ਸਕਿਨ ਹੇਠਾ ਬਲੱਡ ਵੇਸਲਜ ਅਤੇ ਚਮੜੀ ਦੀ ਹੇਠਲੀ ਪਰਤ ਖਰਾਬ ਹੋ ਸਕਦੀ ਹੈ। ਉਹਨਾਂ ਕਿਹਾ ਕਿ ਸਰਦੀਆਂ ਵਿੱਚ ਪੰਜ-ਸੱਤ ਮਿੰਟ ਹੀ ਨਹਾਇਆ ਜਾਵੇ। ਨਹਾਉਣ ਵੇਲੇ ਜੈਤੂਨ ਦੇ ਤੇਲ ਦਾ ਪ੍ਰਯੋਗ ਕੀਤਾ ਜਾਵੇ। ਫਰ ਵਾਲੇ ਕੱਪੜਿਆਂ ਤੋਂ ਪ੍ਰਹੇਜ ਕੀਤਾ ਜਾਵੇ। ਊਨੀ ਕੱਪੜੇ ਜ਼ਿਆਦਾ ਪਾਏ ਜਾਣ। ਕਾਟਨ ਦੀਆਂ ਜੈਕਟਾਂ ਦਾ ਪ੍ਰਯੋਗ ਕੀਤਾ ਜਾਵੇ ਅਤੇ ਕੋਸੇ ਪਾਣੇ ਨਾਲ ਮੂੰਹ ਅਤੇ ਹੱਥ ਧੋਤੇ ਜਾਣ।