ਏਜੰਸੀਆਂ
ਮੁੰਬਈ/19 ਜਨਵਰੀ : ਮਹਾਰਾਸ਼ਟਰ ਦੇ ਰਾਏਗੜ੍ਹ ਜ਼ਿਲੇ ’ਚ ਵੀਰਵਾਰ ਸਵੇਰੇ ਮੁੰਬਈ-ਗੋਆ ਹਾਈਵੇਅ ’ਤੇ ਟਰੱਕ-ਵੈਨ ਦੀ ਟੱਕਰ ਕਾਰਨ 9 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਇੱਕ ਬੱਚਾ ਗੰਭੀਰ ਜ਼ਖ਼ਮੀ ਹੋ ਗਿਆ।
ਪੁਲਿਸ ਨੇ ਦੱਸਿਆ ਕਿ ਇਹ ਹਾਦਸਾ ਰਾਏਗੜ੍ਹ ਦੇ ਰੇਪੋਲੀ ਪਿੰਡ ’ਚ ਸਵੇਰੇ ਕਰੀਬ ਪੌਣੇ ਪੰਜ ਵਜੇ ਵਾਪਰਿਆ। ਇਹ ਸਾਰੇ ਲੋਕ ਵੈਨ ਰਾਹੀਂ ਰਤਨਾਗਿਰੀ ਜ਼ਿਲ੍ਹੇ ਦੇ ਗੁਹਾਗੜ ਜਾ ਰਹੇ ਸਨ। ਮ੍ਰਿਤਕ ਗੁਹਾਗੜ ਦੇ ਪਿੰਡ ਹੇਦਵੀ ਦੇ ਰਿਸ਼ਤੇਦਾਰ ਅਤੇ ਵਸਨੀਕ ਹਨ। ਟਰੱਕ ਮੁੰਬਈ ਵੱਲ ਜਾ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਵੀਰਵਾਰ ਸਵੇਰੇ ਕਰੀਬ 5 ਵਜੇ ਵਾਪਰਿਆ।
ਇਹ ਹਾਦਸਾ ਰਾਏਗੜ੍ਹ ਦੇ ਰਿਪੋਲੀ ਪਿੰਡ ’ਚ ਵਾਪਰਿਆ ਹੈ। ਟਰੱਕ ਅਤੇ ਕਾਰ ਦੀ ਆਹਮੋ-ਸਾਹਮਣੇ ਹੋਈ ਟੱਕਰ ਦੌਰਾਨ ਕਾਰ ਪੂਰੀ ਤਰ੍ਹਾਂ ਚਕਨਾਚੂਰ ਹੋ ਗਈ। ਜਾਣਕਾਰੀ ਮੁਤਾਬਕ ਹਾਦਸੇ ਦਾ ਸ਼ਿਕਾਰ ਹੋਏ ਸਾਰੇ ਲੋਕ ਇੱਕ ਰਿਸ਼ਤੇਦਾਰ ਦੀ ਮੌਤ ਤੋਂ ਬਾਅਦ ਮੁੰਬਈ ਤੋਂ ਪਿੰਡ ਜਾ ਰਹੇ ਸਨ ।