ਏਜੰਸੀਆਂ
ਨਵੀਂ ਦਿੱਲੀ/19 ਜਨਵਰੀ : ਸੁਪਰੀਮ ਕੋਰਟ ਕਾਲੇਜੀਅਮ ਨੇ ਸੀਨੀਅਰ ਵਕੀਲ ਸੌਰਭ ਕਿਰਪਾਲ ਨੂੰ ਦਿੱਲੀ ਹਾਈ ਕੋਰਟ ਦਾ ਜੱਜ ਨਿਯੁਕਤ ਕਰਨ ਦੀ ਸਿਫਾਰਸ ਦੁਹਰਾਈ ਹੈ। ਸਿਫਾਰਸ ਕੇਂਦਰ ਨੂੰ ਭੇਜੀ ਗਈ ਹੈ। ਕਾਲੇਜੀਅਮ ਨੇ ਕੇਂਦਰ ਵੱਲੋਂ ਉਨ੍ਹਾਂ ਦੇ ਜਿਨਸੀ ਝੁਕਾਅ ਸਬੰਧੀ ਖੁੱਲ੍ਹੇਪਣ ਦੇ ਆਧਾਰ ’ਤੇ ਪ੍ਰਸਤਾਵ ਵਾਪਸ ਭੇਜਣ ’ਤੇੇ ਅਸਹਿਮਤੀ ਜਤਾਈ ਹੈ। ਦਰਅਸਲ ਕੇਂਦਰ ਨੂੰ ਸ਼ੱਕ ਸੀ ਕਿ ਸਮÇਲੰਗੀ ਅਧਿਕਾਰਾਂ ਦੇ ਲਈ ਉਨ੍ਹਾਂ ਦੇ ‘ਲਗਾਵ’ ਨੂੰ ਦੇਖਦਿਆਂ, ਕ੍ਰਿਪਾਲ ਦੇ ਪੱਖਪਾਤ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਇਸ ਲਈ ਪ੍ਰਸਤਾਵ ਨੂੰ ਪੁਨਰਵਿਚਾਰ ਲਈ ਵਾਪਸ ਭੇਜਿਆ ਗਿਆ ਸੀ। ਹਾਲਾਂਕਿ, ਕ੍ਰਿਪਾਲ ਦੇ ਨਾਮ ਨੂੰ ਦੁਹਰਾਉਂਦੇ ਹੋਏ 18 ਜਨਵਰੀ ਦੇ ਮਤੇ ਵਿੱਚ, ਸੀਜੇਆਈ ਡੀਵਾਈ ਚੰਦਰਚੂੜ, ਜਸਟਿਸ ਐਸ.ਕੇ ਕੌਲ ਅਤੇ ਜਸਟਿਸ ਕੇ.ਐਮ ਜੋਸੇਫ ਵਾਲੇ ਕਾਲੇਜੀਅਮ ਨੇ ਕਿਹਾ ਕਿ ਸੌਰਭ ਨੇ ਆਪਣੀ ਸਥਿਤੀ ਬਾਰੇ ਖੁੱਲ੍ਹ ਕੇ ਕਿਹਾ ਹੈ। ਇਹ ਇੱਕ ਅਜਿਹਾ ਮਾਮਲਾ ਹੈ, ਜਿਸ ਦਾ ਸਿਹਰਾ ਉਨ੍ਹਾਂ ਨੂੰ ਜਾਂਦਾ ਹੈ । ਨਿਆਂਪਾਲਿਕਾ ਲਈ ਇੱਕ ਸੰਭਾਵੀ ਉਮੀਦਵਾਰ ਵਜੋਂ, ਉਹ ਆਪਣੀ ਜਿਨਸੀ ਸੁਝਾਅ ਬਾਰੇ ਗੁਪਤ ਨਹੀਂ ਰਹੇ ਹਨ। ਸੰਵਿਧਾਨਕ ਤੌਰ ’ਤੇ ਮਾਨਤਾ ਪ੍ਰਾਪਤ ਅਧਿਕਾਰਾਂ ਨੂੰ ਧਿਆਨ ਵਿਚ ਰੱਖਦੇ ਹੋਏ ਇਸ ਆਧਾਰ ’ਤੇ ਉਨ੍ਹਾਂ ਦੀ ਉਮੀਦਵਾਰੀ ਨੂੰ ਰੱਦ ਕਰਨਾ ਸੁਪਰੀਮ ਕੋਰਟ ਦੁਆਰਾ ਨਿਰਧਾਰਿਤ ਸੰਵਿਧਾਨਕ ਸਿਧਾਂਤਾਂ ਦੇ ਸਪੱਸ਼ਟ ਤੌਰ ’ਤੇ ਉਲਟ ਹੋਵੇਗਾ।