Saturday, January 28, 2023
Saturday, January 28, 2023 ePaper Magazine
BREAKING NEWS
ਪ੍ਰਵਾਨਿਤ ਨਕਸ਼ੇ ਤੋਂ ਉਲਟ ਜਾ ਕੇ ਦੁਕਾਨ ਵਧਾ ਕਰਨ ਵਾਲੇ 55 ਲੋਕਾਂ ਨੂੰ ਨਗਰ ਨਿਗਮ ਅਬੋਹਰ ਵੱਲੋਂ ਜਾਰੀ ਨੋਟਿਸਬਾਬਾ ਸਾਹਿਬ ਚੇਤਨਾ ਮਿਸ਼ਨ ਵੱਲੋਂ ਗਣਤੰਤਰਤਾ ਦਿਵਸ ਧੂਮਧਾਮ ਨਾਲ ਮਨਾਇਆਉਲਾਣਾ ਸਕੂਲ ਚ ਮਨਾਇਆ ਗਿਆ ਗਣਤੰਤਰ ਦਿਵਸ ਵਮੁਕਤ ਕਬੀਲਿਆਂ ਦੇ ਲੋਕਾਂ ਦੀ ਆਵਾਜ਼ ਦਬਾਉਣ ਲਈ ਆਗੂਆਂ ਤੇ ਝੂਠੇ ਪਰਚੇ ਕੀਤੇ: ਆਗੂਐੱਸ ਆਰ ਐੱਸ ਵਿੱਦਿਆਪੀਠ ਸਮਾਣਾ ਵਿਚ ਮਨਾਇਆ ਗਿਆ ਗਣਤੰਤਰ ਦਿਵਸ ਤੇ ਬਸੰਤ ਪੰਚਮੀ ਦਾ ਤਿਉਹਾਰ ਪੰਜਾਬ ਸਰਕਾਰ ਦੀ ਨਵੀਂ ਸਕਰੈਪ ਪਾਲਸੀ ਵਿਰੁੱਧ ਪੰਜਾਬ ਭਰ ਦੇ ਟੈਕਸੀ ਚਾਲਕਾਂ ਵੱਲੋਂ ਸੰਘਰਸ਼ ਦਾ ਐਲਾਨ।ਦੇਸ਼ ਭਗਤ ਯੂਨੀਵਰਸਿਟੀ ਵਿਖੇ ਫਾਰਮੇਸੀ ਦੀ ਫੈਕਲਟੀ ਨੇ ਮਨਾਇਆ ਮਹਿਲਾ ਸ਼ਕਤੀ-ਗਣਤੰਤਰ ਦਿਵਸ ਗੁਰੂ ਸਾਹਿਬਾਨਾਂ ਨੇ ਸਾਨੂੰ ਸੱਚੇ ਮਾਰਗ ਚੱਲਦਿਆਂ ਉਸਤਤ ਕਟੇ ਜਹਾਨ ਦਾ ਨਿਵੇਕਲਾ ਰਾਹ ਦਿੱਤਾ - ਚੇਅਰਮੈਨ ਕੁਦਨੀ ਮਿਲਨ ਹੰਸ ਨੂੰ ਮੈਗਜ਼ੀਨ ਵੱਲੋਂ ਸਾਲ 2022 ਦੇ ਉਦਮੀ ਦੇ ਖਿਤਾਬ ਨਾਲ ਨਿਵਾਜਿਆ ਅੰਮ੍ਰਿਤਸਰ ਤੋਂ ਕਾ : ਕਿਰਪਾ ਰਾਮ ਦੀ ਅਗਵਾਈ ਹੇਠ ਮਜ਼ਦੂਰ ਆਗੂ ਭਲਕੇ ਦਿੱਲੀ ਹੋ ਰਹੀ ਕੰਨਵੇਂਸ਼ਨ ਵਿਚ ਸ਼ਾਮਲ ਹੋਣਗੇ

ਦੇਸ਼

ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ.ਬਲਜੀਤ ਕੌਰ ਦੀ ਹਾਜ਼ਰੀ 'ਚ ਕੰਵਰਦੀਪ ਸਿੰਘ ਨੇ ਰਾਜ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਦੇ ਚੇਅਰਮੈਨ ਵਜੋਂ ਅਹੁਦਾ ਸੰਭਾਲਿਆ

January 24, 2023 08:53 PM

ਚੰਡੀਗੜ੍ਹ, 24 ਜਨਵਰੀ :

ਪੰਜਾਬ ਦੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ, ਸਮਾਜਿਕ ਨਿਆਂ, ਅਧਿਕਾਰਤਾਂ ਅਤੇ ਘੱਟ ਗਿਣਤੀ ਮੰਤਰੀ ਡਾ.ਬਲਜੀਤ ਕੌਰ ਦੀ ਮੌਜੂਦਗੀ ਵਿੱਚ ਐਸ.ਏ.ਐਸ ਨਗਰ ਸੈਕਟਰ-68, ਉਦਯੋਗ ਭਵਨ ਵਿਖੇ ਕੰਵਰਦੀਪ ਸਿੰਘ ਨੇ ਅੱਜ ਰਾਜ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਪੰਜਾਬ ਦੇ ਚੇਅਰਮੈਨ ਵਜੋਂ ਅਹੁਦਾ ਸੰਭਾਲਿਆ।


ਇਸ ਮੌਕੇ 'ਤੇ ਬੋਲਦਿਆਂ ਕੈਬਨਿਟ ਮੰਤਰੀ ਡਾ.ਬਲਜੀਤ ਕੌਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਚੋਣਾਂ ਦੌਰਾਨ ਇਹ ਵਾਅਦਾ ਕੀਤਾ ਗਿਆ ਸੀ ਕਿ ਸੂਬੇ ਵਿੱਚ ਇਮਾਨਦਾਰ, ਨਿਰਪੱਖ ਅਤੇ ਅਗਾਂਹਵਧੂ ਸੋਚ ਵਾਲੇ ਆਗੂਆਂ ਨੂੰ ਹੱਲਾਸ਼ੇਰੀ ਦਿੱਤੀ ਜਾਵੇਗੀ ਅਤੇ ਰਾਜ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਦੇ ਚੇਅਰਮੈਨ ਵਜੋਂ ਇੱਕ ਇਮਾਨਦਾਰ ਆਗੂ ਸ੍ਰੀ ਕੰਵਰਦੀਪ ਸਿੰਘ ਦੀ ਨਿਯੁਕਤੀ ਵੀ ਇਸੇ ਸੋਚ ਦਾ ਹਿੱਸਾ ਹੈ। ਸ੍ਰੀ ਕੰਵਰਦੀਪ ਸਿੰਘ ਬੱਚਿਆਂ ਪੱਖੀ ਨੀਤੀਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਸਰਕਾਰ ਅਤੇ ਸੰਸਥਾਵਾਂ ਵਿਚਕਾਰ ਇੱਕ ਪੁੱਲ ਵਜੋਂ ਕੰਮ ਕਰਨਗੇ। ਸ੍ਰੀ ਕੰਵਰਦੀਪ ਸਿੰਘ ਨੂੰ ਵਧਾਈ ਦਿੰਦਿਆਂ ਡਾ. ਬਲਜੀਤ ਕੌਰ ਨੇ ਬੱਚਿਆਂ ਦੀ ਭਲਾਈ ਨੂੰ ਯਕੀਨੀ ਬਣਾਉਣ ਲਈ ਵੱਖ-ਵੱਖ ਸਰਕਾਰੀ ਸਕੀਮਾਂ ਨੂੰ ਲਾਗੂ ਕਰਨ ਲਈ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ।
 
 
ਸ੍ਰੀ ਕੰਵਰਦੀਪ ਸਿੰਘ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸੀਨੀਅਰ ਲੀਡਰਸ਼ਿਪ ਦਾ ਉਨ੍ਹਾਂ ਵਿੱਚ ਵਿਸ਼ਵਾਸ਼ ਦਿਖਾਉਣ ਲਈ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਉਨ੍ਹਾਂ ਨੂੰ ਸੌਂਪੀ ਗਈ ਜ਼ਿੰਮੇਵਾਰੀ ਨੂੰ ਆਪਣੀ ਯੋਗਤਾ ਅਤੇ ਤਨਦੇਹੀ ਨਾਲ ਨਿਭਾਉਣਗੇ। ਜ਼ਿਕਰਯੋਗ ਹੈ ਕਿ ਜਲੰਧਰ ਦੇ ਸ੍ਰੀ ਕੰਵਰਦੀਪ ਸਿੰਘ ਇੱਕ ਉਦਯੋਗਪਤੀ ਅਤੇ ਇੱਕ ਸਮਾਜ ਸੇਵਕ ਹੈ।

ਇਸ ਮੌਕੇ  ਪੰਜਾਬ ਰਾਜ ਬਾਲ ਅਧਿਕਾਰ ਕਮਿਸ਼ਨ ਸਕੱਤਰ ਸ੍ਰੀਮਤੀ ਵਿੰਮੀ ਭੁੱਲਰ, ਮੈਂਬਰ  ਮਿਸ ਸਿਮਰਨਜੀਤ ਕੌਰ ਅਤੇ ਡਿਪਟੀ ਡਾਇਰੈਕਟਰ ਰਾਜਵਿੰਦਰ ਸਿੰਘ ਗਿੱਲ ਵੀ ਹਾਜ਼ਰ ਸੀ।
 
 
 
 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਦੇਸ਼ ਖ਼ਬਰਾਂ

ਪੀਐਸਪੀਸੀਐਲ ਦੇ ਮੁੱਖ ਦਫਤਰ ਵਿਖੇ ਗਣਤੰਤਰ ਦਿਵਸ ਸਮਾਗਮ

ਫਸਲਾਂ ਦੇ ਉਜਾੜੇ ਤੋਂ ਅੱਕੇ ਕਿਸਾਨਾਂ ਨੇ ਪ੍ਰਬੰਧਕੀ ਅੱਗੇ ਲਿਆ ਕੇ ਛੱਡੇ ਆਵਾਰਾ ਪਸ਼ੂ

ਰਾਘਵ ਚੱਢਾ ਨੂੰ "ਇੰਡੀਆ ਯੂਕੇ ਆਊਟਸਟੈਂਡਿੰਗ ਅਚੀਵਰਜ਼ ਆਨਰ" ਨਾਲ ਕੀਤਾ ਜਾਵੇਗਾ ਸਨਮਾਨਿਤ

ਰਾਜ ਪੱਧਰੀ ਪ੍ਰੋਜੈਕਟ "ਸਕੂਲ ਆਫ ਐਮੀਨੈਂਸ" ਦੀ ਸ਼ੁਰੂਆਤ ਅੱਜ ਤੋਂ

ਕੰਵਰਦੀਪ ਸਿੰਘ ਰਾਜ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਪੰਜਾਬ ਦੇ ਚੇਅਰਮੈਨ ਨਿਯੁਕਤ

ਜ਼ਿਲ੍ਹੇ ਦੀਆਂ ਸੜਕਾਂ ਤੇ ਨਾਮ, ਨਾਮ ਪੱਟੀਆਂ ਅਤੇ ਸੂਚਨਾਂ ਬੋਰਡ ਪੰਜਾਬੀ ਵਿੱਚ ਲਿਖਵਾਉਣਾ ਯਕੀਨੀ ਬਣਾਉਣ ਦੇ ਹੁਕਮ

ਸੁਪਰੀਮ ਕੋਰਟ ਕਾਲੇਜੀਅਮ ਨੇ ਸੀਨੀਅਰ ਵਕੀਲ ਸੌਰਭ ਕਿਰਪਾਲ ਨੂੰ ਜੱਜ ਨਿਯੁਕਤ ਕਰਨ ਦੀ ਸਿਫ਼ਾਰਸ ਦੁਹਰਾਈ

ਮੁੰਬਈ-ਗੋਆ ਹਾਈਵੇਅ ’ਤੇ ਟਰੱਕ ਤੇ ਵੈਨ ਵਿਚਾਲੇ ਟੱਕਰ ’ਚ 9 ਮੌਤਾਂ

ਮੋਰਿੰਡਾ ਪੁਲਿਸ ਵਲੋਂ 20 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਇੱਕ ਕਾਬੂ-

ਬਾਘਾ ਪੁਰਾਣਾ ਦੇ ਬਜ਼ਾਰਾਂ ਟ੍ਰੈਫਿਕ ਦੀ ਸਮੱਸਿਆਂ ਨੇ ਧਾਰਿਆ ਵਿਰਾਟ ਰੂਪ,ਪੈਦਲ ਚੱਲਣਾ ਵੀ ਹੋਇਆ ਅਸੰਭਵ ਸੜਕਾਂ ਉੱਪਰ ਖੜਦੇ ਵਾਧੂ ਵਾਹਨ ਬਣ ਰਹੇ ਨੇ ਵੱਡਾ ਅੜਿੱਕਾ