ਮਾਨਸਾ 25 ਜਨਵਰੀ (ਗੁਰਜੀਤ ਸ਼ੀਂਹ ):-
ਸ੍ਰੀ ਬਾਲ ਕ੍ਰਿਸਨ ਐਸ.ਪੀ (ਡੀ) ਮਾਨਸਾ ਵੱਲੋਂ ਪ੍ਰੈਸ ਕਾਨਫਰੰਸ ਕਰਦੇ ਹੋਏ ਦੱਸਿਆ ਗਿਆ ਕਿ ਡਾ.ਨਾਨਕ ਸਿੰਘ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਮਾਨਸਾ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਮਾਨਸਾ ਪੁਲਿਸ ਵੱਲੋਂ ਮਾੜੇ ਅਤੇ ਸਮਾਜ ਵਿਰੋਧੀ ਅਨਸਰਾਂ ਖਿਲਾਫ ਸਪੈਸ਼ਲ ਮੁਹਿੰਮ ਚਲਾਈ ਹੋਈ ਹੈ।ਇਸੇ ਮੁਹਿੰਮ ਤਹਿਤ ਅੱਜ ਮਿਤੀ 24-01-2023 ਨੂੰ ਥਾਣਾ ਸਰਦੂਲਗੜ੍ਹ ਦੀ ਪੁਲਿਸ ਪਾਰਟੀ ਨੇ
ਨਜਾਇਜ ਅਸਲਾ ਰੱਖਣ ਤਹਿਤ 3 ਵਿਅਕਤੀਆਂ ਸਮੇਤ 2 ਔਰਤਾਂ ਨੂੰ ਕਾਬੂ ਕਰਕੇ ਇੱਕ ਪਿਸਟਲ
9ਐਮ ਐਮ ਗਲੋਕ ਬਰਾਮਦ ਕੀਤਾ ਗਿਆ ਹੈ।
ਸੀ ਬਾਲ ਕ੍ਰਿਸਨ ਐਸ.ਪੀ (ਡੀ) ਮਾਨਸਾ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ
ਮਿਤੀ 24-01-2023 ਨੂੰ ਇੰਸਪੈਕਟਰ ਬਿਕਰਮਜੀਤ ਸਿੰਘ ਮੁੱਖ ਅਫਸਰ ਥਾਣਾ ਸਰਦੂਲਗੜ੍ਹ ਦੀ
ਨਿਗਰਾਨੀ ਹੇਠ ਥਾਣਾ ਸਰਦੂਲਗੜ੍ਹ ਦੀ ਸ:ਥ: ਜਰਨੈਲ ਸਿੰਘ ਨੇ ਸਮੇਤ ਪੁਲਿਸ ਪਾਰਟੀ ਦੇ ਪਿੰਡ
ਕਾਹਨੇਵਾਲਾ ਟੀ ਪੁਆਇੰਟ ਪਾਸ ਮੈਨ ਸੜਕ ਸਰਦੁਲਗੜ ਪਰ ਨਾਕਾਬੰਦੀ ਕੀਤੀ ਹੋਈ ਸੀ ਤਾ ਇੱਕ ਕਾਰ
ਸਵਿਫਟ ਨੰਬਰੀ ਐਚ ਆਰ 51 ਬੀ ਸੀ 9273 ਨੂੰ ਰੋਕ ਕੇ ਸ਼ੱਕ ਦੀ ਬਿਨਾਹ ਪਰ ਚੈੱਕ ਕੀਤਾ। ਕਾਰ ਵਿੱਚ ਸਤਨਾਮ ਸਿੰਘ
ਉਰਫ ਭਲਵਾਨ ਪੁੱਤਰ ਅਮਰੀਕ ਸਿੰਘ, ਲ਼ਛਮਣ ਸਿੰਘ ਪੁੱਤਰ ਜਗਦੇਵ ਸਿੰਘ, ਜਸਵੀਰ ਕੋਰ ਪੱਤਨੀ ਲਛਮਣ
ਸਿੰਘ ਵਾਸੀਆਨ ਮੀਰਪੁਰ ਕਲਾ, ਹਰਵਿੰਦਰ ਸਿੰਘ ਉਰਫ ਹੈਪੀ ਪੁੱਤਰ ਜਸਵੀਰ ਸਿੰਘ, ਗਗਨ ਕੁਮਾਰੀ ਉਰਫ
ਜਸਵੀਰ ਪਤਨੀ ਹਰਵਿੰਦਰ ਸਿੰਘ ਵਾਸੀਆਨ ਪਿੰਡ ਭਲੂਰ ਥਾਣਾ ਬਾਘਾ ਪੁਰਾਣਾ ਜਿਲਾ ਮੋਗਾ ਸਵਾਰ ਸਨ ਜਿਹਨਾਂ
ਦੀ ਤਲਾਸ਼ੀ ਕਰਨ ਉਪਰੰਤ ਸਤਨਾਮ ਸਿੰਘ ਪਾਸੋਂ ਪਿਸਟਲ ਗਲੋਕ 9 ਐਮ ਐਮ ਸਮੇਤ 5 ਕਾਰਤੂਸ 9 ਐਮ ਐਮ ਜਿੰਦਾ
ਅਤੇ ਹਰਵਿੰਦਰ ਸਿੰਘ ਉਰਫ ਹੈਪੀ ਪਾਸੋਂ 4 ਕਾਰਤੂਸ 9 ਐਮ ਐਮ ਜਿੰਦਾ ਬਰਾਮਦ ਕਰਵਾ ਕੇ ਅਸਲਾ ਐਕਟ ਤਹਿਤ
ਮੁਕੱਦਮਾ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਦੀ। ਕਾਬੂ ਕੀਤੇ ਵਿਅਕਤੀਆਂ ਸਮੇਤ ਔਰਤਾਂ ਦੀ
ਪੁੱਛਗਿੱਛ ਤੋਂ ਇਹ ਗੱਲ ਸਾਹਮਣੇ ਆਈ ਹੈ ਇਹ ਪਿਸਟਲ ਉਹਨਾਂ ਨੇ ਮਿਤੀ 24-1-23 ਨੂੰ ਬੱਸ ਸਟੈਂਡ,
ਬਠਿੰਡਾ ਦੇ ਨਜਦੀਕ ਪੁਲਿਸ ਕਰਮਚਾਰੀ ਤੋਂ“ ਖੋਹਿਆ ਸੀ।
ਗ੍ਰਿਫਤਾਰ ਕੀਤੇ ਵਿਅਕਤੀਆਂ ਪਾਸੋਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ
ਰਿਮਾਂਡ ਹਾਸਲ ਕੀਤਾ ਜਾਵੇਗਾ। ਜਿਸ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕਰਨ ਤੇ ਹੋਰ ਅਹਿਮ ਸੁਰਾਗ ਲੱਗਣ
ਦੀ ਸੰਭਾਵਨਾ ਹੈ।