ਸ੍ਰੀ ਫ਼ਤਹਿਗੜ੍ਹ ਸਾਹਿਬ/ 25 ਜਨਵਰੀ:
(ਰਵਿੰਦਰ ਸਿੰਘ ਢੀਂਡਸਾ):
ਮੰਡੀ ਗੋਬਿੰਦਗੜ੍ਹ ਵਿਖੇ ਇੱਕ ਮੋਟਰਸਾਈਕਲ ਸਪੇਅਰ ਪਾਰਟ ਦੀ ਦੁਕਾਨ ਕਰਦੇ ਵਿਅਕਤੀ ਦੀ ਕੁੱਟਮਾਰ ਕਰਨ ਦੇ ਦੋਸ਼ 'ਚ ਥਾਣਾ ਮੰਡੀ ਗੋਬਿੰਦਗੜ੍ਹ ਦੀ ਪੁਲਿਸ ਵੱਲੋਂ ਕਥਿਤ ਵਿਅਕਤੀ ਸੰਦੀਪ ਸਿੰਘ ਵਾਸੀ ਕੁੱਕੜਮਾਜਰਾ(ਮੰਡੀ ਗੋਬਿੰਦਗੜ) ਅਤੇ ਉਸਦੇ ਅਣਪਛਾਤੇ ਸਾਥੀਆਂ ਵਿਰੁੱਧ ਅ/ਧ 324,323,506,148,149 ਆਈ.ਪੀ.ਸੀ. ਤਹਿਤ ਮੁਕੱਦਮਾ ਦਰਜ ਕੀਤੇ ਜਾਣ ਦਾ ਸਮਾਚਾਰ ਹੈ।ਮੰਡੀ ਗੋਬਿੰਦਗੜ੍ਹ ਦੀ ਸਿਸਕੋ ਮਿੱਲ ਰੋਡ 'ਤੇ ਮੋਟਰਸਾਈਕਲ ਰਿਪੇਅਰ ਅਤੇ ਸਪੇਅਰ ਪਾਰਟਜ਼ ਦੀ ਦੁਕਾਨ ਕਰਨ ਵਾਲੇ ਪਵਨ ਕੁਮਾਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਦੁਪਹਿਰ ਪੌਣੇ ਕੁ ਬਾਰਾਂ ਵਜੇ ਦੇ ਕਰੀਬ ਉਹ ਆਪਣੀ ਦੁਕਾਨ 'ਚ ਬੈਠਾ ਸੀ ਤਾਂ 4/5 ਅਣਪਛਾਤੇ ਸਾਥੀਆਂ ਸਮੇਤ ਉਸਦੀ ਦੁਕਾਨ 'ਚ ਦਾਖਲ ਹੋਏ ਸੰਦੀਪ ਸਿੰਘ ਨੇ ਬਿਨਾਂ ਪੈਸਿਆਂ ਤੋਂ ੳਸਦੇ ਮੋਟਰਸਾਈਕਲ 'ਚ ਟਿਊਬ ਪਾਉਣ ਲਈ ਕਿਹਾ ਜਿਸਨੂੰ ਉਸਨੇ ਮਨਾ੍ਹਂ ਕਰਦਿਆਂ ਕਿਹਾ ਕਿ ਉਹ ਬਿਨਾਂ ਪੈਸਿਆਂ ਤੋਂ ਟਿਊਬ ਨਹੀਂ ਪਾ ਸਕਦਾ ਜਿਸ 'ਤੇ ਉਸ ਨਾਲ ਆਏ ਅਣਪਛਾਤਿਆਂ ਨੇ ਉਸਦੀਆਂ ਬਾਹਾਂ ਫੜ ਲਈਆਂ ਤੇ ਸੰਦੀਪ ਸਿੰਘ ਨੇ ਹੱਥ 'ਚ ਫੜੇ ਲੋਹੇ ਦੇ ਦਾਹ ਵਰਗਾ ਤੇਜ਼ਧਾਰ ਹਥਿਆਰ ਉਸਦੇ ਸਿਰ ਅਤੇ ਮੱਥੇ 'ਚ ਮਾਰਿਆ ਤੇ ਉਨਾਂ ਵੱਲੋਂ ਉਸਦੀ ਕਾਫੀ ਕੁੱਟਮਾਰ ਕੀਤੀ ਗਈ ਜਿਸ ਉਪਰੰਤ ਉਕਤ ਵਿਅਕਤੀ ਮੋਟਰਸਾਈਕਲਾਂ 'ਤੇ ਸਵਾਰ ਹੋ ਕੇ ਭੱਜ ਗਏ।