ਸ੍ਰੀ ਫ਼ਤਹਿਗੜ੍ਹ ਸਾਹਿਬ/ 28 ਜਨਵਰੀ:
(ਰਵਿੰਦਰ ਸਿੰਘ ਢੀਂਡਸਾ):
ਖੇੜੀ ਨੌਧ ਸਿੰਘ ਪੁਲਿਸ ਵੱਲੋਂ ਦੋ ਇਨੋਵਾ ਕਾਰ ਸਵਾਰਾਂ ਨੂੰ ਸਮੈਕ ਸਮੇਤ ਗ੍ਰਿਫਤਾਰ ਕੀਤੇ ਜਾਣ ਦਾ ਦਾਅਵਾ ਕੀਤਾ ਗਿਆ ਹੈ।ਪੁਲਿਸ ਵੱਲੋਂ ਕੀਤੇ ਗਏ ਦਾਅਵੇ ਅਨੁਸਾਰ ਖੇੜੀ ਨੌਧ ਸਿੰਘ ਦੀ ਇੱਕ ਪੁਲਿਸ ਪਾਰਟੀ ਪਿੰਡ ਲੁਹਾਰਮਾਜਰਾ ਖੁਰਦ ਦੇ ਸੂਏ ਕੋਲ ਗਸ਼ਤ ਕਰ ਰਹੀ ਸੀ ਜਿਨਾਂ ਵੱਲੋਂ ਇਨੋਵਾ ਕਾਰ 'ਚ ਆ ਸਵਾਰ ਹੋ ਕੇ ਆ ਰਹੇ ਕਥਿਤ ਵਿਅਕਤੀਆਂ ਸੰਦੀਪ ਕੁਮਾਰ ਉਰਫ ਨਵੀ ਵਾਸੀ ਖਮਾਣੋਂ ਅਤੇ ਕੁਲਦੀਪ ਸਿੰਘ ਉਰਫ ਦੀਪ ਵਾਸੀ ਪਿੰਡ ਚੰਡਿਆਲਾ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਉਨਾਂ ਵੱਲੋਂ ਗੱਡੀ ਭਜਾਉਣ ਦੀ ਕੋਸ਼ਿਸ਼ ਕੀਤੀ ਗਈ ਜਿਨਾਂ ਨੂੰ ਪੁਲਿਸ ਕਰਮਚਾਰੀਆਂ ਵੱਲੋਂ ਕਾਬੂ ਕਰ ਲਿਆ ਗਿਆ ਜਿਸ ਉਪਰੰਤ ਸਬ ਇੰਸਪੈਕਟਰ ਹਰਜੀਤ ਸਿੰਘ ਵੱਲੋਂ ਕਾਰ ਦੀ ਕੀਤੀ ਗਈ ਤਲਾਸ਼ੀ ਦੌਰਾਨ ਕਾਰ 'ਚੋਂ 30 ਗ੍ਰਾਮ ਸਮੈਕ ਬਰਾਮਦ ਹੋਣ 'ਤੇ ਦੋਵਾਂ ਨੂੰ ਅ/ਧ 21(ਬੀ) ਐਨ.ਡੀ.ਪੀ.ਐਸ. ਐਕਟ ਤਹਿਤ ਗ੍ਰਿਫਤਾਰ ਕਰ ਲਿਆ ਗਿਆ।