ਸ੍ਰੀ ਫ਼ਤਹਿਗੜ੍ਹ ਸਾਹਿਬ/ 28 ਜਨਵਰੀ:
(ਰਵਿੰਦਰ ਸਿੰਘ ਢੀਂਡਸਾ):
ਰਾਣਾ ਹਸਪਤਾਲ, ਰਾਣਾ ਹੈਰੀਟੇਜ ਅਤੇ ਰਿਆਸਤ-ਏ-ਰਾਣਾ ਗਰੁੱਪ ਵੱਲੋਂ ਰਾਣਾ ਹੈਰੀਟੇਜ ਵਿਖੇ ਝੰਡਾ ਲਹਿਰਾ ਕੇ ਦੇਸ਼ ਦਾ 74ਵਾਂ ਗਣਤੰਤਰ ਦਿਵਸ ਬੜੀ ਧੂਮਧਾਮ ਨਾਲ ਮਨਾਇਆ ਗਿਆ। ਝੰਡਾ ਲਹਿਰਾਉਣ ਦੀ ਰਸਮ ਡਾ: ਰਘੁਵੀਰ ਸੂਰੀ ਜੀ ਨੇ ਨਿਭਾਈ। ਇਸ ਸਮੇਂ ਤਿੰਨੋਂ ਗਰੁੱਪਾਂ ਦੇ ਸਟਾਫ਼ ਦੀ ਹਾਜ਼ਰੀ ਪਾਈ ਗਈ। ਆਪਣੇ ਭਾਸ਼ਣ ਵਿੱਚ ਡਾ: ਰਘੁਵੀਰ ਸੂਰੀ ਨੇ ਕਿਹਾ ਕਿ ਦੇਸ਼ ਦੇ ਵਿਕਾਸ ਵਿੱਚ ਹਰ ਵਿਅਕਤੀ ਦਾ ਯੋਗਦਾਨ ਮਾਇਨੇ ਰੱਖਦਾ ਹੈ। ਇਸ ਲਈ ਹਰ ਵਿਅਕਤੀ ਨੂੰ ਆਪਣੀ ਜ਼ਿੰਮੇਵਾਰੀ ਚੰਗੀ ਤਰ੍ਹਾਂ ਨਿਭਾਉਣੀ ਚਾਹੀਦੀ ਹੈ। ਸਟਾਫ਼ ਨੇ ਦੇਸ਼-ਭਗਤੀ ਦੇ ਗੀਤ ਗਾਏ। ਇਸ ਸਮੇਂ ਡਾ. ਹਿਤੇਂਦਰ ਸੂਰੀ, ਡਾ. ਦੀਪਿਕਾ ਸੂਰੀ, ਡਾ. ਗੁਰਜੀਤ ਕੌਰ, ਕਰਨ ਗੁਪਤਾ, ਬਲਜਿੰਦਰ ਸ਼ਰਮਾ, ਕੁਲਵਿੰਦਰ ਸਿੰਘ, ਹਰਮਿੰਦਰ ਸਿੰਘ, ਜਗਜੀਤ ਸਿੰਘ, ਕੁਲਦੀਪ ਕੌਰ, ਪ੍ਰਦੀਪ ਸ਼ਰਮਾ, ਬਲਦੇਵ ਕਪੂਰ , ਮਾਈਕਲ ਅਤੇ ਬਾਕੀ ਸਟਾਫ਼ ਹਾਜ਼ਰ ਸੀ।ਚੇਤੇ ਰਹੇ ਕਿ ਰਾਣਾ ਗਰੁੱਪ ਹਮੇਸ਼ਾ ਹੀ ਦੇਸ਼ ਸੇਵਾ ਵਿਚ ਮੋਹਰੀ ਰਿਹਾ ਹੈ ਅਤੇ ਸਮੇਂ-ਸਮੇਂ 'ਤੇ ਸਮਾਜ ਸੇਵਾ ਵਿਚ ਵੀ ਵੱਧ ਚੜ੍ਹ ਕੇ ਹਿੱਸਾ ਲੈਂਦਾ ਰਿਹਾ ਹੈ |