ਪਰਮ ਪੂਜਨੀਏ ਸੁਧਾਂਸ਼ੂ ਜੀ ਮਹਾਰਾਜ
ਜੀ ਦੇ ਆਸ਼ੀਰਵਾਦ ਅਤੇ ਵਿਸ਼ਵ ਜਾਗ੍
ਰਿਤੀ ਮਿਸ਼ਨ ਦੇ ਸਹਿਯੋਗ ਨਾਲ ਸਿਨਮਾ ਰੋਡ ਸਰਹਿੰਦ ਵਿਖੇ ਗੁਰੂ ਕ੍ਰਿਪਾ ਸੇਵਾ ਸੰਸਥਾਨ ਦਾ ਨਿਰਮਾਣ ਕੀਤਾ ਗਿਆ ਹੈ। ਇਸ ਸੰਸਥਾ ਦਾ ਮੁੱਖ ਉਦੇਸ਼ ਗਰੀਬ ਅਤੇ ਲੋੜਵੰਦ ਮਰੀਜ਼ਾਂ ਨੂੰ ਮੈਡੀਕਲ ਸੇਵਾਵਾਂ ਲਾਗਤ ਮੁੱਲ ਤੇ ਮੁਹਈਆ ਕਰਵਾਉਣਾ ਹੈ। ਗੁਰੂ ਕ੍ਰਿਪਾ ਸੇਵਾ ਸੰਸਥਾਨ ਜਨਰਲ ਓਪੀਡੀ, ਅੱਖਾਂ ਦੀ ਓਪੀਡੀ, ਬੱਚਿਆਂ ਦੀ ਓਪੀਡੀ, ਲੈਬਾਰਟਰੀ, ਫਾਰਮੇਸੀ ਅਤੇ ਪੁਰਾਣੇ ਕੱਪੜੇ ਵਰਗੀਆਂ ਸਹੂਲਤਾਂ ਪ੍ਰਦਾਨ ਕਰੇਗੀ। 27 ਜਨਵਰੀ 2023 ਨੂੰ ਇਸ ਸੰਸਥਾ ਦੇ ਮੋਢੀ ਮੈਂਬਰਾਂ ਦੀ ਇਕ ਮੀਟਿੰਗ ਰੱਖੀ ਗਈ ਜਿਸ ਵਿਚ ਸਭ ਮੈਂਬਰਾਂ ਦੇ ਸਲਾਹ-ਮਸ਼ਵਰੇ ਨਾਲ ਫੈਸਲਾ ਕੀਤਾ ਗਿਆ ਕਿ 12 ਫਰਵਰੀ 2023 ਨੂੰ ਮੁਫਤ ਬਵਾਸੀਰ, ਅੱਖਾਂ, ਨਕਲੀ ਅੰਗਾਂ ਦਾ ਚੈਕਅਪ ਅਤੇ ਅਪ੍ਰੇਸ਼ਨ ਕੈਂਪ ਲਗਾ ਕੇ ਇਸ ਸਥਾਨ ਦਾ ਸ਼ੁੱਭ ਆਰੰਭ ਕੀਤਾ ਜਾ ਰਿਹਾ ਹੈ। ਇਸ ਕੈਂਪ ਵਿਚ ਨਿਉਰੋਥਰੈਪੀ ਅਤੇ ਬੱਚਿਆਂ ਦੀ ਓਪੀਡੀ ਵੀ ਕੀਤੀ ਜਾਵੇਗੀ। ਇਸ ਕੈਂਪ ਦੌਰਾਨ ਬਵਾਸੀਰ ਦਾ ਇਲਾਜ ਰਾਣਾ ਹਸਪਤਾਲ ਸਰਹਿੰਦ ਵੱਲੋਂ, ਅੱਖਾਂ ਅਤੇ ਬੱਚਿਆਂ ਦਾ ਇਲਾਜ ਸਾਈਂ ਕ੍ਰਿਪਾ ਹਸਪਤਾਲ ਸਰਹਿੰਦ ਵੱਲੋਂ, ਨਿਊਰੋਥੈਰੇਪੀ ਉਪਚਾਰ ਕੇਂਦਰ ਸਰਹਿੰਦ ਵੱਲੋਂ ਕੀਤੀ ਜਾਵੇਗੀ ਅਤੇ ਭਾਰਤ ਵਿਕਾਸ ਪ੍ਰੀਸ਼ਦ ਲੁਧਿਆਣਾ ਵੱਲੋਂ ਬਨਾਵਟੀ ਅੰਗ ਦਿੱਤੇ ਜਾਣਗੇ।ਇਸ ਕੈਂਪ ਦਾ ਉਦਘਾਟਨ ਹਲਕਾ ਫਤਿਹਗੜ੍ਹ ਸਾਹਿਬ ਦੇ ਐਮ.ਐਲ.ਏ. ਲਖਵੀਰ ਸਿੰਘ ਰਾਏ ਜੀ ਦੁਆਰਾ ਕੀਤਾ ਜਾਵੇਗਾ। ਇਸ ਮੀਟਿੰਗ ਦੌਰਾਨ ਸੀਏ ਅਸ਼ਵਨੀ ਗਰਗ, ਡਾ. ਹਿਤੇਂਦਰ ਸੂਰੀ, ਸੀਏ ਪਰਦੀਪ ਕੁਮਾਰ, ਸੀਏ ਅਸ਼ੋਕ ਬਾਂਸਲ, ਜਗਦੀਸ਼ ਵਰਮਾ, ਪਰਵੀਨ ਗੁਪਤਾ, ਸੁਨੀਲ ਕੁਮਾਰ, ਡਾ. ਮੋਤੀ ਲਾਲ ਕਪਲਿਸ਼, ਰਾਕੇਸ਼ ਗੁਪਤਾ, ਵਿਨੈ ਗੁਪਤਾ, ਕਰਨ ਗੁਪਤਾ ਹਾਜ਼ਰ ਸਨ।