ਬਲਾਚੌਰ, 28 ਜਨਵਰੀ, (ਅਵਤਾਰ ਸਿੰਘ ਧੀਮਾਨ): ਸ਼੍ਰੀ ਬਾਬਾ ਬਲਰਾਜ ਮੰਦਿਰ ਬਲਾਚੌਰ ਵਿਖੇ ਬਸੰਤ ਪੰਚਮੀ ਦਾ ਤਿਉਹਾਰ ਬੜੇ ਧੂਮ ਧਾਮ ਨਾਲ ਮਨਾਇਆ ਗਿਆ। ਬਾਬਾ ਬਲਰਾਜ ਮੰਦਰ ਵਿਖੇ ਸਿਧ ਬਾਬਾ ਬਾਲਕ ਨਾਥ ਜੀ ਦੀ ਮੂਰਤੀ ਦੀ ਸਥਾਪਨਾ ਵੀ ਕੀਤੀ ਗਈ । ਜਿਸ ਵਿੱਚ ਸੰਗਤਾਂ ਨੇ ਹਿੱਸਾ ਲਿਆ । ਇਸ ਪ੍ਰੋਗਰਾਮ ਵਿਚ ਵਿਜ ਬਿਹਾਰੀ ਜੀ ਵਲੋਂ ਭੇਂਟਾ ਸੁਣਾਇਆਂ ਗਈਆਂ । ਪ੍ਰੋਗਰਾਮ ਦੇ ਦੌਰਾਨ ਸੁਨੀਤਾ ਚੈਰੀਟੇਬਲ ਹਸਪਤਾਲ ਵਲੋਂ ਡਾ.ਸੁਨੀਤਾ ਸ਼ਰਮਾ ਅਤੇ ਅਮਨ ਵਰਮਾ ਹਾਜਰ ਰਹੇ । ਅਤੇ ਲੰਗਰ ਦੀ ਸੇਵਾ ਨਿਭਾਈ ਅਤੇ ਹਵਨ ਵਿੱਚ ਹਾਜਰੀ ਲਗਾਈ । ਇਸ ਦੌਰਾਨ ਲਲਿਤ ਰਾਣਾ ਜੀ,ਗਗਨ ਰਾਣਾ ਜੀ , ਅਮਿਤ ਰਾਣਾ ਜੀ ਰਾਜੂ ਰਾਣਾ ਜੀ ਵਿਸ਼ਾਲ ਰਾਣਾ ਜੀ ,ਰਣਦੀਪ ਰਾਣਾ ਜੀ , ਵਿਸ਼ੁ ਰਾਣਾ ਜੀ , ਪੁਸ਼ਪ ਰਾਣਾ ਜੀ , ਭੁਪਿੰਦਰ ਰਾਣਾ ਜੀ । ਅਤੇ ਹੋਰ ਵੀ ਸ਼ਹਿਰ ਦੇ ਪੰਤਵੰਤੇ ਸੱਜਣ ਹਾਜਰ ਰਹੇ ਸਨ