-2 ਫਰਵਰੀ ਨੂੰ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ :
ਗੜ੍ਹਸ਼ੰਕਰ, 28 ਜਨਵਰੀ, (ਹਰੀ ਕ੍ਰਿਸ਼ਨ ਗੰਗੜ) :ਸੀ.ਪੀ.ਆਈ.(ਐਮ) ਜਿਲ੍ਹਾ ਹੁਸ਼ਿਆਰਪੁਰ ਦੇ ਦਫਤਰ ਸਕੱਤਰ ਕਾਮਰੇਡ ਗੁਰਮੀਤ ਸਿੰਘ ਪਿਛਲੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਕਾਫੀ ਇਲਾਜ ਕਰਵਾਇਆ ਗਿਆ ਪਰ ਕਾਮਰੇਡ ਗੁਰਮੀਤ ਸਿੰਘ ਬਿਮਾਰੀ ਦੀ ਲੜਾਈ ਹਾਰ ਗਿਆ ਅਤੇ ਉਨ੍ਹਾਂ ਦਾ 24 ਜਨਵਰੀ 2023 ਨੂੰ ਦਿਹਾਂਤ ਹੋ ਗਿਆ। ਉਹ 70 ਸਾਲ ਦੇ ਸਨ। ਉਹ 2011 ਵਿੱਚ ਬਿਜਲੀ ਬੋਰਡ 'ਚੋਂ ਜੇ.ਈ. ਰਿਟਾਇਰ ਹੋਏ ਸਨ। ਉਹ ਆਪਣੇ ਪਿਛੇ ਪਤਨੀ ਸਮੇਤ ਇੱਕ ਲੜਕਾ ਅਤੇ ਇੱਕ ਲੜਕੀ ਨੂੰ ਛੱਡ ਗਏ ਹਨ। ਉਨ੍ਹਾਂ ਦੀ ਅੰਤਿਮ ਯਾਤਰਾ ਸਮੇਂ ਉਨ੍ਹਾਂ ਦੀ ਮਿ੍ਰਤਕ ਦੇ ਤੇ ਪਾਰਟੀ ਦਾ ਝੰਡਾ ਗੁਰਨੇਕ Çੁਸੰਘ ਭੱਜਲ ਜਿਲ੍ਹਾ ਸਕੱਤਰ ਅਤੇ ਸੂਬਾ ਸਕੱਤਰੇਤ ਮੈਂਬਰ, ਕਾਮਰੇਡ ਗੁਰਮੇਸ਼ ਸਿੰਘ ਸੂਬਾ ਕਮੇਟੀ ਮੈਂਬਰ, ਦਰਸ਼ਨ ਸਿੰਘ ਮੱਟੂ ਅਤੇ ਸੁਭਾਸ਼ ਮੱਟੂ ਸੂਬਾ ਕਮੇਟੀ ਮੈਂਬਰ, ਮਹਿੰਦਰ ਕੁਮਾਰ ਬੱਢੋਆਣ ਤੇ ਕਮਲਜੀਤ ਸਿੰਘ ਰਾਜਪੁਰ ਭਾਈਆਂ ਜਿਲ੍ਹਾ ਸਕੱਤਰੇਤ ਮੈਂਬਰ, ਨੇ ਪਾਇਆ। ਕਾਮਰੇਡ ਹਰਕੰਵਲ ਸਿੰਘ, ਗੰਗਾ ਪ੍ਰਸਾਦਿ, ਸੁੱਖਦੇਵ ਸਿੰਘ ਢਿਲੋਂ ਅਤੇ ਗੁਰਚਰਨ ਸਿੰਘ ਨੇ ਵੀ ਆਰ.ਐਮ.ਪੀ.ਆਈ. ਵਲੋਂ ਲੋਈ ਪਾਈ ਗਈ। ਅੰਤਿਮ ਵਿਦਾਈ ਸਮੇਂ ਉਨ੍ਹਾਂ ਦੇ ਪਾਰਥਕ ਸ਼ਰੀਰ ਨਾਲ ਉਪਰੋਕਤ ਸਾਥੀਆਂ ਸਮੇਤ ਬਿਜਲੀ ਬੋਰਡ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਅਤੇ ਹੋਰ ਰਾਜਨੀਤਕ ਪਾਰਟੀਆਂ ਦੇ ਆਗੂ ਵੀ ਪਰਿਵਾਰ ਨਾਲ ਦੁੱਖ ਸ਼ਾਂਝਾ ਕਰਨ ਅਤੇ ਸਾਥੀ ਦੀ ਅੰਤਿਮ ਯਾਤਰਾ ਵਿੱਚ ਸ਼ਾਮਲ ਹੋਏ। ਉਨ੍ਹਾਂ ਦੀ ਅੰਤਿਮ ਯਾਤਰਾ ਸਮੇਂ ਵੱਡੀ ਗਿਣਤੀ ਵਿੱਚ ਉਨ੍ਹਾਂ ਦੀ ਪਾਰਟੀ ਦੇ ਆਗੂਆਂ, ਵਰਕਰਾਂ, ਪੈਨਸ਼ਨਰਜ ਅਤੇ ਮੁਲਾਜਮ ਸਾਥੀਆਂ ਨੇ ਭਰੇ ਮਨ ਨਾਲ ਗਮਗੀਨ ਮਾਹੌਲ ਵਿੱਚ ਹੱਝੂਆਂ ਭਰੀ ਵਿਦਾਇਗੀ ਦਿੱਤੀ। ਉਨ੍ਹਾਂ ਦਾ ਅੰਤਿਮ ਸਸਕਾਰ ਪੁਰਾਣੀ ਹਰਿਆਣਾ ਰੋਡ ਸਥਿਤ ਸ਼ਮਸ਼ਾਨ ਘਾਟ ਹੁਸ਼ਿਆਰਪੁਰ ਵਿਖੇ ਮਿਤੀ 25 ਜਨਵਰੀ 2023 ਨੂੰ ਕਰ ਦਿੱਤਾ ਗਿਆ। ਉਨ੍ਹਾਂ ਦੀ ਚਿੱਖਾ ਨੂੰ ਅਗਨੀ ਉਨ੍ਹਾਂ ਦੇ ਇਕਲੌਤੇ ਪੁੱਤਰ ਬੰਟੀ ਨੇ ਦਿੱਤੀ। ਇਸ ਦੁੱਖ ਦੀ ਘੜੀ ਵਿੱਚ ਅੰਤਿਮ ਯਾਤਰਾ ਵਿੱਚ ਪ੍ਰੇਮ ਲਤਾ, ਜਿਲ੍ਹਾ ਕਮੇਟੀ ਮੈਂਬਰ, ਸ਼ੇਰ ਜੰਗ ਬਹਾਦਰ ਸਿੰਘ ਤਹਿਸੀਲ ਕਮੇਟੀ ਮੈਂਬਰ ਗੜ੍ਹਸ਼ੰਕਰ, ਗੁਬਖਸ਼ ਸਿੰਘ ਸੂਸ ਜਿਲ੍ਹਾ ਕਮੇਟੀ ਮੈਂਬਰ, ਹਰਬੰਸ ਸਿੰਘ ਧੂਤ ਜਿਲ੍ਹਾ ਕਮੇਟੀ ਮੈਂਬਰ, ਜਗਦੀਸ਼ ਸਿੰਘ ਚੋਹਕਾ, ਰਜਿੰਦਰ ਕੌਰ ਚੋਹਕਾ, ਬਿਮਲਾ ਦੇਵੀ, ਡੀ.ਕੇ ਮਹਿਤਾ, ਪਰਵੇਜ ਕੁਮਾਰ ਵਰਮਾਂ, ਖੁਸ਼ੀ ਰਾਮ, ਗੁਰਮੇਲ ਸਿੰਘ, ਗੁਰਨਾਮ ਸਿੰਘ ਸਿੰਗੜੀਵਾਲ ਆਦਿ ਵੱਡੀ ਗਿਣਤੀ ਵਿੱਚ ਲੋਕ ਸ਼ਾਮਲ ਹੋਏ। ਕਾਮਰੇਡ ਗੁਰਨੇਕ ਸਿੰਘ ਭੱਜਲ ਨੇ ਦੱਸਿਆ ਕਿ ਉਨ੍ਹਾਂ ਦੀ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ 2 ਫ਼ਰਵਰੀ ਨੂੰ ਨਿਵਾਸ ਸਥਾਨ ਹੁਸ਼ਿਆਰਪੁਰ ਵਿਖੇ ਹੋਵੇਗਾ।