28 ਜਨਵਰੀ, ਗੜ੍ਹਦੀਵਾਲਾ, ਮਲਕੀਤ ਸਿੰਘ : ਪੰਜਾਬ ਸਰਕਾਰ ਨੇ ਆਪਣੇ ਚੋਣ ਵਾਅਦਿਆਂ ਨੂੰ ਪੂਰਾ ਕਰਦੇ ਹੋਏ ਅੱਜ ਪੂਰੇ ਪੰਜਾਬ ਵਿੱਚ 500 ਆਮ ਆਦਮੀ ਕਲੀਨਿਕ ਖੋਲੇ ਹਨ। ਹਲਕਾ ਵਿਧਾਇਕ ਜਸਵੀਰ ਸਿੰਘ ਰਾਜਾ ਦੇ ਯਤਨਾਂ ਸਦਕਾ ਅੱਜ ਗੜ੍ਹਦੀਵਾਲਾ ਵਿਖੇ ਸਿਵਿਲ ਡਿਸਪੈਂਸਰੀ ਵਿੱਚ ਆਮ ਆਦਮੀ ਕਲੀਨਿਕ ਖੋਲਿਆ ਗਿਆ। ਜਿਸਦਾ ਉਦਘਾਟਨ ਜਿਲਾ ਯੂਥ ਪ੍ਰੈਜੀਡੈਂਟ ਚੌਧਰੀ ਰਾਜਵਿੰਦਰ ਸਿੰਘ ਰਾਜਾ ਵਲੋਂ ਕੀਤਾ ਗਿਆ। ਇਸ ਮੌਕੇ ਜਿਲਾ ਯੂਥ ਪ੍ਰੈਜੀਡੈਂਟ ਚੌਧਰੀ ਰਾਜਵਿੰਦਰ ਸਿੰਘ ਰਾਜਾ ਨੇ ਸਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੀ ਸਰਕਾਰ ਆਮ ਲੋਕਾਂ ਦੀ ਅਪਣੀ ਸਰਕਾਰ ਹੈ। ਪੰਜਾਬ ਸਰਕਾਰ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਹਮੇਸ਼ਾ ਵਚਨਬੱਧ ਹੈ।
ਇਸ ਮੌਕੇ ਰੂਲਰ ਮੈਡੀਕਲ ਅਫ਼ਸਰ ਡਾ ਨਿਰਮਲ ਅਤੇ ਸਿਵਿਲ ਡਿਸਪੈਂਸਰੀ ਦੇ ਇੰਚਾਰਜ ਡਾ ਭੁਪਿੰਦਰ ਸਿੰਘ ਨੇ ਕਿਹਾ ਕਿ ਇਸ ਆਮ ਆਦਮੀ ਕਲੀਨਿਕ ਵਲੋਂ ਜਾਰੀ ਕੀਤੀ ਪਰਚੀ ਤੇ ਪੰਜਾਬ ਦੇ ਕਿਸੇ ਵੀ ਥਾਂ ਤੇ ਖੁਲੇ ਆਮ ਆਦਮੀ ਕਲੀਨਿਕ ਤੋਂ ਤੁਸੀਂ ਦਵਾਈ ਲੈ ਸਕਦੇ ਹੋ, ਪੰਜਾਬ ਸਰਕਾਰ ਵਲੋਂ ਕੀਤੇ ਜਾ ਰਹੇ ਇਹ ਕੰਮ ਸ਼ਲਾਘਾਯੋਗ ਹਨ। ਇਸ ਮੌਕੇ ਮਾਸਟਰ ਰਛਪਾਲ ਸਿੰਘ ਨੇ ਕਿਹਾ ਕਿ ਇਸ ਆਮ ਆਦਮੀ ਕਲੀਨਿਕ ਵਿੱਚ ਜਲਦ ਇੱਕ ਹੋਮਿਓਪੈਥਿਕ ਡਾ ਦੀ ਤੈਨਾਤੀ ਵੀ ਕੀਤੀ ਜਾਵੇਗੀ।
ਇਸ ਮੌਕੇ ਕੁਲਦੀਪ ਸਿੰਘ ਮਿੰਟੂ ਵਲੋਂ ਸਟੇਟ ਸੈਕਟਰੀ ਦੀ ਭੂਮਿਕਾ ਨਿਭਾਈ ਗਈ। ਇਸ ਮੌਕੇ ਤੇ ਨਾਇਬ ਤਹਿਸੀਲਦਾਰ ਲਵਦੀਪ ਸਿੰਘ ਧੂਤ, ਐਸ ਐਚ ਓ ਸਤਵਿੰਦਰ ਸਿੰਘ ਧਾਲੀਵਾਲ,ਮਾਸਟਰ ਰਛਪਾਲ ਸਿੰਘ, ਕੋਆਰਡੀਨੇਟਰ ਕੁਲਦੀਪ ਸਿੰਘ ਮਿੰਟੂ,ਪੋ ਸ਼ਾਮ ਸਿੰਘ, ਕੈਪਟਨ ਤਰਸੇਮ ਸਿੰਘ, ਹੈਲਥ ਵਰਕਰ ਜਗਦੀਪ ਸਿੰਘ, ਸੁਰਿੰਦਰ ਕੌਰ, ਮਨਜੀਤ ਕੌਰ, ਰਜਿੰਦਰ ਕੌਰ, ਕਮਲਜੀਤ ਕੌਰ, ਦੀਪਕ ਸ਼ਰਮਾ ਸਮੇਤ ਭਾਰੀ ਗਿਣਤੀ ਵਿਚ ਸ਼ਹਿਰ ਵਾਸੀ ਤੇ ਪਾਰਟੀ ਵਰਕਰ ਹਾਜਰ ਸਨ।