ਨਾਭਾ, 28 ਜਨਵਰੀ, (ਵਰਿੰਦਰ ਵਰਮਾ): ਸਥਾਨਕ ਨਗਰ ਕੌਂਸਲ ਨਾਭਾ ਵੱਲੋਂ ਪਿਛਲੇ ਸਮੇਂ ਦੌਰਾਨ ਕੂੜਾ ਕਰਕਟ ਤੋਂ ਖਾਦ ਤਿਆਰ ਕਰਨ ਵਾਲਾ ਪ੍ਰਾਜੈਕਟ ਲਗਾਇਆ ਗਿਆ ਸੀ।ਜਿਸ ਤੋ ਤਿਆਰ ਕੀਤੀ ਖਾਦ ਨੂੰ ਨਗਰ ਕੌਂਸਲ ਪ੍ਰਧਾਨ ਸੁਜਾਤਾ ਚਾਵਲਾ ਦੀ ਅਗਵਾਈ ਵਿਚ ਨਗਰ ਕੌਂਸਲ ਦੇ ਅਮਲੇ ਵੱਲੋਂ ਅੱਜ ਸ਼ਹਿਰ ਵਾਸੀਆਂ ਨੂੰ ਵੰਡਿਆ ਗਿਆ। ਇਸ ਮੌਕੇ ਨਗਰ ਕੌਂਸਲ ਪ੍ਰਧਾਨ ਸੁਜਾਤਾ ਚਾਵਲਾ, ਸੈਨੀਟੇਸ਼ਨ ਬਰਾਂਚ ਦੇ ਇਨਸਪੈਕਟਰ ਗੁਰਿੰਦਰਪਾਲ ਸਿੰਘ ਅਤੇ ਸੁਪਰਵਾਈਜ਼ਰ ਤੇਜਾ ਸਿੰਘ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਘਰਾਂ ਵਿੱਚ ਕੂੜਾ ਕਰਕਟ ਇਕੱਠਾ ਕਰਕੇ ਸੰਭਾਲ ਕੇ ਰੱਖਣ ਉਪਰੰਤ ਨਗਰ ਕੌਂਸਲ ਵੱਲੋਂ ਚਲਾਏ ਜਾ ਰਹੀ ਟੈਂਪੂਆ ਵਿਚ ਕੂੜਾ ਕਰਕਟ ਨੂੰ ਸੁੱਟਿਆ ਜਾਵੇ ਤਾਂ ਜੋ ਵੱਧ ਤੋਂ ਵੱਧ ਇਸ ਕੂੜਾ ਕਰਕਟ ਤੋ ਖਾਦ ਤਿਆਰ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਖਾਦ ਨੂੰ ਆਪਣੇ ਘਰਾਂ ਚ ਗਮਲਿਆਂ ਵਿੱਚ ਪਾ ਕੇ ਸਬਜ਼ੀ ਤੇ ਹੋਰ ਪੌਦੇ ਲਗਾ ਕੇ ਲਾਭ ਉਠਾਇਆ ਜਾਵੇ। ਜਿਸ ਨਾਲ ਜਿੱਥੇ ਹਰਿਆਲੀ ਹੋਵੇਗੀ ਉੱਥੇ ਹੀ ਸਾਨੂੰ ਬਜ਼ਾਰੋਂ ਮੁੱਲ ਲੈ ਕੇ ਸਬਜ਼ੀਆਂ ਖਾਣ ਦੀ ਲੋੜ ਨਹੀਂ ਪਵੇਗੀ।ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਘਰ ਵਿੱਚ ਸੁੱਖਾਂ ਅਤੇ ਗਿੱਲਾ ਕੂੜਾ ਅਲੱਗ ਅਲੱਗ ਰੱਖਿਆ ਜਾਵੇ।ਜਿਸ ਨੂੰ ਨਗਰ ਕੌਂਸਲ ਦੇ ਸਫ਼ਾਈ ਸੇਵਕ ਘਰ ਘਰ ਤੋਂ ਲੈ ਕੇ ਜਾਇਆ ਕਰਨਗੇ ਅਤੇ ਇਸ ਕੂੜੇ ਤੋਂ ਖਾਦ ਤਿਆਰ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਕੁੜੇ ਤੋਂ ਤਿਆਰ ਕੀਤੀ ਖਾਦ ਦੂਜੀਆਂ ਖਾਦਾਂ ਤੋਂ ਜ਼ਿਆਦਾ ਅਸਰਦਾਰ ਅਤੇ ਜਾਨਦਾਰ ਹੋਵੇਗੀ।ਇਸ ਮੌਕੇ ਉਨ੍ਹਾਂ ਨਾਲ ਕੌਂਸਲਰ ਰੋਜ਼ੀ ਨਾਗਪਾਲ, ਦੀਪਕ ਨਾਗਪਾਲ, ਇੰਸਪੈਕਟਰ ਗੁਰਿੰਦਰਪਾਲ ਸਿੰਘ, ਸੈਨੇਟਰੀ ਸੁਪਰਵਾਈਜਰ ਤੇਜਾ ਸਿੰਘ, ਜਸਵਿੰਦਰ ਸਿੰਘ, ਮੈਡਮ ਨਵਦੀਪ ਕੌਰ (ਸੀ ਐਫ਼), ਅਨੂ ਬਾਲਾ, ਹਿਮਾਂਸ਼ੂ ਸਿੰਗਲਾ,ਬੰਟੀ,ਆਦਿ ਹਾਜ਼ਰ ਸਨ।