-ਆਂਗਣਵਾੜੀ ਦੀ ਇਮਾਰਤ ਦਾ ਨਿਰਮਾਣ ਕਾਰਜ ਕਰਵਾਇਆ ਸ਼ੁਰੂ :
ਮੋਹਲੀ, 28 ਜਨਵਰੀ, ( ਹਰਬੰਸ ਬਾਗੜੀ ): ਵਿਧਾਇਕ ਮੋਹਾਲੀ ਕੁਲਵੰਤ ਸਿੰਘ ਦੀ ਤਰਫੋਂ ਹਲਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਦੇ ਲਈ ਤੂਫਾਨੀ ਦੌਰਾ ਜਾਰੀ ਹੈ। ਇਸੇ ਲੜੀ ਦੇ ਤਹਿਤ ਹਲਕੇ ਦੇ ਪਿੰਡ ਜੁਝਾਰ ਨਗਰ ਵਿਖੇ ਦੋ ਵਿਸਾਲ ਜਨ ਸੰਪਰਕ ਇਕੱਤਰਤਾ ਨੂੰ ਸੰਬੋਧਨ ਕੀਤਾ ਤੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ। ਜੁਝਾਰ ਨਗਰ ਵਿਖੇ ਪਹਿਲੀ ਇਕੱਤਰਤਾ ਸਾਧੂ ਸਿੰਘ , ਗੁਰਦੀਪ ਸਿੰਘ ਅਤੇ ਸੁਰਮੁਖ ਸਿੰਘ ਦੇ ਗ੍ਰਹਿ ਵਿਖੇ ਹੋਈ ਜਿਥੇ ਹਲਕੇ ਦੇ ਲੋਕਾਂ ਨੇ ਵੱਡੀ ਗਿਣਤੀ ਵਿੱਚ ਸਮੂਲੀਅਤ ਕੀਤੀ। ਇਸ ਮੌਕੇ ਤੇ ਪੁੱਜੀਆ ਮਹਿਲਾ ਮੰਡਲ ਦੀਆ ਮੈਂਬਰ ਔਰਤਾਂ ਨੇ ਵਿਧਾਇਕ ਕੁਲਵੰਤ ਸਿੰਘ ਨੂੰ ਆਪਣੀਆਂ ਸਮੱਸਿਆਵਾਂ ਸਬੰਧੀ ਜਾਣੂ ਕਰਵਾਇਆ।
ਆਂਗਨਵਾੜੀ ਦੀ ਇਮਾਰਤ ਦਾ ਟੱਕ ਲਗਾ ਕੇ ਵਿਧਾਇਕ ਕੁਲਵੰਤ ਸਿੰਘ ਨੇ ਨਿਰਮਾਣ ਕਾਰਜ ਦੀ ਸੁਰੂਆਤ ਕਰਵਾਈ। ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਹਲਕੇ ਵਿਚ ਵਿਕਾਸ ਕਾਰਜਾਂ ਦੀ ਰਫਤਾਰ ਆਉਣ ਵਾਲੇ ਕੁਝ ਦਿਨਾਂ ਵਿਚ ਹੋਰ ਤੇਜ ਹੋ ਜਾਵੇਗੀ। ਜਿਸ ਨੂੰ ਲੈ ਕੇ ਹਲਕੇ ਭਰ ਦੇ ਪਿੰਡਾਂ ਵਿੱਚ ਜਨਤਕ ਇਕੱਠਾ ਦੌਰਾਨ ਲੋਕਾਂ ਦੇ ਰਹਿੰਦੇ ਕੰਮਾਂ ਸਬੰਧੀ ਜਾਣਕਾਰੀ ਇਕੱਤਰ ਕੀਤੀ ਜਾ ਰਹੀ ਹੈ । ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਲੋਕਾਂ ਦੀ ਕਚਹਿਰੀ ਵਿਚ ਹਾਜਰ ਹੋ ਕੇ ਉਨ੍ਹਾਂ ਕੋਲੋਂ ਰੋਜਮਰ੍ਹਾ ਦੀਆਂ ਮੁਸਕਲਾਂ ਤੇ ਲੋੜਾਂ ਬਾਰੇ ਪੁੱਛਿਆ ਜਾ ਰਿਹਾ ਹੈ ਤਾਂ ਕਿ ਉਨ੍ਹਾਂ ਦੇ ਰਹਿੰਦੇ ਮਸਲਿਆ ਦਾ ਸਥਾਈ ਹੱਲ ਹੋ ਸਕੇ ਤੇ ਵਿਕਾਸ ਕਾਰਜ ਯੋਜਨਾਬੱਧ ਢੰਗ ਨਾਲ ਸਮੇਂ ਸਿਰ ਨੇਪਰੇ ਚਾੜ੍ਹੇ ਜਾ ਸਕਣ।
ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਜੁਝਾਰ ਨਗਰ ਵਿਚਲੇ ਨਿਵਾਸੀ ਲੰਮੇ ਸਮੇਂ ਤੋਂ ਕਈ ਸਮੱਸਿਆਵਾਂ ਨਾਲ ਦੋ ਚਾਰ ਹੁੰਦੇ ਆ ਰਹੇ ਹਨ। ਅੱਜ ਜੁਝਾਰ ਨਗਰ ਵਿਖੇ ਵੱਡੀ ਗਿਣਤੀ ਵਿੱਚ ਵਿਸਾਲ ਜਨਤਕ ਇਕੱਤਰਤਾ ਦੌਰਾਨ ਲੋਕਾਂ ਨੇ ਆਪਣੀਆਂ ਸਮੱਸਿਆਵਾਂ ਵਿਧਾਇਕ ਕੁਲਵੰਤ ਸਿੰਘ ਦੇ ਸਾਹਮਣੇ ਰਖੀਆਂ , ਪੁੱਛੇ ਇਕ ਸਵਾਲ ਦੇ ਜਵਾਬ ਵਿਚ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਵਿਰੋਧੀ ਧਿਰ ਦਾ ਇੱਕ ਨੁਕਾਤੀ ਪ੍ਰੋਗਰਾਮ ਹੈ ਵਿਕਾਸ ਕਾਰਜਾਂ ਵਿੱਚ ਅੜਿੱਕਾ ਪਾਉਣਾ ਤੇ ਅੜਿੱਕਾ ਸਿੰਘ ਬਣਨ ਦੇ ਲਈ ਉਹ ਸੋਸਲ ਮੀਡੀਆ ਦੇ ਜਰੀਏ ਬੇਤੁਕੀਆਂ ਅਤੇ ਝੂਠੇ ਬੋਲ ਬੋਲ ਕੇ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ ਪ੍ਰੰਤੂ ਹਲਕੇ ਦੇ ਲੋਕ ਅਜਿਹੇ ਨੇਤਾਵਾਂ ਦੇ ਖੋਖਲੇ ਤੇ ਝੂਠੇ ਬਿਆਨ ਵੱਲ ਧਿਆਨ ਹੀ ਨਹੀਂ ਦੇ ਰਹੇ ਅਤੇ ਪੰਜਾਬ ਸਰਕਾਰ ਵੱਲੋਂ ਹਲਕੇ ਦਾ ਵਿਕਾਸ ਜਾਰੀ ਰੱਖੇਗੀ।
ਇਸ ਸਮਾਗਮ ਦੀ ਅਗਵਾਈ ਸਰਪੰਚ ਗੁਰਪ੍ਰੀਤ ਸਿੰਘ ਢੀਂਡਸਾ ਤੇ ਸਾਬਕਾ ਕੌਂਸਲਰ ਆਰ ਪੀ ਸਰਮਾ ਵੱਲੋਂ ਕੀਤੀ ਗਈ । ਇਸ ਮੌਕੇ ਤੇ ਹਰਜੀਤ ਸਿੰਘ ਮੈਂਬਰ ਪੰਚਾਇਤ, ਗੁਰਨਾਮ ਸਿੰਘ ਦਾਊ ,ਇਕਬਾਲ ਸਿੰਘ ਗੋਗਾ, ਸੰਜੇ ਕੁਮਾਰ ,ਰਾਜੇਸ ਰਾਣਾ, ਰਾਮ ਲਾਲ ਅਤੇ ਗੁਰਮੀਤ ਸਿੰਘ ਵੀ ਹਾਜਰ ਸਨ।