ਅਮਰਦੀਪ ਕੌਰ
ਖਰੜ, 28/ਜਨਵਰੀ :
ਗਣਤੰਤਰ ਦਿਵਸ ਮੌਕੇ ਤੇ ਇੱਕ ਲੋਕ ਹਿੱਤ ਉਪਰਾਲਾ ਕਰਦੇ ਹੋਏ ਨਗਰ ਕੌਂਸਲ ਖਰੜ ਵੱਲੋਂ ਗਿੱਲੇ ਕੂੜੇ ਤੋਂ ਤਿਆਰ ਜੈਵਿਕ ਖਾਦ ਦੀ ਪ੍ਰਦਰਸ਼ਨੀ ਲਗਾਈ ਗਈ, ਜਿਸ ਵਿੱਚ ਸ਼ਹਿਰ ਵਾਸੀਆਂ ਨੂੰ ਮੁਫ਼ਤ ਖਾਦ ਅਤੇ ਥੈਲੇ ਵੰਡੇ ਗਏ। ਇਸ ਤੋਂ ਇਲਾਵਾ ਪਲਾਸਟਿਕ ਦੀ ਵਰਤੋਂ ਨਾ ਕਰਨ ਅਤੇ ਈਕੋ ਫਰੈਂਡਲੀ ਡਿਸਪੋਜ਼ਲ (ਕੱਪੜੇ, ਜੂਟ ਅਤੇ ਕਾਗਜ਼ ਤੋਂ ਬਣੇ ਬੈਗ/ਥੈਲੇ) ਅਪਨਾਉਣ ਬਾਰੇ ਨਾਗਰਿਕਾਂ ਨੂੰ ਜਾਗਰੂਕ ਕੀਤਾ ਗਿਆ।
ਇਸ ਮੌਕੇ ਸ੍ਰੀ ਰਵਿੰਦਰ ਸਿੰਘ ਪੀ.ਸੀ.ਐਸ (ਐਸ.ਡੀ.ਐਮ,ਖਰੜ), ਸ੍ਰੀਮਤੀ ਡਾ.ਮਨਦੀਪ ਕੌਰ (ਪਤਨੀ ਸ੍ਰੀ ਰਵਿੰਦਰ ਸਿੰਘ ਐਸ.ਡੀ.ਐਮ,ਖਰੜ), ਸ੍ਰੀ ਇਮਾਮਵੀਰ ਸਿੰਘ ਧਾਲੀਵਾਲ (ਜੱਜ ਸਾਹਿਬਾਨ), ਸ੍ਰੀਮਤੀ ਮੀਨਾ ਰਾਣੀ (ਜੱਜ ਸਾਹਿਬਾਨ), ਸ੍ਰੀ ਜਸਵਿੰਦਰ ਸਿੰਘ (ਤਹਿਸੀਲਦਾਰ), ਸ੍ਰੀਮਤੀ ਜਸਵੀਰ ਕੌਰ (ਨਾਇਬ ਤਹਿਸੀਲਦਾਰ) ਨੇ ਪ੍ਰਦਰਸ਼ਨੀ ਵਿੱਚ ਸ਼ਿਰਕਤ ਕੀਤੀ। ਇਸ ਤੋਂ ਇਲਾਵਾ ਨਗਰ ਕੌਂਸਲ ਤੋਂ ਸ੍ਰੀ ਅਮਿਤ ਦੂਰੇਜਾ (ਏ.ਐਮ.ਈ), ਸ੍ਰੀ ਗੁਰਿੰਦਰ ਸਿੰਘ (ਸੁਪਰਡੰਟ), ਸ੍ਰੀ ਹਰਦਰਸ਼ਨਜੀਤ ਸਿੰਘ, ਸ੍ਰੀ ਦਲਜੀਤ ਸਿੰਘ (ਸੈਨਟਰੀ ਇੰਸਪੈਕਟਰ) ਸ੍ਰੀ ਨਰਿੰਦਰ ਸਿੰਘ (ਸੀ.ਐਫ) ਅਤੇ ਸਮੂਹ ਅਧਿਕਾਰੀਆਂ/ ਕਰਮਚਾਰੀਆਂ ਨੇ ਗਣਤੰਤਰ ਦਿਵਸ ਮੌਕੇ ਕਰਵਾਈਆਂ ਗਈਆਂ ਗਤੀਵਿਧੀਆਂ ਵਿੱਚ ਭਰਪੂਰ ਯੋਗਦਾਨ ਪਾਇਆ ਗਿਆ। ਅੱਜ ਦੇ ਸਮਾਗਮ ਦੇ ਮੁੱਖ ਮਹਿਮਾਨਾਂ ਵੱਲੋਂ ਪ੍ਰਦਰਸ਼ਨੀ ਵਿੱਚ ਕੀਤੀਆਂ ਗਈਆਂ ਗਤੀਵਿਧੀਆਂ ਦੀ ਸ਼ਲਾਘਾ ਕੀਤੀ ਗਈ।