ਜੋਗਿੰਦਰ ਪਾਲ ਸਿੰਘ ਕੁੰਦਰਾ
ਅੰਮ੍ਰਿਤਸਰ / 28 ਜਨਵਰੀ : ਦੇਸ਼ ਦੀਆਂ 6 ਪ੍ਰਮੁੱਖ ਟ੍ਰੇਡ ਯੂਨੀਅਨਾਂ ਦੀ ਸਾਂਝੀ ਕੰਨਵੇਂਸ਼ਨ 3 0 ਜਨਵਰੀ ਨੂੰ ਦਿੱਲੀ ਦੇ ਮੁੱਲਾਂਕਣ ਹਾਲ ਵਿਖ਼ੇ ਆਯੋਜਿਤ ਕੀਤੀ ਜਾ ਰਹੀ ਹੈ ਜਿਸ ਵਿਚ ਕੇੰਦਰ ਸਰਕਾਰ ਦੀਆਂ ਮਜਦੂਰ ਵਿਰੋਧੀ ਨੀਤੀਆਂ , ਕਿਰਤ ਕਨੂੰਨ ਤੋੜ ਕੇ 4 ਕੋਡ ਬਣਾਉਣ ਅਤੇ ਮੋਦੀ ਸਰਕਾਰ ਦੀਆਂ ਨਿਜੀਕਰਨ ਦੀ ਨੀਤੀ ਆਦਿ ਵਿਰੁੱਧ ਵਿਸਥਾਰ ਪੂਰਵਕ ਵਿਚਾਰ ਚਰਚਾ ਕਰਕੇ ਅਗਲੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ। ਇਹ ਜਾਣਕਾਰੀ ਦਿੰਦਿਆਂ ਸੀਟੂ ਦੇ ਜਿਲ੍ਹਾ ਇਕਾਈ ਦੇ ਜਨਰਲ ਸਕੱਤਰ ਕਾਮਰੇਡ ਸੁੱਚਾ ਸਿੰਘ ਅਜਨਾਲਾ ਨੇ ਦਸਿਆ ਕਿ ਇਸ ਕੰਨਵੇਂਸ਼ਨ ਵਿਚ ਭਾਰਤ ਦੇ ਸਰਹਦੀ ਜ਼ਿਲ੍ਹੇ ਅੰਮ੍ਰਿਤਸਰ ਤੋਂ ਕਾਮਰੇਡ ਕਿਰਪਾ ਰਾਮ ਦੀ ਅਗਵਾਈ ਹੇਠ ਮਜਦੂਰ ਆਗੂ ਭਾਰੀ ਗਿਣਤੀ ਵਿਚ ਸ਼ਾਮਲ ਹੋਣਗੇ l । ਕਾਮਰੇਡ ਅਜਨਾਲਾ ਨੇ ਇਸ ਕੰਨਵੇਂਸ਼ਨ ਪ੍ਰਤੀ ਕਿਹਾ ਕਿ ਇਹ ਕੰਵਵੇਨਸ਼ਨ ਮਜਦੂਰਾਂ ਦੇ ਹਿੱਤਾਂ ਲਈ ਇਤਿਹਾਸਿਕ ਮੀਲ ਪੱਥਰ ਸਾਬਿਤ ਹੋਵੇਗੀ । ਕਾ : ਅਜਨਾਲਾ ਨੇ ਕਿਹਾ ਕਿ ਸੀਟੂ , ਖੇਤ ਮਜ਼ਦੂਰ ਯੂਨੀਅਨ ਅਤੇ ਕੁਲ ਹਿੰਦ ਕਿਸਾਨ ਸਭਾ ਵਲੋਂ ਸਾਂਝੇ ਤੌਰ ਤੇ 1 1 ਫਰਵਰੀ ਨੂੰ ਜਲੰਧਰ ਵਿਖ਼ੇ ਕੰਵੇਨਸ਼ਨ ਕਰਕੇ 5 ਅਪ੍ਰੈਲ ਨੂੰ " ਦਿੱਲੀ ਚਲੋ ' ਦਾ ਪੰਜਾਬ ਭਰ ਦੇ ਮਜ਼ਦੂਰ ਵਰਗ ਨੂੰ ਹੋਕਾ ਦਿੱਤਾ ਜਾਵੇਗਾ ਜਿਸ ਦੀ ਤਿਆਰੀ ਲਈ 2 9 ਜਨਵਰੀ ਨੂੰ ਤਿੰਨਾਂ ਜਠਬੰਦੀਆਂ ਦੀਆਂ ਜਿਲ੍ਹਾ ਇਕੱਈਆਂ ਦੀ ਮੀਟਿੰਗ ਪੁਤਲੀ ਘਰ ਸਥਿਤ ਪਾਰਟੀ ਦਫਤਰ ਵਿਖ਼ੇ ਬੁਲਾਈ ਗਈ ਹੈ । ਇਸ ਮੌਕੇ ਸਵਿੰਦਰ ਸਿੰਘ ਮੀਰਾਂ ਕੋਟ , ਚਰਨਜੀਤ ਸਿੰਘ ਮਜੀਠਾ ਅਤੇ ਨਰਿੰਦਰ ਧੰਜਲ ਦੇ ਇਲਾਵਾ ਹੋਰ ਬਹੁਤ ਸਾਰੇ ਮਜ਼ਦੂਰ ਆਗੂ ਹਾਜ਼ਰ ਸਨ ।