ਕਵਰ ਪੇਜ ਲਾਈ ਤਸਵੀਰ
ਮਲੋਟ, 28ਜਨਵਰੀ, (ਰਮੇਸ਼ ਜੁਨੇਜਾ ): ਕਲਾਸ ਆਨ ਦੇ ਫਾਊਂਡਰ ਅਤੇ ਸੀ. ਈ. ਓ. ਮਿਲਨ ਸਿੰਘ ਹੰਸ ਨੂੰ ਐਂਟਰਪਰਨਿਓਰ ਆਫ਼ ਦਾ ਈਅਰ 2022 ਚੁਣਿਆ ਗਿਆ ਹੈ। ਇਸ ਲਈ ਆਨਲਾਈਨ ਅਤੇ ਆਫਲਾਈਨ ਪ੍ਰਕਾਸ਼ਿਤ ਹੋਣ ਵਾਲੀ ਕਲੋਲੁੱਕ ਇੰਡੀਆ ਨਾਮੀ ਮੈਗਜ਼ੀਨ ਤੇ ਉਹਨਾਂ ਦਾ ਨਾਮ ਅਤੇ ਤਸਵੀਰ ਕਵਰ ਪੇਜ ਤੇ ਸਾਲ 2022 ਦੇ ਉਦਮੀ ਵਜੋਂ ਪ੍ਰਕਾਸ਼ਿਤ ਕੀਤੀ ਹੈ।
ਮਿਲਨ ਹੰਸ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਅਜੋਕੇ ਸਮੇਂ ਵਿੱਚ ਹਰ ਚੀਜ ਆਨਲਾਈਨ ਹੈ ਜਿਵੇਂ ਕਿ ਮੂਵੀ ਟਿਕਟ ਬੁਕਿੰਗ,ਟਰੇਨ ਟਿਕਟ ਬੁਕਿੰਗ, ਆਨਲਾਈਨ ਸ਼ਾਪਿੰਗ ਕਰਨਾ ਆਦਿ ਪਰ ਜਿੱਥੇ ਬੱਚੇ ਨੇ ਆਪਣਾ ਭਵਿੱਖ ਬਣਾਉਣਾ ਹੈ ਉਹ ਅੱਜ ਵੀ ਪਿਛੇ ਚਲ ਰਿਹਾ ਹੈ। ਡਿਜੀਟਲ ਇੰਡੀਆ ਦੇ ਯੁੱਗ ਵਿੱਚ ਕਲਾਸ ਆਨ ਐਪ ਦੁਆਰਾ ਇੰਡੀਆ ਦੇ 350 ਤੋਂ ਵੱਧ ਸਕੂਲ ਵਰਤੋਂ ਕਰਕੇ ਆਪਣੇ ਸਕੂਲ ਨੂੰ ਸਮਾਰਟ ਅਤੇ ਡਿਜੀਟਲ ਕਰ ਚੁੱਕੇ ਹਨ। ਇਸ ਐਪ ਵਿੱਚ ਪ੍ਰਾਇਮਰੀ ਸਕੂਲ ਤੋਂ ਲੈ ਕੇ ਹਾਈ ਸਕੂਲ ਤੱਕ ਦੇ ਸਾਰੇ ਕਾਰਜ ਮੌਜੂਦ ਹਨ। ਇਸ ਦੀ ਵਰਤੋਂ ਨਾਲ ਸਕੂਲ ਆਪਣੇ ਆਪ ਨੂੰ ਕੰਟਰੋਲ ਕਰ ਸਕਦਾ ਹੈ। ਜਿਵੇ ਕਿ ਹਾਜਰੀ, ਹੋਮਵਰਕ,ਸਕਿਓਰਟੀ, ਟਰਾਂਸਪੋਰਟ, ਆਨਲਾਈਨ- ਆਫਲਾਈਨ ਫੀਸ, ਲਾਈਵ ਕਲਾਸ, ਰਿਪੋਰਟ ਕਾਰਡ, ਆਈ. ਡੀ ਕਾਰਡ, ਗੇਟ ਪਾਸ, ਸਰਟੀਫਿਕੇਟ ਪਿ੍ਰੰਟ ਵਰਗੀਆਂ ਵਿਸ਼ੇਸ਼ਤਾਵਾਂ ਨਾਲ ਭਰਪੂਰ ਇਹ ਐਪ ਸਿੰਗਲ ਸਾਫਟਵੇਅਰ ਵਜੋਂ ਸਕੂਲ ਦੇ ਸਾਰੇ ਕੰਮ ਆਸਾਨੀ ਨਾਲ ਕਰਦਾ ਹੈ। ਜਿਸ ਨਾਲ ਸਕੂਲ ਸਮਾਰਟ ਤੇ ਡਿਜੀਟਲ ਬਣਦਾ ਹੈ। ਜਿਸ ਨਾਲ ਸਕੂਲ ਦੀ ਸਕਿਓਰਟੀ ਬਣੀ ਰਹਿੰਦੀ ਹੈ। ਕਲਾਸ ਆਨ ਨੂੰ ਪਹਿਲਾਂ ਵੀ ਸਨਮਾਨਤ ਕੀਤਾ ਜਾ ਚੁੱਕਾ ਹੈ ਅਤੇ 2 ਲੱਖ ਤੋਂ ਜਿਆਦਾ ਮਾਤਾ- ਪਿਤਾ ਅਤੇ 10 ਹਜ਼ਾਰ ਤੋਂ ਜਿਆਦਾ ਅਧਿਆਪਕ ਇਸ ਐਪ ਦੀ ਵਰਤੋਂ ਕਰਕੇ ਆਪਣੇ ਕੰਮ ਆਸਾਨ ਕਰ ਚੁੱਕੇ ਹਨ। ਆਉਣ ਵਾਲੇ ਸਮੇਂ ਵਿੱਚ ਇੰਡੀਆ ਦੇ ਹਰ ਸਟੇਟ ਦੇ ਹਰ ਸਕੂਲ ਨੂੰ ਡਿਜੀਟਲ ਇੰਡੀਆ ਦੇ ਸਲੋਗਨ ਤੇ ਅਧਾਰਿਤ ਭਾਰਤ ਦੇਸ਼ ਨੂੰ ਤਰੱਕੀ ਦੇ ਰਾਹ ਤੇ ਲਿਜਾਉਣਾ ਹੈ। ਜ਼ਿਕਰਯੋਗ ਹੈ ਕਿ ਮਿਲਨ ਹੰਸ ਮਲੋਟ ਦਾ ਜੰਮਪਲ ਹੈ ਅਤੇ ਸਹਿਤ ਅਤੇ ਸੰਗੀਤ ਪ੍ਰੇਮੀ ਗੋਬਿੰਦ ਸਿੰਘ ਹੰਸ ਦਾ ਸਪੁੱਤਰ ਅਤੇ ਸਿਆਸਤ ਅਤੇ ਸਮਾਜ ਵਿਚ ਵਿਸੇ<ਸ਼ ਸਥਾਨ ਰੱਖਣ ਵਾਲੇ ਡਾ.ਸੁਖਦੇਵ ਸਿੰਘ ਮਾਹਣੀਖੇੜਾ ਦਾ ਭਾਣਜਾ ਹੈ ਅਤੇ ਅੱਜ ਕੱਲ ਇਹ ਲੁਧਿਆਣਾ ਰਹਿ ਰਹੇ ਹਨ।