Thursday, March 23, 2023
Thursday, March 23, 2023 ePaper Magazine

ਪੰਜਾਬ

ਗੁਰੂ ਸਾਹਿਬਾਨਾਂ ਨੇ ਸਾਨੂੰ ਸੱਚੇ ਮਾਰਗ ਚੱਲਦਿਆਂ ਉਸਤਤ ਕਟੇ ਜਹਾਨ ਦਾ ਨਿਵੇਕਲਾ ਰਾਹ ਦਿੱਤਾ - ਚੇਅਰਮੈਨ ਕੁਦਨੀ

January 28, 2023 07:05 PM

-ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਵੱਲੋ ਰਖਾਏ ਸ੍ਰੀ ਆਖੰਡ ਸਾਹਿਬ ਦੇ ਭੋਗ ਪਾਏ

ਰਮਨ ਜੋਸ਼ੀ
ਪਾਤੜਾਂ , 28 ਜਨਵਰੀ : ਵਿਧਾਨਸਭਾ ਚੋਣਾਂ ਜਿੱਤਣ ਮਗਰੋਂ ਹਲਕਾ ਸ਼ੁਤਰਾਣਾ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਵੱਲੋਂ ਹਲਕੇ ਦੇ ਲੋਕਾਂ ਦਾ ਧੰਨਵਾਦ ਅਤੇ ਪਰਮਾਤਮਾ ਦਾ ਸ਼ੁਕਰਾਨਾ ਕਰਨ ਕਰਨ ਲਈ ਪਿੰਡ ਬਹਿਰ ਸਾਹਿਬ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਸਾਹਿਬ ਵਿਖੇ ਰਖਵਾਏ ਗਏ ਅਖੰਡ ਪਾਠ ਸਾਹਿਬ ਦੇ ਭੋਗ ਸਮਾਗਮ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਚਾਰਕ ਕਥਾਵਾਚਕ ਭਾਈ ਬੇਅੰਤ ਸਿੰਘ ਖਾਲਸਾ, ਅਤੇ ਭਾਈ ਮਹਿਲ ਸਿੰਘ ਸੰਧੂ ਯੂ ਐੱਸ ਏ ਵਾਲਿਆਂ ਨੇ ਹਾਜ਼ਰ ਸੰਗਤਾਂ ਨਾਲ ਕਥਾ ਵੀਚਾਰਾਂ ਕੀਤੀਆਂ ਜਦੋਂ ਕਿ ਗੁਰਦੁਆਰਾ ਬਹਿਰ ਸਾਹਿਬ ਦੇ ਕੀਰਤਨੀ ਜਥੇ ਵੱਲੋਂ ਸੰਗਤਾਂ ਨੂੰ ਮਨਮੋਹਕ ਕੀਰਤਨ ਰਾਹੀਂ ਨਿਹਾਲ ਕੀਤਾ। ਸਮਾਗਮ ਦੇ ਅਖ਼ੀਰ ਵਿਚ ਨਿਰਮਲ ਸਿੰਘ ਅਤੇ ਪਾਰਟੀ ਵੱਲੋਂ ਕਵੀਸ਼ਰੀ ਵਾਰਾਂ ਗਾਈਆਂ ਗਈਆਂ।
ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਨਵਨਿਯੁਕਤ ਚੇਅਰਮੈਨ ਪੰਜਾਬ ਰਾਜ ਉਦਯੋਗਿਕ ਵਿਕਾਸ ਕਾਰਪੋਰੇਸ਼ਨ ਲਿਮਿਟਡ ਜਸਵੀਰ ਸਿੰਘ ਕੁਦਨੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਯੋਗ ਅਗਵਾਈ ‘ਚ ਪੰਜਾਬ ਸਰਕਾਰ ਗੁਰੂਆਂ ਦੇ ਦਰਸਾਏ ਮਾਰਗ ‘ਤੇ ਚੱਲ ਕੇ ਲੋਕ ਸੇਵਾ ਕਰ ਰਹੀ ਹੈ ਤੇ ਕਰਦੀ ਰਹੇਗੀ । ਉਨ੍ਹਾਂ ਕਿਹਾ ਕਿ ਗੁਰੂ ਸਾਹਿਬਾਨਾਂ ਨੇ ਸਾਨੂੰ ‘ ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ ' ਦਾ ਨਿਵੇਕਲਾ ਰਾਹ ਦਿੱਤਾ ਹੈ ਜਿਸਤੇ ਚਲਦੇ ਹੋਏ ਇਹ ਸੇਵਾ ਨਿਰੰਤਰ ਜਾਰੀ ਰਹੇਗੀ। ਸੀਨੀਅਰ ਆਪ ਆਗੂ ਪਟਿਆਲ਼ਾ ਦਲਬੀਰ ਸਿੰਘ ਗਿੱਲ ਯੂਕੇ ਨੇ ਕਿਹਾ ਕਿ ਹਲਕਾ ਸ਼ੁਤਰਾਣਾ ਦੇ ਵਿਧਾਇਕ ਕੁਲਵੰਤ ਸਿੰਘ ਹਲਕੇ ਦੀਆਂ ਸਮੱਸਿਆਂ ਨੂੰ ਲੈਕੇ ਬਹੁਤ ਗੰਭੀਰ ਹਨ ਤੇ ਪਹਿਲ ਦੇ ਆਧਾਰ ‘ਤੇ ਇੰਨਾਂ ਦਾ ਹੱਲ ਕਰਨਗੇ ।
ਸਮਾਗਮ ਵਿੱਚ ਪਹੁੰਚੀ ਸੰਗਤ ਅਤੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਦਿਆਂ ਵਿਧਾਇਕ ਕੁਲਵੰਤ ਸਿੰਘ ਬਾਜੀਗਰ ਨੇ ਕਿਹਾ ਕਿ ਗੁਰੂ ਸਾਹਿਬਾਨ ਦੀ ਹੀ ਕਿਰਪਾ ਅਤੇ ਆਮ ਲੋਕਾਂ ਵੱਲੋਂ ਕੀਤੇ ਗਏ ਭਰੋਸੇ ਕਰਕੇ ਹੀ ਆਮ ਸਾਧਾਰਨ ਪਰਿਵਾਰ ਚ ਜਮਨੇ ਉਹ ਵਿਧਾਨ ਸਭਾ ਚ ਪਹੁੰਚੇ ਹਨ। ਉਨ੍ਹਾਂ ਹਾਜ਼ਰ ਸੰਗਤ ਨੂੰ ਭਰੋਸਾ ਦਿਵਾਇਆ ਕਿ ਉਹ ਹਮੇਸ਼ਾ ਹਲਕੇ ਦੀ ਆਵਾਜ਼ ਬਣਕੇ ਨਾ ਸਿਰਫ ਲੋਕ ਅਵਾਜ ਬਣਨਗੇ ਸਗੋਂ ਬਿਨਾਂ ਕਿਸੇ ਪੱਖਪਾਤ ਤੋਂ ਇਲਾਕੇ ਦੇ ਸਰਵ ਪੱਖੀ ਵਿਕਾਸ ਲਈ ਹਰ ਸੰਭਵ ਕੋਸ਼ਿਸ਼ ਕਰਨਗੇ। ?ਇਸ ਮੌਕੇ ਹਲਕੇ ਨਾਲ ਸਬੰਧਤ ਪਾਰਟੀ ਆਗੂ , ਵਰਕਰ , ਸ਼ਹਿਰੀ ਤੇ ਬਲਾਕ ਪ੍ਰਧਾਨ ਹਾਜ਼ਰ ਸਨ।

 
 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਪੰਜਾਬ ਖ਼ਬਰਾਂ

ਪਿਛਲੇ ਕਈ ਸਾਲਾਂ ਤੋਂ ਬੰਦ ਪਏ ਸ਼ਹੀਦ ਭਗਤ ਸਿੰਘ ਯੂਥ ਐਵਾਰਡ ਦੀ ਹੋਈ ਸ਼ੁਰੂਆਤ

ਨਗਰ ਕੌਂਸਲ ਨੇ ਪਾਣੀ ਦੀ ਨਿਕਾਸੀ ਦਾ ਕੰਮ ਅੱਧ ਵਿਚਾਲੇ ਛੱਡਿਆ

ਵਿਧਾਇਕ ਰੰਧਾਵਾ ਨੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਨੂੰ ਦਿੱਤੀ ਸ਼ਰਧਾਂਜਲੀ

ਮੱਚੀ ਰੂੰ ਚੁੱਕਣ ਲਈ ਜਰੂਰਤਮੰਦਾਂ ਦੀ ਭੀੜ ਉਮੜੀ

ਨੀਵੇਂ ਇਲਾਕਿਆਂ ਵਿਚ ਕਣਕ ਦੀ ਫਸਲ ਵਾਲੇ ਖੇਤਾਂ ਵਿਚੋਂ ਵਾਧੂ ਪਾਣੀ ਬਾਹਰ ਕੱਢ ਦੇਣਾ ਚਾਹੀਦਾ : ਡਾ. ਅਮਰੀਕ ਸਿੰਘ

ਲੋਹੇ ਦੀਆਂ ਪਲੇਟਾਂ ਤੇ ਗਾਡਰ ਚੋਰੀ

ਬੀਡੀਪੀਓ ਦਫ਼ਤਰ ਫੂਲ ਦੀ ਮੁਰੰਮਤ ਦੇ ਘਪਲੇ ਦੀ ਜਾਂਚ ਗੋਂਗਲੂਆਂ ਤੋਂ ਮਿੱਟੀ ਝਾੜ ਕੇ ਕੀਤੀ ਗਈ

ਬੀਡੀਪੀਓ ਦਫ਼ਤਰ ਫੂਲ ਦੀ ਮੁਰੰਮਤ ਦੇ ਘਪਲੇ ਦੀ ਜਾਂਚ ਗੋਂਗਲੂਆਂ ਤੋਂ ਮਿੱਟੀ ਝਾੜ ਕੇ ਕੀਤੀ ਗਈ

ਸਾਰਗ ਸਮਾਰਟ ਸਕੂਲ ਵਿੱਚ ਸ਼ਹੀਦਾਂ ਨੂੰ ਸ਼ਰਧਾਂਜਲੀ ਕੀਤੀ ਭੇਟ 

ਖਾਤੇ 'ਚੋੰ ਧੋਖੇ ਨਾਲ ਰੁਪਏ ਕਢਵਾਉਣ ਦੇ ਦੋਸ਼ 'ਚ ਅਣਪਛਾਤੇ ਵਿਅਕਤੀ ਖਿਲਾਫ਼ ਕੀਤਾ ਮਾਮਲਾ ਦਰਜ