Thursday, March 23, 2023
Thursday, March 23, 2023 ePaper Magazine

ਪੰਜਾਬ

ਪੰਜਾਬ ਸਰਕਾਰ ਦੀ ਨਵੀਂ ਸਕਰੈਪ ਪਾਲਸੀ ਵਿਰੁੱਧ ਪੰਜਾਬ ਭਰ ਦੇ ਟੈਕਸੀ ਚਾਲਕਾਂ ਵੱਲੋਂ ਸੰਘਰਸ਼ ਦਾ ਐਲਾਨ।

January 28, 2023 07:12 PM

-ਅੱਜ ਨੂਰਪੁਰ ਬੇਦੀ ਵਿਖੇ ਆਮ ਲੋਕਾਂ ਵੱਲੋਂ ਟੈਕਸੀ ਚਾਲਕਾਂ ਦੇ ਹੱਕ ਵਿੱਚ ਕੀਤੀ ਜਾਵੇਗੀ ਭੁੱਖ ਹੜਤਾਲ: 

ਨੂਰਪੁਰ ਬੇਦੀ, 28 ਜਨਵਰੀ(ਕੁਲਦੀਪ): ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਲਿਆਂਦੀ ਜਾ ਰਹੀ ਨਵੀਂ ਵ੍ਹੀਕਲ ਸਕਰੈਪ ਪਾਲਿਸੀ ਦੇ ਵਿਰੁਧ ਪੰਜਾਬ ਭਰ ਦੇ ਟੈਕਸੀ ਚਾਲਕਾਂ ਨੇ ਪੱਕੇ ਸੰਘਰਸ਼ ਐਲਾਨ ਕਰ ਦਿੱਤਾ ਹੈ।ਅੱਜ ਨੁਰਪੁਰਬੇਦੀ ਵਿਖੇ ਆਜ਼ਾਦ ਟੈਕਸੀ ਯੂਨੀਅਨ ਪੰਜਾਬ ਦੇ ਬੈਨਰ ਹੇਠਾਂ ਟੈਕਸੀ ਚਾਲਕਾਂ ਤੇ ਆਪ੍ਰੇਟਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਸੰਘਰਸ਼ ਦਾ ਬਿਗੁਲ ਵਜਾ ਦਿੱਤਾ ਹੈ। ਦੱਸਣਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਜਿਹੜੀ ਨਵੀਂ ਸਕਰੈਪ ਪਾਲਸੀ ਲਿਆਂਦੀ ਜਾ ਰਹੀ ਹੈ।ਉਸ ਦੇ ਤਹਿਤ ਕਮਰਸ਼ੀਅਲ ਗੱਡੀਆਂ ਅੱਠ ਸਾਲ ਬਾਅਦ ਜਥਕਿ ਪ੍ਰਾਈਵੇਟ ਗੱਡੀਆਂ ਪੰਦਰਾ ਸਾਲ ਬਾਅਦ ਸਕਰੈਪ ਬਣ ਜਾਣਗੀਆਂ।ਇੱਥੇ ਸੁਣੇ ਮਸਲੇ ਨੂੰ ਲੈ ਕੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਆਜ਼ਾਦ ਟੈਕਸੀ ਯੂਨੀਅਨ ਜਿਲਾ ਰੂਪਨਗਰ ਦੇ ਪ੍ਰਧਾਨ ਪ੍ਰਦੀਪ ਸਿੰਘ ਸ਼ੇਖਪੂਰਾ ਤੇ ਵਾਇਸ ਪ੍ਰਧਾਨ ਸੋਹਣ ਸਿੰਘ ਭੈਣੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸੂਬੇ ਭਰ ਦੇ ਟੈਕਸੀ ਚਾਲਕਾਂ ਦੇ ਢਿੱਡ ਤੇ ਲੱਤ ਮਾਰਨ ਤੇ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਪਹੁੰਚਾਉਣ ਦੇ ਲਈ ਵੱਡੀ ਸਾਜ਼ਿਸ਼ ਰਚੀ ਹੈ।ਜਿਸ ਨੂੰ ਕਿਸੇ ਹਾਲਤ ਵਿੱਚ ਵੀ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ।ਟੈਕਸੀ ਯੂਨੀਅਨ ਦੇ ਸਾਬਕਾ ਪ੍ਰਧਾਨ ਕਪਿਲ ਦੇਵ ਬਾਵਾ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਪੰਜਾਬ ਸਰਕਾਰ ਨੇ ਸਾਡੇ ਪਰਿਵਾਰਾਂ ਤੇ ਸਾਨੂੰ ਵਿੱਤੀ ਤੌਰ ਤੇ ਮਾਰਨ ਦੀ ਸਾਜਿਸ਼ ਰਚੀ। ਇਸ ਫੈਸਲੇ ਉੱਤੇ ਸਰਕਾਰ ਨੂੰ ਮੁੜ ਵਿਚਾਰ ਕਰ ਕੇ ਤੁਰੰਤ ਇਹ ਫ਼ੈਸਲਾ ਰੱਦ ਕਰੇ।ਤੇ ਜੇਕਰ ਸਰਕਾਰ ਨੇ ਆਪਣਾ ਅੜੀਅਲ ਰਵੱਇਆ ਨਾ ਛੱਡਿਆ,ਤਾਂ ਫਿਰ ਸੂਬਾ ਸਰਕਾਰ ਤਕੜੇ ਖ਼ਿਲਾਫ਼ ਪੱਕੇ ਸੰਘਰਸ਼ ਨੂੰ ਝੱਲਣ ਲਈ ਤਿਆਰ ਰਹੇ।ਇਥੇ ਟੈਕਸੀ ਚਾਲਕਾਂ ਦੇ ਹੱਕ ਵਿੱਚ ਨਿੱਤਰੇ ਜੁਝਾਰੂ ਆਗੂ ਗੌਰਵ ਰਾਣਾ ਨੇ ਕਿਹਾ ਸਕਰੈਪ ਪਾਲਸੀ ਲਿਆਉਣਾ ਸਰਕਾਰ ਦਾ ਗ਼ਲਤ ਫ਼ੈਸਲਾ ਹਰ ਇਸ ਨੂੰ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ। ਗੌਰਵ ਰਾਣਾ ਨੇ ਕਿਹਾ ਕਿ ਜੇਕਰ ਸਰਕਾਰ ਨੇ ਆਪਣੇ ਇਸ ਗ਼ਲਤ ਫ਼ੈਸਲੇ ਨੂੰ ਵਾਪਸ ਨਾ ਲਿਆ ਤਾਂ ਟੈਕਸੀ ਚਾਲਕਾਂ ਦਾ ਹੌਸਲਾ ਵਧਾਉਣ ਦੇ ਲਈ ਇਨ੍ਹਾਂ ਦੇ ਹੱਕ ਵਿੱਚ 29 ਜਨਵਰੀ ਨੂੰ ਆਮ ਲੋਕਾਂ ਵੱਲੋਂ ਨੂਰਪੁਰ ਬੇਦੀ ਤੋਂ ਭੁੱਖ ਹੜਤਾਲ ਮੁਹਿੰਮ ਦੀ ਸ਼ੁਰੂਆਤ ਕਰਕੇ, ਇਸ ਨੂੰ ਸੂਬੇ ਭਰ ਵਿਚ ਚਲਾ ਕੇ ਪੱਕੇ ਸੰਘਰਸ਼ ਵਿਚ ਤਬਦੀਲ ਕੀਤਾ ਜਾਵੇਗਾ।ਗੌਰਵ ਰਾਣਾ ਨੇ ਕਿਹਾ ਕਿ ਸਰਕਾਰ ਨੂੰ ਟੈਕਸੀ ਚਾਲਕਾਂ ਉਤੇ ਇਹ ਗਲਤ ਨਿਯਮ ਲਾਗੂ ਕਰਨ ਦੀ ਬਜਾਏ ਟੈਕਸੀ ਚਾਲਕਾਂ ਉਤੇ ਉਹਨਾਂ ਦੀ ਗੱਡੀਆਂ ਵਿਚ ਸੀਟਾਂ ਦੀ ਸਮਰਥਾ ਮੁਤਾਬਕ ਟੈਕਸ ਲਗਾਉਣਾ ਚਾਹੀਦਾ ਹੈ।ਨਾ ਕਿ ਹਰ ਗੱਡੀ ਉੱਤੇ ਇੱਕ ਵੱਡਾ ਟੈਕਸ ਲਗਾ ਕੇ ਇਨ੍ਹਾਂ ਦੀ ਆਰਥਿਕ ਲੁੱਟ ਕਰਨੀ ਚਾਹੀਦੀ ਹੈ। ਗੌਰਵ ਰਾਣਾ ਨੇ ਸਕਰੈਪ ਪਾਲਸੀ ਵਿਰੁੱਧ ਪੰਜਾਬ ਸਰਕਾਰ ਨੂੰ ਚੇਤਾਉਦਿਆ ਕਿਹਾ ਕਿ ਕਨੇਡਾ ਵਰਗੇ ਵਿਕਸਿਤ ਦੇਸ਼ਾਂ ਦੇ ਵਿਚ ਉਥੋਂ ਦੀ ਸਰਕਾਰ ਵੱਲੋਂ ਅੱਜ ਵੀ ਗੱਡੀ ਦੀ ਕੰਡੀਸ਼ਨ ਦੇ ਮੁਤਾਬਕ ਨਿਯਮ ਲਗਾਉਦੀ ਹੈ।ਨਾ ਕਿ ਅਜਿਹੇ ਫੈਸਲੇ ਕਰਦੇ ਲੋਕਾਂ ਨੂੰ ਪ੍ਰੇਸ਼ਾਨ ਕਰਦੀ ਹੈ।ਰਾਣਾ ਨੇ ਦੱਸਿਆ ਕਿ ਅੱਜ ਵੀ ਸਾਡੇ ਇਲਾਕੇ ਦੇ ਨੌਜਵਾਨ ਕੈਨੇਡਾ ਵਿਚ 2003 ਮਾਡਲ ਗੱਡੀਆਂ ਚਲਾ ਰਹੇ ਹਨ। ਜਿਸ ਕਰਕੇ ਸੂਬਾ ਸਰਕਾਰ ਤੁਰੰਤ ਨਵੀਂ ਸਕਰੈਪ ਪਾਲਸੀ ਨੂੰ ਰੱਦ ਕਰੇ। ਇਸ ਮੌਕੇ ਸਮੂਹ ਟੈਕਸੀ ਚਾਲਕਾਂ ਵੱਲੋਂ ਪੰਜਾਬ ਸਰਕਾਰ ਮੁਰਦਾਬਾਦ, ਕੇਜਰੀਵਾਲ ਮੁਰਦਾਬਾਦ ਦੇ ਨਾਅਰੇ ਲਗਾਏ ਗਏ। ਇਸ ਮੌਕੇ ਟੈਕਸੀ ਚਾਲਕਾਂ ਨੂੰ ਜੈ ਪੀਰਾਂ ਦੀ ਟੈਂਪੂ ਆਪਰੇਟਰ ਐਸੋਸੀਏਸ਼ਨ ਨੂਰਪੁਰ ਬੇਦੀ ਵੱਲੋਂ ਵੀ ਸਮਰਥਨ ਦਾ ਐਲਾਨ ਕੀਤਾ ਗਿਆ।ਇਸ ਮੌਕੇ ਉਥੇ ਨੌਜਵਾਨਾਂ ਆਗੂ ਗੌਰਵ ਰਾਣਾ,ਪਰਦੀਪ ਸਿੰਘ ਸ਼ੇਖਪੁਰਾ,ਮੋਹਨ ਸਿੰਘ ਭੈਣੀ, ਕਮਲਜੀਤ ਸਿੰਘ,ਸੁਖਜਿੰਦਰ ਸਿੰਘ,ਅਮਨਦੀਪ ਸਿੰਘ ਮੁਕੇਸ਼ ਕੁਮਾਰ,ਕਪਿਲ ਦੇਵ ਬਾਵਾ,ਪੰਜਾਬ ਸਿੰਘ,ਜਸਪਾਲ ਸਿੰਘ,ਹਰਪ੍ਰੀਤ ਸਿੰਘ,ਧਰਮਿੰਦਰ ਸਿੰਘ, ਗੁਰਮੀਤ ਸਿੰਘ,ਦੀਦਾਰ ਸਿੰਘ ਸਮੇਤ ਸਮੂਹ ਟੈਕਸੀ ਆਪ੍ਰੇਟਰ ਮੌਜੂਦ ਸਨ।

 
 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਪੰਜਾਬ ਖ਼ਬਰਾਂ

ਪਿਛਲੇ ਕਈ ਸਾਲਾਂ ਤੋਂ ਬੰਦ ਪਏ ਸ਼ਹੀਦ ਭਗਤ ਸਿੰਘ ਯੂਥ ਐਵਾਰਡ ਦੀ ਹੋਈ ਸ਼ੁਰੂਆਤ

ਨਗਰ ਕੌਂਸਲ ਨੇ ਪਾਣੀ ਦੀ ਨਿਕਾਸੀ ਦਾ ਕੰਮ ਅੱਧ ਵਿਚਾਲੇ ਛੱਡਿਆ

ਵਿਧਾਇਕ ਰੰਧਾਵਾ ਨੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਨੂੰ ਦਿੱਤੀ ਸ਼ਰਧਾਂਜਲੀ

ਮੱਚੀ ਰੂੰ ਚੁੱਕਣ ਲਈ ਜਰੂਰਤਮੰਦਾਂ ਦੀ ਭੀੜ ਉਮੜੀ

ਨੀਵੇਂ ਇਲਾਕਿਆਂ ਵਿਚ ਕਣਕ ਦੀ ਫਸਲ ਵਾਲੇ ਖੇਤਾਂ ਵਿਚੋਂ ਵਾਧੂ ਪਾਣੀ ਬਾਹਰ ਕੱਢ ਦੇਣਾ ਚਾਹੀਦਾ : ਡਾ. ਅਮਰੀਕ ਸਿੰਘ

ਲੋਹੇ ਦੀਆਂ ਪਲੇਟਾਂ ਤੇ ਗਾਡਰ ਚੋਰੀ

ਬੀਡੀਪੀਓ ਦਫ਼ਤਰ ਫੂਲ ਦੀ ਮੁਰੰਮਤ ਦੇ ਘਪਲੇ ਦੀ ਜਾਂਚ ਗੋਂਗਲੂਆਂ ਤੋਂ ਮਿੱਟੀ ਝਾੜ ਕੇ ਕੀਤੀ ਗਈ

ਬੀਡੀਪੀਓ ਦਫ਼ਤਰ ਫੂਲ ਦੀ ਮੁਰੰਮਤ ਦੇ ਘਪਲੇ ਦੀ ਜਾਂਚ ਗੋਂਗਲੂਆਂ ਤੋਂ ਮਿੱਟੀ ਝਾੜ ਕੇ ਕੀਤੀ ਗਈ

ਸਾਰਗ ਸਮਾਰਟ ਸਕੂਲ ਵਿੱਚ ਸ਼ਹੀਦਾਂ ਨੂੰ ਸ਼ਰਧਾਂਜਲੀ ਕੀਤੀ ਭੇਟ 

ਖਾਤੇ 'ਚੋੰ ਧੋਖੇ ਨਾਲ ਰੁਪਏ ਕਢਵਾਉਣ ਦੇ ਦੋਸ਼ 'ਚ ਅਣਪਛਾਤੇ ਵਿਅਕਤੀ ਖਿਲਾਫ਼ ਕੀਤਾ ਮਾਮਲਾ ਦਰਜ