ਸ੍ਰੀ ਮੁਕਤਸਰ ਸਾਹਿਬ, 28 ਜਨਵਰੀ (ਕੇ.ਐਲ.ਮੁਕਸਰੀ): ਬਾਬਾ ਸਾਹਿਬ ਚੇਤਨਾ ਮਿਸ਼ਨ ਵੱਲੋਂ 74ਵਾਂ ਗਣਤੰਤਰ ਦਿਵਸ ਸੰਸਥਾ ਦੇ ਪ੍ਰਧਾਨ ਐਡਵੋਕੇਟ ਨਰਿੰਦਰ ਪਾਲ ਖਿੱਚੀ ਦੀ ਅਗਵਾਈ ’ਚ ਡਾਕਟਰ ਬੀਆਰ ਅੰਬੇਡਕਰ ਮਾਰਗ ਸਥਿਤ ਮਾਤਾ ਸਾਵਿੱਤਰੀ ਬਾਈ ਫੂਲੇ ਜੀ ਲਾਇਬ੍ਰੇਰੀ ਵਿਖੇ ਮਨਾਇਆ ਗਿਆ। ਇਸ ਦੌਰਾਨ ਸੰਸਥਾ ਦੇ ਸੀਨੀਅਰ ਮੈਂਬਰ ਰਿਟਾ: ਮਾਸਟਰ ਬਰਨੇਕ ਸਿੰਘ ਦਿਓਲ ਅਤੇ ਆਰਕੇ ਮੌਰੀਆ ਨੇ ਆਪਣੇ ਵਿਚਾਰਾਂ ਰਾਹੀਂ ਕਿਹਾ ਕੇ ਜਿੰਨਾ ਸ਼ੂਰਵੀਰਾਂ ਨੇ ਦੇਸ਼ ਦੀ ਆਜਾਦੀ ਲਈ ਸ਼ਹਾਦਤ ਦੇ ਜਾਮ ਪੀਤੇ ਨੇ ਉਨ੍ਹਾਂ ਦਾ ਨਾਮ ਰਹਿੰਦੀ ਦੁਨੀਆਂ ਤੱਕ ਯਾਦ ਰਹੇਗਾ। ਇਸਦੇ ਨਾਲ ਹੀ ਉਨ੍ਹਾਂ ਨੇ ਭਾਰਤ ਰਤਨ ਤੇ ਸੰਵਿਧਾਨ ਨਿਰਮਾਤਾ ਬਾਬਾ ਸਾਹੇਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਬਾਰੇ ਵੀ ਕਿਹਾ ਕੇ ਇਸ ਆਜ਼ਾਦੀ ਨੂੰ ਬਰਕਰਾਰ ਰੱਖਣ ਲਈ ਬਾਬਾ ਸਾਹਿਬ ਜੀ ਦਾ ਵੀ ਬਹੁਤ ਵੱਡਾ ਯੋਗਦਾਨ ਹੈ, ਕਿਉਂਕਿ ਦੇਸ਼ ਦੀ ਆਜ਼ਾਦੀ ਤੋਂ ਬਾਅਦ ਦੇਸ ਦੇ ਢਾਂਚੇ ਨੂੰ ਚਲਾਉਣ ਲਈ ਇੱਕ ਨਿਰਪੱਖ ਸੰਵਿਧਾਨ ਦੀ ਜਰੂਰਤ ਸੀ ਤੇ ਇਸ ਜਰੂਰਤ ਨੂੰ ਬਾਬਾ ਸਾਹਿਬ ਨੇ ਦੋ ਸਾਲ ਗਿਆਰਾਂ ਮਹੀਨੇ ਤੇ ਅਠਾਰਾਂ ਦਿਨਾਂ ਵਿੱਚ ਸੰਵਿਧਾਨ ਲਿਖ ਕੇ ਪੂਰਾ ਕੀਤਾ। ਇਸ ਮੌਕੇ ਮੈਂਬਰਾਂ ਵੱਲੋਂ ਲੱਡੂ ਵੰਡਕੇ ਖੁਸ਼ੀ ਦਾ ਇਜਹਾਰ ਕੀਤਾ ਤੇ ਇੱਕ ਦੂਜੇ ਨੂੰ ਵਧਾਈ ਦਿੱਤੀ। ਇਸ ਸਮੇਂ ਚੇਤਨਾ ਮਿਸ਼ਨ ਦੇ ਸੀਨੀਅਰ ਆਗੂ ਰਾਕੇਸ਼ ਕੁਮਾਰ ਖਿੱਚੀ ਕੈਸ਼ੀਅਰ, ਸ਼੍ਰੀ ਆਰ ਕੇ ਮੌਰੀਆ ਜ: ਸੈਕਟਰੀ, ਅਤੇ ਸੀਨੀਅਰ ਮੈਂਬਰ ਮਾਸਟਰ ਸੁਭਾਸ਼ ਚੰਦਰ, ਰਿਟਾ. ਮਾਸਟਰ ਬਰਨੇਕ ਸਿੰਘ ਦਿਓਲ, ਲਛਮਣ ਦਾਸ ਖਿੱਚੀ, ਰੋਸ਼ਨ ਲਾਲ, ਨਿਰਮਲ ਕੁਮਾਰ ਨਿੰਮਾ ਤੋਂ ਇਲਾਵਾ ਜਾਦੂਗਰ ਜਗਦੇਵ ਅਲਾਰਮ ਆਦਿ ਹਾਜ਼ਰ ਸਨ।