ਹਰਮੀਤ ਸਿੰਘ, ਮਹਿਰਾਜ, ਰਾਮਪੁਰਾ ਫੂਲ/ 28 ਜਨਵਰੀ: ਪਿਛਲੇ 25 ਸਾਲਾਂ ਤੋਂ ਦੋ ਪਰਿਵਾਰਾਂ ਬਾਦਲ ਅਤੇ ਕੈਪਟਨ ਦੇ ਪਰਿਵਾਰਾਂ ਦੀ ਲੁੱਟ ਖਸੁੱਟ ਤੋਂ ਬਾਅਦ ਪੰਜਾਬੀਆਂ ਨੂੰ ਉਮੀਦ ਜਾਗੀ ਸੀ ਕਿ ਸ਼ਾਇਦ ਹੁਣ ਲੁੱਟ ਖਸੁੱਟ ਖਤਮ ਹੋ ਜਾਵੇਗੀ ਪ੍ਰੰਤੂ ਜਦੋਂ ਜ਼ਮੀਨੀ ਪੱਧਰ ਤੇ ਵੇਖੀਦਾ ਹੈ ਤਾਂ ਇਹ ਲੁੱਟ ਖਸੁੱਟ ਉਸੇ ਤਰ੍ਹਾਂ ਹੀ ਜਾਰੀ ਹੈ ਜਿਸ ਦੀ ਤਾਜ਼ਾ ਉਦਾਹਰਣ ਨਗਰ ਕੌਂਸਲ ਰਾਮਪੁਰਾ ਫੂਲ ਦੇ ਕੰਮਾਂ ਤੋਂ ਵੇਖਣ ਨੂੰ ਮਿਲਦੀ ਹੈ ਇਹ ਉਹ ਨਗਰ ਕੌਂਸਲ ਹੈ ਜੋ ਸਦਾ ਹੀ ਵਿਵਾਦਾਂ ਵਿੱਚ ਰਹਿੰਦੀ ਹੈ ਅਤੇ ਜੇਕਰ ਇਸ ਨਗਰ ਕੌਂਸਲ ਦੇ ਪਿਛਲੇ 10-15 ਸਾਲਾਂ ਦੇ ਕੰਮਾਂ ਦੀ ਇਮਾਨਦਾਰੀ ਨਾਲ ਪੜਤਾਲ ਕਰਨੀ ਹੋਵੇ ਤਾਂ ਇੱਥੇ ਕਰੋੜਾਂ ਰੁਪਏ ਦੇ ਘਪਲੇ ਨੰਗੇ ਹੋਣਗੇ ਇੱਥੇ ਵਰਨਣਯੋਗ ਹੈ ਕਿ ਇਹ ਘਪਲੇ ਇਕੱਲੇ ਨਗਰ ਕੌਂਸਲ ਦੇ ਮੁਲਾਜ਼ਮਾਂ ਵੱਲੋਂ ਹੀ ਨਹੀਂ ਸਗੋਂ ਮੌਕੇ ਦੀਆਂ ਸਰਕਾਰਾਂ ਦੇ ਨੁਮਾਇੰਦਿਆਂ ਵੱਲੋਂ ਵੀ ਇਨ੍ਹਾਂ ਘਪਲਿਆਂ ਦੇ ਸਬੰਧ ਵਿੱਚ ਪੂਰਨ ਸਹਿਯੋਗ ਮਿਲਦਾ ਰਿਹਾ ਹੈ। ਕੰਮਾਂ ਕਾਰਾਂ ਦੇ ਸਬੰਧ ਵਿੱਚ ਨਗਰ ਕੌਂਸਲ ਵੱਲੋਂ ਪਿਛਲੇ 2-2 ਸਾਲਾਂ ਦੀਆਂ ਆਮ ਜਨਤਾ ਦੀਆਂ ਆਰ ਟੀ ਆਈਆਂ ਤਹਿਤ ਮੰਗੀਆਂ ਗਈਆਂ ਜਾਣਕਾਰੀਆਂ ਦਫ਼ਤਰਾਂ ਦੇ ਟੇਬਲਾਂ ਦਾ ਸ਼ਿੰਗਾਰ ਬਣੀਆਂ ਹੋਈਆਂ ਹਨ ਕਿਉਂ ਕਿ ਇੰਨਾਂ ਨੂੰ ਪਤਾ ਹੈ ਕਿ ਜੇਕਰ ਇਹ ਜਾਣਕਾਰੀਆਂ ਦਿੱਤੀਆਂ ਤਾਂ ਆਪਣੇ ਸਾਰੇ ਘਪਲੇ ਨੰਗੇ ਹੋ ਜਾਣਗੇ। ਹੁਣ ਦੀ ਤਾਜ਼ਾ ਘਟਨਾ ਅਨੁਸਾਰ ਸ਼ਹਿਰ ਵਿੱਚ ਜੋ ਮਾੜੇ ਮੋਟੇ ਵਿਕਾਸ ਦੇ ਕੰਮ ਹੋ ਰਹੇ ਹਨ ਉਹ ਬਹੁਤ ਹੀ ਨੀਵੀਂ ਪੱਧਰ ਦੇ ਹੋ ਰਹੇ ਹਨ ਜਿਵੇਂ ਕਿ ਅਜ਼ੀਤ ਮਿੱਲ ਰੋਡ ਵਾਲੀ ਸੜਕ ਉੱਪਰ ਇੰਟਰਲਾਕ ਟਾਇਲਾਂ ਲਾਈਆਂ ਜਾ ਰਹੀਆਂ ਹਨ ਮਹਿਕਮੇ ਦੀਆਂ ਹਦਾਇਤਾਂ ਮੁਤਾਬਿਕ ਇੰਟਰਲਾਕ ਟਾਇਲਾਂ ਦੇ ਥੱਲੇ 1-8-16 ਦਾ ਮਿਕਸਚਰ ਰਲਾ ਕੇ 4 ਇੰਚ ਮੋਟਾਈ ਵਿੱਚ ਪਾਉਣਾ ਹੁੰਦਾ ਹੈ ਪ੍ਰੰਤੂ ਮੌਕੇ ਤੇ 2 ਇੰਚ ਮੋਟਾ ਪੱਥਰ ਅਤੇ ਘਟੀਆ ਕਿਸਮ ਦਾ ਰੇਤਾ ਵਰਤਿਆ ਗਿਆ ਹੈ ਜੋਕਿ ਬਿਨਾਂ ਕਿਸੇ ਮਿਕਸਚਰ ਦੇ ਪਾਇਆ ਗਿਆ ਹੈ ਅਤੇ ਨਾ ਹੀ ਇਹ ਪਤਾ ਲੱਗ ਰਿਹਾ ਹੈ ਕਿ ਇਹ ਕੰਮ ਕਿਹੜੇ ਟੈਂਡਰਾਂ ਰਾਹੀਂ ਹੋ ਰਿਹਾ ਹੈ ਇਸ ਸਬੰਧੀ ਜਦੋਂ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਇਸ ਬਾਰੇ ਜੇਈ ਸਾਹਿਬ ਨੂੰ ਪਤਾ ਹੈ ਜਦੋਂ ਜੇਈ ਸਾਹਿਬ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਫੋਨ ਚੁੱਕਣਾ ਮੁਨਾਸਿਬ ਨਹੀਂ ਸਮਝਿਆ ਇਸ ਸਬੰਧੀ ਜਦੋਂ ਐਸ ਡੀ ਐਮ ਸਾਹਿਬ ਫੂਲ ਕਮ ਪ੍ਰਬੰਧਕ ਨਗਰ ਕੌਂਸਲ ਰਾਮਪੁਰਾ ਫੂਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਫੋਨ ਚੁੱਕਣਾ ਮੁਨਾਸਿਬ ਨਹੀਂ ਸਮਝਿਆ ਫੇਰ ਜਦੋਂ ਹਲਕੇ ਦੇ ਵਿਧਾਇਕ ਬਲਕਾਰ ਸਿੰਘ ਸਿੱਧੂ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੇ ਨਿੱਜੀ ਸਹਾਇਕ ਨੇ ਦੱਸਿਆ ਕਿ ਵਿਧਾਇਕ ਸਾਹਿਬ ਕਿਸੇ ਜ਼ਰੂਰੀ ਰੁਝੇਵੇਂ ਵਿਚ ਹਨ ਇਸ ਸਬੰਧ ਵਿੱਚ ਜਨ ਕਲਿਆਣ ਸਭਾ ਦੇ ਪ੍ਰਧਾਨ ਅਤੇ ਸਮਾਜ ਸੇਵੀ ਸੀਤਾ ਰਾਮ ਦੀਪਕ ਨਾਲ ਗੱਲ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਇੱਥੇ ਆਵਾ ਹੀ ਊਤਿਆ ਹੋਇਆ ਹੈ ਅਤੇ ਕੁੱਤੀ ਚੋਰਾਂ ਨਾਲ ਰਲੀ ਹੋਈ ਹੈ ਇੱਥੇ ਕੋਈ ਰਾਜਾ ਬਾਬੂ ਨਹੀਂ ਸੋ ਸ਼ਹਿਰ ਵਿੱਚ ਹੋ ਰਹੇ ਘਪਲਿਆਂ ਵੱਲ ਧਿਆਨ ਦੇਵੇ