Thursday, March 23, 2023
Thursday, March 23, 2023 ePaper Magazine

ਦੇਸ਼

ਪੰਜਾਬ ਸਰਕਾਰ ਵੱਲੋਂ ਲਿੰਗ ਅਨੁਪਾਤ 'ਚ ਸੁਧਾਰ ਲਈ ਵਿਆਪਕ ਉਪਰਾਲੇ ਜਾਰੀ: ਡਾ. ਬਲਜੀਤ ਕੌਰ

January 31, 2023 08:25 PM

ਜਾਗਰੂਕਤਾ ਮੁਹਿੰਮ ਬਦੌਲਤ ਲਿੰਗ ਅਨੁਪਾਤ 'ਚ ਹੋ ਰਿਹੈ ਸੁਧਾਰ

ਧੀਆਂ ਨੂੰ ਸਨਮਾਨ ਦੇਣ ਲਈ ਕੀਤੀਆਂ ਵੱਖ ਵੱਖ ਪਹਿਲਕਦਮੀਆਂ

ਚੰਡੀਗੜ੍ਹ, 31 ਜਨਵਰੀ ; ਪੰਜਾਬ ਸਰਕਾਰ ਵੱਲੋਂ ਲੜਕੀਆਂ ਦੀ ਹੋਂਦ, ਸੁਰੱਖਿਆ ਤੇ ਸਿੱਖਿਆ ਯਕੀਨੀ ਬਣਾਉਣ ਅਤੇ ਲਿੰਗ ਅਨੁਪਾਤ ਵਿੱਚ ਸੁਧਾਰ ਵਾਸਤੇ ਵਿਆਪਕ ਪੱਧਰ 'ਤੇ ਉਪਰਾਲੇ ਜਾਰੀ ਹਨ।  ਇਹ ਪ੍ਰਗਟਾਵਾ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ.ਬਲਜੀਤ ਕੌਰ ਨੇ ਅੱਜ ਇੱਥੇ ਕੀਤਾ।
  ਕੈਬਨਿਟ ਮੰਤਰੀ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਭਾਗ ਦੀ ਅਹਿਮ ਮੁਹਿੰਮ 'ਬੇਟੀ ਬਚਾਓ ਬੇਟੀ ਪੜ੍ਹਾਓ' ਦਾ ਮੁੱਖ ਮਕਸਦ ਬੇਟੀਆਂ ਨੂੰ ਬਚਾਉਣ, ਪੜ੍ਹਾਉਣਾ ਤੇ ਉਨ੍ਹਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਲੋਕਾਂ ਨੂੰ ਜਾਗਰੂਕ ਕਰਨਾ ਹੈ। ਇਸ ਮੁਹਿੰਮ ਤਹਿਤ ਲਿੰਗ ਅਨੁਪਾਤ 'ਚ ਸੁਧਾਰ ਲਈ ਉਪਰਾਲੇ ਕੀਤੇ ਜਾ ਰਹੇ ਹਨ, ਜਿਸ ਦੇ ਨਤੀਜੇ ਵਜੋਂ ਪੰਜਾਬ ਵਿੱਚ ਲਿੰਗ ਅਨੁਪਾਤ ਵਿੱਚ ਸਾਲ 2014-15 ਵਿੱਚ 892/1000 ਦੇ ਮੁਕਾਬਲੇ 2021-22 ਦੌਰਾਨ 928/1000 ਤੱਕ ਸੁਧਰਿਆ ਹੈ।
  ਉਨ੍ਹਾਂ ਦੱਸਿਆ ਕਿ ਇਸ ਸਕੀਮ ਤਹਿਤ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਵਿਭਾਗ ਵੱਲੋਂ ਪੰਜਾਬ ਦੇ ਪਿੰਡ, ਬਲਾਕ, ਜ਼ਿਲ੍ਹਾ ਤੇ ਰਾਜ ਪੱਧਰ 'ਤੇ ਕਈ ਪਹਿਲਕਦਮੀਆਂ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ 'ਮੇਰੀ ਪਹਿਚਾਨ' ਮੁਹਿੰਮ ਤਹਿਤ ਫਿਰੋਜ਼ਪੁਰ ਜ਼ਿਲ੍ਹੇ ਦੀਆਂ ਸਥਾਨਕ ਵਿਦਿਆਰਥਣਾਂ ਜੋ ਅਕਾਦਮਿਕ, ਖੇਡਾਂ, ਸੰਗੀਤ ਆਦਿ ਦੇ ਖੇਤਰਾਂ ਵਿੱਚ ਮੱਲਾਂ ਮਾਰ ਚੁੱਕੀਆ ਹਨ, ਨੂੰ ਸਨਮਾਨ ਦੇਣ ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਫਿਰੋਜ਼ਪੁਰ ਵਿਖੇ ਫੋਟੋ ਗੈਲਰੀ ਸਥਾਪਿਤ ਕੀਤੀ ਗਈ ਹੈ।
ਇਸ ਤੋਂ ਇਲਾਵਾ ਸੰਗਰੂਰ ਦੇ ਤਿੰਨ ਫਲਾਈਓਵਰ 'ਤੇ ਗ੍ਰੈਫਿਟੀ ਰਾਹੀਂ ਲੜਕੀਆਂ ਦੀਆਂ ਪ੍ਰਾਪਤੀਆਂ ਨੂੰ ਦਿਖਾਇਆ ਗਿਆ ਹੈ ਤੇ ਕਈ ਹੋਰ ਜ਼ਿਲ੍ਹਿਆਂ ਨੇ ਵੀ ਇਹ ਪਹਿਲਕਦਮੀ ਕੀਤੀ ਹੈ ਤਾਂ ਜੋ ਲੜਕੀਆਂ ਨੂੰ ਬਣਦਾ ਮਾਣ-ਸਨਮਾਣ ਦਿੱਤਾ ਜਾ ਸਕੇ।

 
 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਦੇਸ਼ ਖ਼ਬਰਾਂ

ਆਸਾਮ 'ਚ ਨੌਜਵਾਨ ਦੀ ਹੱਤਿਆ ਦੇ ਦੋਸ਼ 'ਚ ਵਿਅਕਤੀ ਗ੍ਰਿਫਤਾਰ

ਹਰਿਆਣਾ 'ਚ ਅੰਮ੍ਰਿਤਪਾਲ ਨੂੰ ਪਨਾਹ ਦੇਣ ਵਾਲੀ MBA ਪਾਸ ਆਊਟ ਔਰਤ ਗ੍ਰਿਫਤਾਰ

ਪੂਰਬੀ ਮੱਧ ਰੇਲਵੇ ਨੇ 16 ਘੰਟਿਆਂ ਵਿੱਚ ਵਸੂਲਿਆ 54 ਲੱਖ ਰੁਪਏ ਦਾ ਜੁਰਮਾਨਾ

ਜੇਈਈ ਐਡਵਾਂਸਡ '23: ਦਿੱਲੀ ਹਾਈ ਕੋਰਟ ਅਗਲੇ ਮਹੀਨੇ ਵਿਦਿਆਰਥੀਆਂ ਲਈ ਛੋਟ ਦੀ ਮੰਗ ਕਰਨ ਵਾਲੀ ਪਟੀਸ਼ਨ 'ਤੇ ਸੁਣਵਾਈ ਕਰੇਗੀ

ਸੀਬੀਆਈ ਨੇ ਰਿਸ਼ਵਤ ਮਾਮਲੇ ਵਿੱਚ ਪੱਛਮੀ ਮੱਧ ਰੇਲਵੇ ਦੇ ਸੀਨੀਅਰ ਡਿਵੀਜ਼ਨਲ ਮਕੈਨੀਕਲ ਇੰਜਨੀਅਰ ਨੂੰ ਕੀਤਾ ਗ੍ਰਿਫ਼ਤਾਰ

ਹਰਿਆਣਾ 'ਚ ਹੋਈ ਟਰੇਸ ਅੰਮ੍ਰਿਤਪਾਲ ਦੀ ਆਖਰੀ ਲੋਕੇਸ਼ਨ

ਯੂਪੀ: 30% ਅਧਿਆਪਕਾਂ ਦੀਆਂ ਅਸਾਮੀਆਂ ਖਾਲੀ ਹਨ

ਧਨਬਾਦ: ਗੈਰ-ਕਾਨੂੰਨੀ ਮਾਈਨਿੰਗ ਦੌਰਾਨ ਕੋਲੇ ਦੀ ਖਾਣ 'ਚ ਧਸਣ ਕਾਰਨ 4 ਦੀ ਮੌਤ, ਕਈ ਜ਼ਖਮੀ

97 ਸਾਲਾ ਵੈਨ ਡਾਈਕ ਨੂੰ ਇੱਕ ਗੇਟ ਵਿੱਚ ਗੱਡੀ ਚਲਾਉਣ ਤੋਂ ਬਾਅਦ ਮਾਮੂਲੀ ਸੱਟਾਂ ਲੱਗੀਆਂ

ਦਿੱਲੀ ਦੇ ਪਹਾੜਗੰਜ 'ਚ ਦੋ ਗੁੱਟਾਂ ਵਿਚਾਲੇ ਝੜਪ 'ਚ ਇਕ ਦੀ ਮੌਤ, 3 ਜ਼ਖਮੀ