Tuesday, March 21, 2023
Tuesday, March 21, 2023 ePaper Magazine
BREAKING NEWS
ਪੰਜਾਬ ਦੇ 4 ਜ਼ਿਲ੍ਹਿਆਂ ਵਿੱਚ ਬੰਦ ਰਹੇਗਾ ਇੰਟਰਨੈਟਬਜੁਰਗ ਦਾ ਬੇਰਹਿਮੀ ਨਾਲ ਕਤਲਮੋਬਾਈਲ ਇੰਟਰਨੈੱਟ ਸੇਵਾ ਬੰਦ ਹੋ ਜਾਣ ਕਾਰਨ ਕਾਰੋਬਾਰੀ ਅਤੇ ਵਿਦਿਆਰਥੀ ਹੋਣ ਲੱਗੇ ਪ੍ਰਭਾਵਿਤਪੰਜਾਬ ਦਾ ਭਾਈਚਾਰਾ ਤੇ ਸਾਂਝ ਸਾਡੀ ਪਹਿਲ, ਜੋ ਵੀ ਇਸ ਸਾਂਝ ਨੂੰ ਤੋੜਨ ਦੀ ਕੋਸ਼ਿਸ਼ ਕਰੇਗਾ, ਭਗਵੰਤ ਮਾਨ ਸਰਕਾਰ ਉਸ ਨਾਲ ਸਖ਼ਤੀ ਨਾਲ ਨਜਿੱਠੇਗੀ : ਕੁਲਦੀਪ ਧਾਲੀਵਾਲਗੜ੍ਹੇਮਾਰੀ ਕਾਰਨ ਕਣਕ ਅਤੇ ਸਰੋਂ ਦੀ ਫਸਲ ਦਾ ਨੁਕਸਾਨਰੇਲਵੇ ਨੇ ਪੰਜਾਬ ਅਤੇ ਪੰਜਾਬ ਨਾਲ ਜੁੜੇ ਕਈ ਰੇਲਮਾਰਗਾਂ 'ਤੇ ਰੇਲਗੱਡੀਆਂ ਦੀ ਸਪੀਡ 'ਚ ਕੀਤਾ ਵਾਧਾਅਮਨ ਅਰੋੜਾ ਵੱਲੋਂ ਬੈਂਗਲੁਰੂ ਸਥਿਤ "ਸਸਟੇਨਏਬਲ ਇੰਪੈਕਟਸ" ਪਲਾਂਟ ਦਾ ਦੌਰਾਖੇਤੀਬਾੜੀ ਨੀਤੀ ਲਈ ਆਮ ਲੋਕਾਂ ਤੋਂ 31 ਮਾਰਚ ਤੱਕ ਸੁਝਾਅ ਮੰਗੇਪੰਜਾਬ ਕੈਬਨਿਟ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ ਨੇ ਅੱਜ ਪੰਜਾਬ ਸਿਵਲ ਸਕੱਤਰੇਤ-1 ਵਿਖੇ ਸੂਚਨਾ ਅਤੇ ਲੋਕ ਸੰਪਰਕ ਮੰਤਰੀ ਵਜੋਂ ਆਪਣਾ ਅਹੁਦਾ ਸੰਭਾਲ ਲਿਆ। ਪੰਜਾਬ ‘ਚ ਬੱਚਿਆ, ਲੜਕੀਆਂ ਅਤੇ ਔਰਤਾਂ ਨੂੰ ਕੁਪੋਸ਼ਣ ਮੁਕਤ ਕਰਨ ਲਈ 5ਵਾਂ ਪੋਸ਼ਣ ਪੱਖਵਾੜਾ ਸ਼ੁਰੂ

ਦੇਸ਼

'ਆਪ' ਵੱਲੋਂ ਕੇਂਦਰੀ ਬਜਟ ਨੂੰ ਪੂੰਜੀਵਾਦੀ ਪੱਖੀ ਕਰਾਰ, ਕਿਹਾ, ਅੰਮ੍ਰਿਤ ਕਾਲ ਦੇ ਬਜਟ ਵਿੱਚ ਕਿਸਾਨਾਂ, ਜਵਾਨਾਂ ਅਤੇ ਮਹਿਲਾਵਾਂ ਲਈ ਕੁਝ ਨਹੀਂ

February 02, 2023 08:45 PM

ਚੰਡੀਗੜ੍ਹ, ਫਰਵਰੀ 2 : ਆਮ ਆਦਮੀ ਪਾਰਟੀ (ਆਪ) ਨੇ ਕੇਂਦਰ ਦੀ ਭਾਜਪਾ ਸਰਕਾਰ ਦੇ 'ਅੰਮ੍ਰਿਤ ਕਾਲ' ਬਜਟ ਨੂੰ ਪੂੰਜੀਵਾਦੀ ਪੱਖੀ ਕਰਾਰ ਦਿੰਦਿਆਂ ਕਿਹਾ ਕਿ ਇਸ ਬਜਟ ਵਿੱਚ ਕਿਸਾਨਾਂ, ਜਵਾਨਾਂ ਅਤੇ ਮਹਿਲਾਵਾਂ ਲਈ ਕੁਝ ਵੀ ਨਹੀਂ ਹੈ। ਸਰਕਾਰ ਨੇ ਪੂਰਾ ਬਜਟ ਆਪਣੇ ਅਡਾਨੀ ਵਰਗੇ ਦੋਸਤਾਂ ਨੂੰ ਸਮਰਪਿਤ ਕਰ ਦਿੱਤਾ ਹੈ।

ਵੀਰਵਾਰ ਨੂੰ ਪਾਰਟੀ ਦੇ ਇੱਥੇ ਸਥਿਤ ਦਫ਼ਤਰ ਤੋਂ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ 'ਆਪ' ਪੰਜਾਬ ਦੇ ਮੁੱਖ ਬੁਲਾਰੇ ਮਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਭਾਜਪਾ ਦਾ 'ਅੰਮ੍ਰਿਤ ਕਾਲ' ਮੋਦੀ ਦੇ 'ਅੱਛੇ ਦਿਨ' ਵਰਗਾ ਹੈ। ਇਸ ਮੌਕੇ ਉਨ੍ਹਾਂ ਨਾਲ ਪਾਰਟੀ ਬੁਲਾਰੇ ਐਡਵੋਕੇਟ ਗੋਵਿੰਦਰ ਮਿੱਤਲ ਅਤੇ ਐਡਵੋਕੇਟ ਰਵਿੰਦਰ ਸਿੰਘ ਹਾਜ਼ਰ ਸਨ।

ਵਿੱਤ ਮੰਤਰੀ ਦਾ ਦੇਸ਼ ਦੇ ਨਾਗਰਿਕਾਂ ਦੀ ਆਮਦਨ ਦੁੱਗਣੀ ਕਰਨ ਦਾ ਜੁਮਲਾ 2014 'ਚ ਇਨ੍ਹਾਂ ਦੇ ਹਰੇਕ ਦੇ ਖਾਤੇ 'ਚ 15-15 ਲੱਖ ਰੁਪਏ ਦੇਣ ਵਰਗਾ ਹੈ ਅਤੇ ਦੇਸ਼ ਦਾ ਹਰ ਨਾਗਰਿਕ ਇਸਦੀ ਸੱਚਾਈ ਤੋਂ ਜਾਣੂ ਹੈ।

ਉਨ੍ਹਾਂ ਕੇਂਦਰ ਸਰਕਾਰ 'ਤੇ ਤੰਜ ਕੱਸਦਿਆਂ ਕਿਹਾ ਕਿ ਇਨ੍ਹਾਂ ਦਾ ਅੰਮ੍ਰਿਤ ਕਾਲ ਉਹ ਹੈ ਜਿੱਥੇ ਹੀਰੇ ਸਸਤੇ ਹੋ ਗਏ ਹਨ ਅਤੇ ਆਟਾ ਮਹਿੰਗਾ ਹੋ ਗਿਆ ਹੈ। 2014 ਵਿੱਚ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਵਾਅਦਾ ਕਰਨ ਵਾਲੇ ਨਰਿੰਦਰ ਮੋਦੀ ਨੇ ਆਪਣੀ ਸਰਕਾਰ ਦੌਰਾਨ ਖੇਤੀਬਾੜੀ ਨਾਲ ਜੁੜੀ ਹਰ ਵਸਤ, ਖਾਦਾਂ, ਬੀਜ, ਤੇਲ ਆਦਿ ਸਭ ਦੇ ਰੇਟ ਦੁੱਗਣੇ ਤਿੱਗਣੇ ਕਰ ਦਿੱਤੇ ਅਤੇ ਦੇਸ਼ ਦਾ ਕਿਸਾਨ ਇਨ੍ਹਾਂ ਦੀਆਂ ਕਿਸਾਨ ਵਿਰੋਧੀ ਨੀਤੀਆਂ ਕਾਰਨ ਹੋਰ ਜ਼ਿਆਦਾ ਵਿੱਤੀ ਸੰਕਟ ਵਿੱਚ ਆ ਗਿਆ ਹੈ।

ਉਨ੍ਹਾਂ ਕਿਹਾ ਕਿ ਇਸ ਬਜਟ ਵਿੱਚ ਕਿਸਾਨਾਂ, ਜਵਾਨਾਂ, ਮਹਿਲਾਵਾਂ ਅਤੇ ਪਿਛੜੇ ਵਰਗਾਂ ਨੂੰ ਕੁਝ ਵੀ ਨਹੀਂ ਦਿੱਤਾ ਗਿਆ, ਕਿਉਂਕਿ ਭਾਜਪਾ ਸਰਕਾਰ ਸਿਰਫ਼ ਆਪਣੇ ਪੂੰਜੀਵਾਦੀ ਮਿੱਤਰਾਂ ਨੂੰ ਖੁਸ਼ ਕਰਨ ਵਿੱਚ ਲੱਗੀ ਹੋਈ ਹੈ। 2014 ਦੇ 'ਅੱਛੇ ਦਿਨਾਂ' ਵਿੱਚ ਨਰਿੰਦਰ ਮੋਦੀ ਨੇ ਹਰ ਸਾਲ 2 ਕਰੋੜ ਨੌਕਰੀਆਂ ਦਾ ਵਾਅਦਾ ਕੀਤਾ ਸੀ ਪਰ ਅੱਜ ਦੇਸ਼ ਇਤਿਹਾਸ ਦੀ ਸਭ ਤੋਂ ਭਿਅੰਕਰ ਬੇਰੁਜ਼ਗਾਰੀ ਦਰ ਦਾ ਸਾਹਮਣਾ ਕਰ ਰਿਹਾ ਹੈ ਤਾਂ ਪਤਾ ਨਹੀਂ ਮੋਦੀ ਸਰਕਾਰ ਇਸ 'ਅੰਮ੍ਰਿਤ ਕਾਲ' ਵਿੱਚ ਕੀ ਕਰੇਗੀ।

ਮਲਵਿੰਦਰ ਕੰਗ ਨੇ ਕਿਹਾ ਕਿ ਮੋਦੀ ਜੀ ਨੇ ਕਿਹਾ ਸੀ ਕਿ ਉਨ੍ਹਾਂ ਦੀ ਸਰਕਾਰ ਆਉਣ 'ਤੇ ਹਵਾਈ ਚੱਪਲ ਵਾਲੇ ਹਵਾਈ ਸਫ਼ਰ ਕਰਨਗੇ ਪਰ 'ਅਡਾਨੀਕਰਨ' ਤੋਂ ਬਾਅਦ ਹਲਾਤ ਇਹ ਹਨ ਕਿ ਆਮ ਲੋਕ ਰੇਲਵੇ ਦਾ ਸਫ਼ਰ ਕਰਨ ਤੋਂ ਵੀ ਅਸਮਰਥ ਹਨ। ਉਨ੍ਹਾਂ ਕਿਹਾ ਕਿ ਸਰਕਾਰ ਆਮਦਨ ਕਰ ਵਿਚ ਛੋਟ ਦਾ ਪ੍ਰਚਾਰ ਕਰ ਰਹੀ ਜਦਕਿ ਨੋਟਬੰਦੀ, ਜੀਐੱਸਟੀ, ਬੇਰੁਜ਼ਗਾਰੀ ਅਤੇ ਮਹਿੰਗਾਈ ਦੀ ਮਾਰ ਹੇਠ ਆਮ ਲੋਕਾਂ ਕੋਲ ਆਮਦਨ ਹੀ ਨਹੀਂ।

ਕੰਗ ਨੇ ਮੋਦੀ ਸਰਕਾਰ ਨੂੰ ਯਾਦ ਕਰਵਾਇਆ ਕਿ 'ਅੱਛੇ ਦਿਨਾਂ' ਤੋਂ ਪਹਿਲਾਂ ਭਾਰਤ ਸਿਰ 53 ਲੱਖ ਕਰੋੜ ਦਾ ਕਰਜ਼ਾ ਸੀ ਜੋ ਹੁਣ 150 ਲੱਖ ਕਰੋੜ ਹੋ ਗਿਆ ਹੈ ਤਾਂ ਕੀ ਭਾਜਪਾ ਦੱਸ ਸਕਦੀ ਹੈ ਕਿ 'ਅੰਮ੍ਰਿਤ ਕਾਲ' ਬਾਅਦ ਕੀ ਹਲਾਤ ਹੋਣਗੇ।

ਕੰਗ ਨੇ ਇਸ ਬਜਟ ਵਿੱਚ ਪੰਜਾਬ ਨੂੰ ਕੋਈ ਵੀ ਖ਼ਾਸ ਪੈਕੇਜ ਨਾ ਦੇਣ ਲਈ ਵੀ ਭਾਜਪਾ ਸਰਕਾਰ ਦੀ ਨਿੰਦਾ ਕੀਤੀ ਅਤੇ ਕਿਹਾ ਕਿ ਇੱਕ ਵਾਰ ਫਿਰ ਉਨ੍ਹਾਂ ਦਾ ਪੰਜਾਬ ਵਿਰੋਧੀ ਚਿਹਰਾ ਨੰਗਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਬਜਟ ਵਿੱਚ ਪੰਜਾਬ, ਸਰਹੱਦੀ ਕਿਸਾਨਾਂ ਅਤੇ ਫ਼ਸਲੀ ਵਿਭਿੰਨਤਾ ਦਾ ਜ਼ਿਕਰ ਤੱਕ ਵੀ ਨਾ ਹੋਣਾ ਪੰਜਾਬ ਦੇ ਲੋਕਾਂ ਨਾਲ ਇੱਕ ਬੁਰਾ ਵਿਤਕਰਾ ਹੈ।

ਉਨ੍ਹਾਂ ਕਿਹਾ ਕਿ ਇੱਕ ਵਾਰ ਫਿਰ ਸਿਹਤ ਅਤੇ ਸਿੱਖਿਆ ਦੇ ਬਜਟ ਘਟਾ ਕੇ ਭਾਜਪਾ ਨੇ ਲੋਕ ਵਿਰੋਧੀ ਹੋਣ ਦਾ ਸਬੂਤ ਦਿੱਤਾ ਹੈ। ਪਰ ਦੇਸ਼ ਦੇ ਲੋਕ ਸਿਆਣੇ ਹਨ ਅਤੇ ਇਹ ਭਾਜਪਾ ਸਰਕਾਰ ਦਾ ਆਖ਼ਿਰੀ ਬਜਟ ਸਾਬਿਤ ਹੋਵੇਗਾ, ਪੰਜਾਬ ਸਮੇਤ ਦੇਸ਼ ਭਰ ਦੇ ਲੋਕ ਭਾਜਪਾ ਦੀ ਲੋਕ ਵਿਰੋਧੀ ਨੀਤੀਆਂ ਦਾ ਜਲਦ ਹੀ ਜਵਾਬ ਦੇਣਗੇ।

 
 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਦੇਸ਼ ਖ਼ਬਰਾਂ

ਦਿੱਲੀ ਆਫ਼ਤ ਪ੍ਰਬੰਧਨ ਅਥਾਰਟੀ ਦੀ ਇਨਫਲੂਐਂਜ਼ਾ ਦੇ ਵਧਦੇ ਮਾਮਲਿਆਂ ਨੂੰ ਲੈ ਕੇ ਮੀਟਿੰਗ ਅੱਜ

SJVN ਅਤੇ IOCL ਨਵਿਆਉਣਯੋਗ ਊਰਜਾ ਪ੍ਰੋਜੈਕਟਾਂ ਦੇ ਵਿਕਾਸ ਲਈ ਸਾਂਝੇ ਉੱਦਮ ਬਣਾਉਣਗੇ: ਨੰਦ ਲਾਲ ਸ਼ਰਮਾ

ਵਿਜੀਲੈਂਸ ਅੱਗੇ ਬ੍ਰਹਮ ਮਹਿੰਦਰਾ ਹੋਏ ਪੇਸ਼

ਪਤਨੀ ਨੇ ਪੀਤੀ ਘਰੇ ਪਈ ਸ਼ਰਾਬ, ਗੁੱਸੇ ’ਚ ਪਤੀ ਨੇ ਕੁੱਟ-ਕੁੱਟ ਮਾਰ ਮੁਕਾਇਆ

ਕਿਸਾਨ ਮਿੱਤਰਾਂ ਦੀ ਖੇਤੀਬਾੜੀ ਵਿਭਾਗ ਵਿਚ ਭਰਤੀ ਦੀ ਅਰਜੀਆਂ ਲੈਣ ਦੀ ਆਖਰੀ ਮਿਤੀ 18 ਮਾਰਚ ਕੀਤੀ

ਹੈਰੋਇਨ ਅਤੇ ਪਾਬੰਦੀਸ਼ੁਦਾ ਗੋਲੀਆਂ ਸਮੇਤ ਦੋ ਕਾਬੂ

ਇਕ ਪਾਸੇ ਤੋਂ ਭ੍ਰਿਸ਼ਟਾਂ ਨੂੰ ਭਾਜਪਾ ਦੀ ਵਾਸ਼ਿੰਗ ਮਸ਼ੀਨ ਵਿਚ ਪਾਓ, ਦੂਜੇ ਪਾਸੇ ਤੋਂ ਕਲੀਨ ਚਿੱਟ ਲਓ- ਰਾਘਵ ਚੱਢਾ

ਪੰਜਾਬ ਕੈਬਨਿਟ ਵੱਲੋਂ ਸਾਲ 2023-24 ਲਈ ਆਬਕਾਰੀ ਨੀਤੀ ਨੂੰ ਮਨਜ਼ੂਰੀ : ਮੁੱਖ ਮੰਤਰੀ

ਇੰਸਟਾਗ੍ਰਾਮ ਡਾਊਨ ਕਾਰਨ ਹਜ਼ਾਰਾਂ ਉਪਭੋਗਤਾਵਾਂ ਨੂੰ ਆਈ ਦਿੱਕਤ

ਵਿਰੋਧੀਆਂ ਦੀ ਆਵਾਜ਼ ਦਬਾ ਰਹੀ ਭਾਜਪਾ : ਪ੍ਰਿਯੰਕਾ