Thursday, March 23, 2023
Thursday, March 23, 2023 ePaper Magazine

ਦੇਸ਼

ਬਜਟ ਨੂੰ ਲੈਕੇ ਲੋਕਾਂ ਦੇ ਤਿੱਖੇ ਪ੍ਰਤੀ ਕਰਮ

February 02, 2023 09:47 PM

ਬੇਗੋਵਾਲ, 2 ਫਰਵਰੀ,  (ਅੰਮ੍ਰਿਤਪਾਲ ਬਾਜਵਾ) : ਕੇਦਰ ਸਰਕਾਰ ਵਲੋਂ ਜਾਰੀ ਕੀਤੇ ਗਏ ਅਖਰਿਲੇ ਬਜਟ ਨੂੰ ਲੈਕੇ ਜਿੱਥੇ ਵੱਖ ਵੱਖ ਆਗੂਆ ਨੇ ਆਪਣੇ ਪ੍ਰਤੀ ਕਰਮ ਦਿੱਤੇ ਹਨ ਉਥੇ ਸਮਾਜ ਸੇਵੀ ਆਗੂ ਰਾਜਨੀਤਕ ਆਗੂ, ਦੁਕਾਨਦਾਰ ਆਗੂ ਕਿਸਾਨ ਆਗੂ ਅਤੇ ਹੋਰਨਾਂ ਨੇ ਇਸ ਬਜਟ ਨੂੰ ਲੈਕੇ ਤਿੱਖੇ ਵਿਚਾਰ ਦਿੱਤੇ ਕਿਹਾ ਬਜਟ ਸਰਕਾਰ ਨੂੰ ਲੋਕਾਂ ਦੀ ਸਹੂਲਤ ਲਈ ਪਾਸ ਕਰਨਾ ਚਾਹੀਦਾ ਸੀ ਜਿਸ ਨਾਲ ਇਹ ਬਜਟ ਨਾਲ ਲੋਕਾਂ ਫਾਇਦਾ ਮਿਲ ਸਕੇ ਉਨ੍ਹਾਂ ਕਿਹਾ ਇਹ ਬਜਟ ਨੂੰ ਲੈਕੇ ਆਪੋ ਆਪਣੇ ਵਿਚਾਰ ਦੱਸੇ ਕਿ ਕੇ ਰਹੇ ਆਗੂ ਤੇ ਲੋਕ
ਕੇਂਦਰ ਸਰਕਾਰ ਵੱਲੋਂ ਵਲੋਂ ਪਿਛਲੇ ਦਿਨੀਂ ਕੀਤਾ ਗਿਆ ਪਾਸ ਬਜਟ ਲੋਕਾਂ ਦੀ ਸਮਝ ਤੋਂ ਬਾਹਰ ਰਿਹਾ ਹੈ ਇਨ੍ਹਾਂ ਵਿਚਾਰਾ ਦਾ ਆਮ ਆਦਮੀ ਪਾਰਟੀ ਦੇ ਆਗੂ ਹਲਕਾ ਇੰਚਾਰਜ ਰਣਜੀਤ ਸਿੰਘ ਰਾਣਾ ਨੇ ਇਸ ਵਾਰ ਬਜਟ ਨੂੰ ਬੇਤੁਕਾ ਦੱਸਿਆ। ਉਨ੍ਹਾ ਕਿਹਾ ਕਿ ਪਿਛਲੇ ਕਾਰਜਕਾਲ ਦੌਰਾਨ ਕੇਦਰ ਸਰਕਾਰ ਵੱਲੋਂ ਜਿੰਨੇ ਵੀ ਬਜਟ ਪਾਸ ਕੀਤੇ ਉਨ੍ਹਾ ਬਜਟ ਦਾ ਲੋਕਾਂ ਨੂੰ ਕੋਈ ਲਾਭ ਨਹੀਂ ਹੋਇਆ ਜਿਸ ਨਾਲ ਗਰੀਬੀ ਰੇਖਾ ਘਟੀ ਹੋਵੇ ਜਦ ਕਿ ਦਿਨ ਬ ਦਿਨ ਸਰਕਾਰ ਨੇ ਆਪਣਾ ਫਾਇਦਾ ਅਤੇ ਲੋਕਾਂ ਨਾਲ ਗੁਮਰਾਹ ਕੁਨ ਨੀਤੀ ਅਪਣਾਈ।
ਰਜਿੰਦਰ ਸਿੰਘ ਲਾਡੀ ਸਾਬਕਾ ਪ੍ਰਧਾਨ ਨਗਰ ਪੰਚਾਇਤ ਬੇਗੋਵਾਲ ਨੇ ਕਿਹਾ ਕਿ ਪੰਜਾਬ ਵਿੱਚ ਜਿਹੜੀ ਵੀ ਸਰਕਾਰ ਆਉਂਦੀ ਹੈ, ਉਹ ਧਰੋਹ ਹੀ ਕਮਾਉਂਦੀ ਆਈ ਹੈ। ਇਸ ਵਾਰ ਵੀ ਮੋਦੀ ਸਰਕਾਰ ਨੇ ਲੋਕਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਹੈ ਜਦ ਕਿ ਇਸ ਵਾਰ ਅਖੀਰਲੇ ਬਜਟ ਤੋ ਲੋਕਾਂ ਨੂੰ ਬਹੁਤ ਆਸ ਸੀ ਪਰ ਲੋਕਾਂ ਦੀਆ ਆਸਾ ਤੇ ਪਾਣੀ ਫੇਰਿਆ। ਉਨ੍ਹਾ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਮਹਿਗਾਈ ਰੁਕਣ ਦਾ ਨਾਮ ਨਹੀਂ ਲੇ ਰਹੀ ਸਗੋਂ ਪੰਜਾਬ ਦੀ ਜਨਤਾ ਤੇ ਟੈਕਸਾਂ ਦਾ ਬੋਝ ਵਧ ਕੇ ਲੋਕਾਂ ਦਾ ਕਚੁਬਰ ਨਿਕਲ ਚੁੱਕਾ ਹੈ ਇਸ ਵਾਰ ਦਾ ਅਖੀਰਲਾ ਬਜਟ ਮਹਿਜ ਖ਼ਾਨਾਪੂਰਤੀ ਨਜਰ ਆਇਆ ਹੈ।
ਜਦੋਂ ਅਮਨਦੀਪ ਸਿੰਘ ਗੋਰਾ ਗਿੱਲ ਭਾਜਪਾ ਨੇਤਾ ਦੇ ਆਗੂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਵਾਰ ਇਸ ਬਜਟ ਨੂੰ ਲੋਕ ਹਿੱਤਾ ਵਾਲਾ ਬਜਟ ਕਰਾਰ ਦਿਤਾ ਹੈ। ਜਿਸਦੇ ਵਿਚ ਕੇਂਦਰ ਸਰਕਾਰ ਵੱਲੋਂ ਪੇਸ਼ ਕੀਤੇ ਬਜਟ 7 ਲੱਖ ਰੁਪਏ ਦੇ ਟੈਕਸ ਵਿੱਚ ਛੋਟ ਦੇਕੇ ਲੋਕਾਂ ਲਈ ਹੀ ਟੈਕਸਾਂ ਦਾ ਬੋਝ ਘਟਾਇਆ ਹੈ ਜਦ ਕਿ ਹੁਣ ਪੰਜਾਬ ਸਰਕਾਰ ਵੀ ਪੰਜਾਬ ਦਾ ਟੈਕਸ ਘਟਾਏ। ਇਸ ਬਜਟ ਨੂੰ ਪੰਜਾਬ ਵਿਰੋਧੀ ਕਰਾਰ ਨਹੀਂ ਦਿੱਤਾ ਜਾ ਸਕਦਾ। ਉਨ੍ਹਾ ਕਿਹਾ ਕਿ ਕੇਦਰ ਸਰਕਾਰ ਨੇ ਜਿਨੀਆ ਸਕੀਮਾਂ ਚਲਾਈਆਂ ਉਹ ਮਜੋਦ ਵਿਰੋਧੀ ਸਰਕਾਰਾ ਦੀਆ ਮਾਰੂ ਨੀਤੀਆ ਕਰਨ ਨਹੀਂ ਪਹੁੰਚ ਸਕੀ ਆ। ਇਹ ਉਨ੍ਹਾ ਲਈ ਸਵਾਲ ਖੜਾ ਹੁੰਦਾ ਹੈ। ਉਨ੍ਹਾ ਕਿਹਾ ਕਿ ਪੰਜਾਬ ਦੇ ਛੋਟੇ ਦੁਕਾਨਦਾਰ ਅਤੇ ਮੁਲਾਜ਼ਮ ਵਰਗ ਲਈ ਇਹ ਬਜਟ ਲਾਹੇਵੰਦ ਹੋਵੇਗਾ।
ਨਿਸ਼ਾਨ ਸਿੰਘ ਬਲੀਆਨੀਆਂ ਸਮਾਜ ਸੇਵਕ ਆਗੂ ਨੇ ਕਿਹਾ ਕਿ ਸੂਬੇ ਅੰਦਰ ਦੇਸ ਕੇਦਰ ਸਰਕਾਰ ਦੀ ਲਾਪਰਵਾਹੀ ਕਾਰਣ ਦੇਸ ਦੀ ਕਿਸਾਨੀ ਨੂੰ ਲੈਕੇ ਕਿਸਾਨ ਬਹੁਤ ਗੰਭੀਰ ਚਿੰਤਤ ਹੋਇਆ ਹੈ ਪਰ ਕਿਸਾਨਾਂ ਦੇ ਸੰਗਰਸ ਕਰਨ ਦੇ ਬਾਵਜੂਦ ਵੀ ਕੇਦਰ ਨੇ ਕਿਸਾਨਾਂ ਦੀ ਸਾਰ ਨਹੀਂ ਲਈ ਜਦ ਕਿਸਾਨਾਂ ਨੇ ਕਿਹਾ ਕਿ ਬਜਟ ਵਿਚ ਮਜ਼ਦੂਰਾਂ ਲਈ 3 ਹਜ਼ਾਰ 60 ਕਰੋੜ ਰੱਖਿਆ ਜਾਂਦਾ ਸੀ, ਜਿਸ ਨੂੰ ਹੁਣ ਮੋਦੀ ਸਰਕਾਰ ਨੇ ਇਸ ਵਾਰ ਘਟਾ ਕੇ ਪੇਸ਼ ਕੀਤਾ ਹੈ। ਪੰਜਾਬ ਦੇ ਲੋਕ ਹੁਣ ਕਦੇ ਵੀ ਭਾਜਪਾ ਨੂੰ ਮੂੰਹ ਨਹੀਂ ਲਾਉਣਗੇ। ਆਉਣ ਵਾਲੇ ਦਿਨਾਂ ਵਿਚ ਕਿਸਾਨਾਂ ਦੀ ਬੇਹਤਰੀ ਸਰਕਾਰ ਸੋਚੇ ਨਹੀ ਤਾਂ ਖੁਦਕਸੀਆਂ ਰੁਕਣ ਦਾ ਨਾਮ ਨਹੀਂ ਲੈਣਗੀਆ।
ਕਾਰੋਬਾਰ ਨਾਲ ਜੁੜੇ ਆਗੂ ਸਰੂਪ ਸਿੰਘ ਖਾਸਰੀਆ ਕੇਂਦਰੀ ਵਿੱਤ ਮੰਤਰੀ ਵਲੋਂ ਪਿਛਲੇ ਦਿਨੀਂ ਕੇਦਰ ਸਰਕਾਰ ਵੱਲੋਂ ਪੇਸ਼ ਕੀਤੇ ਬਜਟ ਬਾਰੇ ਵੱਖ ਵੱਖ ਸਿਆਸੀ ਤੇ ਸਮਾਜਿਕ ਜਥੇਬੰਦੀਆਂ ਵਲੋਂ ਬਜਟ ਨੂੰ ਵੋਟਰਾਂ ਨੂੰ ਧਿਆਨ ਵਿਚ ਰੱਖ ਕੇ ਬਜਟ ਨਹੀਂ ਬਣਾਇਆ ਗਿਆ ਸਗੋਂ ਇਹ ਬਜਟ ਲਾਹੇਵੰਦ ਕਰਾਰ ਨਹੀਂ ਦਿੱਤਾ ਜਾ ਸਕਦਾ। ਕਿਹਾ ਇਹ ਬਜਟ ਲੋਕਾਂ ਦੀਆ ਆਸਾ ਤੋਂ ਬਾਹਰ ਰਿਹਾ ਹੈ ਜਿੱਥੇ ਕਿ ਕਾਰੋਬਾਰ ਵਿਚ ਮਹਿਗਾਈ ਦਾ ਵਾਧਾ ਕਰਦੇ ਹੋਏ ਲੋਕਾਂ ਦੇ ਉਪਰ ਹੋਰ ਬੋਝ ਪਾਇਆ ਹੈ। ਜਦ ਕਿ ਇਸ ਤਰਾਂ ਨਹੀਂ ਹੋਣਾ ਚਾਹੀਦਾ ਸੀ।
ਇਸ ਮੌਕੇ ਸੰਗਤ ਸਿੰਘ ਸੁਧਾਮਾ ਸਮਾਜ ਸੇਵਕ ਨੇ ਕਿਹਾ ਕੇਦਰ ਵਲੋਂ ਜਾਰੀ ਕੀਤਾ ਗਿਆ ਉਨ੍ਹਾਂ ਕਿਹਾ ਕਿ ਬਜਟ ਵਿੱਚ ਪੰਜਾਬ ਲਈ ਕੁਝ ਵੀ ਨਹੀਂ ਹੈ, ਇਥੋਂ ਤੱਕ ਕਿ ਬਜਟ ਵਿੱਚ ਨਵੀਂ ਇੰਡਸਟਰੀ ਨੂੰ ਉਤਸ਼ਾਹਿਤ ਕਰਨ ਲਈ ਕੁੱਝ ਵੀ ਨਹੀਂ ਰੱਖਿਆ ਗਿਆ, ਦੇਸ਼ ਦੀ ਕਿਸਾਨੀ ਅਤੇ ਜਵਾਨੀ ਨੂੰ ਤਰੱਕੀ ਦੇ ਰਾਹ ਤੋਰਨ ਲਈ ਕੋਈ ਯੋਜਨਾ ਨਹੀਂ ਹੈ। ਉਨ੍ਹਾ ਕਿਹਾ ਜੇਕਰ ਬਜਟ ਬਣਾਉਣਾ ਸੀ ਤਾਂ ਪੰਜਾਬ ਦੇ ਲੋਕਾਂ ਦੀ ਵੀ ਰਾਏ ਲੈਣੀ ਚਾਹੀਦੀ ਹੈ ਅਤੇ ਇਹ ਬਜਟ ਲੋਕਾਂ ਲਈ ਨਹੀਂ ਸਿਰਫ ਰਾਜਨੀਤੀ ਖੇਡ ਦੱਸਿਆ ਜਾ ਸਕਦਾ ਹੈ।

 
 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਦੇਸ਼ ਖ਼ਬਰਾਂ

ਆਸਾਮ 'ਚ ਨੌਜਵਾਨ ਦੀ ਹੱਤਿਆ ਦੇ ਦੋਸ਼ 'ਚ ਵਿਅਕਤੀ ਗ੍ਰਿਫਤਾਰ

ਹਰਿਆਣਾ 'ਚ ਅੰਮ੍ਰਿਤਪਾਲ ਨੂੰ ਪਨਾਹ ਦੇਣ ਵਾਲੀ MBA ਪਾਸ ਆਊਟ ਔਰਤ ਗ੍ਰਿਫਤਾਰ

ਪੂਰਬੀ ਮੱਧ ਰੇਲਵੇ ਨੇ 16 ਘੰਟਿਆਂ ਵਿੱਚ ਵਸੂਲਿਆ 54 ਲੱਖ ਰੁਪਏ ਦਾ ਜੁਰਮਾਨਾ

ਜੇਈਈ ਐਡਵਾਂਸਡ '23: ਦਿੱਲੀ ਹਾਈ ਕੋਰਟ ਅਗਲੇ ਮਹੀਨੇ ਵਿਦਿਆਰਥੀਆਂ ਲਈ ਛੋਟ ਦੀ ਮੰਗ ਕਰਨ ਵਾਲੀ ਪਟੀਸ਼ਨ 'ਤੇ ਸੁਣਵਾਈ ਕਰੇਗੀ

ਸੀਬੀਆਈ ਨੇ ਰਿਸ਼ਵਤ ਮਾਮਲੇ ਵਿੱਚ ਪੱਛਮੀ ਮੱਧ ਰੇਲਵੇ ਦੇ ਸੀਨੀਅਰ ਡਿਵੀਜ਼ਨਲ ਮਕੈਨੀਕਲ ਇੰਜਨੀਅਰ ਨੂੰ ਕੀਤਾ ਗ੍ਰਿਫ਼ਤਾਰ

ਹਰਿਆਣਾ 'ਚ ਹੋਈ ਟਰੇਸ ਅੰਮ੍ਰਿਤਪਾਲ ਦੀ ਆਖਰੀ ਲੋਕੇਸ਼ਨ

ਯੂਪੀ: 30% ਅਧਿਆਪਕਾਂ ਦੀਆਂ ਅਸਾਮੀਆਂ ਖਾਲੀ ਹਨ

ਧਨਬਾਦ: ਗੈਰ-ਕਾਨੂੰਨੀ ਮਾਈਨਿੰਗ ਦੌਰਾਨ ਕੋਲੇ ਦੀ ਖਾਣ 'ਚ ਧਸਣ ਕਾਰਨ 4 ਦੀ ਮੌਤ, ਕਈ ਜ਼ਖਮੀ

97 ਸਾਲਾ ਵੈਨ ਡਾਈਕ ਨੂੰ ਇੱਕ ਗੇਟ ਵਿੱਚ ਗੱਡੀ ਚਲਾਉਣ ਤੋਂ ਬਾਅਦ ਮਾਮੂਲੀ ਸੱਟਾਂ ਲੱਗੀਆਂ

ਦਿੱਲੀ ਦੇ ਪਹਾੜਗੰਜ 'ਚ ਦੋ ਗੁੱਟਾਂ ਵਿਚਾਲੇ ਝੜਪ 'ਚ ਇਕ ਦੀ ਮੌਤ, 3 ਜ਼ਖਮੀ