ਸ੍ਰੀ ਫ਼ਤਹਿਗੜ੍ਹ ਸਾਹਿਬ/ 4 ਫ਼ਰਵਰੀ:
(ਰਵਿੰਦਰ ਸਿੰਘ ਢੀਂਡਸਾ):
ਸਰਹਿੰਦ-ਪਟਿਆਲਾ ਮਾਰਗ 'ਤੇ ਸਥਿਤ ਪਿੰਡ ਚੌਰਵਾਲਾ ਨਜ਼ਦੀਕ ਵਾਪਰੇ ਸੜਕ ਹਾਦਸੇ 'ਚ ਇੱਕ ਨੌਜਵਾਨ ਮੋਟਰਸਾਈਕਲ ਚਾਲਕ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ।ਮ੍ਰਿਤਕ ਦੀ ਪਹਿਚਾਣ ਅੰਕੁਸ਼ ਕੁਮਾਰ ਮੂਲ ਵਾਸੀ ਹਮੀਰਪੁਰ(ਹਿਮਾਚਲ ਪਦ੍ਰੇਸ਼) ਹਾਲ ਵਾਸੀ ਗੁਰਬਖਸ਼ ਕਲੋਨੀ ਪਟਿਆਲਾ ਵਜੋਂ ਹੋਈ ਹੈ।ਮ੍ਰਿਤਕ ਅੰਕੁਸ਼ ਕੁਮਾਰ ਦੇ ਪਿਤਾ ਸੁਭਾਸ਼ ਚੰਦ ਨੇ ਦੱਸਿਆ ਕਿ ਉਸਦਾ ਪੁੱਤਰ ਅੰਕੁਸ਼ ਟਿਵਾਣਾ ਆਇਲ ਮਿੱਲਜ਼ ਖਰੌੜੀ 'ਚ ਨੌਕਰੀ ਕਰਦਾ ਸੀ ਜੋ ਕਿ ਸਵੇਰੇ 5 ਵਜੇ ਦੇ ਕਰੀਬ ਆਪਣੀ ਪਟਿਆਲਾ ਵਿਚਲੀ ਰਿਹਾਇਸ਼ ਤੋਂ ਮੋਟਰਸਾਈਕਲ 'ਤੇ ਸਵਾਰ ਹੋ ਕੇ ਡਿਊਟੀ ਜਾਣ ਲਈ ਨਿਕੱਲਿਆ ਸੀ ਤੇ ਉਹ ਜਦੋਂ ਪਿੰਡ ਚੌਰਵਾਲਾ ਨੇੜੇ ਸਥਿਤ ਬਿਜਲੀ ਗਰਿੱਡ ਕੋਲ ਪਹੁੰਚਿਆ ਤਾਂ ਹਨੇਰ੍ਹੇ 'ਚ ਸੜਕ 'ਚ ਹੀ ਖੜ੍ਹੇ ਕੀਤੇ ਗਏ ਟਰੱਕ/ਕੈਂਟਰ ਨੰਬਰ ਐਚ.ਆਰ.39.ਬੀ-9097 ਪਿੱਛੇ ਉਸਦਾ ਮੋਟਰਸਾਈਕਲ ਜਾ ਟਕਰਾਇਆ ਜਿਸ ਕਾਰਨ ਅੰਕੁਸ਼ ਕੁਮਾਰ ਦੀ ਮੌਤ ਹੋ ਗਈ।ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਹੀ ਮੂਲੇਪੁਰ ਪੁਲਿਸ ਵੱਲੋਂ ਟਰੱਕ/ਕੈਂਟਰ ਦੇ ਅਣਪਛਾਤੇ ਚਾਲਕ ਵਿਰੁੱਧ ਅ/ਧ 283,304-ਏ ਆਈ.ਪੀ.ਸੀ. ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ।