ਪਟਿਆਲਾ, 2 ਫਰਵਰੀ, 2023:
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪਹਿਲਾਂ ਪੰਜਾਬ ਸਟੇਟ ਇਲੈਕਟੀਸਿਟੀ ਬੋਰਡ) ਨੇ 31 ਜਨਵਰੀ, 2023 ਨੂੰ ਖਪਤਕਾਰ ਸੇਵਾਵਾਂ ਦੇ 64 ਸਾਲ ਪੂਰੇ ਕਰ ਲਏ ਹਨ। ਇਥੇ ਦਸਿਆ ਜਾਂਦਾ ਹੈ ਕਿ ਪੰਜਾਬ ਸਟੇਟ ਇਲੈਕਟੀਸਿਟੀ ਬੋਰਡ , ਇਲੈਕਟੀਸਿਟੀ ਸਪਲਾਈ ਐਕਟ 1948 ਦੇ ਤਹਿਤ 1 ਫਰਵਰੀ, 1959 ਨੂੰ ਬਣਾਈ ਗਈ ਇੱਕ ਵਿਧਾਨਕ ਸੰਸਥਾ ਸੀ।
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪਹਿਲਾਂ ਪੀਐਸਈਬੀ) 1 ਫਰਵਰੀ, 2023 ਨੂੰ ਖਪਤਕਾਰ ਸੇਵਾਵਾਂ ਦੇ 65ਵੇਂ ਸਾਲ ਵਿੱਚ ਦਾਖਲ ਹੋ ਗਿਆ ਹੈ।
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਪੰਜਾਬ ਰਾਜ ਵਿੱਚ ਇਸ ਸਮੇਂ ਇਕ ਕਰੋੜ ਤੋਂ ਵਧ ਵੱਖ ਵੱਖ ਸ਼੍ਰੇਣੀਆਂ ਦੇ ਬਿਜਲੀ ਖਪਤਕਾਰਾਂ ਦੇ ਅਹਾਤਿਆਂ ਨੂੰ ਰੋਸ਼ਨਾ ਕਰਦੇ ਹੋਏ ਪੰਜਾਬ ਦੀ ਸਰਵਪੱਖੀ ਆਰਥਿਕ ਵਿਕਾਸ ਵਿੱਚ ਬਹੁਤ ਮਹੱਤਵਪੂਰਨ ਯੋਗਦਾਨ ਪਾ ਰਿਹਾ ਹੈ ਅਤੇ ਪੰਜਾਬ ਦੇ ਸਰਵਪੱਖੀ ਵਿਕਾਸ ਵਿੱਚ ਵੀ ਮੁੱਖ ਭਾਈਵਾਲ ਹੈ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ, ਰਾਜ ਵਿੱਚ ਬਿਜਲੀ ਦੀ ਪੈਦਾਵਾਰ ਅਤੇ ਬਿਜਲੀ ਦੀ ਵੰਡ ਖੇਤਰ ਵਿੱਚ ਵੀ ਜ਼ਿੰਮੇਂਵਾਰੀ ਨਿਭਾ ਰਿਹਾ ਹੈ.
ਇਸ ਸਮੇਂ ਪੰਜਾਬ ਰਾਜ ਇੱਕ ਕਰੋੜ ਤੋਂ ਵੱਧ ਵੱਖ-ਵੱਖ ਸ਼੍ਰੇਣੀਆਂ ਦੇ ਬਿਜਲੀ ਖਪਤਕਾਰਾਂ ਜਿਸ ਵਿੱਚ 74.42 ਲੱਖ ਘਰੇਲ਼ੂ ਖਪਤਕਾਰ, 11.80 ਲੱਖ ਐਨ.ਆਰ.ਐਸ, 1.51 ਲੱਖ ਸਨਅਤੀ, 13.88 ਲੱਖ ਖੇਤੀਬਾੜੀ ਅਤੇ 0.07 ਲੱਖ ਵੱਡੇ ਅਤੇ ਹੋਰ ਖਪਤਕਾਰ ਸ਼ਾਮਲ ਹਨ । ਸਾਲ 2021-22 ਦੇ ਵੇਰਵਿਆਂ ਅਨੁਸਾਰ ਪੰਜਾਬ ਦੇ ਸਾਰੇ ਬਿਜਲੀ ਖਪਤਕਾਰਾਂ ਦਾ ਕੁਲ ਕੁਨੈਕਟਿਡ ਬਿਜਲੀ ਲੋਡ 39,918 ਮੈਗਾਵਾਟ, ਬਿਜਲੀ ਦੀ ਕੁਲ ਖਪਤ 52,441 ਮਿਲੀਅਨ ਯੂਨਿਟਾਂ ਹਨ ।