Monday, July 13, 2020 ePaper Magazine
BREAKING NEWS
ਪੰਜਾਬ 'ਚ ਅੱਜ 234 ਕੇਸ ਕੋਰੋਨਾ ਪਾਜ਼ੀਟਿਵ, 352 ਠੀਕ ਹੋ ਕੇ ਪਰਤੇ ਘਰ47 ਕਿਲੋਗ੍ਰਾਮ ਗਾਂਜਾ ਬਰਾਮਦ, ਕਾਰ ਸਵਾਰ ਦੋ ਨੌਜਵਾਨ ਗ੍ਰਿਫਤਾਰ ਸਿਰਸਾ ਦੀ ਫਰਮ ਕਿਸਾਨਾਂ ਦੀ ਕਣਕ ਦੇ ਕਰੋੜਾਂ ਰੁਪਏ ਲੈ ਕੇ ਫ਼ਰਾਰਖਿਡਾਰੀਆਂ ਨੂੰ ਆਨਲਾਈਨ ਟ੍ਰੇਨਿੰਗ ਸੁਚਾਰੂ ਢੰਗ ਨਾਲ ਦੇਣ ਕੋਚਬੂੜਾ ਗੁੱਜਰ ਰੋਡ 'ਤੇ ਅੰਡਰ ਬ੍ਰਿਜ ਦੀ ਉਸਾਰੀ 'ਚ ਸੀਵਰੇਜ ਬਣਿਆ ਬਹੁਤ ਵੱਡਾ ਅੜਿੱਕਾਡਾ. ਓਬਰਾਏ ਦੇ ਯਤਨਾਂ ਨਾਲ ਨੌਜਵਾਨ ਦੀ ਮ੍ਰਿਤਕ ਦੇਹ ਪਿੰਡ ਪਹੁੰਚੀਫੁੱਟਬਾਲ ਖਿਡਾਰੀ ਗੁਰਵਿੰਦਰ ਸਿੰਘ ਦੀ ਕੈਨੇਡਾ 'ਚ ਬੇਵਕਤੀ ਮੌਤ ਹੋਣ ਨਾਲ ਮਹਿਰਾਜ 'ਚ ਸੋਗ ਦੀ ਲਹਿਰਰਾਹੁਲ ਨੇ ਚੀਨੀ ਘੁਸਪੈਠ ਨੂੰ ਲੈ ਕੇ ਫ਼ਿਰ ਸਾਧਿਆ ਮੋਦੀ ਸਰਕਾਰ 'ਤੇ ਨਿਸ਼ਾਨਾ    ਹਰਿਆਣਾ : ਇੱਕ ਦਿਨ 'ਚ ਆਏ 383 ਨਵੇਂ ਮਾਮਲੇ, ਕੁੱਲ ਗਿਣਤੀ 20,965 ਹੋਈ      ਔਰਤਾਂ ਵਿਰੁੱਧ ਅਪਮਾਨਜਨਕ ਟਿੱਪਣੀ ਵਾਲਾ ਵੀਡੀਓ ਕਲਿਪ ਬਣਾਉਣ ਵਾਲੇ ਸ਼ਿਵ ਸੈਨਾ ਪ੍ਰਧਾਨ (ਟਕਸਾਲੀ) ਸੁਧੀਰ ਸੂਧਰੀ ਇੰਦੌਰ ਤੋਂ ਗ੍ਰਿਫ਼ਤਾਰ     

ਚੰਡੀਗੜ੍ਹ

ਚੰਡੀਗੜ੍ਹ : ਰਾਮਦੇਵ ਵਿਰੁੱਧ ਕੇਸ ਦਰਜ ਕਰਨ ਦੀ ਮੰਗ ਸਬੰਧੀ ਪਟੀਸ਼ਨ ਦਾਇਰ  

June 27, 2020 09:23 PM

ਦੇਸ਼ ਸੇਵਕ ਬਿਊਰੋ
ਚੰਡੀਗੜ੍ਹ/27 ਜੂਨ : ਕੋਰੋਨਾ ਦੀ ਦਵਾਈ 'ਕੋਰੋਨਿਲ' ਬਣਾਉਣ ਦੇ ਦਾਅਵੇ ਦੇ ਬਾਅਦ ਤੋਂ ਯੋਗ ਗੁਰੂ ਬਾਬਾ ਰਾਮਦੇਵ ਦੀਆਂ ਮੁਸ਼ਕਲਾਂ ਲਗਾਤਾਰ ਵਧਦੀਆਂ ਹੀ ਜਾ ਰਹੀਆਂ ਹਨ । ਤਾਜ਼ਾ ਜਾਣਕਾਰੀ ਮੁਤਾਬਕ ਬਾਬਾ ਰਾਮਦੇਵ ਅਤੇ ਉਸ ਦੀ ਪਤੰਜਲੀ ਆਯੁਰਵੈਦ ਕੰਪਨੀ ਖ਼ਿਲਾਫ਼ ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਵਿਚ ਅਪਰਾਧਿਕ ਕੇਸ ਦਾਇਰ ਕੀਤਾ ਗਿਆ ਹੈ । ਇਸ ਕੇਸ ਵਿਚ ਬਾਬਾ ਰਾਮਦੇਵ ਉੱਤੇ ਮਿਲਾਵਟੀ ਦਵਾਈਆਂ ਵੇਚਣ ਅਤੇ ਕਤਲ ਦੀ ਕੋਸ਼ਿਸ਼ ਕਰਨ ਦਾ ਇਲਜ਼ਾਮ ਲਗਾਇਆ ਗਿਆ ਹੈ । ਦੱਸਣਾ ਬਣਦਾ ਹੈ ਕਿ ਇਹ ਕੇਸ ਰਾਸ਼ਟਰੀ ਖਪਤਕਾਰ ਭਲਾਈ ਪਰਿਸ਼ਦ, ਚੰਡੀਗੜ੍ਹ ਦੇ ਸਕੱਤਰ ਬਿਕਰਮਜੀਤ ਸਿੰਘ ਵੱਲੋਂ ਦਰਜ ਕੀਤਾ ਗਿਆ ਹੈ । ਇਸ ਮਾਮਲੇ ਵਿਚ ਬਾਬਾ ਰਾਮਦੇਵ ਖਿਲਾਫ਼ ਆਈਪੀਸੀ ਦੀ ਧਾਰਾ 275, ਧਾਰਾ 276 ਅਤੇ 307 ਤਹਿਤ ਕੇਸ ਦਰਜ ਕੀਤਾ ਗਿਆ ਹੈ । ਹੁਣ ਇਸ ਮਾਮਲੇ 'ਚ ਅਦਾਲਤ 29 ਜੂਨ ਸੋਮਵਾਰ ਨੂੰ ਸੁਣਵਾਈ ਕਰੇਗੀ । ਜਦੋਂ ਕਿ ਇਸ ਤੋਂ ਪਹਿਲਾਂ ਭਾਰਤ ਸਰਕਾਰ ਦੇ ਆਯੁਸ਼ ਮੰਤਰਾਲੇ ਵੱਲੋਂ ਕੋਰੋਨਿਲ ਦਵਾਈ ਬਾਰੇ ਸਬੂਤ ਮੰਗੇ ਗਏ ਹਨ ਅਤੇ  ਪਤੰਜਲੀ ਕੋਲੋਂ ਲੋੜੀਂਦੀ ਜਾਣਕਾਰੀ ਲੈਣ ਲਈ ਇੱਕ ਨੋਟਿਸ ਵੀ ਭੇਜਿਆ ਗਿਆ ਹੈ ।
ਇਨ੍ਹਾਂ ਹੀ ਨਹੀਂ ਉਤਰਾਖੰਡ ਆਯੁਰਵੈਦਿਕ ਵਿਭਾਗ ਨੇ ਬਾਬਾ ਰਾਮਦੇਵ ਨੂੰ ਕੋਰੋਨਾ ਦੀ ਦਵਾਈ ਦੇ ਦਾਅਵੇ ਅਤੇ ਗਲਤ ਲਾਇਸੈਂਸ ਬਾਰੇ ਵੀ ਨੋਟਿਸ ਭੇਜਿਆ ਹੈ । ਇਸ ਦੇ ਨਾਲ ਹੀ ਜੈਪੁਰ ਸਥਿਤ ਨਿਮਜ਼ ਯੂਨੀਵਰਸਿਟੀ ਦੇ ਸੰਸਥਾਪਕ ਡਾ. ਬਲਬੀਰ ਤੋਮਰ ਨੇ ਵੀ ਕੋਰੋਨਿਲ ਸਬੰਧੀ ਆਪਣਾ ਬਿਆਨ ਬਦਲਿਆ ਹੈ । ਉਸ ਨੇ ਕਿਹਾ ਕਿ ਉਸਦੀ ਯੂਨੀਵਰਸਿਟੀ ਵਿਚ ਕੋਰੋਨਿਲ ਦਾ ਕੋਈ ਟ੍ਰਾਇਲ ਨਹੀਂ ਹੋਇਆ ਹੈ । ਇਸ ਤੋਂ ਬਾਅਦ ਉਨ੍ਹਾਂ ਨੇ ਇਹ ਵੀ ਕਿਹਾ ਕਿ ਉਹ ਨਹੀਂ ਜਾਣਦੇ ਕਿ ਕਿਵੇਂ ਬਾਬਾ ਰਾਮਦੇਵ ਨੇ ਕਿਵੇਂ ਰੋਗਾਂ ਨਾਲ ਲੜਣ ਦੀ ਸ਼ਕਤੀ ਵਧਾਉਣ ਵਾਲੀ ਦਵਾਈ ਨੂੰ ਕੋਰੋਨਾ ਦੀ ਦਵਾਈ ਦੱਸ ਦਿੱਤਾ ।
ਇਸ ਤੋਂ ਬਾਅਦ ਰਾਜਸਥਾਨ ਸਰਕਾਰ ਨੇ ਵੀ ਨਿਮਜ਼ ਨੂੰ ਕੋਰੋਨਿਲ ਦਵਾਈ ਦੀ ਜਾਂਚ ਲਈ ਨੋਟਿਸ ਭੇਜਿਆ ਹੈ । ਇਸ ਦੇ ਨਾਲ ਹੀ ਹੁਣ ਪਤੰਜਲੀ ਦੇ ਸੀਈਓ ਆਚਾਰਿਆ ਬਾਲਾਕ੍ਰਿਸ਼ਨ ਨੇ ਟਵਿੱਟਰ 'ਤੇ ਕੋਰੋਨਿਲ ਬਾਰੇ ਸਪੱਸ਼ਟੀਕਰਨ ਦਿੱਤਾ ਹੈ। ਉਸ ਨੇ ਇਕ ਤੋਂ ਬਾਅਦ ਇਕ ਟਵੀਟ ਕੀਤੇ ਹਨ ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਚੰਡੀਗੜ੍ਹ ਖ਼ਬਰਾਂ

ਕੋਰੋਨਾ ਸੰਕਟ : ਚੰਡੀਗੜ੍ਹ 'ਚ ਮੁੜ ਕੀਤੀ ਜਾ ਸਕਦੀ ਹੈ 'ਤਾਲਾਬੰਦੀ' : ਬਦਨੌਰ   

ਚੰਡੀਗੜ੍ਹ 'ਚ ਕੋਰੋਨਾ ਨੇ ਫੜੀ ਰਫ਼ਤਾਰ, ਪੰਜ ਨਵੇਂ ਮਾਮਲੇ ਆਏ ਸਾਹਮਣੇ, ਇੱਕ ਮੌਤ   

ਨਿੱਜੀ ਸਕੂਲਾਂ ਦੇ ਫੀਸ ਮਾਮਲੇ ਦੀ ਸੁਣਵਾਈ 13 ਜੁਲਾਈ ਤੱਕ ਮੁਲਤਵੀ

ਕੋਵਿਡ-19 : ਚੰਡੀਗੜ੍ਹ ’ਚ ਸਾਮ੍ਹਣੇ ਆਏ 6 ਨਵੇਂ ਮਾਮਲੇ, ਕੁਲ ਕੇਸ 446

ਜਲ ਸਪਲਾਈ ਵਿਭਾਗ ਨੇ 43 ਉਮੀਦਵਾਰਾਂ ਨੂੰ ਤਰਸ ਦੇ ਆਧਾਰ 'ਤੇ ਦਿੱਤੀ ਸਰਕਾਰੀ ਨੌਕਰੀ

ਚੰਡੀਗੜ੍ਹ ਦੇ ਵਿਗਿਆਨੀਆ ਨੇ ਕੋਰੋਨਾ ਖਿਲਾਫ ਜੰਗ ਲੜ ਰਹੇ ਸਿਹਤ ਮੁਲਾਜਮਾਂ ਲਈ ਬਣਾਇਆ ਸੁਰੱਖਿਆਤਮਕ ਚਸ਼ਮਾ

ਤਾਲਾਬੰਦੀ ਮਗਰੋਂ ਮੁੜ ਖੁਲ੍ਹੀ ਪੀ.ਜੀ.ਆਈ. ਦੀ ਓ.ਪੀ.ਡੀ.

ਲਾਕਡਾਊਨ ਦੌਰਾਨ ਹੋਏ ਨੁਕਸਾਨ ਨੂੰ ਡਿਜੀਟਲ ਮਾਰਕੀਟਿੰਗ ਤੋਂ ਪੂਰਾ ਕਰਨ ਉੱਦਮੀ : ਮਿੱਤਲ

ਕੋਵਿਡ-19 : ਚੰਡੀਗੜ੍ਹ 'ਚ ਦੋ ਹੋਰ ਨਵੇਂ ਕੇਸ ਅਤੇ ਕੁਲ ਕੇਸ 427

ਕਾਂਗਰਸੀ ਵਿਧਾਇਕਾਂ ਵੱਲੋ ਹੀ ਪੰਜਾਬ ਸਰਕਾਰ ਦੇ ਸਹਿਕਾਰੀ ਬੈਂਕਾਂ ਦੇ ਪ੍ਰਸਾਵਿਤ ਰਲੇਵੇਂ ਦਾ ਜ਼ੋਰਦਾਰ ਵਿਰੋਧ