ਨੂਰਪੁਰ ਬੇਦੀ, 13 ਮਾਰਚ (ਬਲਵਿੰਦਰ ਰੈਤ) : ਪ੍ਰਸਿੱਧ ਪੰਜਾਬੀ ਲੋਕ ਗਾਇਕ ਹਰਮਨ ਮਾਨ ਦਾ ਸਿੰਗਲ ਟਰੈਕ ਐਚ ਐਚ ਇਨਟਰਟੇਨਮੈਨਟ ਵਲੋਂ ਰਿਲੀਜ਼ ਕਰ ਦਿੱਤਾ ਗਿਆ ਹੈ ਇਸ ਸਬੰਧੀ ਗੱਲਬਾਤ ਦੌਰਾਨ ਹਰਮਨ ਮਾਨ ਨੇ ਕਿਹਾ ਕਿ ਮਨੁੱਖੀ ਜਿੰਦਗੀ ਵਿੱਚ ਮਿਲਣ ਤੋਂ ਲੈ ਕੇ ਇਸ਼ਕ ਹਕੀਕੀ ਰੰਗ ਮਿਲਦੇ ਹਨ ਅਤੇ ਇਸ ਬਾਰੇ ਹਰ ਪ੍ਰੇਮੀ ਇਸ ਹਕੀਕੀ ਇਸ਼ਕ ਦੇ ਰੰਗਾਂ ਨੂੰ ਆਪਣੇ ਨਜ਼ਰੀਏ ਨਾਲ ਦੇਖਦਾ ਹੈ ਤੇ ਬਿਆਨਦਾ ਹੈ ਉਨ੍ਹਾਂ ਦੱਸਿਆ ਕਿ ਰਿਲੀਜ਼ ਕੀਤੇ ਗਏ ਇਸ ਗੀਤ ਵਿੱਚ ਵੀ ਉੱਘੇ ਪੰਜਾਬੀ ਗੀਤਕਾਰ ਕਾਵਲ ਸਰੂਪ ਪੁਰੀ ਨੇ ਇਸ਼ਕ ਮੁਹੱਬਤ ਦੇ ਰੰਗ ਨੂੰ ਬੇਹੱਦ ਖੂਬਸੂਰਤ ਸ਼ਬਦਾਵਲੀ ਵਿੱਚ ਪਰੋਇਆ ਹੈ ਜਦ ਕਿ ਇਸ ਗੀਤ ਦਾ ਸੰਗੀਤ ਯੂਸੀ ਐਕਸ ਵਲੋਂ ਤਿਆਰ ਕੀਤਾ ਗਿਆ ਇਸ ਦੇ ਡਾਇਰੈਕਟਰ ਲਿੱਲ ਬਿੱਗ ਅਤੇ ਪ੍ਰੋਡਿਊਸਰ ਹਰਪ੍ਰੀਤ ਸਿੰਘ ਹਨ ਅਤੇ ਸਹਾਇਕ ਗਾਇਕਾ ਯਾਸਿਕਾ ਅਨੰਦ ਵੱਲੋਂ ਵੀ ਵਧੀਆ ਭੂਮਿਕਾ ਨਿਭਾਈ ਗਈ ਇਸ ਤੋਂ ਬਾਅਦ ਗਾਇਕ ਹਰਮਨ ਮਾਨ ਵੱਲੋਂ ਸਪੈਸ਼ਲ ਧੰਨਵਾਦ ਕੀਤਾ ਜਗਜੀਤ ਸਿੰਘ ਧਨੋਆ ਸ ਗੁਰਦੇਵ ਸਿੰਘ ਸਿਮਰਨਜੀਤ ਸਿੰਘ ਅਤੇ ਉਸਤਾਦ ਹਰਨਾਮ ਜੋਗੀ ਅਸ਼ਵਨੀ ਵਰਮਾ ਅੰਗਰੇਜ ਸਿੰਘ ਦਲਜੀਤ ਸਿੰਘ ਅੰਮ੍ਰਿਤਪਾਲ ਬਿੱਲਾ ਸਵਰਾਜ ਸੰਧੂ ਸੁਖਮਨੀ ਅਤੇ ਸੁਰਿੰਦਰ ਕੌਰ ਜੋਤੀ ਗੈਸ ਅਤੇ ਇਸ ਗੀਤ ਲਈ ਹੌਸਲਾ ਅਫ਼ਜ਼ਾਈ ਕਰਨ ਵਾਲੇ ਸੱਜਣਾ ਮਿੱਤਰਾਂ ਦਾ।