Thursday, March 23, 2023
Thursday, March 23, 2023 ePaper Magazine

ਚੰਡੀਗੜ੍ਹ

ਜੇਕਰ ਆਪਣੇ ਬੱਚਿਆਂ ਦੀ ਤਕਦੀਰ ਬਦਲਣੀ ਹੈ ਤਾਂ ਈਵੀਐਮ ਦਾ ਬਟਨ ਬਦਲੋ- ਮੁੱਖ ਮੰਤਰੀ ਭਗਵੰਤ ਮਾਨ

March 13, 2023 08:07 PM

-ਰਾਜਸਥਾਨ ਦੇ ਲੋਕ ਵੀ ਝਾੜੂ ਦਾ ਬਟਨ ਦਬਾਉਣ ਲਈ ਤਿਆਰ - ਭਗਵੰਤ ਮਾਨ

-ਭਾਜਪਾ ਦਾ ਡਬਲ ਇੰਜਣ ਕਰ ਰਿਹਾ ਹੈ ਦੋਹਰਾ ਭ੍ਰਿਸ਼ਟਾਚਾਰ, ਭਾਜਪਾ ਨੇ ਦੇਸ਼ ਦੀ ਜਨਤਾ ਨਾਲ ਸਿਰਫ ਝੂਠੇ ਵਾਅਦੇ ਕੀਤੇ - ਮਾਨ

-ਪੇਪਰ ਲੀਕ 'ਤੇ ਮਾਨ ਨੇ ਕਿਹਾ- ਲੀਕ ਕਰਨ ਵਾਲੇ ਪ੍ਰੋਫੈਸਰ ਤੇ ਕਰਮਚਾਰੀ ਗ੍ਰਿਫ਼ਤਾਰ, ਹੋਵੇਗੀ ਸਖਤ ਕਾਰਵਾਈ

-ਮੁੱਖ ਮੰਤਰੀ ਮਾਨ ਨੇ ਰਾਜਸਥਾਨ ਦੇ ਲੋਕਾਂ ਨੂੰ ਆਮ ਆਦਮੀ ਪਾਰਟੀ ਦਾ ਸਮਰਥਨ ਕਰਨ ਦੀ ਕੀਤੀ ਅਪੀਲ

ਚੰਡੀਗੜ੍ਹ, 13 ਮਾਰਚ (ਬਿਊਰੋ ) : ਰਾਜਸਥਾਨ 'ਚ ਆਮ ਆਦਮੀ ਪਾਰਟੀ ਦੀ ਰੈਲੀ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਰਾਜਸਥਾਨ 'ਚ ਭਾਜਪਾ ਅਤੇ ਕਾਂਗਰਸ ਨੇ ਮਿਲ ਕੇ ਲੋਕਾਂ ਨੂੰ ਲੁੱਟਿਆ ਅਤੇ ਰਲ ਕੇ ਰਾਜ ਕੀਤਾ।

ਮਾਨ ਨੇ ਕਿਹਾ ਕਿ ਰਾਜਸਥਾਨ ਦੇ ਲੋਕ ਦੋਵੇਂ ਪਾਰਟੀਆਂ ਤੋਂ ਤੰਗ ਆ ਚੁੱਕੇ ਹਨ। ਹੁਣ ਰਾਜਸਥਾਨ ਦੇ ਲੋਕ ਵੀ ਦਿੱਲੀ ਅਤੇ ਪੰਜਾਬ ਵਾਂਗ ਹੂੰਝਾ ਫੇਰਨ ਲਈ ਤਿਆਰ ਹਨ। ਹੁਣ ਤੀਜਾ ਵਿਕਲਪ ਰਾਜਸਥਾਨ ਵਿੱਚ ਵੀ ਆ ਗਿਆ ਹੈ। ਕਾਂਗਰਸ ਅਤੇ ਭਾਜਪਾ ਦਾ ਸਫ਼ਾਇਆ ਕਰਨ ਲਈ ਰੱਬ ਨੇ ਝਾੜੂ ਭੇਜਿਆ ਹੈ। ਅਸੀਂ ਆਪਣੇ ਝਾੜੂ ਨਾਲ ਭਾਜਪਾ ਅਤੇ ਕਾਂਗਰਸ ਵੱਲੋਂ ਫੈਲਾਈ ਗੰਦਗੀ ਨੂੰ ਸਾਫ਼ ਕਰਾਂਗੇ।

ਮਾਨ ਨੇ ਰਾਜਸਥਾਨ ਦੇ ਲੋਕਾਂ ਨੂੰ ਆਮ ਆਦਮੀ ਪਾਰਟੀ ਦਾ ਸਾਥ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਇਨ੍ਹਾਂ ਦੋਵਾਂ ਰਿਵਾਇਤੀ ਪਾਰਟੀਆਂ ਨੇ ਤੁਹਾਡਾ ਅਤੇ ਤੁਹਾਡੇ ਬੱਚਿਆਂ ਦਾ ਭਵਿੱਖ ਖਰਾਬ ਕੀਤਾ ਹੈ। ਆਪਣੇ ਬੱਚਿਆਂ ਦਾ ਭਵਿੱਖ ਅਤੇ ਕਿਸਮਤ ਬਦਲਣ ਲਈ ਸਾਨੂੰ ਈਵੀਐਮ ਦਾ ਬਟਨ ਬਦਲ ਕੇ ਝਾੜੂ ਨੂੰ ਵੋਟ ਪਾਉਣੀ ਪਵੇਗੀ।

ਉਨ੍ਹਾਂ ਕਿਹਾ ਕਿ ਜਦੋਂ ਆਮ ਆਦਮੀ ਪਾਰਟੀ ਬਣੀ ਸੀ ਤਾਂ ਕਾਂਗਰਸ-ਭਾਜਪਾ ਵਾਲੇ ਕੇਜਰੀਵਾਲ ਨੂੰ ਗਾਲ੍ਹਾਂ ਕੱਢਦੇ ਸਨ। ਕਹਿੰਦੇ ਸਨ ਚੁਣ ਕੇ ਆਉਣਾ। ਹੁਣ ਜਦੋਂ ਅਸੀਂ ਚੁਣ ਕੇ ਆਏ ਹਾਂ ਤਾਂ ਕਾਂਗਰਸ-ਭਾਜਪਾ ਸੜਕਾਂ 'ਤੇ ਆ ਗਏ ਹਨ। ਮਾਨ ਨੇ ਭਾਜਪਾ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਪੰਜਾਬ ਵਿੱਚ ਉਨ੍ਹਾਂ ਲਈ ਸਿਰਫ਼ ਦੋ ਸੀਟਾਂ ਹੀ ਬਚੀਆਂ ਹਨ। ਉਨ੍ਹਾਂ ਦੇ ਵਿਧਾਇਕ ਹੁਣ ਸਕੂਟਰਾਂ 'ਤੇ ਵੀ ਵਿਧਾਨ ਸਭਾ ਆ ਸਕਦੇ ਹਨ।

ਮਾਨ ਨੇ ਕਿਹਾ ਕਿ ਭਾਜਪਾ ਨੇ ਕੇਂਦਰ ਵਿੱਚ ਆਪਣੀ ਸਰਕਾਰ ਬਣਾਉਣ ਲਈ ਲੋਕਾਂ ਨਾਲ ਝੂਠ ਬੋਲਿਆ, ਦੋ ਕਰੋੜ ਨੌਕਰੀਆਂ ਦਾ ਝੂਠ ਬੋਲ ਕੇ ਨੌਜਵਾਨਾਂ ਤੋਂ ਵੋਟਾਂ ਹਥਿਆ ਲਈਆਂ। ਜਦੋਂ ਸਰਕਾਰ ਬਣੀ ਤਾਂ ਇਨ੍ਹਾਂ ਲੋਕਾਂ ਨੇ ਇਕ-ਇਕ ਕਰਕੇ ਸਾਰੀਆਂ ਸਰਕਾਰੀ ਕੰਪਨੀਆਂ ਵੇਚਣੀਆਂ ਸ਼ੁਰੂ ਕਰ ਦਿੱਤੀਆਂ। ਭਾਜਪਾ ਨੇ ਦੇਸ਼ ਦੀ ਜਨਤਾ ਨਾਲ ਮਹਿੰਗਾਈ, ਰੁਜ਼ਗਾਰ ਅਤੇ ਭ੍ਰਿਸ਼ਟਾਚਾਰ ਦੇ ਝੂਠੇ ਵਾਅਦੇ ਹੀ ਕੀਤੇ। ਹੁਣ ਦੇਸ਼ ਦੀ ਜਨਤਾ ਭਾਜਪਾ ਨੂੰ ਇਸ ਦੇ ਝੂਠੇ ਵਾਅਦਿਆਂ ਲਈ ਸਬਕ ਸਿਖਾਏਗੀ।

ਮਾਨ ਨੇ ਕਿਹਾ ਕਿ ਭਾਜਪਾ ਦੇ ਡਬਲ ਇੰਜਣ ਕਾਰਨ ਦੋਹਰਾ ਭ੍ਰਿਸ਼ਟਾਚਾਰ ਹੋ ਰਿਹਾ ਹੈ। ਜਿਸ ਕਾਰਨ ਉਨ੍ਹਾਂ ਦਾ ਡਬਲ ਇੰਜਣ ਬੰਦ ਕਰਨਾ ਪਵੇਗਾ। ਇਹ ਲੋਕ ਤੁਹਾਡੇ ਬੱਚਿਆਂ ਦਾ ਭਵਿੱਖ ਵੇਚ ਦੇਣਗੇ। ਹੁਣ ਹਰ ਘਰ ਵਿੱਚ ਝਾੜੂ ਤੇ ਕੇਜਰੀਵਾਲ ਦੀ ਗੱਲ ਹੋਣੀ ਚਾਹੀਦੀ ਹੈ। ਝਾੜੂ ਦਾ ਬਟਨ ਤੁਹਾਡੇ ਬੱਚਿਆਂ ਦੀ ਕਿਸਮਤ ਬਦਲ ਦੇਵੇਗਾ।

 
 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਚੰਡੀਗੜ੍ਹ ਖ਼ਬਰਾਂ

ਪ੍ਰਧਾਨ ਮੰਤਰੀ ਮੋਦੀ ਦੀ ਸਿਹਤ ਠੀਕ ਨਹੀਂ, ਦਿਨ ਭਰ ਗੁੱਸੇ 'ਚ ਰਹਿੰਦੇ ਹਨ, ਉਨ੍ਹਾਂ ਨੂੰ ਨੀਂਦ ਵੀ ਨਹੀਂ ਆਉਂਦੀ : ਅਰਵਿੰਦ ਕੇਜਰੀਵਾਲ

ਪੰਜਾਬ ਪੁਲਿਸ ਨੂੰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਿਸੇ ਵੀ ਬੇਕਸੂਰ ਨੂੰ ਤੰਗ ਨਾ ਕਰਨ ਦੀਆਂ ਸਪੱਸ਼ਟ ਹਦਾਇਤਾਂ

ਸੜਕ ਸੁਰੱਖਿਆ ਬਾਰੇ ਜਾਗਰੂਕਤਾ ਫੈਲਾਉਣ ਅਤੇ ਪੂਰੇ ਟਰਾਂਸਪੋਰਟ ਅਤੇ ਲੌਜਿਸਟਿਕ ਭਾਈਚਾਰੇ ਵਿੱਚ ਡਰਾਈਵਰ ਦੀ ਸਥਿਤੀ ਨੂੰ ਉੱਚਾ ਚੁੱਕਣ ਦੇ ਮੰਤਵ ਨਾਲ ਪੂਰੇ ਭਾਰਤ ਵਿੱਚ 10 ਲੱਖ ਲੋਕਾਂ ਤੱਕ ਪਹੁੰਚਿਆ

ਸਰਕਾਰਾਂ ਵੱਲੋਂ ਦੂਰ ਅੰਦੇਸ਼ੀ ਤੇ ਤੁਹੱਮਲ ਤੋਂ ਕੰਮ ਲੈਣ ਦੀ ਘੜੀ : ਸ ਪ੍ਰਕਾਸ਼ ਸਿੰਘ ਬਾਦਲ

ਐਨ.ਐਸ.ਐਸ ਦੇ ਵਿਸ਼ੇਸ਼ ਕੈਂਪ ਵਿੱਚ ਸ਼ਹੀਦ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।

ਮੁੱਖ ਮੰਤਰੀ ਵੱਲੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜੱਦੀ ਪਿੰਡ ਵਿੱਚ ਵਿਰਾਸਤੀ ਗਲੀ ਬਣਾਉਣ ਦਾ ਐਲਾਨ

ਬਠਿੰਡਾ ਸ਼ਹਿਰ ‘ਚ 88.94 ਕਰੋੜ ਦੀ ਲਾਗਤ ਨਾਲ ਉਸਾਰੇ ਜਾਣਗੇ ਦੋ ਰੇਲਵੇ ਓਵਰ ਬ੍ਰਿਜ: ਹਰਭਜਨ ਸਿੰਘ ਈ.ਟੀ.ਓ.

ਮੁੱਖ ਮੰਤਰੀ ਦੀ ਅਗਵਾਈ ਹੇਠ ਪੰਜਾਬ ਵਿਧਾਨ ਸਭਾ ਵੱਲੋਂ ਹਲਵਾਰਾ ਹਵਾਈ ਅੱਡੇ ਦਾ ਨਾਮ ਸ਼ਹੀਦ ਕਰਤਾਰ ਸਿੰਘ ਸਰਾਭਾ ਅੰਤਰਰਾਸ਼ਟਰੀ ਹਵਾਈ ਅੱਡੇ ਵਜੋਂ ਰੱਖਣ ਦਾ ਮਤਾ ਸਰਬਸੰਮਤੀ ਨਾਲ ਪਾਸ

ਐਨਐਸਐਸ ਵਲੰਟੀਅਰਾਂ ਵੱਲੋਂ ਖੁੱਡਾ ਲਾਹੌਰਾ ਦੇ ਵਸਨੀਕਾਂ ਦਾ ਸਰਵੇਖਣ

NSS ਵਾਲੰਟੀਅਰਾਂ ਦੁਆਰਾ ਆਯੋਜਿਤ ਸਰਵੇਖਣ