ਮੋਰਿੰਡਾ, 13 ਮਾਰਚ (ਲਖਵੀਰ ਸਿੰਘ) : ਸਭ ਕਿਛ ਤੇਰਾ ਵੈਲਫੇਅਰ ਸੁਸਾਇਟੀ ਰਜਿ. ਮੋਰਿੰਡਾ ਵਲੋਂ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲਗੁਰਦੁਆਰਾ ਕੋਤਵਾਲੀ ਸਾਹਿਬ ਮੋਰਿੰਡਾ ਵਿਖੇ ਛੇਵਾਂ ਖੂਨਦਾਨ ਕੈਂਪ ਲਗਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੁਸਾਇਟੀ ਦੇ ਪ੍ਰਧਾਨ ਹਰਦੀਪ ਸਿੰਘ ਅਨੰਦ ਨੇ ਦੱਸਿਆ ਕਿ ਕੈਂਪ ਦਾ ਉਦਘਾਟਨ ਐੱਸ.ਡੀ.ਐੱਮ. ਮੋਰਿੰਡਾ ਦੀਪਾਂਕਰ ਗਰਗ ਵਲੋਂ ਕੀਤਾ ਗਿਆ। ਉਹਨਾਂ ਦੱਸਿਆ ਕਿ ਰੋਟਰੀ ਬਲੱਡ ਬੈਂਕ ਸੁਸਾਇਟੀ ਰਿਸੋਰਸ ਸੈਂਟਰ, ਸੈਕਟਰ 37 ਚੰਡੀਗੜ੍ਹ ਦੇ ਡਾਕਟਰਾਂ ਦੀ ਟੀਮ ਨੇ 53 ਯੂਨਿਟ ਖੂਨ ਇਕੱਤਰ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਗਪਾਲ ਸਿੰਘ ਜੌਲੀ ਸਾਬਕਾ ਕੌਂਸਲਰ, ਕਰਮਜੀਤ ਸਿੰਘ ਡੂਮਛੇੜੀ, ਚਰਨਜੀਤ ਸਿੰਘ, ਸੁਖਵਿੰਦਰ ਸਿੰਘ ਚਲਾਕੀ, ਨਿਰਮਲ ਸਿੰਘ, ਸੁਖਦੀਪ ਸਿੰਘ, ਕਮਲ ਪੰਡਿਤ ਸੋਨਲ ਕੁਮਾਰ, ਸੋਨੂੰ ਬੈਦਵਾਨ, ਗੁਰੀ ਬੱਲੋਮਾਜਰਾ, ਬੱਬੀ ਧਨਾਸ, ਮੋਹਿਤ ਸੈਣੀ, ਵਿਵੇਕ ਸ਼ਰਮਾ, ਬਲਵੀਰ ਸਿੰਘ, ਅਸ਼ਵਨੀ ਪੰਡਿਤ, ਅਮਨਪ੍ਰੀਤ ਅਮਨ, ਅਨਿਲ ਧੀਮਾਨ, ਗੁਰਜੰਟ ਸਿੰਘ, ਬਲਦੇਵ ਸਿੰਘ, ਗੁਰਮੀਤ ਸਿੰਘ ਵੈਦ, ਧਰਮਪਾਲ, ਜਸਵਿੰਦਰ ਸਿੰਘ, ਰਵਿੰਦਰ ਸਿੰਘ ਰਾਜੂ, ਜੱਸਾ ਸਿੰਘ, ਜੈਮਲ ਸਿੰਘ, ਸੰਤ ਸਿੰਘ ਆਦਿ ਹਾਜ਼ਰ ਸਨ।