Tuesday, December 01, 2020 ePaper Magazine
BREAKING NEWS
ਕੋਰੋਨਾ ਵੈਕਸੀਨ ਬਾਰੇ ਆਲਟੋਸ ਵਿਖੇ ਵਰਕਸ਼ਾਪ , ਕੰਪਨੀਆਂ ਵਲੋਂ ਚਿੰਤਾਇਨਟਰਨੈਸ਼ਨਲ ਸਿੱਖ ਕਨਫੈਡਰੇਸ਼ਨ ਵੱਲੋਂ ਛਪਵਾਈ ਗਈ ਪੁਸਤਕ ”ਭੁੱਲੇ ਵਿਸਰੇ ਨਾਨਕ ਪੰਥੀ” ਪ੍ਰਮੁੱਖ ਸ਼ਖਸੀਅਤਾਂ ਵੱਲੋਂ ਰਿਲੀਜ਼ਹੁਸ਼ਿਆਰਪੁਰ ਦੇ ਪਿੰਡ ਫਾਂਬੜਾ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਐਸਜੀਪੀਸੀ ਪ੍ਰਧਾਨ ਵੱਲੋਂ ਨਿੰਦਾਖੇਤੀ ਬਿਲਾਂ 'ਤੇ ਨੋਟੀਫਿਕੇਸ਼ਨ ਜਾਰੀ ਕਰਨ 'ਤੇ 'ਆਪ' ਦੇ ਦੋਗਲਾਪਨ ਦਾ ਪਰਦਾਫਾਸ਼- ਕੈਪਟਨਯੂਥ ਕਾਂਗਰਸ ਦਾ ਐਲਾਨ 2 ਦਸੰਬਰ ਨੂੰ ਘੇਰਾਂਗੇ ਮੁੱਖ ਮੰਤਰੀ ਖੱਟੜ ਦੀ ਰਿਹਾਇਸ਼ : ਲੱਕੀਸ਼੍ਰੋਮਣੀ ਕਮੇਟੀ ਦੇ ਵਿਦਿਅਕ ਅਦਾਰਿਆਂ ਦੇ ਮੁਖੀਆਂ ਨਾਲ ਇਕੱਤਰਤਾ ਸਵੱਛ ਭਾਰਤ ਮਿਸ਼ਨ ਤਹਿਤ ਕਰਵਾਇਆ ਪੋਸਟਰ ਮੇਕਿੰਗ ਮੁਕਾਬਲਾ ਜ਼ੀਰਕਪੁਰ 'ਚ ਸਾਰੇ ਸੰਗਠਨਾਂ ਦੀ ਮੰਗ, ਛੇਤੀ ਬਣੇ 100 ਬੈਡਾਂ ਦਾ ਹਸਪਤਾਲ ਮੁਸਾਫ਼ਰ ਗੱਡੀਆਂ ਚੱਲਣ ਨਾਲ ਸਵਾਰੀਆਂ ਵਿੱਚ ਭਾਰੀ ਉਤਸ਼ਾਹਵਿਸ਼ਵ ਏਡਜ਼ ਜਾਗਰੂਕਤਾ ਦਿਵਸ ਮੌਕੇ ਸੈਮੀਨਾਰ ਕਰਵਾਇਆ

ਦੁਨੀਆ

ਪਰਵਾਸੀ ਭਾਰਤੀ ਹੁਣ ਆਪਣੇ ਪਾਸਪੋਰਟ 'ਚ ਦੇ ਸਕਣਗੇ ਯੂਏਈ ਦਾ ਸਥਾਨਕ ਪਤਾ

October 29, 2020 02:26 PM

ਦੁਬਈ, 29 ਅਕਤੂਬਰ (ਏਜੰਸੀ) : ਦੁਬਈ ਵਿਚ ਸਥਿਤ ਭਾਰਤੀ ਵਣਜ ਦੂਤਘਰ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ ਰਹਿਣ ਵਾਲੇ ਪਰਵਾਸੀ ਭਾਰਤੀ ਹੁਣ ਅਪਣੇ ਪਾਸਪੋਰਟ ਵਿਚ ਸਥਾਨਕ ਪਤਾ ਦੇ ਸਕਦੇ ਹਨ। ਭਾਰਤ ਸਰਕਾਰ ਨੇ ਵਿਦੇਸ਼ੀ ਨਾਗਰਿਕਾਂ ਨੂੰ ਅਪਣੇ ਨਿਵਾਸ ਸਥਾਨ ਵਿਚ ਉਨ੍ਹਾਂ ਦੇ ਸਥਾਨਕ ਪਤੇ ਨੂੰ ਜੋੜਨ ਦੀ ਆਗਿਆ ਦੇਣ ਦਾ ਫ਼ੈਸਲਾ ਕੀਤਾ ਹੈ। ਜੋ ਮੁੱਖ ਤੌਰ 'ਤੇ ਉਨ੍ਹਾਂ ਦੇ ਲਈ ਹੈ ਜਿਨ੍ਹਾਂ ਦੇ ਕੋਲ ਭਾਰਤ ਵਿਚ ਸਥਾਈ ਜਾਂ ਜਾਇਜ਼ ਪਤੇ ਨਹੀਂ ਹਨ। 

ਦੁਬਈ ਵਿਚ ਭਾਰਤੀ ਅਧਿਕਾਰੀ ਸਿਧਾਰਥ ਕੁਮਾਰ ਬਰੈਲੀ ਨੇ ਗਲਫ਼ ਨਿਊਜ਼ ਨੂੰ ਦੱਸਿਆ ਕਿ ਅਸੀਂ ਸਮਝਦੇ ਹਾਂ ਕਿ ਬਹੁਤ ਸਾਰੇ ਲੋਕ ਜੋ ਕਾਫੀ ਸਮੇਂ ਤੋਂ ਯੂਏਈ ਵਿਚ ਰਹਿੰਦੇ ਹਨ, ਉਨ੍ਹਾਂ ਦਾ ਭਾਰਤ ਵਿਚ ਕੋਈ ਸਥਾਈ ਪਤਾ ਨਹੀਂ ਹੈ, ਉਹ ਅਪਣੇ ਪਾਸਪੋਰਟ ਵਿਚ ਅਪਣਾ ਸਥਾਨਕ ਯੂਏਈ ਪਤਾ ਜੋੜ ਸਕਦੇ ਹਨ। ਸਿਧਾਰਥ ਮੁਤਾਬਕ, ਪਤੇ ਵਿਚ ਬਦਲਾਅ ਮੌਜੂਦਾ ਪਾਸਪੋਰਟ ਵਿਚ ਨਹੀਂ ਕੀਤਾ ਜਾ ਸਕਦਾ ਹੈ। ਇਸ ਸਬੰਧੀ ਭਾਰਤੀ ਪਾਸਪੋਰਟ ਧਾਰਕਾਂ ਨੂੰ ਨਵੇਂ ਪਾਸਪੋਰਟ ਦੇ ਲਈ ਅਪਲਾਈ ਕਰਨਾ ਹੋਵੇਗਾ। ਉਨ੍ਹਾਂ ਦੱਸਿਆ ਕਿ ਕਿਰਾਏ ਜਾਂ ਖੁਦ ਦੇ ਘਰ ਵਿਚ ਰਹਿਣ ਵਾਲੇ ਪਰਵਾਸੀ ਭਾਰਤੀਆਂ ਵਲੋਂ ਸਹੂਲਤ ਦਾ ਲਾਭ ਲਿਆ ਜਾ ਸਕਦਾ ਹੈ। ਇੱਛੁਕ ਲੋਕਾਂ ਨੂੰ ਭਾਰਤ ਤੋਂ ਵਿਦੇਸ਼ਾਂ ਵਿਚ ਪਤਾ ਬਦਲਣ ਲਈ ਨਵੇਂ ਆਵੇਦਨ ਕਰਦੇ ਸਮੇਂ ਨਿਵਾਸ ਦੇ ਪ੍ਰਮਾਣ ਦੇ ਰੂਪ ਵਿਚ  ਕੁਝ ਦਸਤਾਵੇਜ਼ ਦੇਣੇ ਹੋਣਗੇ। ਇਨ੍ਹਾਂ ਵਿਚ ਬਿਜਲੀ, ਪਾਣੀ ਦੇ ਬਿਲ, ਰੈਂਟ ਐਗਰੀਮੈਂਟ, ਕਿਰਾਏਦਾਰ ਨਾਲ ਕਰਾਰ ਨੂੰ ਯੂਏਈ ਵਿਚ ਰਿਹਾਇਸ਼ ਦੇ ਪ੍ਰਮਾਣ ਦੇ ਰੂਪ ਵਿਚ ਸਵੀਕਾਰ ਕੀਤਾ ਜਾਵੇਗਾ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਦੁਨੀਆ ਖ਼ਬਰਾਂ

ਲੰਡਨ : ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂ 'ਤੇ ਸੜਕ ਦਾ ਨਾਂ ਰੱਖਣ ਦਾ ਫੈਸਲਾ

ਕ੍ਰੋਏਸ਼ੀਆ ਦੇ ਪ੍ਰਧਾਨ ਮੰਤਰੀ ਕੋਰੋਨਾ ਪਾਜ਼ੇਟਿਵ

ਕੋਰੋਨਾ : ਦੁਨੀਆ ਭਰ 'ਚ ਤੇਜ਼ੀ ਨਾਲ ਫੈਲ ਰਿਹਾ ਸੰਕਰਮਣ, ਰੋਜ਼ਾਨਾ ਮਿਲ ਰਹੇ 5 ਲੱਖ ਮਰੀਜ਼

ਡਬਲਯੂਐਚਓ ਮੁਖੀ ਦਾ ਵੱਡਾ ਬਿਆਨ : ਵੁਹਾਨ ਤੋਂ ਹੋਵੇਗੀ ਕੋਰੋਨਾ ਦੇ ਸਰੋਤ ਦਾ ਪਤਾ ਲਗਾਉਣ ਦੀ ਸ਼ੁਰੂਆਤ

ਅਮਰੀਕਾ ਨੇ 26/11 ਦੇ ਮਾਸਟਰ ਮਾਈਂਡ ਸਾਜਿਦ 'ਤੇ ਐਲਾਨਿਆ 50 ਲੱਖ ਡਾਲਰ ਦਾ ਇਨਾਮ

ਇਜ਼ਰਾਈਲ ਦੀ ਜਸੂਸ ਏਜੰਸੀ 'ਤੇ ਲੱਗਿਆ ਈਰਾਨੀ ਵਿਗਿਆਨੀ ਦੇ ਕਤਲ ਦਾ ਇਲਜ਼ਾਮ

ਕੋਰੋਨਾ ਨਹੀਂ, ਰਾਸ਼ਟਰੀ ਸੁਰੱਖਿਆ ਕਾਰਨਾਂ ਕਰਕੇ ਯੂਏਈ ਨੇ ਪਾਕਿਸਤਾਨ ਸਮੇਤ 13 ਦੇਸ਼ਾਂ ਦੇ ਕਾਮਿਆਂ 'ਤੇ ਲਗਾਈ ਪਾਬੰਦੀ

ਆਪਣੇ ਘਰ 'ਚ ਮਸਤੀ ਕਰ ਰਿਹਾ ਅੱਤਵਾਦੀ ਸਰਗਨਾ ਹਾਫਿਜ਼ ਸਈਦ, ਜੇਲ੍ਹ ਤੋਂ ਚੁੱਪ-ਚਾਪ ਕੀਤਾ ਗਿਆ ਰਿਹਾ

ਹਿਮਾਚਲ ਦੇ ਗੌਰਵ ਸ਼ਰਮਾ ਨੇ ਨਿਊਜ਼ੀਲੈਂਡ ਦੀ ਸੰਸਦ 'ਚ ਚੁੱਕੀ ਸੰਸਕ੍ਰਿਤ ਵਿੱਚ ਸਹੁੰ

ਜੋਅ ਬੀਡੇਨ ਦਾ ਐਲਾਨ, ਦਸੰਬਰ ਦੇ ਅੰਤ ਤੱਕ ਸ਼ੁਰੂ ਹੋ ਜਾਵੇਗਾ ਵੈਕਸੀਨ ਦੇਣ ਦਾ ਕੰਮ