Tuesday, December 01, 2020 ePaper Magazine

ਦੁਨੀਆ

ਸਜ਼ਾ ਪੂਰੀ ਕਰ ਚੁੱਕੇ ਭਾਰਤੀ ਕੈਦੀਆਂ ਨੂੰ ਵਤਨ ਵਾਪਸ ਭੇਜੇ ਸਰਕਾਰ : ਇਸਲਾਮਾਬਾਦ ਹਾਈਕੋਰਟ

October 29, 2020 02:29 PM

ਇਸਲਾਮਾਬਾਦ, 29 ਅਕਤੂਬਰ (ਏਜੰਸੀ) : ਪਾਕਿਸਤਾਨ ਦੀਆਂ ਜੇਲ੍ਹਾਂ ਵਿਚ ਬੰਦ ਭਾਰਤੀ ਨਾਗਰਿਕ ਰਿਹਾਅ ਕਰ ਕੇ ਭਾਰਤ ਭੇਜ ਦਿੱਤੇ ਗਏ ਹਨ। ਭਾਰਤੀ ਹਾਈ ਕਮਿਸ਼ਨ ਦੀ ਪਟੀਸ਼ਨ 'ਤੇ ਇਸਲਾਮਾਬਾਦ ਹਾਈ ਕੋਰਟ ਦੇ ਰਿਪੋਰਟ ਤਲਬ ਕਰਨ 'ਤੇ ਪਾਕਿਸਤਾਨੀ ਗ੍ਰਹਿ ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ ਹੈ। ਇਸ ਦੇ ਬਾਵਜੂਦ ਹਾਈ ਕੋਰਟ ਨੇ ਸਰਕਾਰ ਨੂੰ ਝਾੜ ਪਾਈ ਹੈ ਤੇ ਕਿਹਾ ਹੈ ਕਿ ਕਿਸੇ ਵੀ ਕੈਦੀ ਨੂੰ ਉਸ ਦੀ ਸਜ਼ਾ ਪੂਰੀ ਹੋਣ ਤੋਂ ਬਾਅਦ ਜੇਲ੍ਹ ਵਿਚ ਰੱਖਣਾ ਅਪਰਾਧ ਹੈ। ਸਾਰੇ ਭਾਰਤੀ ਨਾਗਰਿਕਾਂ ਨੂੰ ਰਿਹਾਅ ਕਰ ਕੇ ਫ਼ੌਰੀ ਉਨ੍ਹਾਂ ਦੇ ਦੇਸ਼ ਭੇਜਿਆ ਜਾਵੇ। ਇਨ੍ਹਾਂ ਸਾਰੇ ਭਾਰਤੀ ਨਾਗਰਿਕਾਂ ਨੂੰ ਜਾਸੂਸੀ ਤੇ ਅੱਤਵਾਦ ਫੈਲਾਉਣ ਦੇ ਦੋਸ਼ ਵਿਚ ਪਾਕਿਸਤਾਨੀ ਅਦਾਲਤ ਤੋਂ ਸਜ਼ਾ ਹੋਈ ਸੀ ਜਿਸ ਨੂੰ ਉਨ੍ਹਾਂ ਨੇ ਪੂਰਾ ਕਰ ਲਿਆ ਹੈ। 

ਭਾਰਤੀ ਹਾਈ ਕਮਿਸ਼ਨ ਨੇ ਆਪਣੀ ਪਟੀਸ਼ਨ ਵਿਚ ਕਿਹਾ ਸੀ ਕਿ ਸਜ਼ਾ ਪੂਰੀ ਹੋਣ ਤੋਂ ਬਾਅਦ ਵੀ ਕਿਸੇ ਨੂੰ ਜੇਲ੍ਹ ਵਿਚ ਰੱਖਣਾ ਪਾਕਿਸਤਾਨ ਦੇ ਸੰਵਿਧਾਨ ਦੀ ਉਲੰਘਣਾ ਹੈ। ਇਸ ਲਈ ਪੰਜ ਭਾਰਤੀ ਨਾਗਰਿਕਾਂ-ਬਿਰਚੋ, ਬੰਗ ਕੁਮਾਰ, ਸਤੀਸ਼ ਭਾਗ ਤੇ ਸੋਨੂ ਨੂੰ ਬਗ਼ੈਰ ਦੇਰੀ ਰਿਹਾਅ ਕੀਤਾ ਜਾਵੇ। ਇਸ 'ਤੇ ਅਦਾਲਤ ਨੇ ਗ੍ਰਹਿ ਮੰਤਰਾਲੇ ਤੋਂ ਰਿਪੋਰਟ ਤਲਬ ਕੀਤੀ ਸੀ। ਮਾਮਲਾ ਹਾਈ ਕੋਰਟ ਵਿਚ ਜਾਣ ਨਾਲ ਗ੍ਰਹਿ ਮੰਤਰਾਲੇ ਨੇ ਕਾਹਲੀ ਵਿਚ ਭਾਰਤੀ ਕੈਦੀਆਂ ਨੂੰ ਜੇਲ੍ਹ ਤੋਂ ਰਿਹਾਅ ਕਰਵਾਇਆ ਤੇ ਉਨ੍ਹਾਂ ਨੂੰ ਭਾਰਤ ਭੇਜ ਦਿੱਤਾ। ਪਾਕਿਸਤਾਨ ਦੇ ਗ੍ਰਹਿ ਮੰਤਰਾਲੇ ਨੇ ਦੱਸਿਆ ਕਿ ਸਾਰੇ ਪੰਜ ਭਾਰਤੀਆਂ ਦੀ ਸਜ਼ਾ ਪੂਰੀ ਹੋਣ ਤੋਂ ਬਾਅਦ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ ਹੈ ਤੇ 26 ਅਕਤੂਬਰ ਨੂੰ ਉਨ੍ਹਾਂ ਨੂੰ ਭਾਰਤ ਭੇਜ ਦਿੱਤਾ ਗਿਆ ਹੈ। ਇਨ੍ਹਾਂ ਵਿਚੋਂ ਇਕ ਵਾਪਸ ਭਾਰਤ ਨਹੀਂ ਜਾਣਾ ਚਾਹੁੰਦਾ ਸੀ ਪਰ ਉਸ ਨੂੰ ਵੀ ਦੇਸ਼ ਨਿਕਾਲਾ ਦੇ ਦਿੱਤਾ ਗਿਆ ਹੈ। ਗ੍ਰਹਿ ਮੰਤਰਾਲੇ ਨੇ ਇਹ ਜਵਾਬ ਹਾਈ ਕੋਰਟ ਵਿਚ ਦਾਖ਼ਲ ਕੀਤਾ ਹੈ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਦੁਨੀਆ ਖ਼ਬਰਾਂ

ਲੰਡਨ : ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂ 'ਤੇ ਸੜਕ ਦਾ ਨਾਂ ਰੱਖਣ ਦਾ ਫੈਸਲਾ

ਕ੍ਰੋਏਸ਼ੀਆ ਦੇ ਪ੍ਰਧਾਨ ਮੰਤਰੀ ਕੋਰੋਨਾ ਪਾਜ਼ੇਟਿਵ

ਕੋਰੋਨਾ : ਦੁਨੀਆ ਭਰ 'ਚ ਤੇਜ਼ੀ ਨਾਲ ਫੈਲ ਰਿਹਾ ਸੰਕਰਮਣ, ਰੋਜ਼ਾਨਾ ਮਿਲ ਰਹੇ 5 ਲੱਖ ਮਰੀਜ਼

ਡਬਲਯੂਐਚਓ ਮੁਖੀ ਦਾ ਵੱਡਾ ਬਿਆਨ : ਵੁਹਾਨ ਤੋਂ ਹੋਵੇਗੀ ਕੋਰੋਨਾ ਦੇ ਸਰੋਤ ਦਾ ਪਤਾ ਲਗਾਉਣ ਦੀ ਸ਼ੁਰੂਆਤ

ਅਮਰੀਕਾ ਨੇ 26/11 ਦੇ ਮਾਸਟਰ ਮਾਈਂਡ ਸਾਜਿਦ 'ਤੇ ਐਲਾਨਿਆ 50 ਲੱਖ ਡਾਲਰ ਦਾ ਇਨਾਮ

ਇਜ਼ਰਾਈਲ ਦੀ ਜਸੂਸ ਏਜੰਸੀ 'ਤੇ ਲੱਗਿਆ ਈਰਾਨੀ ਵਿਗਿਆਨੀ ਦੇ ਕਤਲ ਦਾ ਇਲਜ਼ਾਮ

ਕੋਰੋਨਾ ਨਹੀਂ, ਰਾਸ਼ਟਰੀ ਸੁਰੱਖਿਆ ਕਾਰਨਾਂ ਕਰਕੇ ਯੂਏਈ ਨੇ ਪਾਕਿਸਤਾਨ ਸਮੇਤ 13 ਦੇਸ਼ਾਂ ਦੇ ਕਾਮਿਆਂ 'ਤੇ ਲਗਾਈ ਪਾਬੰਦੀ

ਆਪਣੇ ਘਰ 'ਚ ਮਸਤੀ ਕਰ ਰਿਹਾ ਅੱਤਵਾਦੀ ਸਰਗਨਾ ਹਾਫਿਜ਼ ਸਈਦ, ਜੇਲ੍ਹ ਤੋਂ ਚੁੱਪ-ਚਾਪ ਕੀਤਾ ਗਿਆ ਰਿਹਾ

ਹਿਮਾਚਲ ਦੇ ਗੌਰਵ ਸ਼ਰਮਾ ਨੇ ਨਿਊਜ਼ੀਲੈਂਡ ਦੀ ਸੰਸਦ 'ਚ ਚੁੱਕੀ ਸੰਸਕ੍ਰਿਤ ਵਿੱਚ ਸਹੁੰ

ਜੋਅ ਬੀਡੇਨ ਦਾ ਐਲਾਨ, ਦਸੰਬਰ ਦੇ ਅੰਤ ਤੱਕ ਸ਼ੁਰੂ ਹੋ ਜਾਵੇਗਾ ਵੈਕਸੀਨ ਦੇਣ ਦਾ ਕੰਮ