Tuesday, December 01, 2020 ePaper Magazine
BREAKING NEWS
ਸਰਹੱਦੀ ਜ਼ਿਲ੍ਹੇ ਗੁਰਦਾਸਪੁਰ 'ਚ ਰਾਤ ਦਾ ਕਰਫਿਊ ਲਾਗੂ ਅਤੇ ਪਾਬੰਦੀ ਹੁਕਮ ਵੀ ਲਾਗੂ ਕੋਰੋਨਾ ਵੈਕਸੀਨ ਬਾਰੇ ਆਲਟੋਸ ਵਿਖੇ ਵਰਕਸ਼ਾਪ , ਕੰਪਨੀਆਂ ਵਲੋਂ ਚਿੰਤਾਇਨਟਰਨੈਸ਼ਨਲ ਸਿੱਖ ਕਨਫੈਡਰੇਸ਼ਨ ਵੱਲੋਂ ਛਪਵਾਈ ਗਈ ਪੁਸਤਕ ”ਭੁੱਲੇ ਵਿਸਰੇ ਨਾਨਕ ਪੰਥੀ” ਪ੍ਰਮੁੱਖ ਸ਼ਖਸੀਅਤਾਂ ਵੱਲੋਂ ਰਿਲੀਜ਼ਹੁਸ਼ਿਆਰਪੁਰ ਦੇ ਪਿੰਡ ਫਾਂਬੜਾ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਐਸਜੀਪੀਸੀ ਪ੍ਰਧਾਨ ਵੱਲੋਂ ਨਿੰਦਾਖੇਤੀ ਬਿਲਾਂ 'ਤੇ ਨੋਟੀਫਿਕੇਸ਼ਨ ਜਾਰੀ ਕਰਨ 'ਤੇ 'ਆਪ' ਦੇ ਦੋਗਲਾਪਨ ਦਾ ਪਰਦਾਫਾਸ਼- ਕੈਪਟਨਯੂਥ ਕਾਂਗਰਸ ਦਾ ਐਲਾਨ 2 ਦਸੰਬਰ ਨੂੰ ਘੇਰਾਂਗੇ ਮੁੱਖ ਮੰਤਰੀ ਖੱਟੜ ਦੀ ਰਿਹਾਇਸ਼ : ਲੱਕੀਸ਼੍ਰੋਮਣੀ ਕਮੇਟੀ ਦੇ ਵਿਦਿਅਕ ਅਦਾਰਿਆਂ ਦੇ ਮੁਖੀਆਂ ਨਾਲ ਇਕੱਤਰਤਾ ਸਵੱਛ ਭਾਰਤ ਮਿਸ਼ਨ ਤਹਿਤ ਕਰਵਾਇਆ ਪੋਸਟਰ ਮੇਕਿੰਗ ਮੁਕਾਬਲਾ ਜ਼ੀਰਕਪੁਰ 'ਚ ਸਾਰੇ ਸੰਗਠਨਾਂ ਦੀ ਮੰਗ, ਛੇਤੀ ਬਣੇ 100 ਬੈਡਾਂ ਦਾ ਹਸਪਤਾਲ ਮੁਸਾਫ਼ਰ ਗੱਡੀਆਂ ਚੱਲਣ ਨਾਲ ਸਵਾਰੀਆਂ ਵਿੱਚ ਭਾਰੀ ਉਤਸ਼ਾਹ

ਪੰਜਾਬ

ਤਿਉਹਾਰਾਂ ਦੇ ਮੱਦੇਨਜ਼ਰ ਫੂਡ ਵਿੰਗ ਨੇ ਬਨਾਵਟੀ ਰੰਗਾਂ ਵਿਰੁੱਧ ਮੁਹਿੰਮ ਚਲਾਈ

October 29, 2020 08:52 PM
ਕਪੂਰਥਲਾ, 29 ਅਕਤੂਬਰ (ਏਜੰਸੀ) : ਫੂਡ ਵਿੰਗ ਕਪੂਰਥਲਾ ਵੱਲੋਂ ਤਿਉਹਾਰਾਂ ਦੇ ਮੱਦੇਨਜ਼ਰ ਜਿਲਾ ਕਪੂਰਥਲਾ ਦੇ ਮਠਿਆਈ ਵਿਕਰੇਤਾਵਾਂ ਨਾਲ ਮੀਟਿੰਗ ਕਰਕੇ ਉਹਨਾਂ ਨੂੰ ਬਨਾਵਟੀ ਰੰਗਾਂ ਅਤੇ ਮਿਲਾਵਟ ਦੇ ਮਨੁੱਖੀ ਸਿਹਤ 'ਤੇ ਬੁਰੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਗਿਆ। ਸਹਾਇਕ  ਫੂਡ ਕਮਿਸ਼ਨਰ ਹਰਜੋਤ ਪਾਲ ਸਿੰਘ ਨੇ ਦੱਸਿਆ ਕਿ ਮਠਿਆਈ ਵਿਕਰੇਤਾਵਾਂ ਨੂੰ ਹਦਾਇਤ ਕੀਤੀ ਗਈ ਕਿ ਉਹ ਮਠਿਆਈਆਂ ਵਿੱਚ ਰੰਗਾਂ ਦੀ ਵਰਤੋਂ ਨਾ ਕਰਨ, ਪਰ ਉਹ ਮੰਜੂਰਸ਼ੁਦਾ ਸਿੰਥੈਟਿਕ ਰੰਗਾਂ ਦੀ ਵਰਤੋਂ ਕਰ ਸਕਦੇ ਹਨ। ਇਸ ਤੋਂ ਇਲਾਵਾ ਸਿਰਫ ਸ਼ੁੱਧ ਸਿਲਵਰ ਲੀਫ ਦੀ ਵਰਤੋਂ ਮਠਿਆਈਆਂ ਤੇ ਕੀਤੀ ਜਾਵੇ (ਅਲੂਮੀਨੀਅਮ ਦੀ ਵਰਤੋਂ ਨਾ ਕੀਤੀ ਜਾਵੇ ਕਿਉਂਕਿ ਇਸ ਨਾਲ ਕੈਂਸਰ ਹੋ ਸਕਦਾ ਹੈ)।
ਉਨਾਂ ਕਿਹਾ ਕਿ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਮਠਿਆਈ ਦੀ ਮਿਆਦ ਸਬੰਧੀ ਮਿਤੀ ਦਰਸਾਈ ਜਾਵੇ ਤੇ ਖੋਆ/ਮਠਿਆਈਆਂ ਨੂੰ ਕੋਲਡ ਸਟੋਰਾਂ ਵਿੱਚ ਨਾ ਰੱਖਿਆ ਜਾਵੇ।  ਉਨਾਂ ਇਹ ਵੀ ਕਿਹਾ ਕਿ  ਖੋਆ/ਮਠਿਆਈਆਂ ਨੂੰ ਦੂਜੇ ਰਾਜਾਂ/ਜਿਲਿਆਂ ਤੋਂ ਨਾ ਮੰਗਵਾਇਆ ਜਾਵੇ ਕਿਉਂਕਿ ਇਹ ਘਟੀਆ ਕੁਆਲਟੀ ਦਾ ਅਤੇ ਘਟੀਆ ਟਰਾਂਸਪੋਰਟ ਹਾਲਤ ਵਿੱਚ ਲਿਆਇਆ ਹੋ ਸਕਦਾ ਹੈ।
ਉਨਾਂ ਕਿਹਾ ਕਿ ਦੀਵਾਲੀ ਦੇ ਤਿਉਹਾਰ ਨੂੰ ਮੁੱਖ ਰੱਖਦੇ ਹੋਏ ਵਿੰਗ ਵੱਲੋਂ ਪਹਿਲਾਂ ਹੀ ਇਸ ਸਬੰਧੀ ਚੈਕਿੰਗਾਂ (ਖਾਸ ਤੌਰ ਤੇ ਫੂਡ ਬਿਜਨਸ ਅਪਰੇਟਰਾਂ ਖਾਸ ਤੌਰ ਤੇ ਮਠਿਆਈ ਵਿਕਰੇਤਾ, ਦੁੱਧ ਦੀਆਂ ਡੇਅਰੀਆਂ ਆਦਿ) ਸ਼ੁਰੂ ਕਰ ਦਿੱਤੀਆਂ ਗਈਆਂ ਹਨ।
ਜ਼ਿਕਰਯੋਗ ਹੈ ਕਿ ਫੂਡ ਸੇਫਟੀ ਅਫਸਰਾਂ  ਸਤਨਾਮ ਸਿੰਘ ਅਤੇ ਸ਼੍ਰੀ ਮੁਕੁਲ ਗਿੱਲ ਸਮੇਤ ਫੂਡ ਟੀਮ ਵੱਲੋਂ ਪਿਛਲੇ 15 ਦਿਨਾਂ ਵਿੱਚ ਕੁੱਲ 66 ਸੈਂਪਲ ਲਏ ਗਏ, ਜਿਸ ਵਿੱਚ ਮਠਿਆਈਆਂ, ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥਾਂ ਦੇ ਸੈਂਪਲ ਮੁੱਖ ਹਨ।
ਵਿੰਗ ਵੱਲੋਂ ਹੁਣ ਕੋਲਡ ਸਟੋਰਾਂ ਅਤੇ ਅਜਿਹੀਆਂ ਥਾਵਾਂ ਜਿੱਥੇ ਮਠਿਆਈਆਂ ਆਦਿ ਸਟੋਰ ਕੀਤੀਆਂ ਜਾਂਦੀਆਂ ਹਨ ਦੀ ਚੈਕਿੰਗ ਕੀਤੀ ਜਾਵੇਗੀ ਅਤੇ ਟੀਮ ਦੀ ਨਜਰ ਰੇਲਵੇ ਸਟੇਸ਼ਨ ਤੇ ਹੋਰ ਰਾਜਾਂ ਤੋਂ ਆਉਣ ਵਾਲੇ ਖੋਏ 'ਤੇ ਵੀ ਬਣੀ ਰਹੇਗੀ।
ਫੂਡ ਵਿੰਗ ਵੱਲੋਂ ਸਾਰੇ ਫੂਡ ਬਿਜਨਸ ਅਪਰੇਟਰਾਂ ਤੋਂ ਸਹਿਯੋਗ ਦੀ ਮੰਗ ਕੀਤੀ ਜਾਂਦੀ ਹੈ ਤਾਂ ਜੋ ਸੁਰੱਖਿਅਤ, ਸ਼ੁੱਧ ਅਤੇ ਮਿਲਾਵਟ ਰਹਿਤ ਖਾਦ ਪਦਾਰਥ ਆਮ ਲੋਕਾਂ ਨੂੰ ਇਸ ਤਿਉਹਾਰਾਂ ਦੇ ਸਮੇਂ ਦੌਰਾਨ ਮੁਹੱਈਆ ਕਰਵਾਏ ਜਾ ਸਕਣ ਤਾਂ ਜੋ ਤਿਉਹਾਰ ਨੂੰ ਇਸਦੀ ਸਹੀ ਭਾਵਨਾ ਅਨੁਸਾਰ ਮਨਾਇਆ ਜਾ ਸਕੇ।
 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਪੰਜਾਬ ਖ਼ਬਰਾਂ

ਇਨਟਰਨੈਸ਼ਨਲ ਸਿੱਖ ਕਨਫੈਡਰੇਸ਼ਨ ਵੱਲੋਂ ਛਪਵਾਈ ਗਈ ਪੁਸਤਕ ”ਭੁੱਲੇ ਵਿਸਰੇ ਨਾਨਕ ਪੰਥੀ” ਪ੍ਰਮੁੱਖ ਸ਼ਖਸੀਅਤਾਂ ਵੱਲੋਂ ਰਿਲੀਜ਼

ਹੁਸ਼ਿਆਰਪੁਰ ਦੇ ਪਿੰਡ ਫਾਂਬੜਾ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਐਸਜੀਪੀਸੀ ਪ੍ਰਧਾਨ ਵੱਲੋਂ ਨਿੰਦਾ

ਯੂਥ ਕਾਂਗਰਸ ਦਾ ਐਲਾਨ 2 ਦਸੰਬਰ ਨੂੰ ਘੇਰਾਂਗੇ ਮੁੱਖ ਮੰਤਰੀ ਖੱਟੜ ਦੀ ਰਿਹਾਇਸ਼ : ਲੱਕੀ

ਸ਼੍ਰੋਮਣੀ ਕਮੇਟੀ ਦੇ ਵਿਦਿਅਕ ਅਦਾਰਿਆਂ ਦੇ ਮੁਖੀਆਂ ਨਾਲ ਇਕੱਤਰਤਾ

ਸਵੱਛ ਭਾਰਤ ਮਿਸ਼ਨ ਤਹਿਤ ਕਰਵਾਇਆ ਪੋਸਟਰ ਮੇਕਿੰਗ ਮੁਕਾਬਲਾ

ਜ਼ੀਰਕਪੁਰ 'ਚ ਸਾਰੇ ਸੰਗਠਨਾਂ ਦੀ ਮੰਗ, ਛੇਤੀ ਬਣੇ 100 ਬੈਡਾਂ ਦਾ ਹਸਪਤਾਲ

ਮੁਸਾਫ਼ਰ ਗੱਡੀਆਂ ਚੱਲਣ ਨਾਲ ਸਵਾਰੀਆਂ ਵਿੱਚ ਭਾਰੀ ਉਤਸ਼ਾਹ

'ਹਿੰਸਾ ਪੀੜਤ ਮਹਿਲਾਵਾਂ ਲਈ ਆਸ ਦੀ ਕਿਰਨ ਬਣ ਕੇ ਉੱਭਰਿਆ ਸਖੀ-ਵਨ ਸਟਾਪ ਸੈਂਟਰ'

ਵਿਸ਼ਵ ਏਡਜ਼ ਜਾਗਰੂਕਤਾ ਦਿਵਸ ਮੌਕੇ ਸੈਮੀਨਾਰ ਕਰਵਾਇਆ

ਕੋਰੋਨਾ ਫ਼ਤਿਹ ਮੁਹਿੰਮ ਤਹਿਤ ਜਾਗਰੂਕਤਾ ਵੈਨ ਰਵਾਨਾ