Tuesday, December 01, 2020 ePaper Magazine

ਪੰਜਾਬ

ਵਿਜੀਲੈਂਸ ਜਾਗਰੂਕਤਾ ਹਫ਼ਤਾ- ਸ਼ਿਕਾਇਤਾਂ ਦਰਜ ਕਰਨ ਲਈ ਪੀਜੀਆਰਐਸ ਪੋਰਟਲ ਦੀ ਵਰਤੋਂ ਕਰਨ ਲੋਕ-ਡੀਸੀ

October 29, 2020 08:53 PM
ਮੁਹਾਲੀ, 29 ਅਕਤੂਬਰ (ਏਜੰਸੀ) : ਮੁਹਾਲੀ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਾਨ ਨੇ ਵਿਜੀਲੈਂਸ ਜਾਗਰੂਕਤਾ ਹਫ਼ਤੇ ਮੌਕੇ ਕਿਹਾ ਜ਼ਿਲ੍ਹੇ ਵਿੱਚ ਕਿਸੇ ਨੂੰ ਵੀ ਸਰਕਾਰੀ ਵਿਭਾਗਾਂ ਸਬੰਧੀ ਆਪਣੀਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਇੱਕ ਤੋਂ ਦੂਜੇ ਦਫ਼ਤਰ ਜਾਣ ਦੀ ਲੋੜ ਨਹੀਂ ਹੈ। ਜ਼ਿਲ੍ਹਾ ਪ੍ਰਸ਼ਾਸਨ ਜਨਤਕ ਸ਼ਿਕਾਇਤਾਂ ਦੇ ਹੱਲ ਲਈ ਵਚਨਬੱਧ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ‘ਜਨਤਕ ਸ਼ਿਕਾਇਤ ਨਿਵਾਰਣ ਪ੍ਰਣਾਲੀ (ਪੀਜੀਆਰਐਸ)’ ਨਾਮ ਦਾ ਇੱਕ ਵੈੱਬ ਪੋਰਟਲ ਕਾਰਸ਼ੀਲ ਹੈ। ਇਹ ਸਾਰੇ ਵਿਭਾਗਾਂ ਸੰਬੰਧੀ ਸ਼ਿਕਾਇਤਾਂ ਲਈ ਇਕੋ ਸ਼ਿਕਾਇਤ ਨਿਵਾਰਣ ਇੰਟਰਫੇਸ ਹੈ। ਨਾਗਰਿਕ ਆਪਣੀਆਂ ਸ਼ਿਕਾਇਤਾਂ connect.punjab.gov.in ਜਾਂ ਐਮ-ਸੇਵਾ ਮੋਬਾਈਲ ਐਪ 'ਤੇ ਜਮ੍ਹਾ ਕਰ ਸਕਦੇ ਹਨ ਜਾਂ ਜੇਕਰ ਉਹ ਚਾਹੁੰਦੇ ਹਨ ਤਾਂ ਉਹ ਖੁਦ ਜਾ ਕੇ ਆਪਣੀਆਂ ਸ਼ਿਕਾਇਤਾਂ ਡੀ.ਸੀ. ਦਫ਼ਤਰ ਜਾਂ ਹੋਰ ਵਿਭਾਗਾਂ ਦੇ ਦਫ਼ਤਰਾਂ ਵਿਖੇ ਜਮ੍ਹਾ ਕਰਵਾ ਸਕਦੇ ਹਨ ਜਿੱਥੋਂ ਉਨ੍ਹਾਂ ਨੂੰ ਪੋਰਟਲ 'ਤੇ ਅਪਲੋਡ ਕੀਤਾ ਜਾਵੇਗਾ।
 ਡੀਸੀ ਨੇ ਦੱਸਿਆ ਜਲਦ ਹੀ, ਨਾਗਰਿਕ ਸੇਵਾ ਕੇਂਦਰਾਂ ਵਿਖੇ ਸ਼ਿਕਾਇਤਾਂ ਦਰਜ ਕਰਵਾ ਸਕਣਗੇ ਅਤੇ ਇਸ ਮੰਤਵ ਲਈ ਇੱਕ ਕਾਲ ਸੈਂਟਰ ਵੀ ਸਥਾਪਤ ਕੀਤਾ ਜਾਵੇਗਾ। ਵਿਭਾਗਾਂ ਦੇ ਅਧਿਕਾਰੀਆਂ ਨੂੰ ਸ਼ਿਕਾਇਤਾਂ ਦੇ ਹੱਲ ਲਈ ਪੋਰਟਲ ਦੀ ਵਰਤੋਂ ਕਰਨ ਦੀ ਸਿਖਲਾਈ ਦਿੱਤੀ ਗਈ ਹੈ । ਇਸ ਤੋਂ ਇਲਾਵਾ, ਨਾਗਰਿਕ ਇਸ ਮਤੇ ਬਾਰੇ ਆਈਵੀਆਰ ਪ੍ਰਣਾਲੀ ਰਾਹੀਂ ਆਪਣੀ ਫੀਡਬੈਕ ਦੇ ਸਕਦੇ ਹਨ ਅਤੇ ਜੇ ਉਹ ਇਸ ਨਿਪਟਾਰੇ ਤੋਂ ਸੰਤੁਸ਼ਟ ਨਹੀਂ ਹਨ, ਤਾਂ ਕਾਰਜ ਪ੍ਰਗਤੀ ਵਿਚ ਸ਼ਿਕਾਇਤਾਂ ਉੱਚ ਅਧਿਕਾਰੀਆਂ ਨੂੰ ਅੱਗੇ ਭੇਜ ਦਿੱਤੀਆਂ ਜਾਂਦੀਆਂ ਹਨ।
 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਪੰਜਾਬ ਖ਼ਬਰਾਂ

ਯੂਥ ਕਾਂਗਰਸ ਦਾ ਐਲਾਨ 2 ਦਸੰਬਰ ਨੂੰ ਘੇਰਾਂਗੇ ਮੁੱਖ ਮੰਤਰੀ ਖੱਟੜ ਦੀ ਰਿਹਾਇਸ਼ : ਲੱਕੀ

ਸ਼੍ਰੋਮਣੀ ਕਮੇਟੀ ਦੇ ਵਿਦਿਅਕ ਅਦਾਰਿਆਂ ਦੇ ਮੁਖੀਆਂ ਨਾਲ ਇਕੱਤਰਤਾ

ਸਵੱਛ ਭਾਰਤ ਮਿਸ਼ਨ ਤਹਿਤ ਕਰਵਾਇਆ ਪੋਸਟਰ ਮੇਕਿੰਗ ਮੁਕਾਬਲਾ

ਜ਼ੀਰਕਪੁਰ 'ਚ ਸਾਰੇ ਸੰਗਠਨਾਂ ਦੀ ਮੰਗ, ਛੇਤੀ ਬਣੇ 100 ਬੈਡਾਂ ਦਾ ਹਸਪਤਾਲ

ਮੁਸਾਫ਼ਰ ਗੱਡੀਆਂ ਚੱਲਣ ਨਾਲ ਸਵਾਰੀਆਂ ਵਿੱਚ ਭਾਰੀ ਉਤਸ਼ਾਹ

'ਹਿੰਸਾ ਪੀੜਤ ਮਹਿਲਾਵਾਂ ਲਈ ਆਸ ਦੀ ਕਿਰਨ ਬਣ ਕੇ ਉੱਭਰਿਆ ਸਖੀ-ਵਨ ਸਟਾਪ ਸੈਂਟਰ'

ਵਿਸ਼ਵ ਏਡਜ਼ ਜਾਗਰੂਕਤਾ ਦਿਵਸ ਮੌਕੇ ਸੈਮੀਨਾਰ ਕਰਵਾਇਆ

ਕੋਰੋਨਾ ਫ਼ਤਿਹ ਮੁਹਿੰਮ ਤਹਿਤ ਜਾਗਰੂਕਤਾ ਵੈਨ ਰਵਾਨਾ

ਇੰਡੀਅਨ ਓਵਰਸੀਜ਼ ਕਾਂਗਰਸ ਜਰਮਨੀ ਵੱਲੋਂ ਕਿਸਾਨਾਂ ਨੂੰ 1 ਕਰੋੜ ਦੀ ਆਰਥਿਕ ਸਹਾਇਤਾ ਦੇਣ ਦਾ ਐਲਾਨ

ਜਦੋਂ ਸਰਕਾਰੀ ਤੰਤਰ ਨੇ ਨਹੀਂ ਲਈ ਸਾਰ ਤਾਂ ਕਲੱਬ ਦੇ ਨੌਜਵਾਨਾਂ ਨੇ ਖ਼ੁਦ ਕੀਤੀ ਗੰਦੇ ਨਾਲੇ ਦੀ ਸਫ਼ਾਈ