Tuesday, December 01, 2020 ePaper Magazine
BREAKING NEWS
ਕੋਰੋਨਾ ਵੈਕਸੀਨ ਬਾਰੇ ਆਲਟੋਸ ਵਿਖੇ ਵਰਕਸ਼ਾਪ , ਕੰਪਨੀਆਂ ਵਲੋਂ ਚਿੰਤਾਇਨਟਰਨੈਸ਼ਨਲ ਸਿੱਖ ਕਨਫੈਡਰੇਸ਼ਨ ਵੱਲੋਂ ਛਪਵਾਈ ਗਈ ਪੁਸਤਕ ”ਭੁੱਲੇ ਵਿਸਰੇ ਨਾਨਕ ਪੰਥੀ” ਪ੍ਰਮੁੱਖ ਸ਼ਖਸੀਅਤਾਂ ਵੱਲੋਂ ਰਿਲੀਜ਼ਹੁਸ਼ਿਆਰਪੁਰ ਦੇ ਪਿੰਡ ਫਾਂਬੜਾ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਐਸਜੀਪੀਸੀ ਪ੍ਰਧਾਨ ਵੱਲੋਂ ਨਿੰਦਾਖੇਤੀ ਬਿਲਾਂ 'ਤੇ ਨੋਟੀਫਿਕੇਸ਼ਨ ਜਾਰੀ ਕਰਨ 'ਤੇ 'ਆਪ' ਦੇ ਦੋਗਲਾਪਨ ਦਾ ਪਰਦਾਫਾਸ਼- ਕੈਪਟਨਯੂਥ ਕਾਂਗਰਸ ਦਾ ਐਲਾਨ 2 ਦਸੰਬਰ ਨੂੰ ਘੇਰਾਂਗੇ ਮੁੱਖ ਮੰਤਰੀ ਖੱਟੜ ਦੀ ਰਿਹਾਇਸ਼ : ਲੱਕੀਸ਼੍ਰੋਮਣੀ ਕਮੇਟੀ ਦੇ ਵਿਦਿਅਕ ਅਦਾਰਿਆਂ ਦੇ ਮੁਖੀਆਂ ਨਾਲ ਇਕੱਤਰਤਾ ਸਵੱਛ ਭਾਰਤ ਮਿਸ਼ਨ ਤਹਿਤ ਕਰਵਾਇਆ ਪੋਸਟਰ ਮੇਕਿੰਗ ਮੁਕਾਬਲਾ ਜ਼ੀਰਕਪੁਰ 'ਚ ਸਾਰੇ ਸੰਗਠਨਾਂ ਦੀ ਮੰਗ, ਛੇਤੀ ਬਣੇ 100 ਬੈਡਾਂ ਦਾ ਹਸਪਤਾਲ ਮੁਸਾਫ਼ਰ ਗੱਡੀਆਂ ਚੱਲਣ ਨਾਲ ਸਵਾਰੀਆਂ ਵਿੱਚ ਭਾਰੀ ਉਤਸ਼ਾਹਵਿਸ਼ਵ ਏਡਜ਼ ਜਾਗਰੂਕਤਾ ਦਿਵਸ ਮੌਕੇ ਸੈਮੀਨਾਰ ਕਰਵਾਇਆ

ਪੰਜਾਬ

ਜ਼ਿਲ੍ਹਾ ਲੁਧਿਆਣਾ ਨੇ ਇਕ ਹੀ ਦਿਨ 'ਚ 83 ਹਜ਼ਾਰ ਮੀਟਰਕ ਟਨ ਝੋਨਾ ਖਰੀਦਣ ਅਤੇ ਲਿਫਟਿੰਗ ਦਾ ਬਣਾਇਆ ਰਿਕਾਰਡ

October 29, 2020 08:54 PM

ਲੁਧਿਆਣਾ, 29 ਅਕਤੂਬਰ (ਏਜੰਸੀ) : ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਜਿੱਥੇ ਝੋਨੇ ਦੀ ਖਰੀਦ ਜਰੂਰੀ ਸਾਵਧਾਨੀਆਂ ਵਰਤਦੇ ਹੋਏ ਕੀਤੀ ਜਾ ਰਹੀ ਹੈ, ਉੱਥੇ ਲੁਧਿਆਣਾ ਜ਼ਿਲ੍ਹੇ ਨੇ 83000 ਮੀਟ੍ਰਿਕ ਟਨ (ਐਮ.ਟੀ) ਦੀ ਖਰੀਦ ਕਰਕੇ ਅਤੇ 75000 ਮੀਟਰਕ ਟਨ ਦੀ ਫਸਲ ਚੁੱਕ ਕੇ ਇੱਕ ਹੀ ਦਿਨ ਵਿੱਚ ਅਨਾਜ ਮੰਡੀਆਂ ਵਿੱਚੋਂ ਨਵਾਂ ਰਿਕਾਰਡ ਕਾਇਮ ਕੀਤਾ ਹੈ।
ਡਿਪਟੀ ਕਮਿਸ਼ਨਰ ਲੁਧਿਆਣਾ  ਵਰਿੰਦਰ ਕੁਮਾਰ ਸ਼ਰਮਾ ਨੇ ਕੋਵੀਡ-19 ਪ੍ਰੋਟੋਕੋਲ ਦੀ ਪਾਲਣਾ ਕਰਦਿਆਂ ਝੋਨੇ ਦੀ ਫਸਲ ਨੂੰ ਸੁਚਾਰੂ ਢੰਗ ਨਾਲ ਖਰੀਦਣ ਅਤੇ ਲਿਫਟਿੰਗ ਵਿਚ ਨਵਾਂ ਰਿਕਾਡਰ ਸਥਾਪਤ ਕਰਨ 'ਤੇ ਸਾਰੀ ਟੀਮ ਨੂੰ ਵਧਾਈ ਦਿੱਤੀ।
ਡਿਪਟੀ ਕਮਿਸ਼ਨਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਖਰੀਦ ਏਜੰਸੀਆਂ ਵੱਲੋਂ ਬੁੱਧਵਾਰ ਨੂੰ 83042 ਮੀਟ੍ਰਿਕ ਟਨ ਦੀ ਰਿਕਾਰਡ ਖਰੀਦ ਕੀਤੀ ਗਈ, ਜਦਕਿ 75010 ਮੀਟਰਕ ਟਨ ਝੋਨੇ ਦੀ ਲਿਫਟ ਕੀਤੀ ਗਈ। ਉਨ੍ਹਾਂ ਅੱਗੇ ਦੱਸਿਆ ਕਿ ਸਮੂਹ ਖਰੀਦ ਏਜੰਸੀਆਂ ਵੱਲੋਂ ਜਿਲਾ ਲੁਧਿਆਣਾ ਵਿੱਚ 28 ਅਕਤੂਬਰ, 2020 ਤੱਕ ਲੁਧਿਆਣਾ ਵਿੱਚ 9.40 ਲੱਖ ਮੀਟਰਕ ਟਨ ਝੋਨੇ ਦੀ ਖਰੀਦ ਕੀਤੀ ਜਾ ਚੁੱਕੀ ਹੈ ਜਦੋਂ ਕਿ ਪਿਛਲੇ ਸਾਲ ਇਸ ਦਿਨ ਤੱਕ 7.30 ਲੱਖ ਮੀਟਰਕ ਟਨ ਝੋਨੇ ਦੀ ਖਰੀਦ ਕੀਤੀ ਗਈ ਸੀ।
ਉਨ੍ਹਾਂ ਅੱਗੇ ਦੱਸਿਆ ਸਮੂਹ ਖਰੀਦ ਏਜੰਸੀਆਂ ਵੱਲੋਂ ਉਕਤ ਖਰੀਦੀ ਗਈ 9.40 ਲੱਖ ਮੀਟ੍ਰਿਕ ਟਨ ਝੋਨੇ ਵਿੱਚੋਂ 8.38 ਲੱਖ ਮੀਟ੍ਰਿਕ ਟਨ ਝੋਨੇ ਦੀ ਮੰਡੀਆਂ ਵਿੱਚੋਂ ਲਿਫਟਿੰਗ ਕੀਤੀ ਜਾ ਚੁੱਕੀ ਹੈ ਅਤੇ ਕਿਸਾਨਾਂ ਨੂੰ ਅਦਾਇਗੀ ਕਰਨ ਲਈ ਆੜਤੀਆਂ ਨੂੰ ਬਣਦੀ ਪੇਮੈਂਟ ਰਲੀਜ਼ ਕਰ ਦਿੱਤੀ ਗਈ ਹੈ।
ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਕਰੋਨਾ ਮਹਾਂਮਾਰੀ ਦੇ ਚੱਲਦਿਆਂ ਕਿਸਾਨਾਂ ਨੂੰ ਫਸਲ ਵੇਚਣ ਵਿੱਚ ਕੋਈ ਵੀ ਮੁਸ਼ਕਿਲ ਨਾ ਆਉਣ ਦੇਣ ਲਈ ਜਿਲੇ ਅੰਦਰ ਕੁੱਲ 403 ਮੰਡੀਆਂ/ਸਬ ਯਾਰਡ ਬਣਾਏ ਗਏ ਹਨ। ਉਨ੍ਹਾਂ ਚੱਲ ਰਹੀ ਝੋਨੇ ਦੀ ਖਰੀਦ 'ਤੇ ਤਸੱਲੀ ਵੀ ਜ਼ਾਹਰ ਕੀਤੀ ਅਤੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਭਾਰਤ ਸਰਕਾਰ ਵੱਲੋਂ ਤੈਅ ਨਮੀ ਦੀ ਮਾਤਰਾ ਅਨੁਸਾਰ ਝੋਨਾ ਮੰਡੀਆਂ ਵਿੱਚ ਲੈ ਕੇ ਆਉਣ।
ਪਨਗਰੇਨ ਏਜੰਸੀ ਵੱਲੋਂ 4.77 ਲੱਖ ਮੀਟ੍ਰਿਕ ਟਨ,ਮਾਰਕਫੈਡ ਵੱਲੋਂ 2.02 ਲੱਖ ਮੀਟ੍ਰਿਕ ਟਨ, ਪਨਸਪ ਵੱਲੋਂ 1.81 ਲੱਖ ਮੀਟ੍ਰਿਕ ਟਨ,ਵੇਅਰ ਹਾਊਸ ਵਲੋਂ 77345 ਮੀਟ੍ਰਿਕ ਟਨ,ਐਫ.ਸੀ.ਆਈ. ਵੱਲੋਂ 1180 ਮੀਟ੍ਰਿਕ ਟਨ ਅਤੇ ਵਪਾਰੀਆਂ ਵੱਲੋਂ 505 ਮੀਟ੍ਰਿਕ ਟਨ ਝੋਨੇ ਦੀ ਖਰੀਦ ਕੀਤੀ ਗਈ ਹੈ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਪੰਜਾਬ ਖ਼ਬਰਾਂ

ਇਨਟਰਨੈਸ਼ਨਲ ਸਿੱਖ ਕਨਫੈਡਰੇਸ਼ਨ ਵੱਲੋਂ ਛਪਵਾਈ ਗਈ ਪੁਸਤਕ ”ਭੁੱਲੇ ਵਿਸਰੇ ਨਾਨਕ ਪੰਥੀ” ਪ੍ਰਮੁੱਖ ਸ਼ਖਸੀਅਤਾਂ ਵੱਲੋਂ ਰਿਲੀਜ਼

ਹੁਸ਼ਿਆਰਪੁਰ ਦੇ ਪਿੰਡ ਫਾਂਬੜਾ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਐਸਜੀਪੀਸੀ ਪ੍ਰਧਾਨ ਵੱਲੋਂ ਨਿੰਦਾ

ਯੂਥ ਕਾਂਗਰਸ ਦਾ ਐਲਾਨ 2 ਦਸੰਬਰ ਨੂੰ ਘੇਰਾਂਗੇ ਮੁੱਖ ਮੰਤਰੀ ਖੱਟੜ ਦੀ ਰਿਹਾਇਸ਼ : ਲੱਕੀ

ਸ਼੍ਰੋਮਣੀ ਕਮੇਟੀ ਦੇ ਵਿਦਿਅਕ ਅਦਾਰਿਆਂ ਦੇ ਮੁਖੀਆਂ ਨਾਲ ਇਕੱਤਰਤਾ

ਸਵੱਛ ਭਾਰਤ ਮਿਸ਼ਨ ਤਹਿਤ ਕਰਵਾਇਆ ਪੋਸਟਰ ਮੇਕਿੰਗ ਮੁਕਾਬਲਾ

ਜ਼ੀਰਕਪੁਰ 'ਚ ਸਾਰੇ ਸੰਗਠਨਾਂ ਦੀ ਮੰਗ, ਛੇਤੀ ਬਣੇ 100 ਬੈਡਾਂ ਦਾ ਹਸਪਤਾਲ

ਮੁਸਾਫ਼ਰ ਗੱਡੀਆਂ ਚੱਲਣ ਨਾਲ ਸਵਾਰੀਆਂ ਵਿੱਚ ਭਾਰੀ ਉਤਸ਼ਾਹ

'ਹਿੰਸਾ ਪੀੜਤ ਮਹਿਲਾਵਾਂ ਲਈ ਆਸ ਦੀ ਕਿਰਨ ਬਣ ਕੇ ਉੱਭਰਿਆ ਸਖੀ-ਵਨ ਸਟਾਪ ਸੈਂਟਰ'

ਵਿਸ਼ਵ ਏਡਜ਼ ਜਾਗਰੂਕਤਾ ਦਿਵਸ ਮੌਕੇ ਸੈਮੀਨਾਰ ਕਰਵਾਇਆ

ਕੋਰੋਨਾ ਫ਼ਤਿਹ ਮੁਹਿੰਮ ਤਹਿਤ ਜਾਗਰੂਕਤਾ ਵੈਨ ਰਵਾਨਾ