Thursday, March 23, 2023
Thursday, March 23, 2023 ePaper Magazine

ਚੰਡੀਗੜ੍ਹ

ਸੰਸਦ ਕਿਰਨ ਖੇਰ ਦਾ ਵਿਵਾਦਤ ਬਿਆਨ: ‘…ਜੇ ਮੈਨੂੰ ਵੋਟ ਨਾ ਪਾਈ ਲਾਹਨਤ, ਛਿੱਤਰ ਫੇਰਨੇ ਚਾਹੀਦੇ ਨੇ’ ਨੇ ਛੇੜੀ ਨਵੀਂ ਚਰਚਾ

March 16, 2023 08:32 PM

ਵਿਰੋਧੀ ਧਿਰ ਕੌਂਸਲਰ ਦੇ ਵਿਰੋਧ ਕਰਨ 'ਤੇ ਕਿਹਾ, ‘ਭਾਜਪਾ ਦਫ਼ਤਰ ਆ ਕੇ ਪਾਰਟੀ ਜੁਆਇੰਨ ਕਰ ਲੈਣਾ’

ਚੰਡੀਗੜ੍ਹ, 16 ਮਾਰਚ (ਮਨਜੀਤ ਸਿੰਘ ਚਾਨਾ) : ਭਾਜਪਾ ਦੀ ਚੰਡੀਗੜ੍ਹ ਤੋਂ ਲੋਕ ਸਭਾ ਮੈਂਬਰ ਕਿਰਨ ਖੇਰ ਨੇ ਇਕ ਵਿਵਾਦਤ ਬਿਆਨ ਦਿੱਤਾ ਹੈ। ਕਿਰਨ ਖੇਰ ਨੇ ਕਿਹਾ ਕਿ ਜੇਕਰ ਮੈਨੂੰ ਵੋਟ ਨਾ ਪਾਈ ਤਾਂ ਲੱਖ ਲਾਹਨਤ ਹੈ। ਲੋਕ ਸਭਾ ਮੈਂਬਰ ਕਿਰਨ ਖੇਰ ਰਾਮ ਦਰਬਾਰ ਵਿੱਚ ਬਣੇ ਨਵੇਂ ਕਮਿਊਨਿਟੀ ਸੈਂਟਰ ਦਾ ਉਦਘਾਟਨ ਕਰਨ ਮੌਕੇ ਸਮਾਗਮ ਵਿੱਚ ਬੋਲ ਰਹੇ ਸਨ। ਸੰਸਦ ਖੇਰ ਦੇ ਇਸ ਬਿਆਨ ਨੇ ਰਾਜਸੀ ਹਲਕਿਆਂ ਵਿਚ ਨਵੀਂ ਚਰਚਾ ਛੇੜ ਦਿੱਤੀ ਹੈ ਅਤੇ ਸਭ ਪਾਸਿਓਂ ਖੇਰ ਦੇ ਇਸ ਬਿਆਨ ਦੀ ਨਿਖੇਧੀ ਹੋ ਰਹੀ ਹੈ।
ਆਪਣੇ ਭਾਸ਼ਣ ਵਿਚ ਕਿਰਨ ਖੇਰ ਨੇ ਕਿਹਾ ਕਿ ਹੱਲੋਮਾਜਰਾ ਦੇ ਦੀਪ ਕੰਪਲੈਕਸ ਦਾ ਬੁਰਾ ਹਾਲ ਸੀ, ਉਥੇ ਪਾਣੀ ਭਰ ਜਾਂਦਾ ਸੀ। ਕੰਪਲੈਕਸ ਨੂੰ ਜਾਣ ਵਾਲੀ ਪੂਰੀ ਸੜਕ ਬਣਵਾਈ, ਜਿੱਥੇ ਪਾਣੀ ਭਰ ਜਾਂਦਾ ਸੀ। ਹੁਣ ਜੇਕਰ ਦੀਪ ਕੰਪਲੈਕਸ ਦਾ ਇਕ-ਇਕ ਬੰਦੇ ਮੈਨੂੰ ਵੋਟ ਨਾ ਪਾਵੇ ਤਾਂ ਲਾਹਨਤ ਦੀ ਗੱਲ ਹੈ। ਉਨ੍ਹਾਂ ਨੂੰ ਜਾ ਕੇ ਛਿੱਤਰ ਫੇਰਨੇ ਚਾਹੀਦੇ ਹਨ। ਮੈਂ ਇੰਨੇ ਪੈਸੇ ਦੇ ਕੇ ਉਨ੍ਹਾਂ ਦੇ ਕੰਮ ਕਰਵਾਏ ਹਨ।
ਇਸ ਮੌਕੇ ਮੰਚ ਉਤੇ ਚੰਡੀਗੜ੍ਹ ਦੇ ਮੇਅਰ ਸਮੇਤ ਹੋਰ ਕਈ ਹੋਰ ਨਾਮਵਰ ਲੋਕ ਹਾਜ਼ਰ ਸਨ, ਜੋ ਉਚੀ ਉਚੀ ਹੱਸਣ ਲੱਗੇ।
ਇਸ ਦੌਰਾਨ ਆਮ ਆਦਮੀ ਪਾਰਟੀ ਦੀ ਸਥਾਨਕ ਕੌਂਸਲਰ ਅਤੇ ਹੋਰ ਲੋਕਾਂ ਦੇ ਵਿਰੋਧ ਕਰਨ ਉਤੇ ਕਿਰਨ ਖੇਰ ਨੇ ਕਿਹਾ ਕਿ ਉਹ ਕੱਲ੍ਹ ਭਾਜਪਾ ਦਫ਼ਤਰ ਆ ਕੇ ਪਾਰਟੀ ਜੁਆਇੰਨ ਕਰ ਲੈਣ। ਇਸ ਦੌਰਾਨ ਜਦੋਂ ਆਮ ਆਦਮੀ ਪਾਰਟੀ ਦੀ ਕੌਂਸਲਰ ਜਵਾਬ ਦੇਣ ਲੱਗੀ ਤਾਂ ਉਸ ਨੂੰ ਬੈਠਾ ਦਿੱਤਾ ਗਿਆ।

 

 
 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਚੰਡੀਗੜ੍ਹ ਖ਼ਬਰਾਂ

ਪ੍ਰਧਾਨ ਮੰਤਰੀ ਮੋਦੀ ਦੀ ਸਿਹਤ ਠੀਕ ਨਹੀਂ, ਦਿਨ ਭਰ ਗੁੱਸੇ 'ਚ ਰਹਿੰਦੇ ਹਨ, ਉਨ੍ਹਾਂ ਨੂੰ ਨੀਂਦ ਵੀ ਨਹੀਂ ਆਉਂਦੀ : ਅਰਵਿੰਦ ਕੇਜਰੀਵਾਲ

ਪੰਜਾਬ ਪੁਲਿਸ ਨੂੰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਿਸੇ ਵੀ ਬੇਕਸੂਰ ਨੂੰ ਤੰਗ ਨਾ ਕਰਨ ਦੀਆਂ ਸਪੱਸ਼ਟ ਹਦਾਇਤਾਂ

ਸੜਕ ਸੁਰੱਖਿਆ ਬਾਰੇ ਜਾਗਰੂਕਤਾ ਫੈਲਾਉਣ ਅਤੇ ਪੂਰੇ ਟਰਾਂਸਪੋਰਟ ਅਤੇ ਲੌਜਿਸਟਿਕ ਭਾਈਚਾਰੇ ਵਿੱਚ ਡਰਾਈਵਰ ਦੀ ਸਥਿਤੀ ਨੂੰ ਉੱਚਾ ਚੁੱਕਣ ਦੇ ਮੰਤਵ ਨਾਲ ਪੂਰੇ ਭਾਰਤ ਵਿੱਚ 10 ਲੱਖ ਲੋਕਾਂ ਤੱਕ ਪਹੁੰਚਿਆ

ਸਰਕਾਰਾਂ ਵੱਲੋਂ ਦੂਰ ਅੰਦੇਸ਼ੀ ਤੇ ਤੁਹੱਮਲ ਤੋਂ ਕੰਮ ਲੈਣ ਦੀ ਘੜੀ : ਸ ਪ੍ਰਕਾਸ਼ ਸਿੰਘ ਬਾਦਲ

ਐਨ.ਐਸ.ਐਸ ਦੇ ਵਿਸ਼ੇਸ਼ ਕੈਂਪ ਵਿੱਚ ਸ਼ਹੀਦ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।

ਮੁੱਖ ਮੰਤਰੀ ਵੱਲੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜੱਦੀ ਪਿੰਡ ਵਿੱਚ ਵਿਰਾਸਤੀ ਗਲੀ ਬਣਾਉਣ ਦਾ ਐਲਾਨ

ਬਠਿੰਡਾ ਸ਼ਹਿਰ ‘ਚ 88.94 ਕਰੋੜ ਦੀ ਲਾਗਤ ਨਾਲ ਉਸਾਰੇ ਜਾਣਗੇ ਦੋ ਰੇਲਵੇ ਓਵਰ ਬ੍ਰਿਜ: ਹਰਭਜਨ ਸਿੰਘ ਈ.ਟੀ.ਓ.

ਮੁੱਖ ਮੰਤਰੀ ਦੀ ਅਗਵਾਈ ਹੇਠ ਪੰਜਾਬ ਵਿਧਾਨ ਸਭਾ ਵੱਲੋਂ ਹਲਵਾਰਾ ਹਵਾਈ ਅੱਡੇ ਦਾ ਨਾਮ ਸ਼ਹੀਦ ਕਰਤਾਰ ਸਿੰਘ ਸਰਾਭਾ ਅੰਤਰਰਾਸ਼ਟਰੀ ਹਵਾਈ ਅੱਡੇ ਵਜੋਂ ਰੱਖਣ ਦਾ ਮਤਾ ਸਰਬਸੰਮਤੀ ਨਾਲ ਪਾਸ

ਐਨਐਸਐਸ ਵਲੰਟੀਅਰਾਂ ਵੱਲੋਂ ਖੁੱਡਾ ਲਾਹੌਰਾ ਦੇ ਵਸਨੀਕਾਂ ਦਾ ਸਰਵੇਖਣ

NSS ਵਾਲੰਟੀਅਰਾਂ ਦੁਆਰਾ ਆਯੋਜਿਤ ਸਰਵੇਖਣ