ਕੈਲੀਫੋਰਨੀਆਂ, 17 ਮਾਰਚ, 2023: ਪੰਜਾਬੀ ਐਕਟ ਅਮਨ ਧਾਲੀਵਾਲ ’ਤੇ ਇਥੇ ਜਿਮ ’ਚ ਇਕ ਗੋਰੇ ਨੇ ਹਮਲਾ ਕਰ ਦਿੱਤਾ। ਅਮਨ ਭਾਵੇਂ ਹਮਲੇ ਵਿਚ ਜ਼ਖ਼ਮੀ ਹੋ ਗਿਆ ਪਰ ਉਸਨੇ ਹਮਲਾਵਰ ਨੂੰ ਵੀ ਢਾਹ ਲਿਆ। ਮੌਕੇ ’ਤੇ ਹਾਜ਼ਰ ਹੋਰ ਲੋਕ ਵੀ ਫਿਰ ਅਮਨ ਦੇ ਨਾਲ ਲੱਗ ਗਏ ਤੇ ਉਹਨਾਂ ਹਮਲਾਵਰ ਨੂੰ ਕਾਬੂ ਕਰ ਕੇ ਪੁਲਿਸ ਹਵਾਲੇ ਕਰ ਦਿੱਤਾ।