Thursday, March 23, 2023
Thursday, March 23, 2023 ePaper Magazine

ਪੰਜਾਬ

ਛੇ ਸਾਲਾ ਬੱਚੇ ਦੀ ਗੋਲੀਆਂ ਮਾਰ ਕੇ ਹੱਤਿਆ, ਬੁਲੇਟ ਸਵਾਰ ਨੌਜਵਾਨਾਂ ਨੇ ਕੀਤਾ ਹਮਲਾ

March 18, 2023 03:44 PM

ਮਾਨਸਾ :  ਮਾਨਸਾ ਜ਼ਿਲ੍ਹੇ ਦੇ ਪਿੰਡ ਕੋਟਲੀ ਕਲਾਂ ਵਿੱਚ ਬੀਤੇ ਦਿਨੀਂ ਇਕ 6 ਸਾਲਾ ਬੱਚੇ ਨੂੰ ਗੋਲੀ ਮਾਰ ਕੇ ਕਤਲ ਕਰਨ ਦੇ ਮਾਮਲੇ ਵਿੱਚ ਪੁਲਿਸ ਵੱਲੋਂ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਸਬੰਧੀ ਮਾਨਸਾ ਪੁਲਿਸ ਦੇ ਐਸਐਸਪੀ ਨੇ ਦੱਸਿਆ ਕਿ ਪੁਲਿਸ ਵੱਲੋਂ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਘਟਨਾ ਵਿੱਚ ਵਰਤਿਆ ਗਿਆ ਪਿਸਤੌਲ ਅਤੇ ਮੋਟਰਸਾਈਕਲ ਵੀ ਬਰਾਮਦ ਕਰ ਲਿਆ ਹੈ। ਐਸਐਸਪੀ ਵੱਲੋਂ ਦੱਸਿਆ ਕਿ ਇਹ ਇਕ ਨਿੱਜੀ ਰੰਜਿਸ਼ ਕਾਰਨ ਇਸ  ਘਟਨਾ ਨੂੰ ਅੰਜ਼ਾਮ ਦਿੱਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਜਸਪ੍ਰੀਤ ਸਿੰਘ ਦੇ ਗੁਆਂਢ ਵਿੱਚ ਸੇਵਕ ਸਿੰਘ ਕਿਸੇ ਦੇ ਘਰ ਕੰਮ ਕਰਦਾ ਸੀ। ਸੇਵਕ ਉਥੇ ਲੜਕੀ ਨਾਲ ਅਸ਼ਲੀਲ ਹਰਕਤਾਂ ਕਰਦੀ ਸੀ, ਜਿਸ ਨੂੰ ਲੈ ਕੇ ਜਸਪ੍ਰੀਤ ਉਸ ਨੂੰ ਰੋਕਦਾ ਸੀ। ਇਸ ਤੋਂ ਬਾਅਦ ਸੇਵਕ, ਅੰਮ੍ਰਿਤ ਅਤੇ ਅਕਾਸ਼ਦੀਪ ਉਰਫ ਚੰਨੀ ਨੇ ਮਿਲਕੇ ਜਸਪ੍ਰੀਤ ਨੂੰ ਜਾਨੋ ਮਾਰਨ ਦੀ ਸਕੀਮ ਬਣਾਈ ਸੀ। ਉਨ੍ਹਾਂ ਦੱਸਿਆ ਕਿ ਉਹ ਮ੍ਰਿਤਕ ਬੱਚੇ ਊਦੇਵੀਰ ਦੇ ਪਿਤਾ ਜਸਪ੍ਰੀਤ ਨੂੰ ਮਾਰਨ ਲਈ ਆਏ ਸਨ। ਪ੍ਰੰਤੂ ਉਨ੍ਹਾਂ ਦਾ ਨਿਸ਼ਾਨਾ ਸਹੀ ਨਾ ਲੱਗਿਆ ਤੇ ਗੋਲੀ ਬੱਚੇ ਨੂੰ ਲੱਗ ਗਈ ਜਿਸ ਕਾਰਨ ਉਸਦੀ ਮੌਤ ਹੋ ਗਈ।  ਉਨ੍ਹਾਂ ਦੱਸਿਆ ਕਿ ਅੰਮ੍ਰਿਤ ਉਤੇ ਪਹਿਲਾਂ ਵੀ ਮਾਮਲੇ ਦਰਜ ਹਨ।

 
 
 
 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਪੰਜਾਬ ਖ਼ਬਰਾਂ

ਪਿਛਲੇ ਕਈ ਸਾਲਾਂ ਤੋਂ ਬੰਦ ਪਏ ਸ਼ਹੀਦ ਭਗਤ ਸਿੰਘ ਯੂਥ ਐਵਾਰਡ ਦੀ ਹੋਈ ਸ਼ੁਰੂਆਤ

ਨਗਰ ਕੌਂਸਲ ਨੇ ਪਾਣੀ ਦੀ ਨਿਕਾਸੀ ਦਾ ਕੰਮ ਅੱਧ ਵਿਚਾਲੇ ਛੱਡਿਆ

ਵਿਧਾਇਕ ਰੰਧਾਵਾ ਨੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਨੂੰ ਦਿੱਤੀ ਸ਼ਰਧਾਂਜਲੀ

ਮੱਚੀ ਰੂੰ ਚੁੱਕਣ ਲਈ ਜਰੂਰਤਮੰਦਾਂ ਦੀ ਭੀੜ ਉਮੜੀ

ਨੀਵੇਂ ਇਲਾਕਿਆਂ ਵਿਚ ਕਣਕ ਦੀ ਫਸਲ ਵਾਲੇ ਖੇਤਾਂ ਵਿਚੋਂ ਵਾਧੂ ਪਾਣੀ ਬਾਹਰ ਕੱਢ ਦੇਣਾ ਚਾਹੀਦਾ : ਡਾ. ਅਮਰੀਕ ਸਿੰਘ

ਲੋਹੇ ਦੀਆਂ ਪਲੇਟਾਂ ਤੇ ਗਾਡਰ ਚੋਰੀ

ਬੀਡੀਪੀਓ ਦਫ਼ਤਰ ਫੂਲ ਦੀ ਮੁਰੰਮਤ ਦੇ ਘਪਲੇ ਦੀ ਜਾਂਚ ਗੋਂਗਲੂਆਂ ਤੋਂ ਮਿੱਟੀ ਝਾੜ ਕੇ ਕੀਤੀ ਗਈ

ਬੀਡੀਪੀਓ ਦਫ਼ਤਰ ਫੂਲ ਦੀ ਮੁਰੰਮਤ ਦੇ ਘਪਲੇ ਦੀ ਜਾਂਚ ਗੋਂਗਲੂਆਂ ਤੋਂ ਮਿੱਟੀ ਝਾੜ ਕੇ ਕੀਤੀ ਗਈ

ਸਾਰਗ ਸਮਾਰਟ ਸਕੂਲ ਵਿੱਚ ਸ਼ਹੀਦਾਂ ਨੂੰ ਸ਼ਰਧਾਂਜਲੀ ਕੀਤੀ ਭੇਟ 

ਖਾਤੇ 'ਚੋੰ ਧੋਖੇ ਨਾਲ ਰੁਪਏ ਕਢਵਾਉਣ ਦੇ ਦੋਸ਼ 'ਚ ਅਣਪਛਾਤੇ ਵਿਅਕਤੀ ਖਿਲਾਫ਼ ਕੀਤਾ ਮਾਮਲਾ ਦਰਜ