Thursday, March 23, 2023
Thursday, March 23, 2023 ePaper Magazine

ਪੰਜਾਬ

ਸਾਲਾਨਾ ਉੱਦਮਤਾ ਪ੍ਰੋਗਰਾਮ ਬੀ-ਸਟਾਰਟਰ ਦਾ ਛੇਵਾਂ ਐਡੀਸ਼ਨ ਕਰਾਇਆ ਗਿਆ : ਸੀਜੀਸੀ ਲਾਂਡਰਾ ਵਿਖੇ

March 18, 2023 05:30 PM

ਮੋਹਾਲੀ, 18 ਮਾਰਚ 2023:  ਐਮਬੀਏ ਵਿਭਾਗ, ਚੰਡੀਗੜ੍ਹ ਬਿਜ਼ਨਸ ਸਕੂਲ ਆਫ ਐਡਮਿਿਨਸਟ੍ਰੇਸ਼ਨ (ਸੀਬੀਐਸਏ), ਸੀਜੀਸੀ ਲਾਂਡਰਾ ਵੱਲੋਂ ਏਸੀਆਈਸੀ, ਰਾਈਜ਼ ਐਸੋਸੀਏਸ਼ਨ, ਸੀਜੀਸੀ ਲਾਂਡਰਾ ਦੇ ਸਹਿਯੋਗ ਨਾਲ ਤਿੰਨ ਰੋਜ਼ਾ ਉੱਦਮਤਾ ਪ੍ਰੋਗਰਾਮ ‘ਬੀ ਸਟਾਰਟਰ-2023’  ਦਾ ਆਯੋਜਨ ਕੀਤਾ ਗਿਆ। ਇਸ ਸਾਲਾਨਾ ਮੁਕਾਬਲੇ ਦੇ ਛੇਵੇਂ ਐਡੀਸ਼ਨ ਦਾ ਮੁੱਖ ਉਦੇਸ਼ ਉਭਰਦੇ ਉੱਦਮੀਆਂ ਨੂੰ ਅਜਿਹੇ ਵਿਚਾਰ ਪੇਸ਼ ਕਰਨ ਲਈ ਉਤਸ਼ਾਹਿਤ ਕਰਨਾ ਸੀ ਜਿਹੜੇ ਭਵਿੱਖ ਵਿੱਚ ਕਮਿਊਨਿਟੀ ਵਿਕਾਸ ਲਈ ਲਾਗੂ ਕੀਤੇ ਸਕਣ। 

ਇਸ ਮੁਕਾਬਲੇ ਵਿੱਚ 100 ਤੋਂ ਵਧੇਰੇ ਵਿਿਦਆਰਥੀਆਂ ਨੇ ਹਿੱਸਾ ਲਿਆ। ਇਨ੍ਹਾਂ ਵਿਿਦਆਰਥੀਆਂ ਨੂੰ ਲਗਭਗ 25 ਟੀਮਾਂ ਵਿੱਚ ਵੰਡਿਆ ਗਿਆ। ਇਸ ਦੌਰਾਨ ਟੀਮਾਂ ਨੂੰ ਆਈਡਿਆ ਪਿਿਚੰਗ, ਪੇਸ਼ਕਾਰੀ ਪੜਾਅ (ਪ੍ਰੈਜ਼ਨਟੇਸ਼ਨ ਰਾਊਂਡ) ਵਿੱਚੋਂ ਲੰਘਣਾ ਪਿਆ ਜਿਸ ਵਿੱਚ ਜੱਜਾਂ ਵੱਲੋਂ ਪ੍ਰਸ਼ਨ ਉੱਤਰ ਸੈਸ਼ਨ ਵੀ ਕਰਵਾਇਆ ਗਿਆ। ਮੁਕਾਬਲੇ ਦੇ ਫਾਈਨਲ ਵਿੱਚ ਹਿੱਸਾ ਲੈਣ ਲਈ ਕੁੱਲ 10 ਟੀਮਾਂ ਨੂੰ ਸ਼ਾਰਟਲਿਸਟ ਕੀਤਾ ਗਿਆ। 

ਤਿੰਨ ਦਿਨਾਂ ਦੇ ਇਸ ਨਿਰਣਾਇਕ ਪੈਨਲ ਵਿੱਚ ਸ਼ਾਮਲ ਹੋਣ ਵਾਲੀਆਂ ਉੱਘੀਆਂ ਸ਼ਖਸੀਅਤਾਂ ਵਿੱਚ ਐਸਡਬਲਿਊਐਸ ਇਨਵੈਸਟਮੈਂਟ ਪ੍ਰਾਈਵੇਟ ਲਿਮਟਿਡ ਦੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਨਵਲ ਸੂਦ, ਲਿਮਟਿਡ, ਸ਼੍ਰੀ ਗਣੇਸ਼ ਝਾਅ, ਸੀਈਓ ਅਤੇ ਸਹਿ ਸੰਸਥਾਪਕ ਫਿਨੋਫੀ ਫਿਨਟੇਕ ਪ੍ਰਾਈਵੇਟ ਲਿਮਟਿਡ, ਸ੍ਰੀ ਹਿਤੇਸ਼ ਕੁਮਾਰ ਗਲਾਟੀ, ਫਾਊਂਡਰ ਡਾਇਵਰਸਿਟੀ ਏਸ ਬਿਜ਼ਨਸ ਕੰਸਲਟਿੰਗ, ਸ਼੍ਰੀ ਸੰਜੇ ਸ਼ੁਕਲਾ, ਇੰਟੋਨੀਵੇਸ਼, ਚੰਡੀਗੜ੍ਹ, ਸ਼੍ਰੀ ਆਸਿਫ ਚੌਧਰੀ, ਸੀਈਓ, ਐਡਫਲੋ ਮੈਡਟੇਕ ਆਦਿ ਸ਼ਾਮਲ ਹੋਏ। ਇਸ ਤੋਂ ਇਲਾਵਾ ਹਿਮਜਾ ਰਾਣਾ, ਬੌਸਲੇਡੀਜ਼ ਫਾਊਂਡਰ ਵੀ ਪ੍ਰੋਗਰਾਮ ਦੀ ਸਮਾਪਤੀ ਵਾਲੇ ਦਿਨ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ। ਵਿਿਦਆਰਥੀਆਂ ਵੱਲੋਂ ਪੇਸ਼ ਕੀਤੇ ਵਿਚਾਰਾਂ ਨੂੰ ਮੌਜੂਦ ਜੱਜਾਂ ਵੱਲੋਂ ਆਰਥਿਕ ਅਤੇ ਸਮਾਜਿਕ ਵਿਹਾਰਕਤਾ, ਲਾਗਤ ਪ੍ਰਭਾਵ ਅਤੇ ਲਾਗੂ ਕਰਨ ਦੀ ਸੌਖ ਵਰਗੇ ਮਾਪਦੰਡਾਂ ਤੇ ਪਰਖ ਕੇ ਜੇਤੂ ਵਿਚਾਰਾਂ ਦੀ ਚੋਣ ਕੀਤੀ ਗਈ।

ਵਿਦਿਆਰਥੀਆ ਦੁਆਰਾ ਪੇਸ਼ ਕੀਤੇ ਗਏ ਸਟਾਰਟਅੱਪ ਜਾਂ ਕਾਰੋਬਾਰੀ ਵਿਚਾਰਾਂ ਵਿੱਚ ਬੱਚਿਆਂ ਨੂੰ ਗੋਦ ਲੈਣ, ਐਂਬੂਲੈਂਸ ਦੀ ਸਹੂਲਤ ਪ੍ਰਾਪਤ ਕਰਨ, ਦੋਪਹੀਆ ਵਾਹਨ ਕਿਰਾਏ ’ਤੇ ਲੈਣ ਲਈ ਵੈੱਬ ਆਧਾਰਿਤ ਐਪਲੀਕੇਸ਼ਨਾਂ ਸ਼ਾਮਲ ਸਨ। ਇਸ ਦੇ ਨਾਲ ਹੀ ਆਨਲਾਈਨ ਬਿਜਲੀ ਅਤੇ ਉਪਕਰਨ ਪ੍ਰਬੰਧਨ ਦੇ ਨਾਲ ਉਪਭੋਗਤਾਵਾਂ ਨੂੰ ਸਹੂਲਤ ਪ੍ਰਦਾਨ ਕਰਨ ਵਾਲੇ ਵਿਚਾਰਾਂ ਤੋਂ ਇਲਾਵਾ ਕੈਂਸਰ ਦੇ ਇਲਾਜ ਦੇ ਉਦੇਸ਼ ਨਾਲ ਮੈਡੀਕਲ ਸਹੂਲਤਾਂ ਲਈ ਕਈ ਵਪਾਰਕ ਮਾਡਲ ਪੇਸ਼ ਕੀਤੇ ਗਏ। 

ਅੰਤ ਵਿੱਚ ਸਮਾਗਮ ਦੀ ਸਮਾਪਤੀ ਵਧੀਆ ਵਿਚਾਰ ਪੇਸ਼ ਕਰਨ ਵਾਲੇ ਵਿਿਦਆਰਥੀਆਂ ਨੂੰ ਨਕਦ ਇਨਾਮਾਂ ਦੀ ਵੰਡ ਨਾਲ ਕੀਤੀ ਗਈ। ਇਸ ਦੌਰਾਨ ਵੰਸ਼ ਗਾਂਧੀ ਦੀ ਅਗਵਾਈ ਵਾਲੀ ਡੀਏਵੀ ਕਾਲਜ, ਚੰਡੀਗੜ੍ਹ ਦੀ ਟੀਮ ‘ਹੀਥਨਜ਼ ਨੇ ਪਹਿਲਾ ਇਨਾਮ ਜਿੱਤਿਆ। ਇਸ ਟੀਮ ਨੇ ਕਿਸੇ ਨੂੰ ਵੀ ਮਿੰਟਾਂ ਵਿੱਚ ਐਂਬੂਲੈਂਸ ਦੀ ਸਹੂਲਤ ਪ੍ਰਾਪਤ ਕਰਨ ਵਿੱਚ ਮਦਦ ਕਰ ਸਕਣ ਵਾਲੀ ਇੱਕ ਐਪਲੀਕੇਸ਼ਨ ਬਣਾਉਣ ਦਾ ਵਿਚਾਰ ਪੇਸ਼ ਕੀਤਾ ਸੀ। ਇਸ ਦੇ ਨਾਲ ਹੀ ਦੂਜਾ ਇਨਾਮ ਪੁਸ਼ਪਿੰਦਰ ਸਿੰਘ ਦੀ ਅਗਵਾਈ ਵਾਲੀ ਸੀਬੀਐਸਏ ਦੀ ਟੀਮ ‘ਏ ਕੇ ਕੇਅਰਟੇਕਰ’ਦੁਆਰਾ ਜਿੱਤਿਆ ਗਿਆ। ਇਸ ਟੀਮ ਨੇ ਬਜ਼ੁਰਗਾਂ ਅਤੇ ਮਰੀਜ਼ਾਂ ਲਈ ਦੇਖਭਾਲ ਦੀਆਂ ਸਹੂਲਤਾਂ ਪ੍ਰਦਾਨ ਕਰਨ ਲਈ ਇੱਕ ਸਟਾਰਟਅੱਪ ਆਈਡੀਆ ਪਲੱਸ ਐਪਲੀਕੇਸ਼ਨ ਵਿਕਸਤ ਕਰਨ ਲਈ ਆਪਣਾ ਵਿਚਾਰ ਜੱਜਾਂ ਅੱਗੇ ਰੱਖਿਆ। 

ਇਸ ਉਪਰੰਤ ਤੀਸਰਾ ਇਨਾਮ ਧਰੁਵ ਸਹਿਗਲ ਦੀ ਅਗਵਾਈ ਵਾਲੀ ਟੀਮ ਜੁਪੀਟਰ ਨੇ ਇੱਕ ਸਟਾਰਟਅੱਪ ਦੀ ਵਿਚਾਰਧਾਰਾ ਲਈ ਜਿੱਤਿਆ ਜੋ ਵਪਾਰਕ ਘਰਾਣਿਆਂ ਨੂੰ ਵਿਸ਼ੇਸ਼ ਜੋਤਿਸ਼ ਸੇਵਾਵਾਂ ਪ੍ਰਦਾਨ ਕਰੇਗਾ। ਪਹਿਲੇ, ਦੂਜੇ ਅਤੇ ਤੀਜੇ ਸਥਾਨ ’ਤੇ ਆਉਣ ਵਾਲੇ ਜੇਤੂ ਵਿਿਦਆਰਥੀਆਂ ਨੂੰ ਨੀਤੀ ਆਯੋਗ ਵੱਲੋਂ ਸਮਰਥਿਤ ਏਸੀਆਈਸੀ ਰਾਈਸ ਐਸੋਸੀਏਸ਼ਨ, ਸੀਜੀਸੀ ਲਾਂਡਰਾ ਵੱਲੋਂ ਭਰਪੂਰ ਸਹਿਯੋਗ ਅਤੇ ਪੇਟੈਂਟ ਫੀਲੰਿਗ ਸਹਾਇਤਾ ਸਣੇ ਐਂਜਲ ਇਨਵੈਸਟਰਜ਼ ਨੈਟਵਰਕ ਨਾਲ ਜੁੜਨ ਦੇ ਮੌਕੇ ਪ੍ਰਦਾਨ ਕਰਦਿਆਂ ਕ੍ਰਮਵਾਰ 15,000, 10,000 ਅਤੇ 5,000 ਰੁਪਏ ਦੇ ਨਕਦ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ।

 
 
 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਪੰਜਾਬ ਖ਼ਬਰਾਂ

ਪਿਛਲੇ ਕਈ ਸਾਲਾਂ ਤੋਂ ਬੰਦ ਪਏ ਸ਼ਹੀਦ ਭਗਤ ਸਿੰਘ ਯੂਥ ਐਵਾਰਡ ਦੀ ਹੋਈ ਸ਼ੁਰੂਆਤ

ਨਗਰ ਕੌਂਸਲ ਨੇ ਪਾਣੀ ਦੀ ਨਿਕਾਸੀ ਦਾ ਕੰਮ ਅੱਧ ਵਿਚਾਲੇ ਛੱਡਿਆ

ਵਿਧਾਇਕ ਰੰਧਾਵਾ ਨੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਨੂੰ ਦਿੱਤੀ ਸ਼ਰਧਾਂਜਲੀ

ਮੱਚੀ ਰੂੰ ਚੁੱਕਣ ਲਈ ਜਰੂਰਤਮੰਦਾਂ ਦੀ ਭੀੜ ਉਮੜੀ

ਨੀਵੇਂ ਇਲਾਕਿਆਂ ਵਿਚ ਕਣਕ ਦੀ ਫਸਲ ਵਾਲੇ ਖੇਤਾਂ ਵਿਚੋਂ ਵਾਧੂ ਪਾਣੀ ਬਾਹਰ ਕੱਢ ਦੇਣਾ ਚਾਹੀਦਾ : ਡਾ. ਅਮਰੀਕ ਸਿੰਘ

ਲੋਹੇ ਦੀਆਂ ਪਲੇਟਾਂ ਤੇ ਗਾਡਰ ਚੋਰੀ

ਬੀਡੀਪੀਓ ਦਫ਼ਤਰ ਫੂਲ ਦੀ ਮੁਰੰਮਤ ਦੇ ਘਪਲੇ ਦੀ ਜਾਂਚ ਗੋਂਗਲੂਆਂ ਤੋਂ ਮਿੱਟੀ ਝਾੜ ਕੇ ਕੀਤੀ ਗਈ

ਬੀਡੀਪੀਓ ਦਫ਼ਤਰ ਫੂਲ ਦੀ ਮੁਰੰਮਤ ਦੇ ਘਪਲੇ ਦੀ ਜਾਂਚ ਗੋਂਗਲੂਆਂ ਤੋਂ ਮਿੱਟੀ ਝਾੜ ਕੇ ਕੀਤੀ ਗਈ

ਸਾਰਗ ਸਮਾਰਟ ਸਕੂਲ ਵਿੱਚ ਸ਼ਹੀਦਾਂ ਨੂੰ ਸ਼ਰਧਾਂਜਲੀ ਕੀਤੀ ਭੇਟ 

ਖਾਤੇ 'ਚੋੰ ਧੋਖੇ ਨਾਲ ਰੁਪਏ ਕਢਵਾਉਣ ਦੇ ਦੋਸ਼ 'ਚ ਅਣਪਛਾਤੇ ਵਿਅਕਤੀ ਖਿਲਾਫ਼ ਕੀਤਾ ਮਾਮਲਾ ਦਰਜ