Monday, July 13, 2020 ePaper Magazine
BREAKING NEWS
ਪੰਜਾਬ 'ਚ ਅੱਜ 234 ਕੇਸ ਕੋਰੋਨਾ ਪਾਜ਼ੀਟਿਵ, 352 ਠੀਕ ਹੋ ਕੇ ਪਰਤੇ ਘਰ47 ਕਿਲੋਗ੍ਰਾਮ ਗਾਂਜਾ ਬਰਾਮਦ, ਕਾਰ ਸਵਾਰ ਦੋ ਨੌਜਵਾਨ ਗ੍ਰਿਫਤਾਰ ਸਿਰਸਾ ਦੀ ਫਰਮ ਕਿਸਾਨਾਂ ਦੀ ਕਣਕ ਦੇ ਕਰੋੜਾਂ ਰੁਪਏ ਲੈ ਕੇ ਫ਼ਰਾਰਖਿਡਾਰੀਆਂ ਨੂੰ ਆਨਲਾਈਨ ਟ੍ਰੇਨਿੰਗ ਸੁਚਾਰੂ ਢੰਗ ਨਾਲ ਦੇਣ ਕੋਚਬੂੜਾ ਗੁੱਜਰ ਰੋਡ 'ਤੇ ਅੰਡਰ ਬ੍ਰਿਜ ਦੀ ਉਸਾਰੀ 'ਚ ਸੀਵਰੇਜ ਬਣਿਆ ਬਹੁਤ ਵੱਡਾ ਅੜਿੱਕਾਡਾ. ਓਬਰਾਏ ਦੇ ਯਤਨਾਂ ਨਾਲ ਨੌਜਵਾਨ ਦੀ ਮ੍ਰਿਤਕ ਦੇਹ ਪਿੰਡ ਪਹੁੰਚੀਫੁੱਟਬਾਲ ਖਿਡਾਰੀ ਗੁਰਵਿੰਦਰ ਸਿੰਘ ਦੀ ਕੈਨੇਡਾ 'ਚ ਬੇਵਕਤੀ ਮੌਤ ਹੋਣ ਨਾਲ ਮਹਿਰਾਜ 'ਚ ਸੋਗ ਦੀ ਲਹਿਰਰਾਹੁਲ ਨੇ ਚੀਨੀ ਘੁਸਪੈਠ ਨੂੰ ਲੈ ਕੇ ਫ਼ਿਰ ਸਾਧਿਆ ਮੋਦੀ ਸਰਕਾਰ 'ਤੇ ਨਿਸ਼ਾਨਾ    ਹਰਿਆਣਾ : ਇੱਕ ਦਿਨ 'ਚ ਆਏ 383 ਨਵੇਂ ਮਾਮਲੇ, ਕੁੱਲ ਗਿਣਤੀ 20,965 ਹੋਈ      ਔਰਤਾਂ ਵਿਰੁੱਧ ਅਪਮਾਨਜਨਕ ਟਿੱਪਣੀ ਵਾਲਾ ਵੀਡੀਓ ਕਲਿਪ ਬਣਾਉਣ ਵਾਲੇ ਸ਼ਿਵ ਸੈਨਾ ਪ੍ਰਧਾਨ (ਟਕਸਾਲੀ) ਸੁਧੀਰ ਸੂਧਰੀ ਇੰਦੌਰ ਤੋਂ ਗ੍ਰਿਫ਼ਤਾਰ     

ਹਰਿਆਣਾ

ਸੋਲਰ ਵਾਟਰ ਪੰਪਿੰਗ ਸਿਸਟਮ ਲਈ ਸਰਕਾਰ ਨੇ ਫੇਕ ਪੋਰਟਲ ਤੋਂ ਅਗਾਂਹ ਕੀਤਾ

June 28, 2020 08:20 PM
ਚੰਡੀਗੜ੍ਹ, 28 ਜੂਨ (ਏਜੰਸੀ) : ਹਰਿਆਣਾ ਦੇ ਨਵੀਨ ਅਤੇ ਨਵੀਨੀਕਰਣ ਉਰਜਾ ਵਿਭਾਗ ਨੇ ਸਪਸ਼ਟ ਕੀਤਾ ਹੈ ਕਿ ਕੇਂਦਰੀ ਨਵੀਨ ਅਤੇ ਨਵੀਨੀਕਰਣ ਉਰਜਾ ਮੰਤਰਾਲੇ ਵੱਲੋਂ ਸੂਬੇ ਵਿਚ ਪ੍ਰਧਾਨ ਮੰਤਰੀ ਕਿਸਾਨਾ ਉਰਜਾ ਸੁਰੱਖਿਆ ਅਤੇ ਪ੍ਰਫੁਲਤਾ  ਮਹਾਮੁਹਿੰਮ (ਪੀਐਮ-ਕੁਸੁਮ) ਯੋਜਨਾ ਦੇ ਤਹਿਤ ਸਥਾਪਿਤ ਕੀਤੇ ਜਾਣ ਵਾਲੇ ਸੋਲਰ ਵਾਟਰ ਪੰਪਿੰਗ ਸਿਸਟਮ ਲਈ ਬਿਨੈ ਸਿਰਫ ਰਾਜ ਸਰਕਾਰ ਦੇ ਸਰਲ ਪੋਰਟਲ  ਰਾਹੀਂ ਹੀ ਪ੍ਰਾਪਤ ਕੀਤੇ ਜਾ ਰਹੇ ਹਨ ਅਤੇ ਇਸ ਉਦੇਸ਼ ਲਈ ਹੋਰ ਕੋਈ ਪੋਰਟਲ ਨਹੀਂ ਹੈ|
ਵਿਭਾਗ ਦੇ ਇਕ ਬੁਲਾਰੇ ਨੇ ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਦੇਖਣ ਵਿਚ ਆਇਆ ਹੈ ਕਿ ਇਸ ਯੋਜਨਾ ਦੇ ਲਈ ਰਜਿਸਟ੍ਰੇਸ਼ਨ ਪੋਰਟਲ ਵਜੋ ਕੁੱਝ ਨਵੀਂ ਫੇਕ ਵੈਬਸਾਇਟਸ ਸ਼ੁਰੂ ਹੋ ਗਈਆਂ ਹਨ| ਅਜਿਹੀ ਵੈਬਸਾਇਟਸ ਜਨਸਾਧਾਰਣ ਦੇ ਨਾਲ ਧੋਖਾਧੜੀ ਕਰ ਸਕਦੀਆਂ ਹਨ ਅਤੇ ਝੂਠੇ ਰਜਿਸਟ੍ਰੇਸ਼ਨ ਪੋਰਟਲ ਰਾਹੀਂ ਉਨਾਂ ਦਾ ਡਾਟਾ ਚੋਰੀ ਕਰ ਉਸ ਦਾ ਦੁਰਵਰਤੋ ਕਰ ਸਕਦੀ ਹਨ| ਇਸ ਲਈ ਲੋਕਾਂ ਨੂੰ ਕਿਸੇ ਵੀ ਹਾਨੀ ਤੋਂ ਬਚਾਉਣ ਲਈ ਉਨਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਇਸ ਉਦੇਸ਼ ਲਈ ਉਹ ਸਿਰਫ ਰਾਜ ਸਰਕਾਰ ਦੇ ਸਰਲ ਪੋਰਟਲ ਰਾਹੀਂ ਹੀ ਬਿਨੈ ਕਰਣ|
ਉਨਾਂ ਨੇ ਦਸਿਆ ਕਿ ਲੋਕਾਂ ਨੂੰ ਇਹ ਵੀ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਅਜਿਹੀ ਧੋਖਾਧੜੀ ਵਾਲੀ ਵੈਬਸਾਇਟ 'ਤੇ ਕੋਈ ਵੀ ਰਜਿਸਟੇਸ਼ਨ ਫੀਸ ਉਪਯੋਗਕਰਤਾ ਹਿੱਸਾ ਆਦਿ ਜਮਾ ਕਰਵਾਉਣ ਅਤੇ ਆਪਣਾ ਡਾਟਾ ਸ਼ੇਅਰ ਕਰਨ ਤੋਂ ਬੱਚਣ| ਇਸ ਤੋਂ ਇਲਾਵਾ, ਕਿਸੇ ਵੀ ਤਰਾ ਦੀ ਜਾਣਕਾਰੀ ਲਈ ਉਹ ਵਿਭਾਗ ਦੀ ਵੈਬਸਾਇਟ haredagov.in 'ਤੇ ਆਪਣੇ ਜਿਲੇ ਦੇ ਵਧੀਕ ਡਿਪਟੀ ਕਮਿਸ਼ਨਰ-ਕਮ-ਮੁੱਖ ਪਰਿਯੋਜਨਾ ਅਧਿਕਾਰੀ ਨਾਲ ਸੰਪਰਕ ਕਰ ਸਕਦੇ ਹਨ|
 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਹਰਿਆਣਾ ਖ਼ਬਰਾਂ