Tuesday, July 07, 2020 ePaper Magazine
BREAKING NEWS
ਕੈਬਨਿਟ ਮੰਤਰੀ ਨੇ ਪੰਚਾਇਤਾਂ ਨੂੰ 33 ਲੱਖ ਰੁਪਏ ਦੇ ਚੈੱਕ ਵੰਡੇ     ਪੰਚਕੂਲਾ : ਚੰਡੀਗੜ੍ਹ ਸਿੱਖਿਆ ਵਿਭਾਗ 'ਚ ਕੰਮ ਕਰਨ ਵਾਲੀ ਮਹਿਲਾ ਸਮੇਤ ਤਿੰਨ ਜਣੇ ਕੋਰੋਨਾ ਪਾਜ਼ੇਟਿਵ    ਵਾਹ ਮੋਦੀ ਸਰਕਾਰੇ ਪੈਟਰੋਲ-ਡੀਜ਼ਲ ਦੇ ਭਾਅ ਅਸਮਾਨੀ ਚਾੜ੍ਹੇ ..            ਮਹਾਮਾਰੀ ਦੀ ਮਾਰ ਝੱਲ ਚੁੱਕੇ ਪਿੰਡ ਜਵਾਹਰਪੁਰ 'ਚ ਕੋਰੋਨਾ ਨੇ ਮੁੜ ਦਿੱਤੀ ਦਸਤਕ        ਲਾਕਡਾਉਨ ਦੌਰਾਨ ਫਸੇ ਭਾਰਤੀ ਤੇ ਪਾਕਿ ਨਾਗਰਿਕ ਭਲਕੇ ਵਤਨੀ ਪਰਤਣਗੇ   ਸ੍ਰੀ ਮੁਕਤਸਰ ਸਾਹਿਬ 'ਚ ਪਹਿਲੇ ਦਿਨ ਹੀ ਪਾਣੀ ਪੀ ਗਈ ਸਰਕਾਰ ਦੀ ਈ-ਰਜਿਸਟ੍ਰੇਸ਼ਨ ਸਖ਼ਤੀ   ਆਰਮੀ 'ਚ ਔਰਤਾਂ ਨੂੰ ਸਥਾਈ ਕਮਿਸ਼ਨ, ਫੈਸਲਾ ਲਾਗੂ ਕਰਨ ਲਈ ਸਰਕਾਰ ਨੇ ਇੱਕ ਮਹੀਨੇ ਦੀ ਮੁਹਲਤ ਦਿੱਤੀ ਡੀਜ਼ਲ ਦੀ ਕੀਮਤ 'ਚ ਫ਼ਿਰ 25 ਪੈਸੇ ਪ੍ਰਤੀ ਲਿਟਰ ਵਾਧਾ ਐਲਏਸੀ ਵਿਵਾਦ :  ਰਾਹੁਲ ਨੇ ਮੋਦੀ ਸਰਕਾਰ 'ਤੇ ਚੁੱਕੇ ਸਵਾਲ     ਸਾਬਕਾ ਕੇਂਦਰੀ ਮੰਤਰੀ ਭਰਤ ਸੋਲੰਕੀ ਦੀ ਤਬੀਅਤ ਵਿਗੜੀ    

ਸੰਪਾਦਕੀ

ਅਗਾਂਹ ਵਧ ਚੁੱਕੀ ਹੈ ਬੇਇਨਸਾਫੀ ਵਿਰੁੱਧ ਲੜਾਈ

June 28, 2020 09:38 PM

ਅਮਰੀਕਾ ਦੇ ਮਿਨੇਸੋਟਾ ਰਾਜ ਦੇ ਮਿਨੀਪੋਲਿਸ ਸ਼ਹਿਰ ਵਿੱਚ ਅਫਰੀਕੀ ਮੂਲ ਦੇ ਜਾਰਜ ਫਲਾਇਡ ਨਾਮ ਦੇ ਅਮਰੀਕੀ ਦੀ ਮਿਨੀਪੋਲਿਸ ਦੀ ਪੁਲਿਸ ਹੱਥੋਂ ਸ਼ਰੇਆਮ ਹੋਈ ਮੌਤ ਨੂੰ ਇਕ ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਪਰ ਅਮਰੀਕਾ ਵਿਚ ਜਾਰਜ ਫਲਾਇਡ ਲਈ ਇਨਸਾਫ ਦੀ ਮੁਹਿੰਮ ਅਤੇ ਪੁਲਿਸ ਦੀ ਦਰਿੰਦਗੀ ਵਿਰੁੱਧ ਰੋਸ ਮੁਜਾਹਰੇ ਖ਼ਤਮ ਨਹੀਂ ਹੋ ਰਹੇ। 25 ਮਈ ਨੂੰ ਜਾਰਜ ਫਲਾਇਡ ਨੇ ਇਕ ਦੁਕਾਨ ਤੋਂ 20 ਡਾਲਰ ਦੇ ਨੋਟ ਨਾਲ ਸਿਗਰਟਾਂ ਦੀ ਇਕ ਡੱਬੀ ਖਰੀਦੀ ਸੀ ਅਤੇ ਦੁਕਾਨਦਾਰ ਨੂੰ ਲੱਗਿਆ ਸੀ ਕਿ ਫਲਾਇਡ ਦੁਆਰਾ ਦਿੱਤਾ ਨੋਟ ਨਕਲੀ ਹੈ। ਪੁਲਿਸ ਨੂੰ ਫੋਨ ਕੀਤਾ ਗਿਆ ਜਿਸ ਨੇ ਫਲਾਇਡ ਨੂੰ ਨਾ ਕਿ ਸੜਕ 'ਤੇ ਧੱਕਾ ਮਾਰ ਕੇ ਸੁਟਿੱਆ ਸਗੋਂ ਇਕ ਡੇਰੇਕ ਚੋਵਿਨ ਨਾਮ ਦੇ ਪੁਲਿਸ ਅਫਸਰ ਨੇ ਉਸ ਦੀ ਧੌਣ ਨੂੰ ਆਪਣੇ ਗੋਢੇ ਹੇਠ ਅੱਠ ਮਿੰਟ ਚਾਲੀ ਸੈਕਿੰਡ ਦਬਾਈ ਰੱਖਿਆ ਫਲਾਇਡ ਕਰਾਂਹੁਦਾ ਰਿਹਾ ਕਿ ਸਾਹ ਬੰਦ ਹੋ ਰਿਹਾ ਹੈ ਪਰ ਪੁਲਿਸ ਅਫਸਰ ਜ਼ੋਰ ਵਿਖਾਉਂਦਾ ਰਿਹਾ  ਅਤੇ ਅੰਤ ਨੂੰ 46 ਸਾਲਾ ਜਾਰਜ ਫਲਾਇਡ ਮਾਰਿਆ ਗਿਆ। ਇਕ ਸਤਾਰਾਂ ਸਾਲ ਦੀ ਡਾਰਜੀਲਾ ਫਰੇਜ਼ੀਅਰ ਨਾਮ ਦੀ ਕੁੜੀ ਦੁਆਰਾ ਇਸ ਸਾਰੀ ਘਟਨਾ ਦੀ ਵੀਡੀਓ ਬਣਾ ਲਈ ਗਈ ਜੋ ਜਲਦ ਹੀ ਇਕ ਦਸਤਾਵੇਜ ਵੱਜੋਂ ਲੋਕਾਂ ਸਾਹਮਣੇ ਆ ਗਈ। ਜਬਰਦਸਤ ਰੋਸ ਉਠਿਆ ਹਾਲਾਤ ਇਹ ਬਣੀ ਕਿ ਦੋ ਜੂਨ ਤਕ ਅਮਰੀਕਾ ਦੇ ਦੋ ਸੌ ਸ਼ਹਿਰਾਂ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਦੁਆਰਾ ਰੋਸ ਮੁਜ਼ਾਹਰੇ  ਹੋ ਰਹੇ ਸਨ ਅਤੇ ਕਈ ਥਾਂਵਾਂ 'ਤੇ ਵਿਰੋਧ ਹਿੰਸਕ ਰੂਪ ਵੀ ਧਾਰ ਚੁੱਕਾ ਸੀ।
ਪੰਜ ਜੂਨ ਤੱਕ ਸਾਫ ਹੋ ਗਿਆ ਸੀ ਕਿ ਜਾਰਜ ਫਲਾਇਡ ਦੁਆਰਾ ਜਿਹੜਾ ਵੀਹ ਡਾਲਰ ਦਾ ਨੋਟ ਦੁਕਾਨਦਾਰ ਨੂੰ ਦਿੱਤਾ ਗਿਆ ਸੀ, ਉਹ ਨਕਲੀ ਨਹੀਂ ਸੀ। ਪੁਲਿਸ ਪ੍ਰਸ਼ਾਸਨ ਨੂੰ ਸ਼ਹਿਰਾਂ ਵਿੱਚ ਕਰਫਿਊ ਆਇਦ ਕਰਨਾ ਪਿਆ ਪਰ ਉਹ ਕਰਫਿਊ ਦੇ ਉਲੰਘਣ ਨੂੰ ਰੋਕ ਨਹੀਂ ਸਕੇ। ਅਮਰੀਕਾ ਦੇ ਸਤਾਈ ਰਾਜਾਂ ਵਿੱਚ ਫੈਲੇ ਰੋਸ ਪ੍ਰਦਰਸਨਾਂ ਨੂੰ ਰੋਕਣ ਲਈ ਭਾਵੇਂ ਬਾਹਠ ਹਜ਼ਾਰ ਤੋਂ ਵੱਧ ਪੁਲਿਸ ਕਰਮੀ ਲਾਏ ਗਏ ਪਰ ਉਹ ਗੁੱਸੇ ਵਿੱਚ ਆਏ ਲੋਕਾਂ ਹੱਥੋਂ ਨਸਲਵਾਦ ਅਤੇ ਅਮਰੀਕੀ ਤਾਕਤ ਦੇ ਚਿੰਨ ਬੁੱਤਾਂ ਨੂੰ ਢਹਿੰਦਿਆਂ ਤੇ ਮਿੱਟੀ ਵਿੱਚ ਮਿਲਦਿਆਂ ਵੇਖਣ ਲਈ ਬੇਵੱਸ ਰਹੇ।
'ਕਾਲੇ ਲੋਕਾਂ ਦੀ ਜ਼ਿੰਦਗੀ ਵੀ ਅਹਿਮੀਅਤ ਰੱਖਦੀ ਹੈ' ਨਾਮ ਦੀ ਲਹਿਰ ਇਕ ਵਾਰ ਫਿਰ ਭਖ ਗਈ ਹੈ ਅਤੇ ਇਸ ਵਿੱਚ ਵੱਡੀ ਗਿਣਤੀ ਵਿੱਚ ਗੋਰੇ ਲੋਕ ਵੀ ਸ਼ਾਮਿਲ ਹੋ ਚੁੱਕੇ ਹਨ। ਇਹੋ ਵਜਾਹ ਹੈ ਕਿ ਇਸ ਲਹਿਰ ਦੇ 2017 ਵਿੱਚ ਜਿਥੇ 37 ਪ੍ਰਤੀਸ਼ਤ ਅਮਰੀਕੀ ਲੋਕ ਸਮਰਥਕ ਸਨ ਉਥੇ 2020 ਵਿੱਚ ਸਮਰਥਕਾਂ ਦੀ ਗਿਣਤੀ ਵਧ ਕੇ 52 ਪ੍ਰਤੀਸ਼ਤ ਹੋ ਗਈ ਹੈ।
ਹਾਲਾਂਕਿ ਵਿਸ਼ਵ ਪੱਧਰ 'ਤੇ ਖਾਸ ਕਰ ਯੂਰਪੀ ਦੇਸਾਂ ਵਿੱਚ, ਜਾਰਜ ਫਲਾਇਡ ਦੀ ਕਰੂਰ ਢੰਗ ਨਾਲ ਕੀਤੀ ਹੱਤਿਆ ਵਿਰੁੱਧ ਰੋਸ ਮੁਜਾਹਰੇ ਹੋਏ ਪਰ ਜਿਸ ਪੈਮਾਨੇ 'ਤੇ ਅਮਰੀਕਾ ਵਿੱਚ ਇਹ ਵਿਰੋਧ  ਹੋਇਆ, ਉਸ ਨੇ ਨਸਲਵਾਦ ਵਿਰੁੱਧ ਸੰਘਰਸ਼ ਵਿੱਚ ਨਵੇਂ ਆਯਾਮ ਜੋੜ ਦਿੱਤੇ ਹਨ। ਅਮਰੀਕਾ ਦੇ ਰੋਸ ਮੁਜਾਹਰਿਆਂ 'ਚ ਵੱਡੀ ਗਿਣਤੀ ਵਿੱਚ ਗੋਰੇ ਲੋਕ ਵੀ ਸ਼ਾਮਿਲ ਹਨ। ਨਸਲਵਾਦ ਵਿਰੋਧ ਤੋਂ ਹੁੰਦਾ ਹੋਇਆ ਮੁੱਦਾ 'ਸਮਾਜਿਕ ਨਿਆਂ' ਦੀ ਮੰਗ ਵੱਲ ਵੱਧ ਗਿਆ ਹੈ। ਪੁਲਿਸ ਸੁਧਾਰਾਂ ਦੀ ਮੰਗ ਉਠੀ ਹੈ। ਇਕ ਮੁੱਖ ਨਾਅਰਾ ''ਇਨਸਾਫ ਨਹੀਂ ਤਾਂ ਅਮਨ ਨਹੀਂ'' ਵੀ ਬਣ ਗਿਆ ਹੈ।
ਅਮਰੀਕਾ ਦੀਆਂ ਸਰਕਾਰੀ ਏਜੰਸੀਆਂ, ਸਮਾਜਸ਼ਾਸਤਰੀ ਅਤੇ ਸਰੋਕਾਰ ਰਖਦੇ ਦੂਸਰੇ ਲੋਕ ਇਹ ਜਾਂਚ ਰਹੇ ਹਨ ਕਿ ਨਿਆਂ ਦੀ ਮੰਗ ਕਰਦੀ ਇਹ ਲੋਕ ਲਹਿਰ ਐਨੀ ਵਿਸ਼ਾਲ ਅਤੇ ਪ੍ਰਚੰਡ ਕਿਸ ਤਰ੍ਹਾਂ ਬਣ ਗਈ ਹੈ। ਉਹ ਇਸ 'ਚ ਰਾਸ਼ਟਰਪਤੀ ਟਰੰਪ ਦੀ ਸਖ਼ਤੀ ਤੇ ਬਦਇੰਤਜ਼ਾਮੀ, ਕੋਵਿਡ-19 ਮਹਾਮਾਰੀ ਅਤੇ ਮਹਾਮਾਰੀ ਕਾਰਨ ਵਧੀ ਹੋਈ ਬੇਰੋਜ਼ਗਾਰੀ ਦੀ ਭੂਮਿਕਾ ਵੀ ਵੇਖ ਰਹੇ ਹਨ। ਚਾਹੇ ਕਿ ਨਸਲਵਾਦ ਦੀਆਂ ਜੜ੍ਹਾਂ ਹਾਲੇ ਵੀ ਬਹੁਤ ਮਜਬੂਤ ਤੇ ਗਹਿਰੀਆਂ ਹਨ ਪਰ ਅਮਰੀਕਾ ਵਿੱਚ ਜਾਰਜ ਫਲਾਇਡ ਦੇ ਹੱਕ ਵਿੱਚ ਉਠੀ ਲਹਿਰ ਇਨਸਾਫ ਲਈ ਲੜਾਈ ਨੂੰ ਜ਼ਰੂਰ ਅਗਾਂਹ ਲੈ ਗਈ ਹੈ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ