Monday, July 13, 2020 ePaper Magazine
BREAKING NEWS
ਪੰਜਾਬ 'ਚ ਅੱਜ 234 ਕੇਸ ਕੋਰੋਨਾ ਪਾਜ਼ੀਟਿਵ, 352 ਠੀਕ ਹੋ ਕੇ ਪਰਤੇ ਘਰ47 ਕਿਲੋਗ੍ਰਾਮ ਗਾਂਜਾ ਬਰਾਮਦ, ਕਾਰ ਸਵਾਰ ਦੋ ਨੌਜਵਾਨ ਗ੍ਰਿਫਤਾਰ ਸਿਰਸਾ ਦੀ ਫਰਮ ਕਿਸਾਨਾਂ ਦੀ ਕਣਕ ਦੇ ਕਰੋੜਾਂ ਰੁਪਏ ਲੈ ਕੇ ਫ਼ਰਾਰਖਿਡਾਰੀਆਂ ਨੂੰ ਆਨਲਾਈਨ ਟ੍ਰੇਨਿੰਗ ਸੁਚਾਰੂ ਢੰਗ ਨਾਲ ਦੇਣ ਕੋਚਬੂੜਾ ਗੁੱਜਰ ਰੋਡ 'ਤੇ ਅੰਡਰ ਬ੍ਰਿਜ ਦੀ ਉਸਾਰੀ 'ਚ ਸੀਵਰੇਜ ਬਣਿਆ ਬਹੁਤ ਵੱਡਾ ਅੜਿੱਕਾਡਾ. ਓਬਰਾਏ ਦੇ ਯਤਨਾਂ ਨਾਲ ਨੌਜਵਾਨ ਦੀ ਮ੍ਰਿਤਕ ਦੇਹ ਪਿੰਡ ਪਹੁੰਚੀਫੁੱਟਬਾਲ ਖਿਡਾਰੀ ਗੁਰਵਿੰਦਰ ਸਿੰਘ ਦੀ ਕੈਨੇਡਾ 'ਚ ਬੇਵਕਤੀ ਮੌਤ ਹੋਣ ਨਾਲ ਮਹਿਰਾਜ 'ਚ ਸੋਗ ਦੀ ਲਹਿਰਰਾਹੁਲ ਨੇ ਚੀਨੀ ਘੁਸਪੈਠ ਨੂੰ ਲੈ ਕੇ ਫ਼ਿਰ ਸਾਧਿਆ ਮੋਦੀ ਸਰਕਾਰ 'ਤੇ ਨਿਸ਼ਾਨਾ    ਹਰਿਆਣਾ : ਇੱਕ ਦਿਨ 'ਚ ਆਏ 383 ਨਵੇਂ ਮਾਮਲੇ, ਕੁੱਲ ਗਿਣਤੀ 20,965 ਹੋਈ      ਔਰਤਾਂ ਵਿਰੁੱਧ ਅਪਮਾਨਜਨਕ ਟਿੱਪਣੀ ਵਾਲਾ ਵੀਡੀਓ ਕਲਿਪ ਬਣਾਉਣ ਵਾਲੇ ਸ਼ਿਵ ਸੈਨਾ ਪ੍ਰਧਾਨ (ਟਕਸਾਲੀ) ਸੁਧੀਰ ਸੂਧਰੀ ਇੰਦੌਰ ਤੋਂ ਗ੍ਰਿਫ਼ਤਾਰ     

ਦੇਸ਼

ਵੱਖਵਾਦੀ ਆਗੂ ਸਈਦ ਅਲੀ ਸ਼ਾਹ ਗਿਲਾਨੀ ਦਾ ਹੁਰੀਅਤ ਕਾਨਫਰੰਸ ਤੋਂ ਅਸਤੀਫਾ

June 29, 2020 03:54 PM

ਸ਼੍ਰੀਨਗਰ, 29 ਜੂਨ (ਏਜੰਸੀ) : ਅੱਤਵਾਦੀਆਂ ਦੀ ਮੌਤ 'ਤੇ ਹਮੇਸ਼ਾਂ ਕਸ਼ਮੀਰ ਵਾਦੀ ਨੂੰ ਬੰਦ ਕਰਨ ਦਾ ਐਲਾਨ ਕਰਨ ਵੇਲੇ ਕੱਟੜਪੰਥੀ ਅਤੇ ਵੱਖਵਾਦੀ ਨੇਤਾ ਸਈਦ ਅਲੀ ਸ਼ਾਹ ਗਿਲਾਨੀ ਨੇ ਸੋਮਵਾਰ ਨੂੰ   ਆਪਣੇ ਆਪ ਨੂੰ ਆਲ ਪਾਰਟੀ ਹੁਰੀਅਤ ਕਾਨਫਰੰਸ ਤੋਂ ਵੱਖ ਕਰ ਦਿੱਤਾ। ਗਿਲਾਨੀ ਨੇ ਸੋਮਵਾਰ ਨੂੰ ਇੱਕ ਆਡੀਓ ਸੰਦੇਸ਼ ਜਾਰੀ ਕਰਕੇ ਇਸ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਗਿਲਾਨੀ ਨੇ ਦੋ ਸਮੂਹਾਂ ਵਿਚ ਵੰਡੀ ਹੁਰੀਅਤ ਕਾਨਫਰੰਸ ਦੀਆਂ ਸਾਰੀਆਂ ਧਿਰਾਂ ਦੇ ਨਾਂਅ ਇਕ ਪੱਤਰ ਜਾਰੀ ਕੀਤਾ  ਹੈ। ਇਸ ਸਮੇਂ, ਗਿਲਾਨੀ ਦਿਲ, ਸਾਹ ਅਤੇ ਗੁਰਦੇ ਦੀ ਬਿਮਾਰੀ ਸਮੇਤ ਕਈ ਹੋਰ ਬਿਮਾਰੀਆਂ ਤੋਂ ਪੀੜਤ ਹਨ। ਆਪਣੇ ਆਡੀਓ ਸੰਦੇਸ਼ ਵਿਚ ਗਿਲਾਨੀ ਨੇ ਕਿਹਾ ਕਿ ਮੌਜੂਦਾ ਸਥਿਤੀ ਵਿਚ ਮੈਂ ਆਲ ਪਾਰਟੀ ਹੁਰੀਅਤ ਕਾਨਫ਼ਰੰਸ ਤੋਂ ਅਸਤੀਫਾ ਦਿੰਦਾ ਹਾਂ।

5 ਅਗਸਤ, 2019 ਨੂੰ ਜੰਮੂ-ਕਸ਼ਮੀਰ ਤੋਂ ਆਰਟੀਕਲ 370 ਅਤੇ 35 ਏ ਨੂੰ ਹਟਾਏ ਜਾਣ ਤੋਂ ਬਾਅਦ ਸਈਦ ਅਲੀ ਸ਼ਾਹ ਗਿਲਾਨੀ ਨੂੰ ਨਜ਼ਰਬੰਦ ਕੀਤਾ ਗਿਆ ਸੀ। ਜੰਮੂ-ਕਸ਼ਮੀਰ ਦੀ ਬਦਲ ਰਹੀ ਸਥਿਤੀ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਬਣਨ ਤੋਂ ਬਾਅਦ ਰਾਜਨੀਤਿਕ ਸਮੀਕਰਣ ਵਿਚਕਾਰ ਇਹ ਸਭ ਤੋਂ ਵੱਡੀ ਘਟਨਾ ਹੈ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ