Tuesday, July 07, 2020 ePaper Magazine
BREAKING NEWS
ਕੈਬਨਿਟ ਮੰਤਰੀ ਨੇ ਪੰਚਾਇਤਾਂ ਨੂੰ 33 ਲੱਖ ਰੁਪਏ ਦੇ ਚੈੱਕ ਵੰਡੇ     ਪੰਚਕੂਲਾ : ਚੰਡੀਗੜ੍ਹ ਸਿੱਖਿਆ ਵਿਭਾਗ 'ਚ ਕੰਮ ਕਰਨ ਵਾਲੀ ਮਹਿਲਾ ਸਮੇਤ ਤਿੰਨ ਜਣੇ ਕੋਰੋਨਾ ਪਾਜ਼ੇਟਿਵ    ਵਾਹ ਮੋਦੀ ਸਰਕਾਰੇ ਪੈਟਰੋਲ-ਡੀਜ਼ਲ ਦੇ ਭਾਅ ਅਸਮਾਨੀ ਚਾੜ੍ਹੇ ..            ਮਹਾਮਾਰੀ ਦੀ ਮਾਰ ਝੱਲ ਚੁੱਕੇ ਪਿੰਡ ਜਵਾਹਰਪੁਰ 'ਚ ਕੋਰੋਨਾ ਨੇ ਮੁੜ ਦਿੱਤੀ ਦਸਤਕ        ਲਾਕਡਾਉਨ ਦੌਰਾਨ ਫਸੇ ਭਾਰਤੀ ਤੇ ਪਾਕਿ ਨਾਗਰਿਕ ਭਲਕੇ ਵਤਨੀ ਪਰਤਣਗੇ   ਸ੍ਰੀ ਮੁਕਤਸਰ ਸਾਹਿਬ 'ਚ ਪਹਿਲੇ ਦਿਨ ਹੀ ਪਾਣੀ ਪੀ ਗਈ ਸਰਕਾਰ ਦੀ ਈ-ਰਜਿਸਟ੍ਰੇਸ਼ਨ ਸਖ਼ਤੀ   ਆਰਮੀ 'ਚ ਔਰਤਾਂ ਨੂੰ ਸਥਾਈ ਕਮਿਸ਼ਨ, ਫੈਸਲਾ ਲਾਗੂ ਕਰਨ ਲਈ ਸਰਕਾਰ ਨੇ ਇੱਕ ਮਹੀਨੇ ਦੀ ਮੁਹਲਤ ਦਿੱਤੀ ਡੀਜ਼ਲ ਦੀ ਕੀਮਤ 'ਚ ਫ਼ਿਰ 25 ਪੈਸੇ ਪ੍ਰਤੀ ਲਿਟਰ ਵਾਧਾ ਐਲਏਸੀ ਵਿਵਾਦ :  ਰਾਹੁਲ ਨੇ ਮੋਦੀ ਸਰਕਾਰ 'ਤੇ ਚੁੱਕੇ ਸਵਾਲ     ਸਾਬਕਾ ਕੇਂਦਰੀ ਮੰਤਰੀ ਭਰਤ ਸੋਲੰਕੀ ਦੀ ਤਬੀਅਤ ਵਿਗੜੀ    

ਮਨੋਰੰਜਨ

ਸੁਸ਼ਾਂਤ ਨੂੰ ਸਲਮਾਨ ਖਾਨ ਗੈਂਗ ਤੋਂ ਮਿਲ ਰਹੀਆਂ ਸਨ ਧਮਕੀਆਂ, ਬਦਲੇ ਸੀ 50 ਸਿਮ ਕਾਰਡ : ਲੋਕ ਗਾਇਕ ਦਾ ਇਲਜਾਮ

June 29, 2020 04:03 PM
ਏਜੰਸੀ

ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਕੇਸ ਵਿੱਚ ਹਰ ਰੋਜ਼ ਨਵੇਂ ਦਾਅਵੇ ਕੀਤੇ ਜਾ ਰਹੇ ਹਨ। ਬਿਹਾਰ ਦੇ ਇਸ ਅਦਾਕਾਰ ਦੀ ਮੌਤ ਨੂੰ ਬਾਲੀਵੁੱਡ ਵਿਚ ਨੇਪੋਟਿਜਮ ਅਤੇ ਕੁਝ ਖਾਸ ਸਟਾਰਾਂ ਦੇ ਏਕਾਅਧਿਕਾਰ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਇਸ ਦੌਰਾਨ ਬਿਹਾਰ ਦੇ ਲੋਕ ਗਾਇਕ ਸੁਨੀਲ ਛੈਲਾ ਬਿਹਾਰੀ ਨੇ ਸੁਸ਼ਾਂਤ ਸਿੰਘ ਰਾਜਪੂਤ ਮੌਤ ਕੇਸ ਵਿੱਚ ਅਭਿਨੇਤਾ ਸਲਮਾਨ ਖਾਨ ਉੱਤੇ ਗੰਭੀਰ ਦੋਸ਼ ਲਾਏ ਹਨ।

ਸੁਨੀਲ ਛੈਲਾ ਬਿਹਾਰੀ ਨੇ ਯੂ-ਟਿਊਬ 'ਤੇ ਇਕ ਵੀਡੀਓ ਸੰਦੇਸ਼ ਜਾਰੀ ਕਰਦਿਆਂ ਦੋਸ਼ ਲਾਇਆ ਹੈ ਕਿ ਸੁਸ਼ਾਂਤ ਸਿੰਘ ਰਾਜਪੂਤ ਨੂੰ ਪਿਛਲੇ ਇਕ ਮਹੀਨੇ ਤੋਂ ਧਮਕੀਆਂ ਮਿਲ ਰਹੀਆਂ ਸਨ। ਉਨ੍ਹਾਂ ਨੇ ਕਿਹਾ ਹੈ ਕਿ ਸੁਸ਼ਾਂਤ ਸਿੰਘ ਰਾਜਪੂਤ ਪਿਛਲੇ ਕੁੱਝ ਮਹੀਨਿਆਂ ਤੋਂ ਬਹੁਤ ਪਰੇਸ਼ਾਨ ਸਨ। ਸੁਸ਼ਾਂਤ ਸਿੰਘ ਰਾਜਪੂਤ ਲਗਾਤਾਰ ਧਮਕੀਆਂ ਕਾਰਨ ਪ੍ਰੇਸ਼ਾਨ ਸਨ। ਧਮਕੀਆਂ ਮਿਲਣ ਕਰਕੇ ਉਹ ਲਗਾਤਾਰ ਆਪਣਾ ਮੋਬਾਈਲ ਸਿਮ ਕਾਰਡ ਬਦਲ ਰਹੇ ਸਨ। ਸੁਸ਼ਾਂਤ ਨੇ ਇੱਕ ਮਹੀਨੇ ਵਿੱਚ ਲਗਭਗ 50 ਵਾਰ ਸਿਮ ਕਾਰਡ ਬਦਲੇ ਸਨ।

ਸੁਨੀਲ ਛੈਲਾ ਬਿਹਾਰੀ ਨੇ ਦੋਸ਼ ਲਾਇਆ ਕਿ ਸਿਮ ਕਾਰਡ ਬਦਲਣ ਤੋਂ ਬਾਅਦ ਵੀ ਧਮਕੀਆਂ ਨਹੀਂ ਰੁਕੀਆਂ। ਲੋਕਾ ਗਾਇਕ ਨੇ ਦੋਸ਼ ਲਾਇਆ ਹੈ ਕਿ ਸੁਸ਼ਾਂਤ ਦਾ ਦੋਸਤ ਸੰਦੀਪ ਸਿੰਘ ਧਮਕੀ ਦੇਣ ਵਾਲੇ ਗਿਰੋਹ ਯਾਨੀ ਸਲਮਾਨ ਖਾਨ ਅਤੇ ਗੈਂਗ ਨੂੰ ਨਵੇਂ ਸਿਮ ਕਾਰਡ ਦਾ ਨੰਬਰ ਦੱਸਦੇ ਸਨ। ਇਸ ਤੋਂ ਬਾਅਦ ਸਲਮਾਨ ਖਾਨ ਆਪਣੇ ਗੁੰਡਿਆਂ ਰਾਹੀਂ ਸੁਸ਼ਾਂਤ ਨੂੰ ਫੋਨ ਕਰਕੇ ਧਮਕੀਆਂ ਦਿੰਦੇ ਸਨ। ਇਸ ਕਾਰਨ ਸੁਸ਼ਾਂਤ ਸਿੰਘ ਰਾਜਪੂਤ ਨੇ ਜਾਂ ਤਾਂ ਖੁਦਕੁਸ਼ੀ ਕਰ ਲਈ ਜਾਂ ਮਾਰ ਦਿੱਤੇ ਗਏ। ਇਸ ਮਾਮਲੇ ਦੀ ਸੀਬੀਆਈ ਜਾਂਚ ਹੋਣੀ ਚਾਹੀਦੀ ਹੈ।

ਸੁਨੀਲ ਛੈਲਾ ਬਿਹਾਰੀ ਨੇ ਦੋਸ਼ ਲਾਇਆ ਹੈ ਕਿ ਸੰਦੀਪ ਸਿੰਘ ਵਰਗੇ ਅਦਾਕਾਰਾਂ ਨੂੰ ਲੱਗਦਾ ਹੈ ਕਿ ਉਹ ਸਲਮਾਨ ਖਾਨ, ਕਰਨ ਜੌਹਰ, ਏਕਤਾ ਕਪੂਰ ਵਰਗੇ ਲੋਕਾਂ ਦਾ ਸਮਰਥਨ ਪ੍ਰਾਪਤ ਹੋਣ ਤੋਂ ਬਿਨਾਂ ਇੰਡਸਟਰੀ ਵਿਚ ਕੁਝ ਨਹੀਂ ਕਰ ਸਕਣਗੇ। ਇਸ ਲਈ ਸੰਦੀਪ ਸੁਸ਼ਾਂਤ ਦੀ ਸਾਰੀ ਜਾਣਕਾਰੀ ਸਲਮਾਨ ਖਾਨ ਗਿਰੋਹ ਤੱਕ ਪਹੁੰਚਾਉਂਦੇ ਸਨ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਮਨੋਰੰਜਨ ਖ਼ਬਰਾਂ

ਸਭ ਤੋਂ ਵੱਧ ਪਸੰਦ ਕੀਤਾ ਗਿਆ 'ਦਿੱਲ ਬੇਚਾਰਾ' ਦਾ ਟ੍ਰੇਲਰ, 'ਐਵੈਂਜਰਸ ਐਂਡ ਗੇਮ' ਦਾ ਵੀ ਤੋੜਿਆ ਰਿਕਾਰਡ

ਦ ਕਪਿਲ ਸ਼ਰਮਾ ਸ਼ੋਅ ਦੀ ਸ਼ੂਟਿੰਗ ਇਸ ਦਿਨ ਹੋਵੇਗੀ ਸ਼ੁਰੂ, ਇਹ ਐਕਟਰ ਹੋਵੇਗਾ ਪਹਿਲਾ ਗੈਸਟ

ਭਾਰਤ-ਚੀਨ ਤਣਾਅ ਵਿਚਾਲੇ ਲੱਦਾਖ 'ਚ 'ਲਾਲ ਸਿੰਘ ਚੱਢਾ' ਦੀ ਸ਼ੁਟਿੰਗ ਰੱਦ

ਸੁਸ਼ਾਂਤ ਸਿੰਘ ਰਾਜਪੂਤ ਖੁਦਕੁਸ਼ੀ ਮਾਮਲੇ 'ਚ ਬਿਆਨ ਦਰਜ ਕਰਵਾਉਣ ਬਾਂਦਰਾ ਥਾਣੇ ਪੁੱਜੇ ਭੰਸਾਲੀ

ਗਲਵਾਨ ਵੈਲੀ 'ਚ ਜਵਾਨਾਂ ਦੀ ਸ਼ਹਾਦਤ 'ਤੇ ਫਿਲਮ ਬਣਾਉਣਗੇ ਅਜੇ ਦੇਵਗਨ

ਕਾਨਪੁਰ ਦੇ ਸ਼ਹੀਦਾਂ ਲਈ ਕਪਿਲ ਸ਼ਰਮਾ ਨੇ ਕੀਤਾ ਟਵੀਟ ਤਾਂ ਹੋਏ ਟ੍ਰੋਲ, ਫਿਰ ਕਾਮੇਡੀਅਨ ਨੇ ਸਿਖਾਇਆ ਸਬਕ

ਮਾਮਲਾ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ : ਅਨੁਪਮ ਖੇਰ ਨੂੰ ਨੋਟਿਸ ਜਾਰੀ

ਸੈਫ ਬੋਲੇ : ਮੈਂ ਵੀ ਹੋਇਆ ਸੀ ਨੌਪੋਟਿਜ਼ਮ ਦਾ ਸ਼ਿਕਾਰ

ਅਕਸ਼ੇ ਅਤੇ ਵਾਨੀ ਦੀ ਫਿਲਮ 'ਬੇਲਬੋਟਮ' 2 ਅਪ੍ਰੈਲ 2021 ਨੂੰ ਹੋਵੇਗੀ ਰਿਲੀਜ਼

ਡਾਕਟਰਸ ਡੇਅ ਮੌਕੇ ਧੱਕ-ਧੱਕ ਗਰਲ ਨੇ ਦੱਸਿਆ, ਕਿਉਂ ਕੀਤਾ ਡਾਕਟਰ ਨਾਲ ਵਿਆਹ