Wednesday, July 08, 2020 ePaper Magazine
BREAKING NEWS
ਕੈਬਨਿਟ ਮੰਤਰੀ ਨੇ ਪੰਚਾਇਤਾਂ ਨੂੰ 33 ਲੱਖ ਰੁਪਏ ਦੇ ਚੈੱਕ ਵੰਡੇ     ਪੰਚਕੂਲਾ : ਚੰਡੀਗੜ੍ਹ ਸਿੱਖਿਆ ਵਿਭਾਗ 'ਚ ਕੰਮ ਕਰਨ ਵਾਲੀ ਮਹਿਲਾ ਸਮੇਤ ਤਿੰਨ ਜਣੇ ਕੋਰੋਨਾ ਪਾਜ਼ੇਟਿਵ    ਵਾਹ ਮੋਦੀ ਸਰਕਾਰੇ ਪੈਟਰੋਲ-ਡੀਜ਼ਲ ਦੇ ਭਾਅ ਅਸਮਾਨੀ ਚਾੜ੍ਹੇ ..            ਮਹਾਮਾਰੀ ਦੀ ਮਾਰ ਝੱਲ ਚੁੱਕੇ ਪਿੰਡ ਜਵਾਹਰਪੁਰ 'ਚ ਕੋਰੋਨਾ ਨੇ ਮੁੜ ਦਿੱਤੀ ਦਸਤਕ        ਲਾਕਡਾਉਨ ਦੌਰਾਨ ਫਸੇ ਭਾਰਤੀ ਤੇ ਪਾਕਿ ਨਾਗਰਿਕ ਭਲਕੇ ਵਤਨੀ ਪਰਤਣਗੇ   ਸ੍ਰੀ ਮੁਕਤਸਰ ਸਾਹਿਬ 'ਚ ਪਹਿਲੇ ਦਿਨ ਹੀ ਪਾਣੀ ਪੀ ਗਈ ਸਰਕਾਰ ਦੀ ਈ-ਰਜਿਸਟ੍ਰੇਸ਼ਨ ਸਖ਼ਤੀ   ਆਰਮੀ 'ਚ ਔਰਤਾਂ ਨੂੰ ਸਥਾਈ ਕਮਿਸ਼ਨ, ਫੈਸਲਾ ਲਾਗੂ ਕਰਨ ਲਈ ਸਰਕਾਰ ਨੇ ਇੱਕ ਮਹੀਨੇ ਦੀ ਮੁਹਲਤ ਦਿੱਤੀ ਡੀਜ਼ਲ ਦੀ ਕੀਮਤ 'ਚ ਫ਼ਿਰ 25 ਪੈਸੇ ਪ੍ਰਤੀ ਲਿਟਰ ਵਾਧਾ ਐਲਏਸੀ ਵਿਵਾਦ :  ਰਾਹੁਲ ਨੇ ਮੋਦੀ ਸਰਕਾਰ 'ਤੇ ਚੁੱਕੇ ਸਵਾਲ     ਸਾਬਕਾ ਕੇਂਦਰੀ ਮੰਤਰੀ ਭਰਤ ਸੋਲੰਕੀ ਦੀ ਤਬੀਅਤ ਵਿਗੜੀ    

ਪੰਜਾਬ

ਤੇਲ ਕੀਮਤਾਂ 'ਚ ਵਾਧੇ ਦਾ ਨਵਾਂਸ਼ਹਿਰ ਡੀਸੀ ਦੇ ਦਫਤਰ ਤੱਕ ਟਰੈਕਟਰ ਖਿੱਚ ਕੇ ਕੀਤਾ ਪ੍ਰਦਰਸ਼ਨ

June 29, 2020 05:40 PM
ਮੋਦੀ ਸਰਕਾਰ-ਸ਼ਾਹੂਕਾਰਾਂ ਦੀ, ਸ਼ਾਹੂਕਾਰਾਂ ਲਈ, ਸ਼ਾਹੂਕਾਰਾਂ ਵੱਲੋਂ ਬਣੀ ਸਰਕਾਰ ਸਾਬਿਤ ਹੋਈ-ਜਾਖੜ 
ਨਵਾਂਸ਼ਹਿਰ, 29 ਜੂਨ (ਏਜੰਸੀ) : ਕੇਂਦਰ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ 'ਤੇ ਲਗਾਤਾਰ ਤੇਲ ਵਿੱਚ ਕੀਤੇ ਜਾ ਰਹੇ ਵਾਧੇ ਦਾ ਕਾਂਗਰਸ ਪਾਰਟੀ ਜਬਰਦਸਤ ਵਿਰੋਧ ਕੀਤਾ। ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ, ਐਮ ਐਲ ਏ ਅੰਗਦ ਸਿੰਘ ਤੇ ਐਮ ਐਲ ਏ ਚੌ. ਦਰਸ਼ਨ ਲਾਲ ਮੰਗੂਪੁਰ, ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ, ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਸਤਿਬੀਰ ਸਿੰਘ ਪੱਲੀ ਝਿੱਕੀ, ਸਾਬਕਾ ਐਮ ਐਲ ਏ ਤਰਲੋਚਨ ਸਿੰਘ ਸੂੰਢ ਅਤੇ ਹੋਰ ਆਗੂਆਂ ਨਾਲ, ਆਈ ਟੀ ਆਈ ਤੋਂ ਡੀ ਸੀ ਦਫ਼ਤਰ ਤੱਕ ਰੱਸੇ ਨਾਲ ਟ੍ਰੈਕਟਰ ਖਿੱਚ ਕੇ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ। 
ਇਸ ਮੌਕੇ ਜਾਖੜ ਨੇ ਜੈ ਜਵਾਨ ਤੇ ਜੈ ਕਿਸਾਨ ਨੂੰ ਨੁੱਕਰੇ ਲਾ ਕੇ ਮੋਦੀ ਸਰਕਾਰ-ਸ਼ਾਹੂਕਾਰਾਂ ਦੀ, ਸ਼ਾਹੂਕਾਰਾਂ ਲਈ ਅਤੇ ਸ਼ਾਹੂਕਾਰਾਂ ਦੁਆਰਾ ਬਣੀ ਸਰਕਾਰ ਸਾਬਿਤ ਹੋਈ ਹੈ। ਕਿਸਾਨ ਦੀ ਆਮਦਨ ਦੁੱਗਣੀ ਕਰਨ ਦੇ ਦਾਈਏ ਬੰਨਣ ਵਾਲੇ ਅਤੇ ਸਵਾਮੀਨਾਥਨ ਰਿਪੋਰਟ ਲਾਗੂ ਕਰਨ ਦੇ ਦਾਅਵੇ ਕਰਨ ਵਾਲੇ ਅਦਾਲਤ 'ਚ ਹਲਫ਼ਨਾਮਾ ਦੇ ਆਏ ਕਿ ਅਸੀਂ ਨਹੀਂ ਕਰ ਸਕਦੇ। ਕਿਸਾਨ ਨੂੰ ਕੋਰੋਨਾ ਦਾ ਨੁਕਸਾਨ ਕਿਵੇਂ ਹੋਇਆ, ਮਜ਼ਦੂਰ ਸਾਰੇ ਵਾਪਸ ਚਲੇ ਗਏ, ਝੋਨੇ ਦੀ ਲੁਆਈ 2 ਤੋਂ 3 ਹਜ਼ਾਰ ਏਕੜ ਵਧ ਗਈ। ਕਿਸਾਨ ਦਾ ਬੇਵਕੂਫ਼ ਬਣਾਇਆ ਜਾ ਰਿਹਾ ਹੈ। ਗੱਬਰ ਸਿੰਘ ਵਾਂਗ ਨਰਿੰਦਰ ਮੋਦੀ ਕਿਸਾਨਾਂ ਨੂੰ ਖੁਰਚ-ਖੁਰਚ ਕੇ ਮਾਰ ਰਿਹਾ। ਕੀਮਤਾਂ ਗਿਰਦੀਆਂ ਗਈਆਂ ਅਤੇ ਐਕਸਾਈਜ਼ ਡਿਊਟੀ ਵਧਾਉਂਦੇ ਗਏ। ਉਨ੍ਹਾਂ ਕਿਹਾ ਕਿ ਸੁਨੀਲ ਜਾਖੜ ਡੀਜ਼ਲ ਕੀਮਤਾਂ 'ਚ ਬੇਤਹਾਸ਼ਾ ਵਾਧੇ ਕਾਰਨ ਕਿਸਾਨ ਦੇ ਟ੍ਰੈਕਟਰ ਨੂੰ ਗੱਡਾ ਬਣਾ ਕੇ ਖਿੱਚਣ ਦਾ ਕੋਈ ਡਰਾਮਾ ਕਰਨ ਨਹੀਂ ਆਇਆ। 
ਪੰਜਾਬ 'ਚ ਮਾਲ ਢੋਣ ਵਾਲੇ ਵਾਹਨਾਂ 'ਤੇ ਟੈਕਸ ਲੱਗਦਾ ਸੀ ਤਾਂ ਟ੍ਰੈਕਟਰ ਨੂੰ ਕਿਸਾਨ ਦਾ ਗੱਡਾ ਦੱਸਿਆ ਗਿਆ ਪਰ ਉਦੋਂ ਤਾਂ ਕਿਸਾਨ ਦਾ ਗੱਡਾ ਨਹੀਂ ਬਣਿਆ ਅੱਜ ਡੀਜ਼ਲ ਦੀਆਂ ਕੀਮਤਾਂ ਪੈਟਰੋਲ ਤੋਂ ਵਧਾ ਕੇ ਗੱਡਾ ਜ਼ਰੂਰ ਬਣਾ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਡਾ. ਮਨਮੋਹਨ ਸਿੰਘ ਸਰਕਾਰ ਮੌਕੇ ਤੇਲ ਦੀਆਂ ਸਥਿਰ ਕੀਮਤਾਂ ਕਾਰਨ ਰਿਲਾਇੰਸ ਤੇ ਐਸ ਆਰ ਦੇ ਪੈਟਰੋਲ ਪੰਪ ਨਹੀਂ ਸਨ ਚੱਲਦੇ ਪਰ ਹੁਣ ਅੰਬਾਨੀ, ਅਡਾਨੀ ਤੇ ਹੋਰ ਸ਼ਾਹੂਕਾਰਾਂ ਦੇ ਢਿੱਲ ਭਰਨ ਲਈ ਕਿਸਾਨੀ ਅਤੇ ਆਮ ਲੋਕ ਦਾਅ 'ਤੇ ਲਾ ਦਿੱਤੇ ਹਨ।
 ਉਨ੍ਹਾਂ ਨੇ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਨੂੰ ਕੇਂਦਰ ਸਰਕਾਰ ਦੇ ਨਾਮ ਮੰਗ ਪੱਤਰ ਦੇ ਕੇ, ਪੈਟਰੋਲ-ਡੀਜ਼ਲ ਕੀਮਤਾਂ ਨੂੰ ਕਿਸਾਨ ਅਤੇ ਲੋਕ ਹਿੱਤ 'ਚ ਘਟਾਉਣ ਅਤੇ ਕਿਸਾਨ ਮਾਰੂ ਕੇਂਦਰੀ ਖੇਤੀ ਆਰਡੀਨੈਂਸ ਨੂੰ ਵਾਪਸ ਲੈਣ ਲਈ ਆਖਿਆ।
 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਪੰਜਾਬ ਖ਼ਬਰਾਂ

ਕੈਬਨਿਟ ਮੰਤਰੀ ਨੇ ਪੰਚਾਇਤਾਂ ਨੂੰ 33 ਲੱਖ ਰੁਪਏ ਦੇ ਚੈੱਕ ਵੰਡੇ     

ਨਿਹੰਗ ਪੂਹਲਾ ਦੇ ਡੇਰੇ 'ਤੇ ਹਮਲੇ ਦਾ ਮਾਮਲਾ, 15 ਨਿਹੰਗਾਂ ਨੂੰ 14 ਦਿਨਾਂ ਲਈ ਭੇਜਿਆ ਜੇਲ੍ਹ

ਡੀਏਵੀ ਸਕੂਲ ਦੇ 7 ਐਨਸੀਸੀ ਕੈਡਿਟਾਂ ਨੂੰ ਮਿਲਿਆ 42 ਹਜ਼ਾਰ ਦਾ ਵਜ਼ੀਫਾ        

ਪਾਕਿਸਤਾਨ 'ਚ ਰੇਲ ਹਾਦਸੇ ਦੌਰਾਨ ਮਾਰੇ ਗਏ ਸਿੱਖਾਂ ਦੇ ਪਰਿਵਾਰਾਂ ਨੂੰ ਇੱਕ-ਇੱਕ ਲੱਖ ਰੁਪਏ ਦਿੱਤੇ ਜਾਣਗੇ : ਭਾਈ ਲੌਂਗੋਵਾਲ   

ਕੰਟੀਨ ਅੱਗੇ ਸਾਬਕਾ ਬਜ਼ੁਰਗ ਸੈਨਿਕਾਂ ਤੇ ਵੀਰ ਨਾਰੀਆਂ ਨੇ ਪ੍ਰਗਟਾਇਆ ਰੋਸ    

ਸ੍ਰੀ ਮੁਕਤਸਰ ਸਾਹਿਬ 'ਚ ਪਹਿਲੇ ਦਿਨ ਹੀ ਪਾਣੀ ਪੀ ਗਈ ਸਰਕਾਰ ਦੀ ਈ-ਰਜਿਸਟ੍ਰੇਸ਼ਨ ਸਖ਼ਤੀ   

ਢੀਂਡਸਾ ਨੇ ਬਣਾਇਆ ਇੱਕ ਹੋਰ ਅਕਾਲੀ ਦਲ   

ਕੈਨੇਡਾ ਗਏ ਲੁਧਿਆਣਾ 'ਤੇ ਮੁਹਾਲੀ ਦੇ ਦੋ ਨੌਜਵਾਨਾਂ ਦੀ ਸੜਕ ਹਾਦਸੇ 'ਚ ਮੌਤ

ਨੌਕਰੀ ਤੋਂ ਬਰਖਾਸਤ ਕੀਤੇ ਪੁਲਿਸ ਮੁਲਾਜ਼ਮ ਨੇ ਟ੍ਰੇਨ ਹੇਠ ਆ ਕੇ ਕੀਤੀ ਖੁਦਕੁਸ਼ੀ

ਪੀ.ਡੀ.ਐਸ ਵੰਡ 'ਚ ਕਿਸੇ ਤਰ੍ਹਾਂ ਦੀ ਹੇਰਾ-ਫੇਰੀ ਬਰਦਾਸ਼ਤ ਨਹੀਂ - ਆਸ਼ੂ