Saturday, July 04, 2020 ePaper Magazine
BREAKING NEWS
ਪੰਜਾਬ ਨੇ ਸੈਂਪਲ ਇਕੱਤਰ ਕਰਨ 'ਤੇ ਲੈਬ ਸਮਰੱਥਾ ਨੂੰ ਮਹੱਤਵਪੂਰਨ ਢੰਗ ਨਾਲ ਵਧਾਇਆ: ਬਲਬੀਰ ਸਿੱਧੂਸਾਉਣੀ ਰੁੱਤ ਦੀ ਮੂੰਗੀ ਅਤੇ ਮਾਂਹ ਦੀ ਬਿਜਾਈ ਲਈ ਖੇਤੀਬਾੜੀ ਅਧਿਕਾਰੀਆਂ ਵੱਲੋਂ ਕਿਸਾਨਾਂ ਨੂੰ ਦਿੱਤੇ ਗਏ ਸੁਝਾਅਸਾਂਝੇ ਅਪ੍ਰੇਸ਼ਨ ਦੌਰਾਨ ਤਰਨਤਾਰਨ ਸਰਹੱਦ 'ਤੇ 25 ਕਰੋੜ ਦੀ ਹੈਰੋਇਨ ਬਰਾਮਦਗਰਮੀ ਨਾਲ ਇੱਕ ਵਿਅਕਤੀ ਦੀ ਮੌਤਦੇਸ਼ 'ਚ ਸੈਰ-ਸਪਾਟਾ ਨੂੰ ਉਤਸ਼ਾਹਤ ਦੇਣ ਲਈ ਮੋਟਰ ਵਾਹਨ ਨਿਯਮ 'ਚ ਹੋਵੇਗਾ ਬਦਲਾਅਦੁਨੀਆ 'ਚ ਕੋਰੋਨਾ ਪੀੜਤਾਂ ਦੀ ਗਿਣਤੀ 1.9 ਕਰੋੜ ਦੇ ਪਾਰਮੁੰਬਈ - ਮੌਹਲੇਧਾਰ ਮੀਂਹ ਕਰਕੇ ਲੀਹਾਂ ਤੋਂ ਲੱਥੀ ਜਿੰਦਗੀਸੈਮ ਕਰਨ ਹੋਏ ਬੀਮਾਰ, ਕਰਵਾਇਆ ਗਿਆ ਕੋਰੋਨਾ ਟੈਸਟਉੱਤਰ ਪ੍ਰਦੇਸ਼ : ਬਿਜਲੀ ਡਿੱਗਣ ਨਾਲ 5 ਮੌਤਾਂ, 12 ਝੁਲਸੇ  ਮਾਮਲਾ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ : ਅਨੁਪਮ ਖੇਰ ਨੂੰ ਨੋਟਿਸ ਜਾਰੀ

ਦੇਸ਼

ਕੋਰੋਨਾ ਨਾਲ ਲੜਾਈ ਲਈ ਦਿੱਲੀ 'ਚ ਬਣੇਗਾ ਦੇਸ਼ ਦਾ ਪਹਿਲਾ ਪਲਾਜ਼ਮਾ ਬੈਂਕ : ਕੇਜਰੀਵਾਲ

June 29, 2020 08:42 PM

ਨਵੀਂ ਦਿੱਲੀ/29 ਜੂਨ/ਏਜੰਸੀਆਂ : ਦੇਸ਼ ਦੀ ਰਾਜਧਾਨੀ ਦਿੱਲੀ 'ਚ ਕੋਰੋਨਾ ਦਾ ਕਹਿਰ ਦਿਨੋਂ-ਦਿਨ ਵਧਦਾ ਜਾ ਰਿਹਾ ਹੈ । ਇਸ ਆਫ਼ਤ ਦਰਮਿਆਨ ਸੋਮਵਾਰ ਨੂੰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੀਡੀਆ ਨਾਲ ਗੱਲ ਕੀਤੀ । ਕੇਜਰੀਵਾਲ ਨੇ ਕਿਹਾ ਕਿ ਦਿੱਲੀ 'ਚ ਪਲਾਜ਼ਮਾ ਬੈਂਕ ਦਾ ਨਿਰਮਾਣ ਕੀਤਾ ਜਾਵੇਗਾ । ਇਹ ਦੇਸ਼ ਦਾ ਪਹਿਲਾ ਪਲਾਜ਼ਮਾ ਬੈਂਕ ਹੋਵੇਗਾ । ਇਸ ਨੂੰ 2 ਦਿਨਾਂ ਦੇ ਅੰਦਰ ਸ਼ੁਰੂ ਕਰ ਦਿੱਤਾ ਜਾਵੇਗਾ । ਇਸ 'ਚ ਜੋ ਵੀ ਵਿਅਕਤੀ ਕੋਰੋਨਾ ਵਾਇਰਸ ਨੂੰ ਮਾਤ ਦੇ ਕੇ ਠੀਕ ਹੋਇਆ ਹੈ, ਉਹ ਆਪਣਾ ਪਲਾਜ਼ਮਾ ਦੇ ਸਕਦਾ ਹੈ । ਉਨ੍ਹਾਂ ਨੇ ਅਪੀਲ ਕਰਦੇ ਹੋਏ ਕਿਹਾ ਕਿ ਤੁਹਾਨੂੰ ਲੋਕਾਂ ਦੀ ਜਾਨ ਬਚਾਉਣ ਦਾ ਮੌਕਾ ਮਿਲ ਰਿਹਾ ਹੈ, ਇਸ ਲਈ ਵੱਧ ਤੋਂ ਵੱਧ ਪਲਾਜ਼ਮਾ ਡੋਨੇਟ ਕਰੋ । ਕੇਜਰੀਵਾਲ ਨੇ ਦੱਸਿਆ ਕਿ ਹੁਣ ਤੱਕ 29 ਕੋਰੋਨਾ ਮਰੀਜ਼ਾਂ 'ਤੇ ਪਲਾਜ਼ਮਾ ਥੈਰੇਪੀ ਦਾ ਕਲੀਨਿਕਲ ਟ੍ਰਾਇਲ ਕੀਤਾ ਗਿਆ, ਜਿਸ ਦੇ ਨਤੀਜੇ ਚੰਗੇ ਰਹੇ ।
ਕੇਜਰੀਵਾਲ ਨੇ ਕਿਹਾ ਕਿ ਇਹ ਪਲਾਜ਼ਮਾ ਬੈਂਕ ਦਿੱਲੀ 'ਚ ਲੀਵਰ ਅਤੇ ਪਿੱਤ ਵਿਗਿਆਨ ਸੰਸਥਾ 'ਚ ਸਥਾਪਤ ਕੀਤਾ ਜਾਵੇਗਾ ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਦੇਸ਼ ਖ਼ਬਰਾਂ